ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਮੈਂ ਤੁਹਾਡੇ ਵਿਸ਼ਵਾਸ਼ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਸਾਡੇ ਸੰਸਾਰ ਨੂੰ ਉਚਾ ਚੁਕਣ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਅੰਤ ਤਕ ਤੁਹਾਡਾ ਧੰਨਵਾਦ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਸੁਰਖਿਅਤ ਰਖੇ ਅਤੇ ਤੁਹਾਡੀ ਮਦਦ ਕਰੇ, ਤੁਹਾਡਾ ਰੂਹਾਨੀ ਤੌਰ ਤੇ ਅਤੇ ਸਰੀਰਕ ਤੌਰ ਤੇ ਪਾਲਣ-ਪੋਸ਼ਣ ਕਰੇ। ਅਤੇ ਤੁਸੀਂ ਹਮੇਸ਼ਾਂ ਤਰਕੀ ਕਰੋ, ਆਪਣੀ ਰੂਹਾਨੀ ਯਾਤਰਾ ਵਿਚ ਉਚਾ ਅਤੇ ਹੋਰ ਉਚਾ ਜਾਓ। ਉਹ ਮੈਨੂੰ ਸਭ ਤੋਂ ਵਧ ਖੁਸ਼ ਕਰੇਗਾ। ਤੁਹਾਨੂੰ ਪਿਆਰ, ਤੁਹਾਨੂੰ ਸਦਾ ਲਈ ਪਿਆਰ, ਬਚਿਓ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ, ਖੂਬਸੂਰਤ ਆਤਮਾਵਾਂ। ਤੁਹਾਨੂੰ ਪਿਆਰ, ਨੇਕ ਲੋਕ। ਤੁਹਾਨੂੰ ਪਿਆਰ, ਪ੍ਰਮਾਤਮਾ ਦੇ ਸਨੇਹੀ ਲੋਕ।ਅਤੇ ਲੋਕ ਜਿਹੜੇ ਇਥੋਂ ਤਕ ਮੇਰੇ ਅਖੌਤੀ ਪੈਰੋਕਾਰ ਵੀ ਨਹੀਂ ਹਨ, ਪਰ ਉਹ ਬਾਹਰ ਜਾ ਕੇ ਜਾਨਵਰ-ਲੋਕਾਂ ਲਈ ਲੜਨ ਲਈ ਗਏ, ਸੜਕਾਂ ਤੇ ਵਿਰੋਧ ਕਰਨ ਲਈ ਗਏ, ਅਤੇ ਸੜਕਾਂ ਤੇ ਯੁਧ ਦਾ ਵਿਰੋਧ ਕਰਨ ਲਈ ਗਏ, ਸ਼ਾਂਤੀ ਬਨਾਉਣ ਲਈ ਅਤੇ ਯੁਧ ਦੇ ਪੀੜਤਾਂ ਦੀ ਅਤੇ ਇਹ ਸਭ ਦੀ ਮਦਦ ਕਰਨ ਲਈ, ਅਤੇ ਜਾਨਵਰ-ਲੋਕਾਂ ਨੂੰ ਬਚਾਉਣ ਲਈ। ਬਾਹਰ ਉਥੇ ਲੋਕ ਹਰ ਸਮਾਂ ਮੇਰੇ ਦਿਲ ਨੂੰ ਬਹੁਤ ਛੂੰਹਦੇ ਹਨ। ਮੈਨੂੰ ਯਕੀਨ ਹੈ ਆਸ਼ੀਰਵਾਦ, ਬਰਕਤਾਂ ਉਨਾਂ ਨਾਲ ਹਨ। ਕਿਉਂਕਿ ਜੇਕਰ ਉਨਾਂ ਦਾ ਦਿਲ ਇਤਨਾ ਚੰਗਾ ਹੈ, ਫਿਰ ਉਹ ਕਾਫੀ ਚੰਗੇ ਹਨ। ਉਨਾਂ ਨੂੰ ਬਹੁਤ ਹੀ ਪਿਆਰ ਕਰਦੀ ਹਾਂ! ਅਤੇ ਅਜਿਹੇ ਲੋਕ, ਜੇਕਰ ਉਹ ਮੇਰਾ ਨਾਮ ਜਾਣਦੇ ਹਨ, ਜੇਕਰ ਉਹ ਮਦਦ ਲਈ ਮੇਰਾ ਨਾਮ ਪੁਕਾਰਦੇ ਹਨ, ਮੈਂ ਉਨਾਂ ਦੀ ਮਦਦ ਕਰਾਂਗੀ, ਯਕੀਨੀ ਤੌਰ ਤੇ।ਕੁਝ ਲੋਕ ਮੈਨੂੰ ਨਹੀਂ ਬੁਲਾਉਂਦੇ, ਪਰ ਕਦੇ ਕਦਾਂਈ ਉਹ ਪ੍ਰਮਾਤਮਾ ਨੂੰ ਬੁਲਾਉਂਦੇ ਹਨ ਜਾਂ ਸੰਤਾਂ ਜਾਂ ਬੁਧਾਂ ਨੂੰ ਆਪਣੇ ਪੂਰੇ ਦਿਲ ਨਾਲ; ਮੈਂ ਵੀ ਉਨਾਂ ਸਾਰਿਆਂ ਦੀ ਮਦਦ ਕਰ ਸਕਦੀ ਹਾਂ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਮਿਹਰ ਦੁਆਰਾ! ਇਹ ਉਨਾਂ ਦੀ ਇਮਾਨਦਾਰੀ ਅਤੇ ਦਿਲ ਦੀ ਸ਼ੁਧਤਾ ਤੇ ਨਿਰਭਰ ਕਰਦਾ ਹੈ। ਮੈਂ ਬਸ ਆਸ ਕਰਦੀ ਹਾਂ ਹਰ ਕੋਈ ਬਿਹਤਰ ਜੀਵ ਬਣ ਜਾਣ ਤਾਂਕਿ ਉਨਾਂ ਨੂੰ ਕਦੇ ਨਰਕ ਨਾ ਦੇਖਣਾ ਪਵੇ, ਕਿਉਂਕਿ ਇਹ ਇਕ ਭਿਆਨਕ ਸੰਸਾਰ ਹੈ ਉਥੇ ਹੇਠਾਂ। ਕੁਝ ਚੰਗਾ ਨਹੀਂ, ਕੁਝ ਵੀ ਚੰਗਾ ਨਹੀਂ। ਜੇਕਰ ਤੁਸੀਂ ਸੋਚਦੇ ਹੋ ਬੁਚੜਖਾਨਿਆਂ ਵਿਚ ਸਾਡੇ ਗ੍ਰਹਿ ਉਤੇ, ਜਾਂ ਜਿਸ ਢੰਗ ਨਾਲ ਲੋਕ ਜਾਨਵਰ-ਲੋਕਾਂ ਨੂੰ ਤਸੀਹੇ ਦਿੰਦੇ ਹਨ ਜਿਉਂਦਿਆਂ ਨੂੰ ਉਸ ਤਰਾਂ ਉਹ ਬੁਰੇ ਹਨ - ਓਹ, ਨਹੀਂ! ਇਹ ਤੁਲਨਾ ਕਰਦਿਆਂ ਬਸ ਕੁਝ ਵੀ ਨਹੀਂ ਹੈ ਦੁਖ ਅਤੇ ਦਹਿਸ਼ਤ ਜਿਸ ਦਾ ਤੁਸੀਂ ਨਰਕ ਵਿਚ ਸਾਹਮਣਾ ਕਰੋਂਗੇ।ਸੋ ਕ੍ਰਿਪਾ ਕਰਕੇ, ਜੇਕਰ ਤੁਸੀਂ ਇਸਾਈ ਹੋ, ਸੰਤਾਂ ਦੇ ਨਾਵਾਂ ਨੂੰ ਉਚਾਰੋ, ਪ੍ਰਮਾਤਮਾ ਦਾ ਨਾਂ ਉਚਾਰੋ, ਪ੍ਰਮਾਤਮਾ ਦਾ ਸਿਰਲੇਖ, ਬਸ "ਸਰਬਸ਼ਕਤੀਮਾਨ ਪ੍ਰਮਾਤਮਾ, ਸਭ ਤੋਂ ਉਚੇ।" ਜੇਕਰ ਤੁਸੀਂ ਬੋਧੀ ਹੋ, ਬੁਧਾਂ ਦੇ ਨਾਵਾਂ ਨੂੰ ਉਚਾਰੋ: "ਅਮੀਤਬਾ ਬੁਧ" ਜਾਂ "ਕੁਆਨ ਯਿੰਨ ਬੋਧੀਸਾਤਵਾ" ਸਭ ਤੋਂ ਵਧੀਆ, ਸਭ ਤੋਂ ਜ਼ਲਦੀ। ਮੇਰਾ ਭਾਵ ਸਭ ਤੋਂ ਵਧੀਆ ਨਹੀਂ, ਇਹੀ ਕਿ ਬਸ ਉਨਾਂ ਦਾ ਮਨੁਖਾਂ ਦੇ ਨਾਲ ਨਾਤਾ ਮਜ਼ਬੂਤ ਹੈ, ਅਤੇ ਉਨਾਂ ਤਕ ਪਹੁੰਚ ਵਧੇਰੇ ਆਸਾਨ ਹੈ, ਉਨਾਂ ਨਾਲ ਸੰਪਰਕ ਕਰਨਾ। ਅਤੇ ਉਹ ਹਮੇਸ਼ਾਂ ਤੁਹਾਨੂੰ ਸੁਣਦੇ ਹਨ। ਸਾਰੇ ਸੰਤ ਅਤੇ ਸਾਧੂ ਵੀ ਤੁਹਾਨੂੰ ਸੁਣਦੇ ਹਨ। ਇਹੀ ਹੈ ਬਸ ਉਨਾਂ ਨੇ ਵਖ ਵਖ ਪ੍ਰਣ ਕੀਤੇ ਹਨ।ਸੋ ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਆਪਣੀ ਚੰਗੀ ਦੇਖਭਾਲ ਕਰੋ, ਕਿਉਂਕਿ ਤੁਸੀਂ ਬੁਧ ਹੋ, ਭਵਿਖ ਦੇ ਬੁਧ। ਅਤੇ ਜੇਕਰ ਤੁਸੀਂ ਗਿਆਨਵਾਨ ਬਣਦੇ ਹੋ, ਅਤੇ ਬੁਧ ਬਣਦੇ ਹੋ, ਬਹੁਤ ਸਾਰੇ ਜੀਵ ਖੁਸ਼ ਹੋਣਗੇ, ਕਿਉਂਕਿ ਤੁਸੀਂ ਉਨਾਂ ਨੂੰ ਬਚਾਉਂਗੇ, ਕਿਉਂਕਿ ਤੁਹਾਡੇ ਕੋਲ ਕੁਝ ਨਿਸ਼ਚਿਤ ਲੋਕਾਂ ਦੇ ਸਮੂਹਾਂ ਨਾਲ ਨਾਤਾ, ਸਬੰਧ ਹੈ। ਜੇਕਰ ਤੁਹਾਡੇ ਕੋਲ ਨਾਤਾ ਨਾ ਹੋਵੇ, ਤੁਸੀਂ ਉਨਾਂ ਦੀ ਬਹੁਤੀ ਮਦਦ ਨਹੀਂ ਕਰ ਸਕਦੇ। ਇਸੇ ਕਰਕੇ ਸ਼ਕਿਆਮੁਨੀ ਬੁਧ, ਮਿਸਾਲ ਵਜੋਂ, ਉਨਾਂ ਨੂੰ ਸੰਸਾਰ ਨੂੰ ਵਾਪਸ ਆਉਣਾ ਪਿਆ, ਇਕ ਆਮ ਵਿਆਕਤੀ ਬਣਨਾ ਪਿਆ, ਅਤੇ ਸਭ ਚੀਜ਼ ਵਿਚ ਦੀ ਗੁਜ਼ਰਨਾ ਪਿਆ, ਇਥੋਂ ਤਕ - ਫੁਸਲਾਹਟ, ਇਥੋਂ ਤਕ ਗਲਤੀਆਂ, ਪਾਪ ਹੀ।