ਵਿਸਤਾਰ
ਡਾਓਨਲੋਡ Docx
ਹੋਰ ਪੜੋ
ਰਾਸ਼ਟਰਪਤੀ ਟ੍ਰੰਪ ਲਈ, ਮੈਨੂੰ ਯਕੀਨ ਹੈ ਕਿ ਉਸਦਾ ਦਿਲ ਪ੍ਰਸਿਧੀ ਜਾਂ ਲਾਭ ਲਈ ਨਹੀਂ ਹੈ। ਮੈਨੂੰ ਭਰੋਸਾ ਹੈ। ਮੈਨੂੰ ਤੁਹਾਨੂੰ ਇਸ ਗਲ ਦਾ ਭਰੋਸਾ ਦੇ ਸਕਦੀ ਹਾਂ। ਮੈਂ ਵਿਚ ਦੀ ਦੇਖ ਸਕਦੀ ਹਾਂ। ਉਹ ਸਿਰਫ ਆਪਣੇ ਦੇਸ਼ ਦੀ ਮਦਦ ਕਰਨੀ ਚਾਹੁੰਦਾ ਹੈ। ਉਹ ਬਸ ਆਪਣੇ ਲੋਕਾਂ, ਆਪਣੇ ਦੇਸ਼ ਬਾਰੇ ਭਾਵਕ ਹੈ। ਉਹ ਇਸ ਨੂੰ ਇਕ ਬਿਹਤਰ ਜਗਾ ਬਨਾਉਣੀ ਚਾਹੁੰਦਾ ਹੈ। ਸੰਸਾਰ ਨੂੰ ਇਕ ਬਿਹਤਰ ਜਗਾ ਬਨਾਉਣ ਲਈ ਸੰਸਾਰ ਵਿਚ ਬਹੁਤ ਲੋਕ ਵੀ ਬਹੁਤ ਚੀਜ਼ਾਂ ਕਰ ਰਹੇ ਹਨ। ਸੋ, ਰਾਸ਼ਟਰਪ੍ਰਤੀ ਟ੍ਰੰਪ ਉਨਾਂ ਵਿਚੋਂ ਇਕ ਹੈ, ਬਸ ਸ਼ਾਇਦ ਵਧੇਰੇ ਭਾਵਕ ਉਨਾਂ ਵਿਚੋਂ ਬਹੁਤਿਆਂ ਨਾਲੋਂ, ਬਹੁਤ ਸਾਰੇ ਹੋਰਨਾਂ ਨਾਲੋਂ। ਸੋ, ਇਸੇ ਕਰਕੇ ਉਸ ਨੂੰ ਬਹੁਤ ਸਾਰੀ ਸਮਸਿਆ ਵਿਚ ਦੀ ਲੰਘਣਾ ਪੈ ਰਿਹਾ ਹੈ। (…) ਪਰ ਰਾਸ਼ਟਰਪਤੀ ਟਰੰਪ, ਉਸ ਕੋਲ ਵੀ ਥਕਾਵਟ ਦੇ, ਡਰ ਦੇ ਪਲ ਹਨ, ਪਰ ਉਹ ਜਾਰੀ ਹੈ।ਇਕ ਨਾਇਕ ਇਕ ਵਿਆਕਤੀ ਨਹੀਂ ਹੈ ਜਿਹੜਾ ਕਿਸੇ ਚੀਜ਼ ਤੋਂ ਨਹੀਂ ਡਰਦਾ, ਪਰ ਇਕ ਵਿਆਕਤੀ ਜਿਹੜਾ ਡਰਦਾ ਹੈ ਪਰ ਆਪਣਾ ਕੰਮ ਕਰਨਾ ਜ਼ਾਰੀ ਰਖਦਾ ਹੈ। ਉਹ ਇਕ ਅਸਲੀ ਨਾਇਕ ਹੈ। ਕੇਵਲ ਇਕ ਬੇਸਮਝ ਵਿਆਕਤੀ, ਇਹ ਦਿਮਾਗਹੀਣ ਵਿਆਕਤੀ, ਨੂੰ ਗੋਲੀ ਲਗਣ ਦੇ ਦੁਖ ਦਾ ਪਤਾ ਨਹੀਂ ਹੈ, ਜਾਂ ਦੁਖ ਤੋਂ ਜਾਣੂ ਨਹੀਂ ਹੈ, ਅਦਾਲਤ ਨੂੰ ਚੀਜ਼ਾਂ ਲਈ ਜਾਣ ਦੀ ਪ੍ਰੇਸ਼ਾਨੀ ਜੋ ਤੁਸੀਂ ਨਹੀਂ ਕੀਤੀਆਂ ਸੀ, ਅਤੇ ਗਲਤ ਤਰੀਕੇ ਨਾਲ ਦੋਸ਼ ਲਗਾਇਆ ਜਾਣਾ, ਰਾਸ਼ਟਰਪਤੀ ਟਰੰਪ ਹੁਸ਼ਿਆਰ ਹੈ, ਬੌਧਿਕ ਹਾਸ-ਵਿਲਾਸ ਵਾਲਾ, ਸੁਚੇਤ ਹੈ; ਇਹ ਨਹੀਂ ਹੋ ਸਕਦਾ ਉਹ ਇਹ ਸਭ ਬਾਰੇ ਸੁਚੇਤ ਨਹੀਂ ਹੈ, ਅਤੇ ਉਹ ਬਿਲਕੁਲ ਦੁਖ ਨਹੀਂ ਮਹਿਸੂਸ ਕਰ ਰਿਹਾ। ਨਹੀਂ, ਉਹ ਤੁਹਾਡੇ ਸਾਰਿਆਂ ਵਾਂਗ ਦੁਖ ਝਲ ਰਿਹਾ ਹੈ ਉਵੇਂ ਜੇਕਰ ਤੁਸੀਂ ਉਸ ਦੀ ਜਗਾ ਹੁੰਦੇ। ਜੇਕਰ ਤੁਸੀਂ ਉਸ ਦੀ ਸਥਿਤੀ ਵਿਚ ਹੋਵੋਂ, ਤੁਸੀਂ ਦੁਖੀ ਹੋਵੋਂਗੇ, ਤੁਹਾਡੇ ਕੋਲ ਦਰਦ ਵੀ ਹੋਵੇਗਾ। ਪਰ ਉਹ ਜਾਰੀ ਰਖਦਾ ਹੈ, ਕਿਉਂਕਿ ਉਸ ਕੋਲ ਆਪਣਾ ਨੇਕ ਟੀਚਾ ਹੈ। ਉਹ ਅਮੀਰਕਾ ਨੂੰ ਦੁਬਾਰਾ ਮਹਾਨ ਬਨਾਉਣ ਦੇ ਆਪਣੇ ਨੇਕ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ।
ਅਸੀਂ ਸਫਲਤਾ ਪ੍ਰਾਪਤ ਕਰਾਂਗੇ ਜਿਸ ਦੀ ਕੋਈ ਵੀ ਕਲਪਨਾ ਨਹੀਂ ਕਰ ਸਕਦਾ। ਸਾਡੇ ਕੋਲ ਸਭ ਤੋਂ ਮਜ਼ਬੂਤ ਆਰਥਿਕਤਾ ਹੋਵੇਗੀ, ਸਭ ਤੋਂ ਸੁਰਖਿਅਤ ਸਰਹਦਾਂ, ਸਭ ਤੋਂ ਸੁਰਖਿਅਤ ਸ਼ਹਿਰ, ਸਭ ਤੋਂ ਸ਼ਕਤੀਸ਼ਾਲੀ ਫੌਜ਼, ਸਭ ਤੋਂ ਵਧੀਆ ਵਾਪਾਰਕ ਸੌਦੇ। ਅਸੀਂ ਵਿਗਿਆਨ, ਦਵਾਈ, ਵਪਾਰ, ਤਕਨਾਲੋਜੀ, ਅਤੇ ਸਪੇਸ ਤੇ ਹਾਵੀ ਹੋਵਾਂਗੇ। ਅਤੇ ਚਾਰ ਸਾਲਾਂ ਵਿਚ ਮੈਂ ਤੁਹਾਨੂੰ ਪਹਿਲੀ ਵਾਰ ਸਾਡੇ ਦੇਸ਼ ਦੇ ਭਵਿਖ ਬਾਰੇ ਉਤਸ਼ਾਹਿਤ ਹੋਣ ਲਈ ਕਹਿ ਰਿਹਾ ਹਾਂ। ਉਤੇਜਿਤ ਹੋਵੋ। ਅਸੀਂ ਇਸ ਨੂੰ ਤੁਹਾਡੇ ਲਈ ਮੋੜਨ ਜਾ ਰਹੇ ਹਾਂ।
