ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕੁਆਨ ਯਿੰਨ ਮੈਡੀਟੇਸ਼ਨ ਅਭਿਆਸ ਪ੍ਰਮਾਤਮਾ ਵਲ ਸਿਧਾ ਰਸਤਾ ਹੈ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਇੱਕ ਚੰਗੇ ਗੁਰੂ ਹੋ, ਤਾਂ ਤੁਹਾਨੂੰ ਹਮੇਸ਼ਾ ਚਿੰਤਾ ਕਰਨੀ ਪਵੇਗੀ, ਆਪਣਾ ਧਿਆਨ ਰੱਖਣਾ ਪਵੇਗਾ, ਆਪਣੀ ਰੱਖਿਆ ਕਰਨੀ ਪਵੇਗੀ, ਹਰ ਸਮੇਂ ਆਪਣੇ ਮੋਢੇ ਤੋਂ ਧਿਆਨ ਦੇਣਾ ਪਵੇਗਾ। ਅਤੇ ਤੁਹਾਡੇ ਮਰਨ ਤੋਂ ਬਾਅਦ, ਉਹ ਟੈਕਸ-ਮੁਕਤ ਪੈਸੇ ਨਾਲ ਇੱਕ ਵੱਡਾ ਮੰਦਰ ਬਣਾਉਣਗੇ, ਅਤੇ ਫਿਰ ਉਹ ਐਸ਼ੋ-ਆਰਾਮ ਵਿੱਚ ਰਹਿਣਗੇ ਅਤੇ ਪੈਰੋਕਾਰਾਂ ਤੋਂ ਸਾਰਾ ਸਤਿਕਾਰ ਅਤੇ ਪੂਜਾ ਪ੍ਰਾਪਤ ਕਰਨਗੇ, ਅਤੇ ਪੈਰੋਕਾਰਾਂ ਨੂੰ ਪ੍ਰਮਾਤਮਾ ਨੂੰ ਭੁੱਲਣ ਲਈ ਮਜਬੂਰ ਕਰਨਗੇ, ਬਸ ਉਨ੍ਹਾਂ ਦੀ ਪੂਜਾ ਕਰਵਾਉਣਗੇ। ਇਸ ਪੁਜਾਰੀ ਦਾ ਢਿੱਡ ਜਾਨਵਰਾਂ-ਲੋਕਾਂ, ਮਾਸੂਮ ਜਾਨਵਰਾਂ-ਲੋਕਾਂ ਦੇ ਲਹੂ ਅਤੇ ਮਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦੇ ਸਰੀਰਾਂ ਵਿੱਚੋਂ ਨਿਕਲਣ ਵਾਲੀਆਂ ਗੰਦੀਆਂ ਚੀਜ਼ਾਂ ਉਨ੍ਹਾਂ ਮਾਸੂਮ ਬੱਚਿਆਂ 'ਤੇ ਵੀ ਸੁੱਟੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ।

Media Report from BBC News – Oct. 6, 2021: ਫਰਾਂਸੀਸੀ ਕੈਥੋਲਿਕ ਚਰਚ ਦੁਆਰਾ ਜਿਨਸੀ ਸ਼ੋਸ਼ਣ ਬਾਰੇ ਇੱਕ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਪਿਛਲੇ 70 ਸਾਲਾਂ ਵਿੱਚ ਪਾਦਰੀਆਂ ਦੁਆਰਾ 200,000 ਤੋਂ ਵੱਧ ਬੱਚਿਆਂ 'ਤੇ ਹਮਲਾ ਕੀਤਾ ਗਿਆ ਸੀ।

Media Report from DW News – Sept. 28, 2018: ਤਾਜ਼ਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ 1,600 ਤੋਂ ਵੱਧ ਜਰਮਨ ਪਾਦਰੀਆਂ ਨੇ ਆਪਣੀ ਸੁਰੱਖਿਆ ਹੇਠ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਅਤੇ ਇਹ ਕਿ ਪਿਛਲੇ 70 ਸਾਲਾਂ ਵਿੱਚ, ਘੱਟੋ-ਘੱਟ 3,677 ਪੀੜਤ ਹੋਏ ਹਨ।

Media Report from USA TODAY – Nov. 13, 2019, The Honorable Josh Shapiro: ਸੀਨੀਅਰ ਚਰਚ ਅਧਿਕਾਰੀਆਂ ਦੁਆਰਾ ਯੋਜਨਾਬੱਧ ਢੰਗ ਨਾਲ ਛੁਪਾਉਣ ਦੇ ਸਿੱਧੇ ਨਤੀਜੇ ਵਜੋਂ, ਸਾਨੂੰ ਮਿਲੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਲਗਭਗ ਹਰ ਮਾਮਲੇ 'ਤੇ ਮੁਕੱਦਮਾ ਚਲਾਉਣ ਲਈ ਬਹੁਤ ਪੁਰਾਣਾ ਹੈ।

Media Report from ABC7 Eyewitness News – Dec. 9, 2022: ਹੁਣ ਸਾਂਤਾ ਅਨਾ ਦੇ ਇੱਕ ਬੋਧੀ ਮੰਦਰ ਵਿੱਚ ਜਿਨਸੀ ਸ਼ੋਸ਼ਣ ਦੇ ਹੈਰਾਨ ਕਰਨ ਵਾਲੇ ਦੋਸ਼ਾਂ ਵੱਲ ਜਾਂਦੇ ਹਾਂ। ਅੱਠ ਔਰਤਾਂ ਹੁਣ ਅੱਗੇ ਆ ਕੇ ਕਹਿ ਰਹੀਆਂ ਹਨ ਕਿ ਉਨ੍ਹਾਂ ਨਾਲ ਬਚਪਨ ਵਿੱਚ ਮੰਦਰ ਵਿੱਚ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੰਦਰ ਵਿੱਚ ਦੁਰਵਿਵਹਾਰ ਦਾ ਇਕ ਸੱਭਿਆਚਾਰ ਸੀ।

ਆਦਿ…

ਹਾਏ ਪ੍ਰਮਾਤਮਾਾ! ਇਹ ਸੱਚਮੁੱਚ ਨਰਕ ਹੈ। ਉਹ ਧਰਮ ਨੂੰ ਨਰਕ ਬਣਾਉਂਦੇ ਹਨ! ਮੈਂ ਇਸ ਬਾਰੇ ਕਦੇ ਵੀ ਕਾਫ਼ੀ ਗੱਲ ਨਹੀਂ ਕਰ ਸਕਦੀ। ਕਿਉਂਕਿ ਉਹ ਨਾ ਸਿਰਫ਼ ਲੋਕਾਂ ਦੇ ਵਿਸ਼ਵਾਸ ਨੂੰ ਤਬਾਹ ਕਰਦੇ ਹਨ ਅਤੇ ਬੱਚਿਆਂ ਦੇ ਭਵਿੱਖ ਨੂੰ ਤਬਾਹ ਕਰਦੇ ਹਨ, ਸਗੋਂ ਇਸ ਧਰਤੀ 'ਤੇ ਚੰਗੀ ਊਰਜਾ ਨੂੰ ਵੀ ਤਬਾਹ ਕਰਦੇ ਹਨ ਅਤੇ ਲੋਕਾਂ ਨੂੰ ਹੋਰ ਦੁੱਖ ਦਿੰਦੇ ਹਨ - ਹੋਰ ਅੰਨ੍ਹਾਪਣ, ਹੋਰ ਬੋਲ਼ਾਪਣ, ਹੋਰ ਸੁਸਤਤਾ, ਹੋਰ ਬੁੱਧੀਹੀਣ, ਇਸ ਤਰਾਂ ਦੇ ਪੁਜਾਰੀਆਂ, ਭਿਕਸ਼ੂਆਂ ਅਤੇ ਭਿਕਸ਼ਣੀਆਂ ਦਾ ਅਨੁਸਰਨ ਕਰਨ ਦੁਆਰਾ।

ਓਹ, ਪਿਆਰੇ ਪ੍ਰਮਾਤਮਾਾ, ਕਿਰਪਾ ਕਰਕੇ, ਮੈਂ ਇਸ ਬਾਰੇ ਹੋਰ ਗੱਲ ਨਹੀਂ ਕਰਨੀ ਚਾਹੁੰਦੀ, ਪਰ ਮੈਨੂੰ ਬਸ ਕਰਨੀ ਪਵੇਗੀ, ਕਿਉਂਕਿ ਮੈਨੂੰ ਗ੍ਰਹਿ ਬਾਰੇ ਚਿੰਤਾ ਹੈ। ਮੈਨੂੰ ਸੰਸਾਰ ਦੀ ਚਿੰਤਾ ਹੈ। ਅਤੇ ਮੈਨੂੰ ਪਤਾ ਹੈ ਕਿ ਜੇਕਰ ਇਸ ਗ੍ਰਹਿ 'ਤੇ ਉਮਰ ਸੀਮਾ 100 ਹੈ, ਤਾਂ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਮੇਰੇ ਕੋਲ ਸਿਰਫ਼ ਤਿੰਨ ਦਹਾਕੇ ਬਾਕੀ ਹਨ, ਪਿਆਰੇ ਪ੍ਰਮਾਤਮਾ। ਤਾਂ ਜੇ ਮੈਂ ਇਹ ਹੁਣ ਨਹੀਂ ਦੱਸਾਂਗੀ, ਤਾਂ ਮੈਂ ਕਦੋਂ ਦੱਸਾਂਗੀ?