ਇਕ ਦਿਨ, ਬੁਧ ਉਸ ਸਮੇਂ - ਉਹ ਨਹੀਂ ਜਾਣਦੇ ਸੀ ਕਿ ਉਹ ਇਕ ਬੁਧ ਹਨ, ਬਿਨਾਂਸ਼ਕ - ਉਨਾਂ ਨੂੰ ਅਨੇਕ ਹੀ ਭੇਡ-ਲੋਕਾਂ ਦੀ ਦੇਖਭਾਲ ਕਰਨੀ ਪਈ ਸੀ ਅਤੇ ਚਿੰਤਾ ਸੀ ਉਹ ਭਜ ਜਾਣਗੇ, ਸੋ ਉਸ ਨੇ ਉਨਾਂ ਦੀਆਂ ਅਖਾਂ ਕਢ ਲਈਆਂ। ਭਿਆਨਕ। ਪਰ ਤੁਸੀਂ ਇਹਦੀ ਕਲਪਨਾ ਕਰ ਸਕਦੇ ਹੋ? ਇਸ ਕਰਕੇ, ਸੋ ਬੁਧ ਨੂੰ ਬਾਰ ਬਾਰ ਪੁਨਰ ਜਨਮ ਲੈਣਾ ਪਿਆ ਹੋਰਨਾਂ ਲਈ ਦੁਖ ਝਲਣ ਲਈ, ਅਤੇ ਫਿਰ ਆਖਰੀ ਜੀਵਨ ਤਕ ਉਹ ਭੁਲ ਗਏ ਕਿ ਉਹ ਇਕ ਬੁਧ ਸਨ । ਫਿਰ ਉਨਾਂ ਨੇ ਬੁਧਹੁਡ ਪ੍ਰਾਪਤ ਕਰ ਲਿਆ। ਪ੍ਰਾਪਤ ਨਹੀਂ ਕੀਤਾ, ਪਰ ਇਸ ਨੂੰ ਮੁੜ ਲਭ ਲਿਆ, ਇਸ ਨੂੰ ਦੁਬਾਰਾ ਯਾਦ ਕਰ ਲਿਆ, ਅਤੇ ਫਿਰ ਪੂਰੇ ਚਕਰ ਵਿਚ ਦੀ ਗਿਆ ਆਪਣੇ ਬੁਧਹੁਡ ਨੂੰ ਵਾਪਸ ਦੁਬਾਰਾ। ਕਿਉਂਕਿ ਉਸ ਨੇ ਬਹੁਤ ਸਾਰੇ ਜੀਵਾਂ ਨਾਲ ਨਾਤਾ ਜੋੜਿਆ ਹੋਇਆ ਸੀ ਇਸ ਤਰਾਂ, ਅਤੇ ਜਿਵੇਂ ਇਹ 50 ਭੇਡ-ਲੋਕ ਜਿਨਾਂ ਦੀਆਂ ਉਨਾਂ ਨੇ ਅਖਾਂ ਲਈਆਂ ਸੀ, ਉਸ ਨੂੰ ਉਨਾਂ ਨੂੰ ਬਚਾਉਣਾ ਪਵੇਗਾ। ਅਤੇ ਇਹ ਹੈ ਨਾਤਾ ਜੋ ਉਸ ਨੇ ਉਨਾਂ ਨਾਲ ਜੋੜਿਆ ਸੀ, ਤਾਂਕਿ ਬਾਅਦ ਵਿਚ ਉਹ ਉਨਾਂ ਨੂੰ ਬਚਾ ਸਕੇ ਜਦੋਂ ਮੌਕਾ ਮਿਲੇਗਾ, ਜਦੋਂ ਸਮਾਂ ਸਹੀ ਹੋਵੇਗਾ। ਕਿਉਂਕਿ ਜੇਕਰ ਉਹ ਕੋਈ ਨਾਤਾ ਨਾ ਜੋੜਦਾ, ਫਿਰ ਉਹ ਇਸ ਗ੍ਰਹਿ ਤੇ ਜਾਂ ਕਿਸੇ ਵੀ ਹੋਰ ਸੰਸਾਰ ਵਿਚ, ਕਦੇ ਵੀ ਕਿਸੇ ਵੀ ਸੰਵੇਦਨਸ਼ੀਲ ਜੀਵਾਂ ਦੀ, ਜਾਂ ਇਥੋਂ ਤਕ ਸਵਰਗੀ ਜੀਵਾਂ ਦੀ ਮਦਦ ਕਰਨ ਦੇ ਯੋਗ ਨਾ ਹੁੰਦਾ।ਜਦੋਂ ਬੁਧ ਰਾਤ ਦੇ ਸਮੇਂ ਇਕ ਬੁਧ ਸੀ , ਜਾਂ ਆਰਾਮ ਕਰਨ ਵਾਲੇ ਸਮੇਂ, ਉਹ ਆਰਾਮ ਨਹੀਂ ਕਰ ਰਿਹਾ ਸੀ, ਉਸ ਨੂੰ ਸਵਰਗੀ ਜੀਵਾਂ ਨੂੰ ਵੀ ਸਿਖਾਉਣਾ ਪਿਆ ਸੀ। ਸਾਰੇ ਸਵਰਗੀ ਜੀਵਾਂ ਨੂੰ ਸਦਾ ਲਈ ਮੁਕਤ ਨਹੀਂ ਕੀਤਾ ਜਾ ਸਕਦਾ, ਜਾਂ ਉਹ ਸਵਰਗ ਦਾ ਅਨੰਦ ਸਦਾ ਲਈ ਮਾਣ ਸਕਣਗੇ। ਨਹੀਂ, ਨਹੀਂ, ਕਈ ਨਹੀਂ ਕਰ ਸਕਦੇ। ਕੁਝ ਦੇਵਤਿਆਂ ਨੂੰ ਅਤੇ ਇਥੋਂ ਤਕ ਕੁਝ ਦਾਨਵਾਂ ਨੂੰ, ਬੁਧ ਨੂੰ ਉਨਾਂ ਦੀ ਵੀ ਮਦਦ ਕਰਨੀ ਪਈ। ਇਸ ਤਰਾਂ, ਬੁਧ ਲਗਦਾ ਸੀ ਜਿਵੇਂ ਉਹ ਕੁਝ ਚੀਜ਼ ਨਹੀਂ ਕਰ ਰਿਹਾ ਸੀ। ਉਹ ਬਸ ਬਾਹਰ ਜਾਂਦਾ ਸੀ ਅਤੇ ਦਿਹਾੜੀ ਵਿਚ ਇਕ ਵਾਰ ਭੋਜ਼ਨ ਲਈ ਭੀਖ ਮੰਗਦਾ ਅਤੇ ਘਰ ਨੂੰ ਆਉਂਦਾ ਅਤੇ ਕਦੇ ਕਦਾਂਈ ਆਪਣੇ ਭਿਕਸ਼ੂ-ਪੈਰੋਕਾਰਾਂ ਨਾਲ ਗਲਾਂ ਕਰਦਾ ਸੀ। ਪਰ ਨਹੀਂ, ਉਸ ਨੂੰ ਬਹੁਤ ਕੰਮ ਕਰਨਾ ਪਿਆ ਸੀ। ਉਨਾਂ ਨੇ ਗ੍ਰਹਿ ਉਤੇ ਮਨੁਖੀ ਜੀਵਾਂ ਨੂੰ ਅਤੇ ਇਥੋਂ ਤਕ ਜਾਨਵਰ-ਲੋਕਾਂ ਨੂੰ ਹੀ ਨਹੀਂ ਸਿਖਾਇਆ ਸੀ, ਉਨਾਂ ਨੂੰ ਸਵਰਗਾਂ ਵਿਚ ਵਖ-ਵਖ ਪਧਰਾਂ ਦੇ ਸਵਰਗੀ ਜੀਵਾਂ ਨੂੰ ਵੀ ਸਿਖਾਉਣਾ ਪਿਆ ਸੀ, ਕਿਉਂਕਿ ਉਨਾਂ ਨੇ ਇਸ ਦੀ ਮੰਗ ਕੀਤੀ ਸੀ। ਉਨਾਂ ਨੂੰ ਵੀ ਬੁਧ (ਸਤਿਗੁਰੂ) ਦੀ ਲੋੜ ਹੈ ਉਨਾਂ ਨੂੰ ਸਿਖਾਉਣ ਲਈ। ਹਰ ਸਵਰਗ ਕੋਲ ਸਕੂਲ ਹਨ, ਸੈਂਟਰ ਹਨ, ਆਸ਼ਰਮ ਹਨ ਉਥੇ ਜੀਵਾਂ ਨੂੰ ਸਿਖਾਉਣ ਲਈ।