ਹਾਲੋ, ਪਿਆਰੇ ਸਤਿਗੁਰੂ ਜੀ ਅਤੇ ਸੁਪਰੀਮ ਸਤਿਗੁਰੂ ਟੀਵੀ ਟੀਮ! ਤੁਹਾਡਾ ਧੰਨਵਾਦ, ਮਹਾਨ ਸਤਿਗੁਰੂ ਜੀ, ਤੁਹਾਡੇ ਦਿਆਲੂ ਪਿਆਰ ਅਤੇ ਸਾਰੇ ਜੀਵਾਂ ਪ੍ਰਤੀ ਬੇਅੰਤ ਸਮਰਪਣ ਲਈ। ਸੁਪਰੀਮ ਸਤਿਗੁਰੂ ਟੀਵੀ ਟੀਮ, ਤੁਹਾਡੇ ਨਿਰੰਤਰ ਯਤਨਾਂ ਅਤੇ ਨਿਰਸਵਾਰਥ ਸਮਰਪਣ ਲਈ ਤੁਹਾਡਾ ਧੰਨਵਾਦ।19 ਮਾਰਚ, 2023 ਨੂੰ, ਮੈਨੂੰ ਇੱਕ ਬਹੁਤ ਹੀ ਸ਼ਾਨਦਾਰ ਅਤੇ ਸ਼ੁਭ ਸੁਪਨਾ ਆਇਆ, ਜਿਸ ਵਿੱਚ ਮੈਂ ਦੇਖਿਆ ਕਿ ਸਤਿਗੁਰੂ ਜੀ ਨੇ ਸਵਰਗ ਨਾਲ ਸਫਲਤਾਪੂਰਵਕ ਗੱਲਬਾਤ ਕੀਤੀ ਹੈ! ਗੱਲਬਾਤ ਦੌਰਾਨ, ਸਤਿਗੁਰੂ ਜੀ ਨੇ ਸਮਝੌਤੇ ਦੀਆਂ ਸ਼ਰਤਾਂ ਦੇ ਨਾਲ ਇੱਕ ਪੂਰਾ ਪੰਨਾ ਲਿਖਿਆ। ਉਹਨਾਂ ਨੇ ਸਾਨੂੰ ਇਹ ਬਹੁਤ ਗੰਭੀਰਤਾ ਨਾਲ ਪੜ੍ਹ ਕੇ ਸੁਣਾਇਆ, ਇਹ ਕਹਿੰਦੇ ਹੋਏ ਕਿ ਧਰਤੀ ਨੂੰ ਕਦੇ ਵੀ ਨਾਸ਼ ਨਹੀਂ ਕੀਤਾ ਜਾਵੇਗਾ, ਜਾਂ ਹੋਣ ਨਹੀਂ ਦਿੱਤਾ ਜਾਵੇਗਾ; ਹਾਲਾਂਕਿ, ਮਨੁੱਖਤਾ ਨੂੰ ਵਾਰ-ਵਾਰ ਸ਼ੁੱਧ ਕਰਨ ਦੀ ਜ਼ਰੂਰਤ ਹੋਏਗੀ ਜਦੋਂ ਤਕ ਵਿਸ਼ਵ ਵੀਗਨ ਅਤੇ ਵਿਸ਼ਵ ਸ਼ਾਂਤੀ ਸਥਾਈ ਤੌਰ 'ਤੇ ਇੱਥੇ ਨਹੀਂ ਆ ਜਾਂਦੀ।ਤੁਹਾਡਾ ਧੰਨਵਾਦ, ਸਤਿਗੁਰੂ ਜੀ, ਮੈਨੂੰ ਇੰਨਾ ਸ਼ਾਨਦਾਰ ਅਤੇ ਖਾਸ ਸੁਪਨਾ ਦੇਣ ਲਈ। ਮੈਨੂੰ ਉਮੀਦ ਹੈ ਕਿ ਇਹ ਸ਼ੁਭ ਸੁਪਨਾ ਸਾਕਾਰ ਹੋਵੇਗਾ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਮਨੁੱਖ ਜਲਦੀ ਹੀ ਜਾਗਣਗੇ ਅਤੇ ਆਪਣੇ ਆਪ ਨੂੰ ਅਤੇ ਧਰਤੀ ਨੂੰ ਬਚਾਉਣ ਲਈ ਵੀਗਨ ਬਣ ਜਾਣਗੇ। ਹਰ ਇੱਕ ਚਿੰਤਨਸ਼ੀਲ ਜੀਵ ਸਾਰੇ ਜਾਨਵਰਾਂ-ਲੋਕਾਂ ਦੇ ਨਾਲ-ਨਾਲ ਸਾਡੇ ਧਰਤੀ ਦੇ ਘਰ ਨੂੰ ਪਿਆਰ ਕਰਨ ਲਈ ਅੰਦਰਲੀ ਦਇਆ ਅਤੇ ਦਿਆਲਤਾ ਨੂੰ ਮੁੜ ਖੋਜੇ। ਸਤਿਗੁਰੂ ਜੀ ਹਮੇਸ਼ਾ ਸੁੰਦਰ, ਸਿਹਤਮੰਦ ਅਤੇ ਖੁਸ਼ ਰਹਿਣ! ਸੁਪਰੀਮ ਸਤਿਗੁਰੂ ਟੀਵੀ ਟੀਮ ਦੀਆਂ ਸਾਰੀਆਂ ਸ਼ੁਭ ਇੱਛਾਵਾਂ ਪੂਰੀਆਂ ਹੋਣ! ਸਤਿਕਾਰ ਸਹਿਤ, ਚੀਨ ਤੋਂ ਯੀ-ਪਿੰਗਸਤਿਗੁਰੂ ਜੀ ਦੇ ਤਿੰਨ ਵਿਕਲਪਾਂ ਬਾਰੇ ਸੰਦੇਸ਼ ਸੁਣ ਕੇ, ਮੈਨੂੰ ਹੇਠ ਲਿਖੇ ਅੰਦਰੂਨੀ ਦ੍ਰਿਸ਼ਟੀਕੋਣਾਂ ਨੂੰ ਲਿਖਣ ਅਤੇ ਸਤਿਗੁਰੂ ਜੀ ਨਾਲ ਸਾਂਝਾ ਕਰਨ ਦੀ ਇੱਛਾ ਹੋਈ। ਮੈਨੂੰ ਪਤਾ ਹੈ ਕਿ ਸਤਿਗੁਰੂ ਜੀ ਇਸ ਵਿੱਚੋਂ ਲੰਘਣਗੇ ਅਤੇ ਆਉਣ ਵਾਲੇ ਬਹੁਤ ਸਾਰੇ ਸਾਲਾਂ ਤੱਕ ਸਾਡੇ ਨਾਲ ਰਹਿਣਗੇ। ਮੈਂ ਇਸ ਗੱਲ 'ਤੇ ਪੂਰਾ ਵਿਸ਼ਵਾਸ ਕਰਦਾ ਹਾਂ ਕਿਉਂਕਿ ਮੈਂ ਦੇਖਿਆ ਕਿ ਸਤਿਗੁਰੂ ਜੀ ਦੀ ਰੋਸ਼ਨੀ ਕਿੰਨੀ ਸ਼ਕਤੀਸ਼ਾਲੀ ਹੈ (ਜਿਵੇਂ ਕਿ ਇਸਨੂੰ 2019 ਵਿੱਚ ਤਾਈਵਾਨ (ਫਾਰਮੋਸਾ) ਵਿੱਚ ਆਖਰੀ ਸੱਤ-ਦਿਨਾਂ ਦੇ ਰੀਟਰੀਟ ਵਿੱਚ ਸਾਂਝਾ ਕੀਤਾ ਗਿਆ ਸੀ)। ਸਤਿਗੁਰੂ ਜੀ ਦਾ ਅਤਿ-ਸ਼ਕਤੀਸ਼ਾਲੀ ਪ੍ਰਕਾਸ਼ ਕਿਸੇ ਵੀ ਕਰਮ ਨੂੰ, ਇੱਥੋਂ ਤੱਕ ਕਿ ਸੰਸਾਰ ਦੇ ਕਰਮ ਨੂੰ ਵੀ ਸਾਫ਼ ਕਰ ਸਕਦਾ ਹੈ। ਇਹ ਸਿਰਫ਼ ਇੰਨਾ ਹੈ ਕਿ ਸਵਰਗ ਸਤਿਗੁਰੂ ਜੀ ਨੂੰ ਇਸਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ ਸੀ ਕਿਉਂਕਿ ਹੁਣ ਤੱਕ, ਮਨੁੱਖ ਇੰਨੇ ਯੋਗ ਨਹੀਂ ਹਨ ਤਾਂਕਿ ਸਤਿਗੁਰੂ ਜੀ ਅਜਿਹਾ ਕਰ ਸਕਣ। [...]2012 ਦੀ ਬਸੰਤ ਵਿੱਚ ਵਾਪਰੇ ਇੱਕ ਅੰਦਰੂਨੀ ਦਰਸ਼ਨ ਵਿੱਚ, ਮੈਂ ਦੇਖਿਆ ਕਿ ਧਰਤੀ ਉੱਤੇ ਸ਼ਾਂਤੀ ਹੋਵੇਗੀ। ਸਾਰੇ ਫਰਿਸ਼ਤੇ ਅਤੇ ਸਵਰਗੀ ਜੀਵ ਬਹੁਤ ਖੁਸ਼ ਸਨ ਅਤੇ, ਜਿਵੇਂ ਕਿ ਉਹ ਮਹੱਤਵਪੂਰਨ ਮੌਕੇ ਦਾ ਜਸ਼ਨ ਮਨਾਉਣ ਲਈ ਸਵਰਗ ਤੋਂ ਧਰਤੀ 'ਤੇ ਉਤਰ ਰਹੇ ਸਨ, ਉਹ "ਧਰਤੀ' ਤੇ ਸ਼ਾਂਤੀ, ਅੰਤ ਵਿੱਚ!" ਦਾ ਐਲਾਨ ਕਰ ਰਹੇ ਸਨ । [...]ਮੈਂ ਇਹ ਵੀ ਪੜ੍ਹਿਆ ਹੈ ਕਿ ਕੁਝ ਲੋਕ ਅਜਿਹੇ ਵੀ ਹਨ ਜੋ ਐਡੀਈ (ਮੌਤ ਦੇ ਨੇੜੇ ਅਨੁਭਵ) ਜਾਂ ਸੰਮੋਹਨ, ਹਿਪਨੋਸਿਸ ਰਾਹੀਂ ਭਵਿੱਖ ਤੱਕ ਪਹੁੰਚ ਕਰਨ ਦੇ ਯੋਗ ਸਨ। ਇੱਕ ਵਿਅਕਤੀ ਨੇ ਸੰਨ 2100 ਤੱਕ ਪਹੁੰਚ ਕੀਤੀ - ਕੁਝ ਅਜਿਹਾ ਜੋ ਉਸਨੇ ਦੇਖਿਆ ਕਿ ਧਰਤੀ ਉੱਤੇ ਲੋਕਾਂ ਦੀ ਖੁਰਾਕ ਵਿੱਚ ਹੁਣ ਜਾਨਵਰਾਂ ਤੋਂ ਬਣੇ ਉਤਪਾਦ ਨਹੀਂ ਹੋਣਗੇ। ਇਹ ਇੱਕ ਵੀਗਨ ਸੰਸਾਰ ਲਈ ਬਹੁਤ ਉਮੀਦ ਦੀ ਗੱਲ ਹੈ। ਕੁੱਲ ਮਿਲਾ ਕੇ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਸਤਿਗੁਰੂ ਜੀ ਅਜੇ ਵੀ ਸਾਡੇ ਨਾਲ ਹੋਰ ਬਹੁਤ ਸਾਰੇ ਸਾਲਾਂ ਤੱਕ ਰਹਿਣਗੇ ਤਾਂ ਜੋ ਸਾਨੂੰ ਸਵਰਗ ਵਿੱਚ ਸਾਡੇ ਮੂਲ ਘਰ ਵੱਲ ਵਾਪਸ ਲੈ ਜਾ ਸਕਣ। ਮੈਂ ਦਿਲੋਂ ਕਾਮਨਾ ਕਰਦਾ ਹਾਂ ਕਿ ਸਾਰੇ ਬੁੱਧ, ਮਹਾਨ ਬੋਧੀਸਤਵ, ਸੰਤ ਅਤੇ ਰਿਸ਼ੀ-ਮੁਨੀ ਸਾਰੀਆਂ ਦਿਸ਼ਾਵਾਂ ਵਿੱਚ ਅਤੇ ਸਾਰੇ ਦੇਵਤੇ ਹਮੇਸ਼ਾ ਇਸ ਸੰਸਾਰ ਨੂੰ ਬਚਾਉਣ ਦੇ ਸਤਿਗੁਰੂ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸਤਿਗੁਰੂ ਜੀ ਦੀ ਰੱਖਿਆ ਅਤੇ ਮਦਦ ਕਰਨ ਦੇ ਤਰੀਕੇ ਲੱਭਣ। ਐਰਿਕ ਸੰਯੁਕਤ ਰਾਜ ਅਮਰੀਕਾ ਤੋਂਆਦਿ…