ਹਮੇਸ਼ਾ ਨਿਮਰਤਾ ਨਾਲ ਬੋਲਣਾ ਅਤੇ ਮਿੱਠਾ ਬੋਲਣਾ ਵਧੀਆ ਨਹੀਂ ਹੁੰਦਾ। ਤੁਹਾਨੂੰ ਸੱਚਮੁੱਚ ਸੱਚ ਬੋਲਣਾ ਪਵੇਗਾ, ਭਾਵੇਂ ਸੱਚ ਇੰਨਾ ਭਦਾ, ਇੰਨਾ ਬੇਰਹਿਮ ਹੋਵੇ। ਪਰ ਸਾਨੂੰ ਇਸਨੂੰ ਸਾਫ਼ ਕਰਨਾ ਪਵੇਗਾ। ਸੋ ਭਾਵੇਂ ਕੈਂਸਰ ਤੁਹਾਡੇ ਸਰੀਰ ਦਾ ਹੈ, ਤੁਹਾਨੂੰ ਜੀਉਂਦੇ ਰਹਿਣ ਅਤੇ ਆਪਣੀ ਜ਼ਿੰਦਗੀ ਵਿੱਚ ਹੋਰ ਚੰਗੇ ਕੰਮ ਕਰਨ ਲਈ ਇਸਨੂੰ ਕੱਟਣਾ ਪਵੇਗਾ। ਤੁਹਾਨੂੰ ਬਚਣਾ ਪਵੇਗਾ। ਸੋ ਇਸ ਸੰਸਾਰ ਨੂੰ ਜਿਉਂਦਾ ਰਹਿਣਾ ਪਵੇਗਾ। ਜੇਕਰ ਅਸੀਂ ਧਾਰਮਿਕ ਜੋਕਾਂ, ਧਾਰਮਿਕ ਵਾਇਰਸ, ਧਾਰਮਿਕ ਬੈਕਟੀਰੀਆ, ਨੁਕਸਾਨਦੇਹ ਬੈਕਟੀਰੀਆ ਅਤੇ ਵਾਇਰਸਾਂ ਦੇ ਸਾਰੇ ਕੈਂਸਰਾਂ ਨੂੰ ਕੱਟ ਦੇਈਏ… ਇਹ ਕੋਵਿਡ-19 ਤੋਂ ਵੀ ਭੈੜੇ ਹਨ। ਕੋਵਿਡ-19 ਦਾ ਇਲਾਜ ਸਾਇਦ ਹੋ ਸਕਦਾ ਹੈ, ਸ਼ਾਇਦ ਇੱਕ ਦਿਨ ਇਹ ਖਤਮ ਹੋ ਜਾਵੇ, ਪਰ ਇਹ ਧਾਰਮਿਕ ਵਾਇਰਸ ਉੱਥੇ ਹੀ ਰਹੇਗਾ। ਜੇ ਅਸੀਂ ਇਸਦਾ ਇਲਾਜ ਨਹੀਂ ਕਰਦੇ ਤਾਂ ਇਹ ਹਮੇਸ਼ਾ ਲਈ ਜਾਪਦਾ ਹੈ।

ਜੇਕਰ ਅਸੀਂ ਇਨ੍ਹਾਂ ਵਾਇਰਸਾਂ ਦਾ ਇਲਾਜ ਨਹੀਂ ਕਰਦੇ, ਤਾਂ ਉਹ ਦੂਜਿਆਂ ਨੂੰ ਦੂਸ਼ਿਤ ਕਰ ਦੇਣਗੇ। ਅਤੇ ਫਿਰ ਸਾਡਾ ਸਮਾਜ ਕਿਹੋ ਜਿਹਾ ਹੋਵੇਗਾ? ਪੈਸਾ ਬਸ ਗਿਰਜਾਘਰਾਂ ਜਾਂ ਮੰਦਰਾਂ ਵਿੱਚ ਵਹਿ ਰਿਹਾ ਹੈ, ਉਹਨਾਂ ਨੂੰ ਇਸ ਤਰਾਂ ਦੇ ਵਾਇਰਸ ਲਈ ਬਣਾ ਰਿਹਾ ਹੈ ਤਾਂ ਜੋ ਉਹ ਰਹਿ ਸਕਣ, ਜੀ ਸਕਣ, ਚੰਗੀ ਤਰ੍ਹਾਂ ਖੁਆਇਆ ਜਾ ਸਕੇ ਅਤੇ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ ਅਤੇ ਚੰਗੀ ਤਰ੍ਹਾਂ ਪੂਜਾ ਕੀਤੀ ਜਾ ਸਕੇ। ਅਤੇ ਉਹ ਵਫ਼ਾਦਾਰਾਂ ਨੂੰ ਪ੍ਰਮਾਤਮਾ ਨੂੰ ਭੁੱਲਾ ਦੇਣ ਲਈ ਮਜ਼ਬੂਰ ਕਰਨਗੇ, ਪ੍ਰਭੂ ਯਿਸੂ ਨੂੰ ਭੁੱਲ ਜਾਣਗੇ, ਬੁੱਧ ਨੂੰ ਭੁੱਲ ਜਾਣਗੇ। ਬਸ ਉਨ੍ਹਾਂ ਦੀ ਪੂਜਾ ਕਰਨਗੇ ਅਤੇ ਉਨ੍ਹਾਂ ਨੂੰ ਖੁਆਉਣਗੇ, ਉਨ੍ਹਾਂ ਨੂੰ ਸਭ ਕੁਝ ਦਾਨ ਕਰਨਗੇ। ਉਹ ਇਥੋਂ ਤਕ ਉਨ੍ਹਾਂ ਨੂੰ ਆਪਣੇ ਘਰ ਵੇਚਣ, ਕਿਤੇ ਹੋਰ ਝੌਂਪੜੀਆਂ ਵਿੱਚ ਰਹਿਣ ਅਤੇ ਘਰ ਵੇਚਣ ਤੋਂ ਪ੍ਰਾਪਤ ਹੋਏ ਪੈਸੇ ਭਿਕਸ਼ੂਆਂ ਨੂੰ ਦੇਣ ਲਈ ਵੀ ਕਹਿੰਦੇ ਹਨ।