ਇਥੋਂ ਤਕ ਜਦੋਂ ਬੁਧ ਆਪਣੇ ਅਨੁਯਾਈਆਂ ਨੂੰ ਉਪਦੇਸ਼ ਦੇ ਰਹੇ ਸਨ, ਕਦੇ ਕਦਾਂਈ ਸਵਰਗੀ ਜੀਵ ਵੀ ਉਨਾਂ ਦੇ ਭਾਸ਼ਣ ਵਿਚ ਪ੍ਰਗਟ ਹੋਏ, ਅਤੇ ਬਹੁਤ ਸਾਰੇ ਲੋਕਾਂ ਨੇ ਉਨਾਂ ਨੂੰ ਦੇਖਿਆ ਸੀ। ਇਸੇ ਕਰਕੇ ਇਹਦੇ ਬਾਰੇ ਉਥੇ ਬਹੁਤ ਕਹਾਣੀਆਂ ਹਨ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹ ਦੇਖਿਆ ਸੀ ਅਤੇ ਉਨਾਂ ਨੂੰ ਰਿਕਾਰਡ ਕੀਤਾ, ਜਾਂ ਹੋਰਨਾਂ ਲੋਕਾਂ ਨੂੰ ਦਸਿਆ, ਜਾਂ ਅਨੰਦਾ ਨੂੰ ਇਹ ਰਿਕਾਰਡ ਕਰਨ ਲਈ ਕਿਹਾ ਸੀ। ਇਸੇ ਕਰਕੇ ਸਾਡੇ ਕੋਲ ਬਹੁਤ ਸਾਰੇ ਸੂਤਰ ਹਨ, ਬਹੁਤ ਸਾਰੀਆਂ ਬੋਧੀ ਕਹਾਣੀਆਂ। ਅਸੀਂ ਉਸ ਸਮੇਂ ਦੇ ਇਹਨਾਂ ਸਾਰੇ ਮੁਖ ਭਿਕਸ਼ੂਆਂ ਅਤੇ ਬੁਧ ਅਨੁਯਾਈਆਂ ਦਾ ਧੰਨਵਾਦ ਕਰਦੇ ਹਾਂ। ਨਹੀਂ ਤਾਂ, ਅਸੀਂ ਹੋਰ ਵੀ ਬਦਰਤ ਹਾਲਤ ਵਿਚ ਹੋਣਾ ਸੀ ਜੇਕਰ ਬੁਧਾਂ, ਸਤਿਗੁਰੂਆਂ ਦੁਆਰਾ ਕੋਈ ਵੀ ਸਿਖਿਆਵਾਂ ਨਾ ਛਡੀਆਂ ਗਈਆਂ ਹੁੰਦੀਆਂ। ਸਾਡੇ ਕੋਲ ਕੁਝ ਵੀ ਨਹੀਂ ਹੋਣਾ ਸੀ।ਅਤੇ ਭਗਵਾਨ ਈਸਾ ਨੇ ਵੀ ਬਹੁਤ ਸਾਰੀਆਂ ਸਿਖਿਆਵਾਂ ਪਿਛੇ ਛਡੀਆਂ ਸੀ ਪਰ ਉਸ ਸਮੇਂ ਦੇ ਰੋਮਨਜ਼ ਨੇ ਬਹੁਤ ਸਾਰੀਆਂ ਕਟ ਦਿਤੀਆਂ। ਸੋ ਇਹ ਦੁਰਲਭ ਹੈ ਕਿ ਅਸੀਂ ਕੋਈ ਵੀਗਨ ਵਕਾਲਤ ਵਿਚ ਉਥੇ ਦੇਖ ਸਕਦੇ ਹਾਂ, ਪਰ ਉਥੇ ਕੁਝ ਬਾਕੀ ਅਜ਼ੇ ਵੀ ਹੈ। ਉਹ ਇਹ ਸਭ ਨਹੀਂ ਕਟ ਸਕੇ। ਪ੍ਰਮਾਤਮਾ ਦਾ ਇਹਦੇ ਲਈ ਧੰਨਵਾਦ ਹੈ। ਸੋ, ਬਹੁਤ ਸਾਰੇ ਚਮਤਕਾਰ ਜੋ ਈਸਾ ਨੇ ਆਪਣੇ ਅਨੁਯਾਈਆਂ ਜਾਂ ਵਿਸ਼ਵਾਸ਼ੀਆਂ ਲਈ ਕੀਤੇ ਸਨ ਰਿਕਾਰਡ ਕੀਤੇ ਗਏ ਅਤੇ ਸਾਨੂੰ ਦਸਿਆ ਜਾਂਦਾ ਜਦੋਂ ਅਸੀਂ ਬਾਈਬਲ ਨੂੰ ਪੜਦੇ ਹਾਂ। ਅਤੇ ਬਹੁਤ ਸਾਰੀਆਂ ਬੁਧ ਦੀਆਂ ਕਹਾਣੀਆਂ ਉਨਾਂ ਦੇ ਚਮਤਕਾਰਾਂ, ਉਨਾਂ ਦੀਆਂ ਸ਼ਕਤੀਆਂ, ਉਨਾਂ ਦੇ ਅਸਲੀ ਜੀਵਨ ਬਾਰੇ, ਉਨਾਂ ਦੇ ਪੈਰੋਕਾਰਾਂ ਅਤੇ ਅਨੰਦਾ ਦੁਆਰਾ, ਸਤਿਕਾਰਯੋਗ ਅਨੰਦਾ ਦੁਆਰਾ ਰਿਕਾਰਡ ਕੀਤੇ ਗਏ ਹਨ। ਸੋ ਅਸੀਂ ਉਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਨਹੀਂ ਤਾਂ, ਸਾਡੇ ਕੋਲ ਕਦੇ ਵੀ ਅਜਿਹੀਆਂ ਅਦੁਭਤ ਕਹਾਣੀਆਂ ਹੋਣੀਆਂ ਸੀ, ਅਸਾਧਾਰਨ ਸਿਖਿਆਵਾਂ ਪੜਨ ਲਈ, ਅਨੁਸਰਨ ਕਰਨ ਲਈ, ਆਪਣੇ ਆਪ ਨੂੰ ਯਾਦ ਦਿਲਾਉਣ ਲਈ ਚੰਗੇ ਬਣਨ ਲਈ, ਸਾਡੇ ਅੰਦਰ ਵਾਲੇ ਬੁਧ ਸੁਭਾਅ ਬਾਰੇ ਯਾਦ ਕਰਨ ਲਈ, ਜਾਂ ਇਥੋਂ ਤਕ ਭਿਕਸ਼ੂ ਅਤੇ ਭਿਕਸ਼ਣੀਆਂ ਬਣਨ ਲਈ ਬੁਧ ਦੇ ਕਦਮਾਂ ਦਾ ਅਨੁਸਰਨ ਕਰਨ ਲਈ, ਜਾਂ ਭਿਕਸ਼ੂਆਂ ਅਤੇ ਭਿਕਸ਼ਣੀਆਂ ਜਾਂ ਪਾਦਰੀਆਂ ਨੂੰ ਗਿਆਨ ਦਵਾਉਣ ਲਈ ਨਹੀ ਪਰ ਘਟੋ ਘਟ ਸਧਾਰਨ ਲੋਕਾਂ ਨੂੰ ਆਪਣੇ ਬੁਧ ਸੁਭਾਅ ਬਾਰੇ ਯਾਦ ਦਿਲਾਉਣ ਲਈ।