ਭੌਤਿਕ ਖੇਤਰ ਵੱਖਰਾ ਹੈ। ਬਸ ਜਿਵੇਂ ਆਤਮਾ ਸ਼ੁੱਧ ਅਤੇ ਸਰਲ ਹੈ, ਅਤੇ ਬਲਵਾਨ, ਸ਼ਕਤੀਸ਼ਾਲੀ ਹੈ, ਪਰ ਆਤਮਾ ਇਸਨੂੰ ਬਾਹਰੇ ਸੰਸਾਰ ਵੱਲ ਪ੍ਰਗਟ ਨਹੀਂ ਕਰ ਸਕਦੀ, ਕਿਉਂਕਿ ਸਾਡੇ ਕੋਲ ਮਨ, ਦਿਮਾਗ, ਸਰੀਰਕ ਅਤੇ ਪਹਿਲਾਂ ਤੋਂ ਹੀ ਧਾਰਨ ਕੀਤੇ ਵਿਚਾਰ ਹਨ ਜੋ ਸਿਖਾਏ ਜਾਂਦੇ ਹਨ ਅਤੇ ਸਾਡੇ ਵਜੂਦ ਨੂੰ ਬਹੁਤ ਪ੍ਰਭਾਵਿਤ ਅਤੇ ਦੂਸ਼ਿਤ ਕਰਦੇ ਹਨ। ਇਸੇ ਲਈ ਕਈ ਵਾਰ ਲੋਕ ਚੰਗੀਆਂ ਗੱਲਾਂ ਸੋਚਦੇ ਹਨ ਅਤੇ ਚੰਗੀਆਂ ਗੱਲਾਂ ਕਰਦੇ ਹਨ। ਅਗਲੇ ਦਿਨ, ਉਹ ਇਸਦੇ ਉਲਟ ਕਰਦੇ ਹਨ ਕਿਉਂਕਿ ਕਈ ਵਾਰ ਉਹ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਨ, ਕਈ ਵਾਰ ਨਹੀਂ। ਇਹੀ ਗੱਲ ਹੈ।Photo Caption: ਚੰਦਰਮਾ ਵੀ ਆਕਾਰ ਬਦਲਦਾ ਹੈ ਤਾਂ ਜੋ ਸਾਰੇ ਦਿਲ ਬਦਲ ਸਕਣ ਬਿਹਤਰ ਜੀਵ ਬਣਨ ਲਈ!ਕੁਆਨ ਯਿੰਨ ਮੈਡੀਟੇਸ਼ਨ ਅਭਿਆਸ ਪ੍ਰਮਾਤਮਾ ਵਲ ਸਿਧਾ ਰਸਤਾ ਹੈ, ਨੌਂ ਹਿਸਿਆਂ ਦਾ ਛੇਵਾਂ ਭਾਗ
2025-03-06
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਸਾਨੂੰ ਉਨ੍ਹਾਂ ਝੂਠੇ, ਨਕਲੀ ਭਿਕਸ਼ੂਆਂ ਅਤੇ ਅਧਿਆਪਕਾਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ ਜੋ ਆਪਣੇ ਆਪ ਨੂੰ ਵੱਡਾ ਬਣਾਉਣ ਲਈ ਸਿਰਫ਼ ਜਨਤਕ ਸੰਪਰਕ ਵਰਗੇ ਇਸ਼ਤਿਹਾਰਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕੋਲ ਇਹ ਸਭ ਕਰਨ ਦੀਆਂ ਤਕਨੀਕਾਂ ਹਨ। ਉਨ੍ਹਾਂ ਕੋਲ ਕਾਫ਼ੀ ਉੱਚ ਤਕਨੀਕ ਹੈ। ਉਹ ਇਸ ਤਰਾਂ ਦੇ ਸਾਰੇ ਕੰਮ ਕਰਨ ਵਿੱਚ ਮਦਦ ਕਰਨ ਲਈ ਕਾਫ਼ੀ ਲੋਕ ਇਕੱਠੇ ਕਰਦੇ ਹਨ। [...] ਪਰ ਗੱਲ ਇਹ ਹੈ ਕਿ, ਮੈਂ ਆਮ ਪ੍ਰਭਾਵ ਬਾਰੇ ਚਿੰਤਤ ਹਾਂ। ਜਿੰਨੀਆਂ ਜ਼ਿਆਦਾ ਨਕਾਰਾਤਮਕ ਸ਼ਕਤੀਆਂ ਇਸ ਤਰਾਂ ਇਕੱਠੀਆਂ ਹੋਣਗੀਆਂ, ਓਨਾ ਹੀ ਉਹ ਦੇਸ਼, ਜਿੱਥੇ ਵੀ ਉਹ ਹੋਣ, ਬਦਤਰ ਹੁੰਦਾ ਜਾਵੇਗਾ। ਹੋਰ ਆਫ਼ਤਾਂ, ਦੇਸ਼ ਵਿੱਚ ਹੋਰ ਮੁਸੀਬਤਾਂ, ਦੂਜੇ ਦੇਸ਼ਾਂ ਤੋਂ ਹੋਰ ਜੰਗੀ ਦਬਾਅ, ਉਦਾਹਰਣ ਵਜੋਂ ਇਸ ਤਰਾਂ। ਮੈਨੂੰ ਇਸੇ ਗੱਲ ਦੀ ਚਿੰਤਾ ਹੈ।ਪਰ ਮੈਨੂੰ ਲੱਗਦਾ ਹੈ... ਮੈਨੂੰ ਹੈਰਾਨੀ ਹੈ ਕਿ ਕੀ ਮੈਨੂੰ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ। ਬਸ ਇੱਕ ਮਿੰਟ, ਮੈਂ ਪੁੱਛਦੀ ਹਾਂ ਕਿ ਕੀ ਮੈਨੂੰ ਦੱਸਣ ਦੀ ਇਜਾਜ਼ਤ ਹੈ। ਪਿਛਲੇ ਮਹੀਨੇ ਹੀ, ਸਾਡਾ ਇੱਕ ਨਵਾਂ ਦੀਖਿਆ ਸਮਾਰੋਹ ਸੀ, ਅਤੇ ਇਹ 390 ਲੋਕ ਸਨ ਜੋ ਸਾਡੇ ਪਰਿਵਾਰ ਵਿੱਚ ਭਰਾਵਾਂ ਅਤੇ ਭੈਣਾਂ ਦੇ ਰੂਪ ਵਿੱਚ ਆਏ, ਕੁਆਨ ਯਿਨ ਮੈਡੀਟੇਸ਼ਨ ਅਭਿਆਸ ਵਿਚ ਦੀਖਿਆ ਲਈ। ਅਤੇ ਮਾਰਚ ਦੇ ਕੁਝ ਦਿਨਾਂ ਵਿੱਚ ਹੋਰ ਵੀ ਆ ਰਹੇ ਹਨ। ਤਾਂ ਅਸਲ ਵਿੱਚ, ਲੋਕ ਮੁੜ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸੁਪਰੀਮ ਮਾਸਟਰ ਟੈਲੀਵਿਜ਼ਨ ਵੀ ਉਨ੍ਹਾਂ ਨੂੰ ਯਾਦ ਦਿਵਾਉਣ ਲਈ ਇੱਕ ਵਧੀਆ ਸਾਧਨ ਹੈ।ਅਤੇ ਹੁਣ, ਹੇ ਪ੍ਰਮਾਤਮਾ, ਤੁਹਾਡੇ ਭਰਾ ਅਤੇ ਭੈਣਾਂ, ਉਹ ਬਹੁਤ ਹੀ ਸ਼ਾਨਦਾਰ ਹਨ। ਹੁਣ ਉਹ ਸੁਪਰੀਮ ਮਾਸਟਰ ਟੈਲੀਵਿਜ਼ਨ ਮੈਕਸ ਅਤੇ ਸਭ ਤੋਂ ਮਹੱਤਵਪੂਰਨ (ਸ਼ਕਤੀਸ਼ਾਲੀ) ਪ੍ਰਾਰਥਨਾ ਦੇ ਖਰਬਾਂ, ਖਰਬਾਂ ਅਤੇ ਖਰਬਾਂ ਬਣਾਉਂਦੇ ਹਨ ਅਤੇ ਇਸਨੂੰ ਇੰਟਰਨੈੱਟ 'ਤੇ ਪਾਉਂਦੇ ਹਨ। ਇਹ ਹਰ ਸਮੇਂ ਬਿਹਤਰ ਹੁੰਦਾ ਜਾ ਰਿਹਾ ਹੈ। ਬਹੁਤ ਪ੍ਰਭਾਵਸ਼ਾਲੀ! ਅਤੇ ਜਦੋਂ ਤੁਸੀਂ ਆਮ ਸੁਪਰੀਮ ਸਤਿਗੁਰੂ ਟੀਵੀ ਦੇਖ ਰਹੇ ਹੋ, ਤਾਂ ਇਸਦੇ ਆਲੇ-ਦੁਆਲੇ ਅਰਬਾਂ ਪ੍ਰਾਰਥਨਾਵਾਂ ਜਾਂ ਸਕ੍ਰੀਨਾਂ ਹਨ, ਬਸ ਇੱਕ ਪਤਲੀ ਲਾਈਨ, ਤੁਹਾਡੀ ਸਕ੍ਰੀਨ ਦੇ ਦੁਆਲੇ ਬਹੁਤ ਪਤਲੀ ਲਾਈਨ। ਇਸ ਵਿੱਚ ਸੁਪਰੀਮ ਮਾਸਟਰ ਟੈਲੀਵਿਜ਼ਨ ਦੀਆਂ ਅਰਬਾਂ ਹੋਰ ਸਕ੍ਰੀਨਾਂ ਹਨ, ਉਹੀ ਸਕ੍ਰੀਨ, ਜਾਂ ਸਭ ਤੋਂ ਮਹੱਤਵਪੂਰਨ (ਸ਼ਕਤੀਸ਼ਾਲੀ) ਪ੍ਰਮਾਤਮਾ ਅੱਗੇ ਪ੍ਰਾਰਥਨਾ ਵੀ।ਓਹ, ਮੈਂ ਬਹੁਤ ਖੁਸ਼ ਹਾਂ। ਪਰ, ਬੇਸ਼ੱਕ, ਮੈਂ ਓਨਾ ਸਬਰ ਵਾਲੀ ਨਹੀਂ ਹਾਂ। ਮੈਂ ਇਹ ਕੱਲ੍ਹ ਹੀ ਕਰ ਦੇਣਾ ਚਾਹੁੰਦੀ ਸੀ। ਮੈਂ ਸਰੀਰਕ ਤੌਰ 'ਤੇ ਪੈਦਾ ਹੋਣ ਤੋਂ ਪਹਿਲਾਂ ਹੀ ਇਹ ਵਿਸ਼ਵ ਸ਼ਾਂਤੀ ਅਤੇ ਵੀਗਨ ਚਾਹੁੰਦੀ ਸੀ। ਪਰ ਸਾਨੂੰ ਸਬਰ ਰੱਖਣਾ ਪਵੇਗਾ।