ਬੁੱਧ ਦੇ ਸਮੇਂ ਦੇ ਭਿਖਸ਼ੂ, ਉਹ ਭਿੱਖਿਆ ਲਈ ਬਾਹਰ ਜਾਂਦੇ ਸਨ। ਬਸ ਕਿਉਂਕਿ ਉਹ ਬਾਹਰ ਜਾਂਦੇ ਸਨ, ਉਨ੍ਹਾਂ ਨੇ ਲੋਕਾਂ ਨੂੰ ਵੀ ਸਿਖਾਇਆ । ਉਨ੍ਹਾਂ ਸਮਿਆਂ ਵਿੱਚ, ਸਾਡੇ ਕੋਲ ਇੰਟਰਨੈੱਟ ਨਹੀਂ ਸੀ। ਸਾਡੇ ਕੋਲ ਟੈਲੀਫ਼ੋਨ ਨਹੀਂ ਸਨ। ਸਾਡੇ ਕੋਲ ਕਾਰਾਂ ਨਹੀਂ ਸਨ। ਸਾਡੇ ਕੋਲ ਬੁੱਧ ਦੇ ਅਸਲੀ ਧਰਮ ਨੂੰ ਫੈਲਾਉਣ ਲਈ ਬਹੁਤੀਆਂ ਸਹੂਲਤਾਂ ਨਹੀਂ ਸਨ। ਤਾਂ ਇਸਨੂੰ ਕਰਨ ਦਾ ਇਹੀ ਸੁਵਿਧਾਜਨਕ ਤਰੀਕਾ ਹੈ, ਵੈਸੇ।

ਪਰ ਅੱਜਕੱਲ੍ਹ ਭਿਕਸ਼ੂ ਬਹੁਤ ਵਧੀਆ ਜ਼ਿੰਦਗੀ ਜੀਅ ਰਹੇ ਹਨ, ਚੰਗੀਆਂ ਕਾਰਾਂ ਹਨ, ਇੱਥੋਂ ਤੱਕ ਕਿ ਚੰਗੇ ਨਿੱਜੀ ਹੈਲੀਕਾਪਟਰ ਜਾਂ ਨਿੱਜੀ ਹਵਾਈ ਜਹਾਜ਼ ਵੀ ਹਨ ਜੋ ਬਾਹਰ ਜਾਣ ਜਾਂ ਕਿਤੇ ਵੀ ਜਾਣ ਲਈ ਹਨ। ਫਿਰ ਵਫ਼ਾਦਾਰਾਂ ਨੂੰ ਇਸਦੇ ਲਈ ਭੁਗਤਣਾ ਪਵੇਗਾ। ਅਤੇ ਉਥੇ ਉਹ ਕੀ ਕਰਦੇ ਹਨ? ਬਸ ਬਕਵਾਸ ਗਲਾਂ ਕਰਦੇ।

ਉਹ ਬਾਈਬਲ ਬਾਰੇ, ਸੂਤਰਾਂ ਬਾਰੇ - ਕਿਸੇ ਹੋਰ ਸੂਤਰਾਂ ਬਾਰੇ ਕੁਝ ਵੀ ਨਹੀਂ ਸਮਝਦੇ। ਉਹ ਕੁਰਾਨ, ਗੁਰੂ ਗ੍ਰੰਥ ਸਾਹਿਬ, ਹੋਰ ਬਹੁਤ ਸਾਰੇ ਸਵਰਗੀ ਗੁਰੂਆਂ ਦੇ ਸਿੱਖਿਆ ਦੇ ਸੂਤਰਾਂ ਬਾਰੇ ਵੀ ਬਹੁਤਾ ਨਹੀਂ ਸਮਝਦੇ ਜਿਨ੍ਹਾਂ ਨੇ ਮਨੁੱਖੀ ਆਤਮਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਪਰ ਉਨ੍ਹਾਂ ਸਾਰਿਆਂ ਨੇ ਉਨ੍ਹਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ। ਅਤੇ ਅੱਜਕੱਲ੍ਹ, ਹੋਰ ਕਿਸਮ ਦੇ ਕਾਤਲ, ਜੋ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਸਿਰਫ਼ ਰੋਜ਼ੀ-ਰੋਟੀ ਕਮਾਉਣ ਲਈ, ਸਿਰਫ਼ ਐਸ਼ੋ-ਆਰਾਮ ਵਿੱਚ ਰਹਿਣ ਲਈ ਮਰੋੜਦੇ ਹਨ। ਹਾਏ ਮੇਰੇ ਪ੍ਰਮਾਤਮਾਾ!

ਇੱਥੋਂ ਤੱਕ ਕਿ ਥਿਚ ਨਾਟ ਟੁ ਵੀ ਕਹਿੰਦੇ ਹਨ ਕਿ ਉਹ ਸੈਕਸ ਖਿਡੌਣਿਆਂ ਦੀ ਵਰਤੋਂ ਕਰ ਸਕਦੇ ਹਨ, ਅਤੇ ਇੱਥੋਂ ਤੱਕ ਬੁੱਧ ਨੂੰ ਵੀ ਇਸ ਵਿੱਚ ਘਸੀਟਿਆ, ਇਹ ਕਹਿੰਦੇ ਹੋਏ ਕਿ ਬੁੱਧ ਨੇ ਇਸ ਤੋਂ ਮਨ੍ਹਾ ਵੀ ਨਹੀਂ ਕੀਤਾ ਸੀ। ਬੁੱਧ ਨੂੰ ਇਸ ਬਾਰੇ ਕੁਝ ਨਹੀਂ ਪਤਾ ! ਜਦੋਂ ਬੁੱਧ ਉਥੇ ਸਨ, ਤਾਂ ਅਜਿਹੀ ਕੋਈ ਚੀਜ਼ ਨਹੀਂ ਸੀ।

ਕਿਹੋ ਜਿਹਾ ਭਿਕਸ਼ੂ ਬੇਸ਼ਰਮੀ ਨਾਲ ਲੋਕਾਂ ਦਾ ਭੋਜਨ ਅਤੇ ਦਾਨ ਖਾਣ ਲਈ ਆਪਣੇ ਮੂੰਹ ਦੀ ਵਰਤੋਂ ਕਰਦਾ ਹੈ ਅਤੇ ਇਸ ਤਰਾਂ ਦੀਆਂ ਗੱਲਾਂ ਕਰਦਾ ਹੈ? ਉਸ ਕੋਲ ਸੈਕਸ ਅਤੇ ਪੈਸੇ ਬਾਰੇ ਗੱਲ ਕਰਨ ਤੋਂ ਵਧੀਆ ਹੋਰ ਕੁਝ ਨਹੀਂ ਹੈ? ਤੁਸੀਂ ਦੇਖ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਦੇ ਭਿਕਸ਼ੂ ਹਨ। ਉਹਨਾਂ ਨੂੰ ਸਿਰਫ਼ ਪੈਸੇ, ਖਾਣੇ ਅਤੇ ਵੱਡੇ ਮੰਦਰਾਂ ਦੀ ਚਿੰਤਾ ਹੈ। ਅਤੇ ਵੱਧ ਤੋਂ ਵੱਧ ਬੋਧੀ ਵਿਸ਼ਵਾਸੀਆਂ ਨੂੰ ਆਪਣੇ ਸਮੂਹ ਵਿੱਚ ਘਸੀਟ ਰਹੇ ਹਨ, ਤਾਂ ਜੋ ਉਹ ਇੱਕ ਮਹੱਤਵਪੂਰਨ ਭਿਕਸ਼ੂ ਵਾਂਗ ਮਹਿਸੂਸ ਕਰਨ ਇਸ ਤਰਾਂ ਬਕਵਾਸ ਕਰਦੇ ਹੋਏ। ਇਥੋਂ ਤਕ ਸੈਕਸ ਟੌਏ ਦੇ ਸਮਾਨ ਵਿੱਚ ਬੁੱਧ ਨੂੰ ਵੀ ਲਿਆਉਂਦੇ - ਬੇਸ਼ਰਮ, ਦੁਸ਼ਟ ਵਾਂਗ ਗੱਲਾਂ ਕਰ ਰਹੇ!

ਹੁਣ ਤੁਸੀਂ ਸਾਰੇ ਜਾਣਦੇ ਹੋ। ਦਰਅਸਲ, ਇਹ ਸਭ ਇੰਟਰਨੈੱਟ 'ਤੇ ਹੈ। ਮੈਨੂੰ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਹੈ, ਪਰ ਮੈਨੂੰ ਚਿੰਤਾ ਹੈ ਕਿ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਪਤਾ ਨਹੀਂ ਹੋਵੇਗਾ। ਮੈਨੂੰ ਤੁਹਾਨੂੰ ਦੱਸਣਾ ਪਵੇਗਾ। ਕਿਉਂਕਿ ਜੇ ਤੁਸੀਂ ਇਸ ਤਰਾਂ ਦੇ, ਜਿਵੇਂ ਕਿ ਤ੍ਰਾਨ ਤਾਮ, ਖੁਦ ਰੂਮਾ, ਜਾਂ ਥਿਚ ਨਾਟ ਟੁ ਜਾਂ ਕੋਈ ਹੋਰ ਦਾ ਅਨੁਸਰਨ ਕਰਦੇ ਹੋ,- ਮੈਂ ਉਨ੍ਹਾਂ ਦੇ ਸਾਰੇ ਨਾਮ ਭੁੱਲ ਗਈ ਹਾਂ, ਮੈਂ ਇਥੋਂ ਤਕ ਯਾਦ ਵੀ ਨਹੀਂ ਰੱਖਣਾ ਚਾਹੁੰਦੀ - ਤਾਂ ਤੁਸੀਂ ਨਰਕ ਵਿੱਚ ਜਾਓਗੇ! ਸੱਚਮੁੱਚ, ਤੁਸੀਂ ਨਰਕ ਵਿੱਚ ਜਾਓਗੇ! ਕਿਉਂਕਿ ਉਹ ਤੁਹਾਨੂੰ ਬੁੱਧ ਨੂੰ ਭੁੱਲਾ ਦੇਣ ਲਈ ਮਜ਼ਬੂਰ ਕਰਦੇ ਹਨ, ਬੁੱਧ ਦੀਆਂ ਸਿੱਖਿਆਵਾਂ ਨੂੰ ਭੁੱਲਾ ਦੇਣ ਲਈ, ਵਿਸ਼ਵ ਸਤਿਕਾਰਯੋਗ, ਬੁੱਧ ਵਰਗੇ ਗਿਆਨਵਾਨ, ਪੂਜ‌ੇ ਜਾਣ ਵਾਲੀ, ਉੱਚੀ ਹਸਤੀ, ਜਾਂ ਯਿਸੂ ਮਸੀਹ ਵਰਗੇ। ਜੇ ਤੁਸੀਂ ਇਨ੍ਹਾਂ ਪੁਜਾਰੀਆਂ ਦਾ ਅਨੁਸਰਨ ਕਰਦੇ ਹੋ, ਜੇ ਤੁਸੀਂ ਪੋਪ ਫਰਾਂਸਿਸ ਜੋ ਕਹਿੰਦਾ ਹੈ ਉਸ ਦੀ ਪਾਲਣਾ ਕਰਦੇ ਹੋ, ਤਾਂ ਤੁਸੀਂ ਨਰਕ ਵਿੱਚ ਜਾਓਗੇ।