ਅਤੇ ਇਹ ਸਧਾਰਨ ਲੋਕ, ਸ਼ਾਇਦ ਉਹ ਬੁਧ ਦਾ ਪੁਨਰ ਜਨਮ ਹਨ ਆਪਣੇ ਚਕਰ ਵਿਚ ਦੀ ਲੰਘ ਰਹੇ ਤਾਂਕਿ ਸੰਸਾਰ ਦੀ ਆਪਣੇ ਤਰੀਕੇ ਨਾਲ ਮਦਦ ਕਰਨ ਲਈ, ਚੁਪ ਚਾਪ। ਸੋ, ਬੁਧ ਦੀਆਂ ਸਿਖਿਆਵਾਂ ਬਿਲਕੁਲ ਮਹਤਵਪੂਰਨ ਹਨ। ਮਸੀਹ ਦੀਆਂ ਸਿਖਿਆਵਾਂ ਬਹੁਤ ਮਹਤਵਪੂਰਨ ਹਨ। ਸਾਰੇ ਸਤਿਗੁਰੂਆਂ ਦੀਆਂ, ਸੰਤਾਂ, ਸਾਧੂਆਂ ਦੀਆਂ, ਅਸਲੀ, ਸਚੇ ਗਿਆਨਵਾਨ ਸਤਿਗੁਰੂਆਂ ਦੀਆਂ ਸਿਖਿਆਵਾਂ ਬਹੁਤ ਮਹਤਵਪੂਰਨ ਹਨ। ਉਥੇ ਹੋਰ ਬਹੁਤ ਹਨ, ਇਹੀ ਹੈ ਬਸ ਕਿ ਸਾਰੇ, ਸਾਰੀਆਂ ਸਤਿਗੁਰੂਆਂ ਦੀਆਂ ਸਿਖਿਆਵਾਂ ਰਿਕਾਰਡ ਨਹੀਂ ਕੀਤੀਆਂ ਗਈਆਂ, ਅਫਸੋਸ ਨਾਲ। ਪਰ ਘਟੋ ਘਟ ਸਾਡੇ ਕੋਲ ਮੇਅਨਸਟ੍ਰੀਮ ਹੈ, ਬੁਧ ਤੋਂ ਮੁਖ ਸਿਖਿਆ, ਈਸਾ ਤੋਂ, ਪੈਗੰਬਰ ਬਾਹਾਉਲਾ ਤੋਂ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਪੈਗੰਬਰ ਮੁਹੰਮਦ ਤੋਂ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਭਗਵਾਨ ਮਹਾਂਵੀਰਾ ਤੋਂ, ਓਹ, ਤੁਹਾਨੂੰ ਆਸ਼ੀਰਵਾਦ ਪ੍ਰਮਾਤਮਾ ਸਤਿਗੁਰੂਆਂ ਨੂੰ ਹਮੇਸ਼ਾਂ ਆਸ਼ੀਰਵਾਦ ਦੇਵੇ, ਤਾਂਕਿ ਉੇਨਾਂ ਨੂੰ ਬਹੁਤਾ ਜਿਆਦਾ ਦੁਖ ਨਾ ਹੋਰ ਝਲਣਾ ਪਵੇ।ਅਤੇ ਸ਼ਾਇਦ ਮਨੁਖੀ ਜੀਵ ਜ਼ਲਦੀ ਜਾਗ ਜਾਣ, ਤੇਜ਼ੀ ਨਾਲ, ਆਪਣੇ ਆਪ ਨੂੰ ਆਪਣੇ ਬੁਧ ਸੁਭਾਅ ਅਤੇ ਪ੍ਰਭੂ ਸੁਭਾਅ ਨਾਲ ਆਪਣੇ ਅੰਦਰ ਜੋੜਨ ਲਈ, ਤਾਂਕਿ ਇਹ ਗ੍ਰਹਿ ਇਕ ਸਵਰਗ ਬਣ ਸਕੇ। ਇਹ ਇਕ ਅਫਸੋਸ ਹੈ ਜੇਕਰ ਇਹ ਬਰਬਾਦ ਹੁੰਦਾ ਹੈ। ਸਾਨੂੰ ਸਵਰਗ ਨੂੰ ਜਾਣ ਦੀ ਨਹੀਂ ਲੋੜ ਜੇਕਰ ਸਾਡੇ ਕੋਲ ਐਨ ਇਥੇ ਇਕ ਸਵਰਗ ਹੋਵੇ। ਕਿਸੇ ਨੂੰ ਦੁਖ ਨਹੀਂ ਸਹਿਣਾ ਪਵੇਗਾ। ਕੋਈ ਜਾਨਵਰ-ਵਿਆਕਤੀ ਕਦੇ ਵੀ ਮਾਯੂਸੀ ਨਾਲ ਬੁਚੜਖਾਨਿਆਂ ਵਿਚ ਨਹੀਂ ਰੋਣਗੇ ਜਾਂ ਜਦੋਂ ਉਨਾਂ ਨੂੰ ਜਿੰਦਾ ਵਢਿਆ ਜਾਂਦਾ ਇਸ ਤਰਾਂ। ਓਹ ਮੇਰੇ ਰਬਾ, ਹਰ ਵਾਰ ਮੈਂ ਇਹ ਦੇਖਦੀ ਹਾਂ, ਮੇਰੇ ਦਿਲ ਬਸ ਚੀਕ ਉਠਦਾ ਹੈ। ਮੈਂ ਮਹਿਸੂਸ ਕਰਦੀ ਜਿਵੇਂ ਮੈਂ ਇਤਨੀ ਮਾਯੂਸ ਹਾਂ। ਅਤੇ ਮੈਂ ਆਪਣੇ ਆਪ ਨੂੰ ਦੋਸ਼ ਦਿੰਦੀ ਹਾਂ ਕਾਫੀ ਨਾ ਕਰ ਸਕਣ ਲਈ। ਮੈਂ ਨਹੀਂ ਜਾਣਦੀ ਹੋਰ ਕੀ ਕਰਨਾ ਹੈ। ਕੇਵਲ ਜੋ ਵੀ ਪ੍ਰਮਾਤਮਾ ਮੈਨੂੰ ਸੌਂਪਦਾ ਹੈ, ਕਦੇ ਕਦਾਂਈ ਮੈਂ ਇਸ ਨੂੰ ਬਹੁਤਾ ਜਿਆਦਾ ਕਰਦੀ ਹਾਂ, ਅਤੇ ਫਿਰ ਮੈਨੂੰ ਮੁਸ਼ਕਲ ਹੁੰਦੀ, ਬਿਨਾਂਸ਼ਕ। ਮੇਰੇ ਕੋਲ ਮਾੜੇ ਕਰਮ ਹੁੰਦੇ। ਉਹ ਮੈਨੂੰ ਵਖਰੀ ਤਰਾਂ ਸਜ਼ਾ ਦਿੰਦੇ ਅਤੇ ਮੈਨੂੰ ਤਸੀਹੇ ਦਿੰਦੇ ਹਨ, ਵਖਰੀ ਤਰਾਂ। ਸਿਰਫ ਸਰੀਰਕ ਤੌਰ ਤੇ ਹੀ ਨਹੀਂ, ਅਦਿਖ ਤੌਰ ਤੇ ਵੀ। ਪਰ ਮੈਂ ਤਿਆਰ ਹਾਂ। ਜੋ ਵੀ ਹੋਵੇ ਮੈਂ ਲੈਣ ਲਈ ਤਿਆਰ ਹਾਂ, ਜਦੋਂ ਤਕ ਦੂਜਿਆਂ ਦੀ ਮਦਦ ਕੀਤੀ ਜਾ ਸਕਦੀ ਹੈ, ਜਦੋਂ ਤਕ ਦੁਖ ਨੂੰ ਜ਼ੀਰੋ ਤਕ ਘਟਾਇਆ ਜਾ ਸਕਦਾ ਹੈ। ਫਿਰ, ਭਾਵੇਂ ਜੇਕਰ ਮੈਂ ਤੁਰੰਤ ਮਰਦੀ ਹਾਂ ਉਸ ਤੋਂ ਬਾਅਦ, ਮੈਂ ਖੁਸ਼ੀ ਨਾਲ ਜਾਵਾਂਗੀ। ਭਾਵੇਂ ਜੇਕਰ ਮੈਨੂੰ ਨਰਕ ਨੂੰ ਤੁਰੰਤ ਉਸ ਤੋਂ ਬਾਅਦ ਜਾਣਾ ਪਵੇ, ਮੈਂ ਖੁਸ਼ੀ ਨਾਲ ਜਾਵਾਂਗੀ।ਓਹ ਮੇਰੇ ਰਬਾ, ਕ੍ਰਿਪਾ ਕਰਕੇ, ਮਨੁਖ, ਜਾਗੋ। ਤੁਸੀਂ ਸਾਰੇ, ਮੇਰੇ ਪਿਆਰੇ, ਸਰਬ ਸ਼ਕਤੀਮਾਨ ਪ੍ਰਮਾਤਮਾ ਦੇ ਪਿਆਰਿਓ, ਮੇਰੇ ਦਿਲ ਦੇ ਪਿਆਰਿਓ, ਮੇਰੇ ਨਿਮਰ ਛੋਟੇ ਜਿਹੇ ਦਿਲ ਦੇ, ਕ੍ਰਿਪਾ ਕਰਕੇ ਜਾਗ ਜਾਓ। ਮਦਦ ਮੰਗੋ ਸਮਝਣ ਲਈ। ਪ੍ਰਮਾਤਮਾ ਨੂੰ ਕਹੋ ਤੁਹਾਨੂੰ ਗਿਆਨ ਦੇਣ ਲਈ। ਘਟੋ ਘਟ ਨਾ ਮਾਰੋ। ਜਾਨਵਰ-ਲੋਕਾਂ ਦਾ ਮਾਸ ਖਾਣ ਦੁਆਰਾ ਅਸਿਧੇ ਕਾਤਲ ਨਾ ਬਣੋ। ਅਤੇ ਦੂਜਿਆਂ ਦੀ ਮਦਦ ਕਰੋ, ਜੋ ਵੀ ਤੁਸੀਂ ਕਰ ਸਕਦੇ ਹੋ। ਪ੍ਰਮਾਤਮਾ ਹਰ ਚੀਜ਼ ਦੇਖਦਾ ਹੈ। ਜੋ ਵੀ ਚੰਗੀਆਂ ਚੀਜ਼ਾਂ ਤੁਸੀਂ ਕਰਦੇ ਹੋ, ਪ੍ਰਮਾਤਮਾ ਦੇਖਦਾ ਹੈ, ਸਵਰਗ ਦੇਖਦਾ ਹੇ। ਉਵੇਂ ਸਮਾਨ ਮਾੜੀਆਂ ਚੀਜ਼ਾਂ ਨਾਲ। ਸੋ ਬਸ ਚੰਗੇ ਵਾਲੇ (ਕੰਮ) ਕਰੋ। ਨਾ ਮਾਰੋ। ਵੀਗਨ ਬਣੋ। ਸਾਡੇ ਯੁਧ ਉਤੇ ਬਸ ਸਦਾ ਲਈ ਯੁਧ ਦੀ ਐਨਰਜ਼ੀ ਨੂੰ ਖਤਮ ਕਰ ਦੇਵੋ। ਫਿਰ ਸਾਡੇ ਕੋਲ ਸਦਾ ਹੀ ਸ਼ਾਂਤੀ ਹੋਵੇਗੀ। ਤੁਸੀਂ ਵਧੇਰੇ ਲੰਮੇਂ ਸਮੇਂ ਤਕ ਜੀਵੋਂਗੇ। ਸਭ ਚੀਜ਼ ਆਮ ਵਲ ਵਾਪਸ ਮੁੜ ਜਾਵੇਗੀ, ਬਹੁਤ ਵਧੀਆ ਆਮ ਵਲ, ਜਿਵੇਂ ਦੁਬਾਰਾ ਇਕ ਸਵਰਗ ਦੀ ਤਰਾਂ। ਜੋ ਵੀ ਤੁਸੀਂ ਕਾਮਨਾ ਕਰਦੇ ਹੋ ਸਚ ਹੋ ਜਾਵੇਗਾ। ਸਾਡੇ ਕੋਲ ਕਦੇ ਵੀ ਕੋਈ ਬਿਮਾਰੀ, ਭੁਖ, ਆਫਤ, ਯੁਧ ਨਹੀਂ ਹੋਵੇਗਾ, ਕੁਝ ਨਹੀਂ, ਜੇਕਰ ਅਸੀਂ ਈਸਾ ਦੀਆਂ ਸਿਖਿਆਵਾਂ ਦੀ ਪਾਲਣਾ ਕਰਦੇ ਹਾਂ, ਦਸ ਹੁਕਮਾਂ ਦੀ ਪਾਲਣਾ ਕਰਦੇ ਹਾਂ, ਬੁਧ ਧਰਮ ਦੇ ਪੰਜ ਸਿਧਾਂਤਾਂ ਦੀ ਪਾਲਣਾ ਕਰਦੇ ਹਾਂ ਅਤੇ ਹੋਰ ਧਰਮਾਂ ਦੀਆਂ, ਜਿਵੇਂ ਜੈਂਨ ਧਰਮ, ਹਿੰਦੂ ਧਰਮ, ਆਦਿ।