ਅਤੇ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਮੈਨੂੰ ਪੁੱਛਿਆ ਕਿ ਸਾਨੂੰ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਲਈ ਪ੍ਰਮਾਤਮਾ ਦਾ ਧੰਨਵਾਦ ਕਿਉਂ ਕਰਨਾ ਚਾਹੀਦਾ ਹੈ, ਅਤੇ ਸਾਡੇ ਕੋਲ ਅਜੇ ਵੀ ਕੁਝ ਯੁੱਧ ਹੈ। ਨਹੀਂ, ਤੁਸੀਂ ਨਹੀਂ ਦੇਖ ਰਹੇ, ਬਹੁਤ ਸਾਰੀ ਸ਼ਾਂਤੀ ਪਹਿਲਾਂ ਹੀ ਆ ਰਹੀ ਹੈ: ਯਮਨ ਸ਼ਾਂਤੀ, ਸੀਰੀਆ ਸ਼ਾਂਤੀ, ਅਤੇ ਗਾਜ਼ਾ ਵਿੱਚ ਲੜਾਈ ਬੰਦ ਹੋ ਗਈ, ਅਤੇ ਹੋਰ ਖੇਤਰ, ਆਦਿ… ਅਤੇ ਇਹ ਕਿਹਾ ਜਾ ਰਿਹਾ ਹੈ ਕਿ ਹਮਾਸ ਗਾਜ਼ਾ ਛੱਡਣ ਜਾ ਰਿਹਾ ਹੈ, ਅਤੇ ਹੋ ਸਕਦਾ ਹੈ ਕਿ ਅਮਰੀਕਾ ਗਾਜ਼ਾ ਦੀ ਦੇਖਭਾਲ ਕਰਨ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਵਿਚਕਾਰ, ਫਲਸਤੀਨੀ ਅਤੇ ਯਹੂਦੀ ਲੋਕਾਂ ਵਿਚਕਾਰ ਕੋਈ ਜੰਗ ਨਾ ਹੋਵੇ। ਅਤੇ ਰੂਸ ਅਤੇ ਯੂਕਰੇਨ (ਯੂਰੇਨ) ਯੁੱਧ ਲਈ ਹੋਰ ਬਹੁਤ ਸਾਰੀਆਂ ਸ਼ਾਂਤੀ ਦੀਆਂ ਉੱਨਤ ਗੱਲਬਾਤਾਂ ਹਨ ਰਾਸ਼ਟਰਪਤੀ ਟਰੰਪ ਅਤੇ ਉਸ ਦੀ ਟੀਮ ਦੀ ਅਗਵਾਈ ਦੁਆਰਾ। ਮੈਨੂੰ ਖੁਸ਼ੀ ਹੈ ਕਿ ਹਾਲਾਤ ਬਿਹਤਰ ਹੋ ਰਹੇ ਹਨ, ਘੱਟੋ ਘੱਟ ਅਮਰੀਕਨਾਂ ਲਈ। ਲੋਕਾਂ ਲਈ ਹੁਣ ਹਾਲਾਤ ਹੋਰ ਵੀ ਸੁਖਾਵੇਂ ਜਾਪਦੇ ਹਨ, ਸੋ ਉਨ੍ਹਾਂ ਨੂੰ ਆਪਣੇ ਮਿਹਨਤ ਨਾਲ ਕਮਾਏ ਪੈਸੇ ਨੂੰ ਸਿਰਫ਼ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ, ਖਰਾਬ ਕੁਝ ਵਿਰਲੇ ਲੋਕਾਂ ਲਈ ਟੈਕਸਾਂ 'ਤੇ ਬਰਬਾਦ ਕਰਨ ਦੀ ਲੋੜ ਨਹੀਂ ਹੈ। ਮੈਂ ਇਸ ਬਾਰੇ ਬਹੁਤ ਖੁਸ਼ ਹਾਂ।ਅਤੇ ਇੱਥੋਂ ਤੱਕ ਕਿ ਔ ਲੈਕ (ਵੀਐਤਨਾਮ) ਵਿੱਚ, ਮੈਂ ਦੇਖਿਆ ਕਿ ਦੇਸ਼ ਬਹੁਤ ਬਦਲ ਗਿਆ ਹੈ। ਉਹ ਜੰਗਲੀ ਜੀਵਾਂ, ਜਾਨਵਰਾਂ-ਲੋਕਾਂ ਦਾ ਬਹੁਤ ਧਿਆਨ ਰੱਖਦੇ ਹਨ, ਅਤੇ ਬਹੁਤ ਸਾਰੇ ਕਾਨੂੰਨ ਹਨ, ਬੁਰੇ ਅਪਰਾਧੀਆਂ ਨੂੰ ਫੜਨ ਲਈ ਬਹੁਤ ਸਾਰੀਆਂ ਸੰਗਠਿਤ ਰਣਨੀਤੀਆਂ ਹਨ, ਅਤੇ ਜਾਨਵਰਾਂ-ਲੋਕਾਂ ਦੀ ਸੁਰੱਖਿਆ ਲਈ, ਆਦਿ। ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਔਲੈਕਸੀਜ਼ (ਵੀਐਤਨਾਮੀਜ਼) ਖ਼ਬਰਾਂ ਵਿੱਚ ਇਹ ਸਭ ਪੜ੍ਹ ਕੇ ਹੈਰਾਨੀ ਹੋਈ। ਮੇਰੇ ਕੋਲ ਸਾਰਾ ਪੜ੍ਹਨ ਦਾ ਸਮਾਂ ਨਹੀਂ ਹੈ, ਪਰ ਜ਼ਰੂਰੀ ਗੱਲਾਂ ਨੂੰ। ਅਤੇ ਮੈਂ ਔ ਲੈਕ (ਵੀਐਤਨਾਮ) ਵਿੱਚ ਆਪਣੀ ਟੀਮ ਦੇ ਮੈਂਬਰਾਂ ਨੂੰ ਵੀ ਮੇਰੇ ਲਈ ਹੋਰ ਖ਼ਬਰਾਂ ਦੇਖਣ ਲਈ ਕਿਹਾ, ਕਿਉਂਕਿ ਮੈਂ ਇਕੱਲੀ ਹਾਂ; ਮੇਰੇ ਕੋਲ ਸਾਰੀਆਂ ਖ਼ਬਰਾਂ ਦੇਖਣ ਲਈ ਬਹੁਤਾ ਸਮਾਂ ਨਹੀਂ ਹੈ। ਅਤੇ ਨਾਲ ਹੀ, ਹੋ ਸਕਦਾ ਹੈ ਕਿ ਉਹ ਇਸਨੂੰ ਆਪਣੇ ਜੱਦੀ ਦੇਸ਼ ਵਿੱਚ ਬਿਹਤਰ ਢੰਗ ਨਾਲ ਜਾਂਚ ਸਕਣ। ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਔ ਲੈਕ (ਵੀਐਤਨਾਮ) ਲੋਕਾਂ, ਨਾਗਰਿਕਾਂ ਅਤੇ ਜਾਨਵਰਾਂ-ਲੋਕਾਂ ਨਾਲ ਵਿਵਹਾਰ ਵਿੱਚ ਇੱਕ ਬਹੁਤ ਜ਼ਿਆਦਾ ਸੱਭਿਅਕ ਦੇਸ਼ ਬਣ ਗਿਆ ਹੈ। ਬੇਸ਼ੱਕ, ਇਹ ਬਿਹਤਰ ਹੋ ਸਕਦਾ ਹੈ, ਪਰ ਆਉਣ ਵਾਲੇ ਸਮੇਂ ਵਿਚ ਇਹ ਬਿਹਤਰ ਹੋਵੇਗਾ।ਅਤੇ ਜੇਕਰ ਸਾਡੇ ਸੰਸਾਰ ਵਿੱਚ ਸਾਰੇ ਦੇਸ਼ਾਂ ਲਈ ਵੀਗਨ ਅਤੇ ਸ਼ਾਂਤੀ ਇੱਕ ਆਮ ਦੀ ਤਰਾਂ ਆਦਰਸ਼ ਬਣ ਜਾਵੇ, ਤਾਂ ਅਸੀਂ ਧਰਤੀ ਉੱਤੇ ਈਡਨ ਦੇਖਾਂਗੇ, ਬਿਲਕੁਲ ਇਸ ਤਰਾਂ। ਸੋ ਭਾਵੇਂ ਮਾਇਆ, ਨਕਾਰਾਤਮਕ ਸ਼ਕਤੀ, ਸਾਡੇ ਗ੍ਰਹਿ ਦੇ ਲੋਕਾਂ ਨੂੰ ਗੁਲਾਮ ਬਣਾਉਣ ਅਤੇ ਹੋਰ ਕਤਲੇਆਮ, ਹੋਰ ਯੁੱਧ ਭੜਕਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ, ਪਰ ਸਕਾਰਾਤਮਕ ਸ਼ਕਤੀ ਅਜੇ ਵੀ ਬਹੁਤ ਮਜ਼ਬੂਤ ਹੈ ਅਤੇ ਹੁਣ ਹਰ ਸਮੇਂ ਮਜ਼ਬੂਤ ਹੁੰਦੀ ਜਾ ਰਹੀ ਹੈ।ਅਤੇ ਪਿਛਲੇ ਮਹੀਨੇ, ਮੈਂ ਇੱਕ ਪੂਰਾ ਸੰਸਾਰ ਤਬਾਹ ਕਰ ਦਿੱਤਾ ਹੈ। ਉਹ ਸੰਸਾਰ ਜੋ ਲੜਾਈਆਂ, ਮਾਰੂ ਊਰਜਾ ਪੈਦਾ ਕਰਦਾ ਹੈ, ਜਿਸਨੇ ਸਾਡੇ ਗ੍ਰਹਿ ਉੱਤੇ ਭਿਆਨਕ ਪ੍ਰਭਾਵ ਪਾਇਆ, ਸਾਡੇ ਸੰਸਾਰ ਵਿੱਚ ਹੋਰ ਜੰਗਾਂ ਅਤੇ ਸੰਬੰਧਿਤ ਤਬਾਹੀ ਮਚਾਈ, ਅਤੇ ਲੋਕਾਂ ਅਤੇ ਇੱਥੋਂ ਦੇ ਸਾਰੇ ਜੀਵਾਂ ਨੂੰ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਦੁੱਖ ਪਹੁੰਚਾਇਆ। ਉਨ੍ਹਾਂ ਦੇ ਕਰਮਾਂ ਤੋਂ ਕਿਤੇ ਹੋਰ ਜ਼ਿਆਦਾ !!! ਲੜਾਈ ਵਾਲੇ ਸੰਸਾਰ ਦੇ ਖਾਤਮੇ ਨਾਲ ਕਾਤਲਾਨਾ ਊਰਜਾ ਘਟੇਗੀ, ਜਿਸ ਨਾਲ ਸਾਡਾ ਸੰਸਾਰ ਜੰਗ ਅਤੇ ਹੋਰ ਵਿਨਾਸ਼ਕਾਰੀ ਸੰਸਥਾਵਾਂ ਦਾ ਵਿਰੋਧ ਕਰਨ ਲਈ ਮਜ਼ਬੂਤ ਹੋਵੇਗਾ ਤਾਂ ਜੋ ਸ਼ਾਂਤੀ ਅਤੇ ਅਨੁਕੂਲ ਘਟਨਾਵਾਂ ਵੱਲ ਤੇਜ਼ੀ ਨਾਲ ਪਹੁੰਚਿਆ ਜਾ ਸਕੇ!