ਮੈਂ ਤੁਹਾਨੂੰ ਇਹ ਦੱਸ ਰਹੀ ਹਾਂ; ਇਹ ਮੇਰੇ ਲਈ ਚੰਗਾ ਨਹੀਂ ਹੈ, ਪਰ ਮੈਨੂੰ ਕਹਿਣਾ ਜ਼ਰੂਰੀ ਹੈ। ਜੇ ਮੈਂ ਤੁਹਾਨੂੰ ਗਿਆਨ ਨਹੀਂ ਦੇ ਸਕਦੀ, ਜੇ ਮੈਂ ਤੁਹਾਨੂੰ ਸੱਚਾਈ, ਅਸਲੀਅਤ ਨਹੀਂ ਸਮਝਾ ਸਕਦੀ, ਤਾਂ ਮੈਂ ਆਪਣੀ ਜ਼ਿੰਦਗੀ ਨਾਲ ਹੋਰ ਕੀ ਕਰਾਂਗੀ? ਮੇਰੇ ਕੋਲ ਬਹੁਤੇ ਸਾਲ ਨਹੀਂ ਬਚੇ। ਕੀ ਤੁਹਾਨੂੰ ਲੱਗਦਾ ਹੈ ਕਿ 30 ਸਾਲ ਬਹੁਤ ਸਮਾਂ ਹੁੰਦਾ ਹੈ? ਨਹੀਂ। ਮੈਂ ਬਸ ਆਪਣੀਆਂ ਅੱਖਾਂ ਝਪਕਦੀ ਹਾਂ, ਪਿੱਛੇ ਮੁੜ ਕੇ ਦੇਖਦੀ ਹਾਂ, ਅਤੇ ਹੁਣ ਮੈਂ 40 ਸਾਲਾਂ ਤੋਂ ਪ੍ਰਚਾਰ ਕਰਦੀ ਰਹੀ ਹਾਂ - ਕੁਝ ਸਾਲਾਂ ਤੋਂ, ਅਤੇ ਇਹ ਕੱਲ੍ਹ ਦੀ ਹੀ ਗੱਲ ਵਾਂਗ ਮਹਿਸੂਸ ਹੁੰਦਾ ਹੈ। ਸੋ, ਮੈਂ ਅਗਲੇ 30 ਸਾਲਾਂ ਵੱਲ ਝਾਤੀ ਮਾਰਦੀ ਹਾਂ, ਇਹ ਬਿਲਕੁਲ ਇੱਕ ਹੋਰ ਪਲਕ ਝਪਕਣ ਵਾਂਗ ਹੋਵੇਗਾ।

ਸੋ ਕਿਰਪਾ ਕਰਕੇ, ਮੇਰੇ ਸਾਰੇ ਅਖੌਤੀ ਅਨੁਯਾਈ, ਪ੍ਰਮਾਤਮਾ ਦੇ ਪੈਰੋਕਾਰ, ਕਿਰਪਾ ਕਰਕੇ ਆਪਣੇ ਆਪ ਨੂੰ ਹਰ ਰੋਜ਼ ਯਾਦ ਦਿਵਾਓ ਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਆਪਣੀ ਜ਼ਿੰਦਗੀ ਨਾਲ ਕੁਝ ਕਰੋ। ਪ੍ਰਮਾਤਮਾ, ਸਵਰਗਾਂ ਉੱਤੇ ਵਧੇਰੇ ਧਿਆਨ ਕੇਂਦਰਿਤ ਕਰੋ। ਕੁਆਨ ਯਿਨ ਮੈਡੀਟੇਸ਼ਨ ਵਿਧੀ 'ਤੇ ਵਧੇਰੇ ਸੁਚੇਤ ਹੋ ਕੇ ਮੈਡੀਟੇਸ਼ਨ ਕਰੋ, ਜਿਸਨੂੰ ਮੈਂ ਆਪਣੇ ਖੂਨ, ਹੰਝੂਆਂ ਅਤੇ ਊਰਜਾਵਾਂ ਦੀ ਵਰਤੋਂ ਪ੍ਰਮਾਤਮਾ ਦੀ ਕਿਰਪਾ ਦੁਆਰਾ ਤੁਹਾਡੇ ਤੱਕ ਪਹੁੰਚਾਉਣ ਲਈ ਕਰਦੀ ਹਾਂ। ਹਰ ਰੋਜ਼, ਤੁਹਾਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਜ਼ਰੂਰੀ ਹੈ। ਇਹ ਸਭ ਤੋਂ ਕੀਮਤੀ ਤੋਹਫ਼ਾ ਹੈ ਜੋ ਤੁਸੀਂ ਸਵਰਗ ਤੋਂ, ਪ੍ਰਮਾਤਮਾ ਤੋਂ, ਇੱਕ ਸਤਿਗੁਰੂ ਰਾਹੀਂ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਬਿਨਾਂ, ਤੁਹਾਨੂੰ ਆਪਣੇ ਸੱਚੇ ਘਰ ਤੱਕ ਪਹੁੰਚਣ ਵਿੱਚ ਹਜ਼ਾਰਾਂ, ਸੈਂਕੜੇ, ਲੱਖਾਂ ਸਾਲ, ਯੁੱਗ ਲੱਗ ਜਾਣਗੇ, ਅਤੇ ਤੁਸੀਂ ਇਸ ਭੌਤਿਕ, ਭਰਮ ਭਰੀ ਹੋਂਦ ਵਿੱਚ ਬਾਰ ਬਾਰ ਡੁੱਬਦੇ ਰਹੋਗੇ।

ਸਾਡੀਆਂ ਪ੍ਰਾਰਥਨਾਵਾਂ ਨਾ ਸੁਣਨ ਲਈ ਪ੍ਰਮਾਤਮਾ ਨੂੰ ਦੋਸ਼ੀ ਨਾ ਠਹਿਰਾਓ। ਪ੍ਰਮਾਤਮਾ ਦੀ ਸਲਾਹ, ਪ੍ਰਮਾਤਮਾ ਦੀ ਬੁੱਧੀ ਨੂੰ ਨਾ ਸੁਣਨ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾਓ। ਪ੍ਰਮਾਤਮਾ ਦੀ ਬੁੱਧੀ ਸੁਣਨ ਲਈ ਤੁਹਾਨੂੰ ਅੰਦਰ ਜਾਣਾ ਪਵੇਗਾ। ਤੁਹਾਨੂੰ ਪ੍ਰਮਾਤਮਾ ਨੂੰ ਦੇਖਣ ਲਈ, ਰੌਸ਼ਨੀ ਤੱਕ ਪਹੁੰਚਣ ਲਈ, ਉਨ੍ਹਾਂ ਧਾਰਾਵਾਂ ਤੱਕ ਪਹੁੰਚਣ ਲਈ ਅੰਦਰ ਜਾਣਾ ਪਵੇਗਾ ਜੋ ਤੁਹਾਨੂੰ ਘਰ, ਉੱਪਰ ਵੱਲ "ਵਹਾ" ਦੇਣਗੀਆਂ। ਕੁਆਨ ਯਿਨ ਅਭਿਆਸ ਤੋਂ ਵੱਧ ਕੀਮਤੀ ਕੁਝ ਵੀ ਨਹੀਂ ਹੈ। ਇਸ ਨਾਲ, ਤੁਸੀਂ ਇਸਨੂੰ ਸਵਰਗ ਨਾਲ ਬਦਲ ਸਕਦੇ ਹੋ। ਪਰ ਤੁਹਾਡੇ ਭੌਤਿਕ ਜੀਵਨ ਵਿੱਚ ਸਾਰੀ ਪਦਵੀ, ਪ੍ਰਸਿੱਧੀ ਅਤੇ ਕਿਸਮਤ ਦੇ ਨਾਲ, ਤੁਸੀਂ ਉਹਨਾਂ ਨੂੰ ਇਸ ਤਰਾਂ ਦੀ ਕਿਸੇ ਵੀ ਚੀਜ਼ ਨਾਲ ਨਹੀਂ ਬਦਲ ਸਕਦੇ।

ਤੁਹਾਨੂੰ ਇਹ ਵੀ ਨਹੀਂ ਪਤਾ ਕਿ ਸਵਰਗ ਕਿਹੋ ਜਿਹਾ ਲੱਗਦਾ ਹੈ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪ੍ਰਮਾਤਮਾ ਕੀ ਹੈ। ਤਾਂ ਕੁਆਨ ਯਿਨ ਵਿਧੀ ਉਹ ਹੈ ਜੋ ਤੁਹਾਨੂੰ ਇਹ ਸਭ ਕੁਝ ਦਿੰਦੀ ਹੈ। ਕਿਉਂ? ਤੁਸੀਂ ਇਹ ਕਿਉਂ ਪ੍ਰਾਪਤ ਕਰ ਸਕਦੇ ਹੋ? ਕਿਉਂਕਿ ਇਹ ਤੁਹਾਡੇ ਅੰਦਰ ਹੈ! ਮੈਂ ਤੁਹਾਨੂੰ ਕਈ ਵਾਰ ਦੱਸਿਆ ਹੈ। ਇਸੇ ਲਈ ਮੈਂ ਆਪਣੀਆਂ ਸਿੱਖਿਆਵਾਂ ਲਈ ਕੋਈ ਪੈਸਾ ਨਹੀਂ ਲੈਂਦੀ। ਮੈਂ ਆਪਣੀਆਂ ਸਿੱਖਿਆਵਾਂ ਲਈ ਤੁਹਾਡੇ ਤੋਂ ਕੁਝ ਨਹੀਂ ਲੈਂਦੀ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਹਾਡੇ ਨਾਲ ਪ੍ਰਮਾਤਮਾ ਹੈ, ਤੁਹਾਡੇ ਅੰਦਰ ਇਹ ਖਜ਼ਾਨਾ ਹੈ, ਕਿ (ਅੰਦਰੂਨੀ ਸਵਰਗੀ) ਪ੍ਰਕਾਸ਼ ਅਤੇ ਪ੍ਰਮਾਤਮਾ ਦੀਆਂ ਸਿੱਖਿਆਵਾਂ ਤੱਕ ਤੁਸੀਂ ਪਹੁੰਚ ਸਕਦੇ ਹੋ, ਜੇਕਰ ਤੁਸੀਂ ਜਾਣਦੇ ਹੋ ਕਿ ਕਿਵੇਂ ਕਰਨਾ ਹੈ।

ਪਰ, ਬੇਸ਼ੱਕ, ਤੁਸੀਂ ਨਹੀਂ ਜਾਣਦੇ ਕਿ ਕਿਵੇਂ ਕਰਨਾ ਹੈ, ਕਿਉਂਕਿ ਇਹ ਇੱਕ ਭੇਤ ਹੈ - ਇਹ ਬੰਦ ਹੈ, ਇਹਨੂੰ ਤਾਲਾ ਲਗਾ ਹੈ, ਇਹ ਕੀਮਤੀ ਹੈ, ਇਸਨੂੰ ਪ੍ਰਮਾਤਮਾ ਦੀ ਆਗਿਆ ਤੋਂ ਬਿਨਾਂ ਇੱਕ ਪੂਰੀ ਤਰ੍ਹਾਂ ਗਿਆਨਵਾਨ ਸਤਿਗੁਰੂ ਦੁਆਰਾ, ਇੱਕ ਸੱਚੇ ਅਸਲੀ ਸਤਿਗੁਰੂ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਸ ਤੋਂ ਬਿਨਾਂ, ਭਾਵੇਂ ਕੋਈ ਵੀ ਜੋ ਮੇਰੇ ਵੱਲੋਂ ਉਹੀ ਹਦਾਇਤ ਦੁਹਰਾਉਂਦਾ ਹੈ, ਉਹ ਉਵੇਂ ਸਮਾਨ ਨਹੀਂ ਹੈ। ਜਦੋਂ ਮੈਂ ਤੁਹਾਡੇ ਕੋਲ ਇਕ ਕੁਆਨ ਯਿਨ ਮੈਸੇਂਜਰ ਭੇਜਦੀ ਹਾਂ, ਤਾਂ ਮੈਂ ਉਸਨੂੰ ਪ੍ਰਮਾਤਮਾ ਦੀ ਕਿਰਪਾ ਦੀ ਆਗਿਆ ਦੁਆਰਾ ਅਧਿਕਾਰ ਦੇਣ ਦੀ ਸ਼ਕਤੀ ਦਿੰਦੀ ਹਾਂ। ਨਹੀਂ ਤਾਂ, ਤੁਹਾਡੇ ਕੋਲ ਕੁਝ ਵੀ ਨਹੀਂ ਹੋਵੇਗਾ - ਸਿਰਫ਼ ਮਾਇਆ ਦਾ ਭਰਮ, ਅਤੇ ਤੁਸੀਂ ਇਸ ਤੋਂ ਨਰਕ ਵਿੱਚ ਜਾਓਗੇ, ਕਿਉਂਕਿ ਇਹ ਸਵਰਗ ਤੋਂ ਨਹੀਂ ਹੈ, ਇਹ ਨਰਕ ਤੋਂ ਹੈ।

Photo Caption: ਪ੍ਰਮਾਤਮਾ ਦੇ ਪਿਆਰ ਵਿਚ ਮੁਸਕੁਰਾਉਣਾ ਇਕ ਕਿਸਮ ਦਾ ਸ਼ੁਕਰਾਨਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-01
4287 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-02
2625 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-03
2370 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-04
2123 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-05
1856 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-06
1760 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-07
1576 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-08
1279 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-08
1278 ਦੇਖੇ ਗਏ
ਧਿਆਨਯੋਗ ਖਬਰਾਂ
2025-03-07
789 ਦੇਖੇ ਗਏ
ਧਿਆਨਯੋਗ ਖਬਰਾਂ
2025-03-07
435 ਦੇਖੇ ਗਏ
35:46
ਧਿਆਨਯੋਗ ਖਬਰਾਂ
2025-03-07
192 ਦੇਖੇ ਗਏ
ਕੁਦਰਤ ਦੀ ਸੁੰਦਰਤਾ
2025-03-07
166 ਦੇਖੇ ਗਏ
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2025-03-07
161 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-07
1576 ਦੇਖੇ ਗਏ
35:11
ਧਿਆਨਯੋਗ ਖਬਰਾਂ
2025-03-06
208 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