ਤੁਸੀਂ ਇਹ ਨਾ ਕਹੋ ਕਿ ਤੁਸੀਂ ਇਕ ਹਿੰਦੂ ਹੋ, ਜਦੋਂ ਤੁਸੀਂ ਵੀਗਨ ਨਹੀਂ ਹੋ। ਤੁਸੀਂ ਨਾ ਕਹੋ ਤੁਸੀਂ ਬੋਧੀ ਹੋ ਜਦੋਂ ਤੁਸੀਂ ਵੀਗਨ ਨਹੀਂ ਹੋ, ਜਦੋਂ ਤੁਸੀਂ ਅਜ਼ੇ ਦੂਜੇ ਜੀਵਾਂ ਨੂੰ ਖਾਂਦੇ ਹੋ। ਬੂਧ ਦੀ ਸਿਖਿਆ ਦਿਆਲਤਾ ਲਈ ਹੈ! ਜੇਕਰ ਤੁਸੀਂ ਜਾਨਵਰ-ਲੋਕਾਂ ਨੂੰ ਖਾਂਦੇ ਹੋ, ਇਹਦਾ ਭਾਵ ਹੈ ਉਨਾਂ ਨੂੰ ਤੁਹਾਡੇ ਲਈ ਮਰਨਾ ਪੈਂਦਾ ਹੈ। ਇਹ ਇਥੋਂ ਤਕ ਇਕ ਸੌਖੀ ਮੌਤ ਨਹੀਂ ਹੈ, ਸਾਰੀ ਉਮਰ ਭਰ ਲਈ ਇਕ ਤੰਗ ਛੋਟੇ ਜਿਹੇ ਪਿੰਜਰੇ ਵਿਚ ਦੁਖੀ ਹੋਣਾ, ਇਥੋਂ ਤਕ ਹਿਲ ਨਹੀਂ ਸਕਦੇ, ਮੁੜ ਨਹੀਂ ਸਕਦੇ, ਅਤੇ ਇਕ ਠੰਡੇ ਸੀਮੇਂਟ ਦੇ ਫਰਸ਼ ਉਤੇ ਸੌਣਾ, ਉਨਾਂ ਦੇ ਆਪਣੇ ਮਲ ਮੂਤਰ ਵਿਚ। ਤੁਸੀਂ ਕਿਵੇਂ ਇਥੋਂ ਤਕ ਕੁਝ ਚੀਜ਼ ਖਾ ਸਕਦੇ ਹੋ ਜਦੋਂ ਇਹ ਪਿਸ਼ਾਬ ਅਤੇ ਟਟੀ ਨਾਲ ਇਸ ਤਰਾਂ ਭਿਜੀ ਹੋਵੇ ਮਹੀਨਿਆਂ ਲਈ ਜਾਂ ਸਾਲਾਂ ਤਕ? ਯਕ! ਇਸ ਬਾਰੇ ਸੋਚੋ। ਜੇਕਰ ਤੁਸੀਂ ਕੁਝ ਚੀਜ਼ ਡਬੋਂਡੇ ਹੋ, ਜੇਕਰ ਤੁਸੀਂ ਆਪਣਾ ਭੋਜਨ ਟਟੀ ਅਤੇ ਪਿਸ਼ਾਬ ਵਿਚ ਡਬੋਂਦੇ ਹੋ ਅਤੇ ਇਸ ਨੂੰ ਧੋਂਦੇ ਹੋ, ਕੀ ਤੁਹਾਡਾ ਜੀਅ ਕਰੇਗਾ ਇਹ ਖਾਣ ਲਈ? ਨਹੀਂ ਜਦੌਂ ਤਕ ਤੁਸੀਂ ਭੁਖੇ ਹੋਵੋਂ, ਉਦੋਂ ਤਕ ਨਹੀਂ ਜਦੋਂ ਤਕ ਤੁਸੀਂ ਆਪਣਾ ਮਨ ਨਹੀਂ ਗੁਆ ਬੈਠਦੇ ਕਿਉਂਕਿ ਤੁਸੀਂ ਮੌਤ ਤਕ ਭੁਖੇ ਹੋ। ਪਰ ਤੁਸੀਂ ਮੌਤ ਤਕ ਭੁਖੇ ਨਹੀਂ ਹੋ। ਤੁਹਾਡੇ ਕੋਲ ਖਾਣ ਲਈ ਭੋਜਨ ਹੈ। ਤੁਹਾਡੇ ਕੋਲ ਸਾਰਾ ਵੀਗਨ ਭੋਜਨ ਹੈ ਜੋ ਤੁਸੀਂ ਖਾ ਸਕਦੇ ਹੋ। ਤੁਹਾਡੇ ਕੋਲ ਸਭ ਸਬਜ਼ੀਆਂ ਦੀ ਬਾਦਸ਼ਾਹਿਤ ਦੇ ਉਤਪਾਦ ਹਨ ਜੋ ਤੁਸੀਂ ਖਾ ਸਕਦੇ ਹੋ। ਤੁਹਾਨੂੰ ਇਥੋਂ ਤਕ ਇਕ ਜਾਨਵਰ-ਵਿਆਕਤੀ ਦਾ ਇਕ ਵਾਲ ਵੀ ਨਹੀਂ ਛੂਹਣ ਦੀ ਲੋੜ ਜਿੰਦਾ ਰਹਿਣ ਲਈ।ਠੀਕ ਹੈ, ਬਹੁਤ ਆਸਾਨ। ਬਸ ਵੀਗਨ ਬਣੋ। ਨੇਕ ਬਣੋ। ਸ਼ਾਂਤੀ ਬਣਾਈ ਰਖੋ। ਪ੍ਰਮਾਤਮਾ ਨੂੰ ਯਾਦ ਰਖੋ, ਸਤਿਗੁਰੂਆਂ, ਬੁਧਾਂ ਨੂੰ ਯਾਦ ਰਖੋ, ਪ੍ਰਮਾਤਮਾ ਦੀ ਸ਼ਲਾਘਾ ਕਰੋ, ਬੁਧਾਂ ਦੀ ਸ਼ਲਾਘਾ ਕਰੋ। ਬਸ ਇਹੀ ਹੈ। ਇਹ ਬਹੁਤਾ ਮੁਸ਼ਕਲ ਨਹੀਂ ਹੈ। ਚੰਗੇ ਕੰਮ ਕਰੋ; ਤੁਸੀਂ ਕਰੋ ਜੋ ਤੁਸੀਂ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਕਰ ਸਕਦੇ, ਘਟੋ ਘਟ ਖੁਸ਼ ਰਹੋ ਜਦੋਂ ਕੋਈ ਹੋਰ ਵਿਆਕਤੀ ਚੰਗੇ ਕੰਮ ਕਰਦਾ ਹੈ ਅਤੇ ਆਪਣੇ ਦਿਲ ਵਿਚ ਉਨਾਂ ਦੀ ਸਚੇ ਦਿਲੋਂ ਸ਼ਲਾਘਾ ਕਰੋ। ਬੁਧ ਨੂੰ ਪ੍ਰਾਰਥਨਾ ਕਰੋ, ਬੁਧ ਦਾ ਨਾਮ ਉਚਾਰੋ, ਸੰਤਾਂ ਦੇ ਨਾਵਾਂ ਨੂੰ ਉਚਾਰੋ, ਪ੍ਰਮਾਤਮਾ ਦੇ ਸਿਰਲੇਖ ਨੂੰ, ਪੂਰੇ ਸਚੇ ਦਿਲ ਨਾਲ। ਸਿਫਰ ਇਕ ਮਨ-ਰਹਿਤ ਰਿਕਾਰਡਰ ਵਾਂਗ ਯਕੜਾਂ ਨਾ ਮਾਰੋ ਬਸ ਬਲਾ, ਬਲਾ, ਬਲਾ। ਫਿਰ ਤੁਹਾਡੇ ਕੋਲ ਲਾਭ ਹੋਵੇਗਾ। ਤੁਸੀਂ ਇਹ ਬਹੁਤ ਜ਼ਲਦੀ ਹੀ ਦੇਖ ਸਕੌਂਗੇ।