ਇਸਨੂੰ "ਲੜਾਈ ਦਾ ਸੰਸਾਰ" ਕਿਹਾ ਜਾਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਸਾਡੇ ਸੰਸਾਰ ਦੇ ਅੰਦਰ ਸਾਡੇ ਕੋਲ ਬਹੁਤ ਸਾਰੀਆਂ ਸੰਯੁਕਤ ਦੁਨੀਆਵਾਂ ਹਨ। ਇਸੇ ਲਈ ਕਰਮ ਇੰਨੇ ਉਲਝਣ ਵਾਲੇ, ਮਿਸ਼ਰਤ, ਅਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਹਨ। ਅਤੇ ਸਕਾਰਾਤਮਕ ਕਾਰਜ ਸਮੂਹ, ਸਾਡੇ ਵਰਗੇ ਏਜੰਟ, ਬਹੁਤ ਮਿਹਨਤ ਕਰ ਰਹੇ ਹਨ ਅਤੇ ਇਹ ਮੁਸ਼ਕਲ ਹੈ। ਪਰ ਅਸੀਂ ਜਿੱਤ ਗਏ। ਅਸੀਂ ਜਿੱਤ ਗਏ। ਅਸੀਂ ਜਿੱਤ ਗਏ। ਬਹੁਤ ਸਾਰੀ ਜਿੱਤ। ਅਸੀਂ ਕੁਝ ਹੋਰ ਦੁਨੀਆਵਾਂ ਅਤੇ ਭਿਆਨਕ ਸਮੂਹਾਂ ਨੂੰ ਵੀ ਜਿੱਤ ਲਿਆ! ਬਹੁਤ ਸਾਰਾ ਕੰਮ, ਪਰ ਸਭ ਕੁਝ ਸਾਰਥਕ ਹੈ! ਅਸੀਂ ਸਾਰੇ ਪ੍ਰਮਾਤਮਾ ਦੀ ਕਿਰਪਾ ਲਈ ਬਹੁਤ ਹੀ ਨਿਮਰ ਅਤੇ ਧੰਨਵਾਦੀ ਹਾਂ!ਹਾਲਾਂਕਿ, ਫਿਰ ਵੀ, ਇਸ ਸੰਸਾਰ ਵਿਚ ਬਹੁਤ ਸਾਰੇ ਸੰਸਾਰ ਇਕੱਠੇ ਹਨ। ਸੋ ਇਹ ਚੀਜ਼ਾਂ ਨੂੰ ਗੁੰਝਲਦਾਰ ਬਣਾਉਂਦਾ ਹੈ ਅਤੇ ਉਹਨਾਂ ਸਾਰਿਆਂ ਨੂੰ ਸੰਭਾਲਣਾ ਆਸਾਨ ਨਹੀਂ ਹੁੰਦਾ, ਸੋ ਇੱਕ ਸਮੇਂ 'ਤੇ ਇੱਕ। ਉਹ ਲੜਾਈ ਵਾਲੀ ਸੰਸਾਰ ਮੇਰੇ ਬਹੁਤ ਨੇੜੇ ਸੀ ਜਾਂ ਹਰ ਸਮੇਂ ਮੇਰੇ 'ਤੇ ਹਮਲਾ ਕਰਦਾ ਸੀ, ਪਰ ਅੰਤ ਵਿੱਚ ਉਹ ਸਾਰੇ ਚਲੇ ਗਏ। ਅਤੇ ਮੈਂ ਸਵਰਗ ਨਾਲ ਮਿਲ ਕੇ ਉਨ੍ਹਾਂ ਨੂੰ ਛਾਂਟਾਂਗੀ, ਜਿਵੇਂ ਕਿ ਉਨ੍ਹਾਂ ਦੀਆਂ ਕੁਝ ਰੂਹਾਂ ਦੇ ਅਵਸ਼ੇਸ਼ਾਂ ਨੂੰ ਕਿੱਥੇ ਭੇਜਣਾ ਹੈ, ਜੇਕਰ ਉਨ੍ਹਾਂ ਕੋਲ ਅਜੇ ਵੀ ਆਤਮਾਵਾਂ ਹਨ ਜਾਂ ਬਿਲਕੁਲ ਵੀ ਆਤਮਾਵਾਂ ਹਨ। ਸਾਨੂੰ ਉਨ੍ਹਾਂ ਨੂੰ ਛਾਂਟਣਾ ਪਵੇਗਾ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਪਵੇਗੀ। ਮੈਂ ਕੁਝ ਪਹਿਲਾਂ ਹੀ ਕਰ ਲਿਆ ਹੈ, ਪਰ ਅੰਤ ਤੱਕ ਅਜੇ ਵੀ ਥੋੜ੍ਹਾ ਜਿਹਾ ਬਚਿਆ ਹੈ।ਉਹ ਇਕ ਬਹੁਤਾ ਵਡਾ ਸੰਸਾਰ ਨਹੀਂ ਹੈ, ਇਹ ਸਿਰਫ਼... ਮੈਨੂੰ ਯਾਦ ਕਰਨ ਦਿਓ। ਉਸ ਸੰਸਾਰ ਵਿੱਚ ਸਿਰਫ਼ 300,000 ਹਸਤੀਆਂ ਸਨ, ਜਿਨ੍ਹਾਂ ਨੂੰ ਲੜਾਈ ਵਾਲਾ ਸੰਸਾਰ ਕਿਹਾ ਜਾਂਦਾ ਸੀ, ਪਰ ਉਨ੍ਹਾਂ ਨੇ ਬਹੁਤ ਜ਼ਿਆਦਾ ਗੜਬੜ ਕੀਤੀ ਅਤੇ ਜਦੋਂ ਵੀ ਮੌਕਾ ਮਿਲਿਆ, ਜੰਗਾਂ ਛੇੜ ਦਿੱਤੀਆਂ। ਸਾਡੇ ਕੋਲ ਬਹੁਤ ਸਾਰੇ ਵਖਰੇ ਸੰਸਾਰ ਹਨ। ਉਦਾਹਰਣ ਵਜੋਂ, ਸਜ਼ਾ ਦੇਣ ਵਾਲਾ ਸੰਸਾਰ, ਕਾਲਾ ਜਾਦੂਈ ਸੰਸਾਰ ਅਤੇ ਹਰ ਤਰ੍ਹਾਂ ਦੇ ਸੰਸਾਰ। ਬਹੁਤ ਕੁਝ। ਮੇਰੇ ਕੋਲ ਤੁਹਾਡੇ ਲਈ ਉਨ੍ਹਾਂ ਸਾਰਿਆਂ ਦੀ ਸੂਚੀ ਬਣਾਉਣ ਦਾ ਸਮਾਂ ਨਹੀਂ ਹੈ। ਕੋਈ ਲੋੜ ਨਹੀਂ। ਕੋਈ ਲੋੜ ਨਹੀਂ। ਬਸ ਇਹ ਜਾਣ ਲਓ ਕਿ, ਜੇਕਰ ਅਸੀਂ ਆਪਣਾ ਧਿਆਨ, ਇੱਛਾ ਜਾਂ ਕਿਰਿਆਵਾਂ ਉਨ੍ਹਾਂ ਪਾਤਰਾਂ ਵੱਲ ਭਟਕਾਉਂਦੇ ਹਾਂ ਜੋ ਉਨ੍ਹਾਂ ਸੰਸਾਰਾਂ ਦੇ ਕਿਸੇ ਵੀ ਜੀਵ ਦੇ ਹਨ, ਤਾਂ ਸਾਨੂੰ ਉੱਥੇ ਰਹਿਣ ਲਈ, ਜਾਂ ਰਹਿਣ ਅਤੇ ਉਸ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਨੂੰ ਸਹਿਣ ਲਈ ਖਿੱਚਿਆ ਜਾਵੇਗਾ। ਸੋ ਬਸ ਪ੍ਰਮਾਤਮਾ ਨੂੰ ਯਾਦ ਰੱਖੋ। ਨੇਕ ਬਣੋ!ਸੋ, ਅਸੀਂ ਜਿੱਤਦੇ ਰਹੇ ਹਾਂ। ਅਤੇ, ਬੇਸ਼ੱਕ, ਤੁਸੀਂ ਮੈਨੂੰ ਪੁੱਛਿਆ ਸੀ ਕਿ ਅਸੀਂ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਲਈ ਪ੍ਰਮਾਤਮਾ ਦਾ ਧੰਨਵਾਦ ਕਿਉਂ ਕਰਦੇ ਹਾਂ, ਅਤੇ ਸਾਡੇ ਕੋਲ ਅਜੇ ਵਿਸ਼ਵ ਵੀਗਨ ਅਤੇ ਵਿਸ਼ਵ ਸ਼ਾਂਤੀ ਪੂਰੀ ਤਰ੍ਹਾਂ ਨਹੀਂ ਹੈ। ਹਾਂ, ਇਹ ਪਹਿਲਾਂ ਹੀ ਹੋ ਚੁੱਕਾ ਹੈ। ਵਿਸ਼ਵ ਵੀਗਨ, ਹੋ ਗਿਆ। ਵਿਸ਼ਵ ਸ਼ਾਂਤੀ, ਹੋ ਗਿਆ। ਜੋ ਵੀ ਉੱਚਤਮ ਕ੍ਰਮ ਵਿੱਚ ਫੈਸਲਾ ਕੀਤਾ ਜਾਂਦਾ ਹੈ, ਉਹ ਬਹੁਤ ਤੇਜ਼ ਹੁੰਦਾ ਹੈ, ਇੱਕ ਨੈਨੋ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ, ਕੀਤਾ ਜਾਂਦਾ ਹੈ। ਇਹ ਸਿਰਫ਼ ਇਹੀ ਹੈ ਕਿ ਜਦੋਂ ਇਹ ਸਾਡੇ ਸੰਸਾਰ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ, ਤਾਂ ਇਸ ਵਿੱਚ ਬਹੁਤ ਲੰਮਾ, ਲੰਮਾ, ਲੰਮਾ ਸਮਾਂ ਲੱਗਦਾ ਹੈ। ਬੇਸ਼ੱਕ, ਮੈਂ ਵੀ ਤੁਹਾਡੇ ਵਾਂਗ ਹੀ ਨਿਰਾਸ਼ ਹਾਂ, ਪਰ ਕੀ ਕਰੀਏ? ਇਸੇ ਤਰ੍ਹਾਂ ਪ੍ਰਾਰਥਨਾ ਕਰਦੇ ਰਹੋ, ਪ੍ਰਮਾਤਮਾ ਦਾ ਧੰਨਵਾਦ ਕਰਨ ਲਈ, ਕਿਉਂਕਿ ਇਹ ਪਹਿਲਾਂ ਹੀ ਹੋ ਚੁੱਕਾ ਹੈ। ਇਸ ਵਿੱਚ ਕੁਝ ਸਮਾਂ ਲੱਗਦਾ ਹੈ ਬਸ ਬਹੁਤ ਸਾਰੇ ਹੇਠਲੇ ਪੱਧਰਾਂ ਅਤੇ ਇਸ ਸੰਸਾਰ ਵਿੱਚ ਰੁਕਾਵਟਾਂ ਨੂੰ ਪਾਰ ਕਰਨ ਲਈ। ਸਾਨੂੰ ਅਜੇ ਵੀ ਪ੍ਰਮਾਤਮਾ ਦਾ ਧੰਨਵਾਦ ਕਰਨਾ ਪਵੇਗਾ, ਜਿਵੇਂ ਕਿ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਪਹਿਲਾਂ ਹੀ ਮੌਜੂਦ ਹੈ, ਕਿਉਂਕਿ ਇਹ ਉੱਥੇ ਹੋਣੀ ਚਾਹੀਦੀ ਹੈ। ਇਹ ਸਿਰਫ਼ ਸਪੇਸ ਅਤੇ ਸਮੇਂ ਦੁਆਰਾ ਰੁਕਾਵਟ ਬਣ ਰਹੀ ਹੈ ਜਦੋਂ ਤੱਕ ਇਹ ਇਸ ਸੰਸਾਰ ਵਿੱਚ ਪ੍ਰਗਟ ਨਹੀਂ ਹੁੰਦਾ।