ਠੀਕ ਹੈ, ਬਸ ਇਹੀ ਹੈ। ਮੈਂ ਸਮਾਨ ਚੀਜ਼ਾਂ ਦੁਹਰਾਉਣਾ ਜਾਰੀ ਰਖਦੀ ਹਾਂ: ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਚੰਗੇ ਕੰਮ ਕਰੋ, ਪ੍ਰਮਾਤਮਾ ਅਤੇ ਸਾਰੇ ਸੰਤਾਂ ਅਤੇ ਸਾਧੂਆਂ ਦੀ ਸ਼ਲਾਘਾ ਕਰੋ ਜੋ ਤੁਹਾਨੂੰ ਸੁਰਖਿਅਤ ਰਖਦੇ, ਤੁਹਾਨੂੰ ਪਿਆਰ ਕਰਦੇ, ਜੋ ਤੁਹਾਨੂੰ ਉਚਾ ਚੁਕਦੇ, ਤੁਹਾਡੀ ਮਦਦ ਕਰਦੇ ਤੁਹਾਡੀ ਆਤਮਾ ਨੂੰ ਮੁਕਤ ਕਰਨ ਲਈ, ਜੋ ਤੁਹਾਡੀ ਆਤਮਾ ਨੂੰ ਮੁਕਤ, ਆਜ਼ਾਦ ਕਰਦੇ ਹਨ। ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚਾਨਣ ਦੇਵੇ ਅਤੇ ਤੁਹਾਡੀ ਮਦਦ ਕਰੇ ਕਿਸੇ ਵੀ ਤਰੀਕੇ ਨਾਲ ਜਿਸ ਦੀ ਤੁਹਾਨੂੰ ਲੋੜ ਹੈ। ਹਰ ਰੋਜ਼, ਮੈਂ ਕਾਫੀ ਪ੍ਰਾਰਥਨਾ ਨਹੀਂ ਕਰ ਸਕਦੀ ਜਾਂ ਕਾਫੀ ਸਾਰੀ ਸ਼ਲਾਘਾ ਨਹੀਂ ਕਰ ਸਕਦੀ। ਅਤੇ ਆਪਣੀ ਨਿਜੀ ਪ੍ਰਰਾਥਨਾ ਲਈ, ਮੈਂ ਬਸ ਕਹਿੰਦੀ ਹਾਂ, ਤੁਹਾਡਾ ਧੰਨਵਾਦ, ਸਰਬਸ਼ਕਤੀਮਾਨ ਪ੍ਰਭੂ, ਸਭ ਤੋਂ ਉਚੇ, ਸਭ ਤੋਂ ਮਹਾਨ ਵਿਚੋਂ ਸਭ ਤੋਂ ਮਹਾਨ, ਸਭ ਚੀਜ਼ ਲਈ ਜੋ ਤੁਸੀਂ ਮੈਨੂੰ ਦੇਣ ਦੇ ਯੋਗ ਸਮਝਦੇ ਹੋ। ਇਹ ਮੇਰੀ ਪ੍ਰਾਰਥਨਾ ਹੈ। ਮੇਰੇ ਕੋਲ ਸਮਾਂ ਨਹੀਂ ਹੈ ਬੈਠਣ ਲਈ ਅਤੇ ਇਕ ਲੰਮੀ ਸੂਚੀ ਨਾਲ ਪ੍ਰਾਰਥਨਾ ਕਰਨ ਲਈ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਦੇਖ ਭਾਲ ਕਰਨੀ ਪੈਂਦੀ ਹੈ, ਸਰੀਰਕ ਤੌਰ ਤੇ ਅਤੇ ਰੂਹਾਨੀ ਤੌਰ ਤੇ ਵੀ।ਪਰ ਪ੍ਰਮਾਤਮਾ ਜਾਣਦੇ ਹਨ ਮੈਂ ਸੰਜੀਦਾ ਹਾਂ। ਅਤੇ ਪ੍ਰਮਾਤਮਾ ਲਈ ਜਾਨਣਾ ਜ਼ਰੂਰੀ ਹੈ ਕਿ ਤੁਸੀਂ ਸੰਜੀਦਾ ਹੋ। ਸਾਰੇ ਬੁਧ, ਸਤਿਗੁਰੂ, ਅਤੇ ਸੰਤਾਂ ਲਈ ਜਾਨਣਾ ਜ਼ਰੂਰੀ ਹੈ ਕਿ ਤੁਸੀਂ ਸੰਜੀਦਾ ਹੋ। ਉਹ ਇਹ ਜਾਣਦੇ ਹਨ ਜੇਕਰ ਤੁਸੀਂ ਸੰਜ਼ੀਦਾ ਹੋ। ਫਿਰ ਤੁਹਾਡੀ ਜਿੰਦਗੀ ਬਿਹਤਰ ਹੋਵੇਗੀ, ਅਤੇ ਇਹ ਸੰਸਾਰ ਇਕ ਸਵਰਗ ਹੋਵੇਗਾ, ਕੋਈ ਸ਼ਕ ਨਹੀਂ। ਪ੍ਰਮਾਤਮਾ ਸਾਨੂੰ ਆਜ਼ਾਦ ਕਰੇ ਤਾਂਕਿ ਅਸੀਂ ਇਹ ਸਭ ਯਾਦ ਰਖੀਏ। ਸਰਬਸ਼ਕਤੀਮਾਨ ਪ੍ਰਮਾਤਮਾ ਸਾਨੂੰ ਮਾਫ ਕਰਨ ਅਤੇ ਸਾਨੂੰ ਮੁਕਤ ਕਰਨ। ਆਮੇਨ। ਤੁਹਾਡਾ ਧੰਨਵਾਦ, ਸਰਬਸ਼ਕਤੀਮਾਨ ਪ੍ਰਮਾਤਮਾ ਜੀਓ। ਤੁਹਾਡਾ ਧੰਨਵਾਦ, ਸਤਰੇ ਸਤਿਗੁਰੂਆਂ ਦਾ, ਸਾਰੇ ਸੰਤਾਂ ਅਤੇ ਸਾਧੂਆਂ ਦਾ, ਸਾਰੇ ਨੇਕ ਜੀਵਾਂ ਦਾ ਜੋ ਪ੍ਰਮਾਤਮਾ ਦੇ ਹੁਕਮ ਦੀ ਪਾਲਣਾ ਕਰਦੇ ਹਨ। ਆਮੇਨ। ਅਮੀਤਬਾਾ ਬੁਧ ਜਾਂ ਆ ਡੀ ਡਾ ਫਾਟ। ਅਮੀਟੂਓਫੋ।Photo Caption: ਮੌਸਮ ਬਗੈਰ ਸੁੰਦਰਤਾ ਦੀ ਖੋਜ ਕਰੋ