ਅਤੇ ਜੇਕਰ ਅਮਰੀਕਾ ਦੁਬਾਰਾ ਮਹਾਨ ਹੈ, ਇਹ ਹੋਰਨਾਂ ਦੇਸ਼ਾਂ ਨੂੰ ਵੀ ਸਾਕਾਰਾਤਮਿਕ ਤੌਰ ਤੇ ਪ੍ਰਭਾਵਿਤ ਕਰਦਾ ਹੈ, ਸਮੁਚੇ ਸੰਸਾਰ ਨੂੰ ਵੀ ਪ੍ਰਭਾਵਿਤ ਕਰਦਾ ਹੈ, ਕਿਉਂਕਿ ਅਮਰੀਕਾ ਸਭ ਤੋਂ ਵਡਾ ਦੇਸ਼ ਹੈ - ਬਹੁਤ ਸਾਰੇ ਗੁਣਾਂ ਵਿਚ ਮਹਾਨ। ਸੋ, ਇਹਦੇ ਕਾਰਨ, ਉਸ ਦੇ ਲਈ ਇਹ ਕਰਨਾ ਜ਼ਰੂਰੀ ਹੈ। ਕਿਉਂਕਿ ਉਹ ਨਹੀਂ ਬਸ ਕਹਿ ਸਕਦਾ ਉਹ ਆਪਣੇ ਦੇਸ਼ ਨਾਲ ਪਿਆਰ ਕਰਦਾ ਹੈ, ਉਹ ਇਹ ਕਰਨਾ ਚਾਹੁੰਦਾ ਹੈ, ਉਹ ਕਰਨਾ ਚਾਹੁੰਦਾ ਹੈ, ਪਰ ਉਸ ਦੇ ਕੋਲ ਕੋਈ ਸਿਰਲੇਖ ਨਹੀਂ ਹੈ। ਇਸ ਦਾ ਇਹ ਭਾਵ ਨਹੀਂ ਕਿ ਉਹ ਪ੍ਰਵਾਹ ਕਰਦਾ ਹੈ ਜਾਂ ਰਾਸ਼ਟਰਪਤੀ ਦੇ ਸਿਰਲੇਖ ਨਾਲ ਚਿਪਕਿਆ ਰਹਿਣਾ ਚਾਹੁੰਦਾ ਹਾਂ, ਪਰ ਉਸ ਦੇ ਕੋਲ ਉਹ ਸਿਰਲੇਖ ਹੋਣਾ ਜ਼ਰੂਰੀ ਹੈ ਤਾਂਕਿ ਬਹੁਤ ਸਾਰੀਆਂ ਸ਼ਕਤੀਆਂ ਹੋਣ, ਬਹੁਤ ਸਾਰੇ ਵਿਸ਼ੇਸ਼ ਅਧਿਕਾਰ ਹੋਣ, ਤਾਂਕਿ ਉਹ ਆਪਣਾ ਕੰਮ ਕਰਨਾ ਜ਼ਾਰੀ ਰਖ ਸਕੇ, ਆਪਣੇ ਲੋਕਾਂ ਦੀ ਮਦਦ ਕਰਨ ਲਈ, ਅਤੇ ਸੰਸਾਰ ਦੀ ਮਦਦ ਕਰਨ ਲਈ।ਇਸੇ ਤਰਾਂ, ਪ੍ਰਮਾਤਮਾ ਚਾਹੁੰਦੇ ਹਨ ਕਿ ਮੈਂ ਸਿਰਲੇਖ ਨੂੰ ਖੁਲੇਆਮ ਸਵੀਕਾਰ ਕਰਾਂ ਤਾਂਕਿ ਸਾਰੇ ਰਾਜ਼ੇ ਆ ਕੇ ਅਤੇ ਮੈਨੂੰ ਸ਼ਰਧਾਂਜਲੀ ਭੇਟ ਰਕ ਸਕਣ ਅਤੇ ਆਪਣੀ ਮਦਦ ਦਾ ਵਾਅਦਾ ਕਰ ਸਕਣ। ਉਹ ਅਜਕਲ ਮੇਰੀ ਮਦਦ ਬਹੁਤ, ਬਹੁਤ ਕਰ ਰਹੇ ਹਨ, ਬਹੁਤ, ਬਹੁਤ। ਮੈਂ ਬਹੁਤੀ ਦੀ ਮੰਗ ਨਹੀਂ ਕਰਦੀ, ਪਰ ਜੋ ਵੀ ਮੈਂ ਪੁਛਦੀ ਹਾਂ, ਉਹ ਮਦਦ ਕਰਦੇ ਹਨ। ਸਭ ਤੁਹਾਡੇ ਲਈ। ਵਧਾਈਆਂ। ਉਹਨਾਂ ਸਾਰਿਆਂ ਲਈ, ਮੇਰੇ ਕੋਲ ਵੀ ਕੁਝ ਜੁੰਮੇਵਾਰੀਆਂ ਹੋਣੀਆਂ ਜ਼ਰੂਰੀ ਹਨ। ਉਨਾਂ ਦੇ ਮੁਕਤ ਹੋਣ ਵਿਚ ਉਨਾਂ ਦੀ ਮਦਦ ਕਰਨੀ ਜ਼ਰੂਰੀ ਹੈ। ਸਵਰਗਾਂ ਦੇ ਰਾਜ਼ੇ ਵੀ ਮਰ ਜਾਣਗੇ, ਰੁਤਬੇ ਵਿਚ ਘਟਾਇਆ ਜਾਵੇਗਾ ਅਤ ਕਰਮਾਂ ਦੇ ਸੰਸਾਰ ਨੂੰ ਜਾਣਗੇ ਤਦਾਨਸਾਰ ਨਿਰਣਾ ਕੀਤੇ ਜਾਣ ਲਈ, ਜੇਕਰ ਉਨਾਂ ਕੋਲ ਇਕ ਸਲਾਹਕਾਰ ਨਹੀਂ ਹੈ, ਸ਼ਕਤੀਸ਼ਾਲੀ ਸਲਾਹਕਾਰ, ਉਨਾਂ ਨੂੰ ਸਿਖਾਉਣਾ ਅਤੇ ਉਚਾ ਚੁਕਣਾ ਜ਼ਾਰੀ ਰਖਣ ਲਈ। ਉਹ ਇਕ ਬੁਧ ਅਤੇ ਰਾਜਿਆਂ ਦੇ ਰਾਜੇ ਤੋਂ ਇਕ ਸਨੇਹੀ ਤੋਹਫਾ ਹੈ। ਅਤੇ ਧਰਮ ਦੇ ਪਹੀਏ ਨੂੰ ਮੋੜਨ ਵਾਲਾ ਰਾਜਾ, ਵੀ...ਸੋ, ਜਦੋਂ ਰਾਸ਼ਟਰਪਤੀ ਟਰੰਪ ਚੁਣਿਆ ਗਿਆ ਸੀ, ਮੈਂ ਨਿਜੀ ਤੌਰ ਤੇ ਵਧਾਈ ਦੇਣ ਲਈ ਕੁਝ ਚੀਜ਼ ਨਹੀਂ ਲਿਖੀ। ਮੈਨੂੰ ਕਰਨ ਦੀ ਲੋੜ ਨਹੀਂ ਹੈ। ਮੈਂ ਬਸ ਰਾਹਤ ਦਾ ਸਾਹ ਲਿਆ, ਇਕ ਵਡਾ ਰਾਹਤ ਦਾ ਸਾਹ। ਪਰ ਸਾਨੂੰ ਅਜੇ ਵੀ ਉਸ ਉਪਰ ਨਜਰ ਰਖਣੀ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕ ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਪ੍ਰਮਾਤਮਾ ਦੇ ਨਾਮ ਵਿਚ, ਮੈਂ ਅਮਰੀਕਨਾਂ ਨੂੰ ਵਧਾਈ ਦਿੰਦੀ ਹਾਂ ਇਕ ਚੰਗੇ ਰਾਸ਼ਟਰਪਤੀ ਦੇ ਹੋਣ ਲਈ, ਜੋ ਸਚਮੁਚ ਉਨਾਂ ਦੀ ਭਲਾਈ ਲਈ ਪ੍ਰਵਾਹ ਕਰਦਾ ਹੈ! ਅਤੇ ਸੰਸਾਰ ਵੀ ਬਹੁਤ ਸਾਰੇ ਤਰੀਕਿਆਂ ਵਿਚ ਲਾਭ ਉਠਾਵੇਗਾ।ਅਤੇ ਹੁਣ ਕੁਝ ਬੋਧੀ ਭਿਕਸ਼ੂਆਂ ਲਈ ਹੋ ਸਕਦਾ ਮੈਂ ਇਕ ਬਹੁਤ ਵਡੀ ਨਾਰਾਜ਼ਗੀ ਪੈਦਾ ਕਰਨ ਲਗੀ ਹਾਂ। ਪਰ ਕ੍ਰਿਪਾ ਕਰਕੇ, ਜੇਕਰ ਤੁਸੀਂ ਕਰ ਸਕਦੇ ਹੋ, ਕ੍ਰਿਪਾ ਕਰਕੇ ਇਕ ਥਾਂ ਤੇ ਰਹੋ ਅਤੇ ਲੋਕਾਂ ਨੂੰ ਤੁਹਾਨੂੰ ਭੇਟਾਵਾਂ ਦੇਣ ਲਈ ਆਉਣ ਦੇਵੋ। ਇਹ ਤੁਹਾਡੇ ਲਈ ਅਤੇ ਉਨਾਂ ਲਈ ਵੀ ਤੁਹਾਨੂੰ ਦੇਖਣ ਦਾ ਇਕ ਮੌਕਾ ਹੋਣ ਲਈ ਵਧੇਰੇ ਆਰਾਮਦਾਇਕ ਹੈ। ਕਿਉਂਕਿ ਜੇਕਰ ਤੁਹਾਡੇ ਭਿਕਸ਼ੂਆਂ ਵਿਚੋਂ ਬਹੁਤੇ ਬਾਹਰ ਜਾ ਕੇ ਅਤੇ ਸੜਕ ਉਤੇ ਇਸ ਤਰਾਂ ਭੀਖ ਮੰਗਦੇ ਹੋ, ਹਰ ਇਕ ਤੁਹਾਨੂੰ ਨਹੀਂ ਦੇਖ ਸਕਦਾ, ਕਿਉਂਕਿ ਉਹ ਨਹੀਂ ਜਾਣਦੇ ਤੁਸੀਂ ਅਗੇ ਕਿਥੇ ਜਾ ਰਹੇ ਹੋ। ਇਸ ਲਈ, ਸਿਰਫ ਕੁਝ ਵੀ ਤੁਹਾਨੂੰ ਦੇਖ ਸਕਦੇ ਹਨ। ਇਹ ਤੁਹਾਨੂੰ ਵੀ ਖਤਰੇ ਵਿਚ ਵੀ ਪਾ ਸਕਦਾ ਹੈ। ਇਹ ਤੁਹਾਨੂੰ ਇਕ ਮਹਾਂਮਾਰੀ ਤੋਂ ਜਾਂ ਅਜਕਲ ਕਿਸੇ ਕਿਸਮ ਦੇ ਵਾਏਰਿਸ ਤੋਂ ਇਕ ਛੂਤ ਵੀ ਦੇ ਸ਼ਕਦਾ ਹੈ। ਤੁਸੀਂ ਇਕ ਮੰਦਰ ਵਿਚ ਰਹੋ ਅਤੇ ਤੁਸੀਂ ਆਮ ਵੀਗਨ ਭੋਜਨ ਖਾਓ। ਇਹ ਤੁਹਾਡੇ ਸਰੀਰ ਲਈ ਅਤੇ ਮਨ ਲਈ ਬਿਹਤਰ ਹੈ ਤਾਂਕਿ ਤੁਸੀਂ ਬੁਧਹੁਡ ਤਕ ਪਹੁੰਚਣ ਦੀ ਕੋਸ਼ਿਸ਼ ਕਰਨ ਵਿਚ ਆਪਣਾ ਅਭਿਆਸ ਜਾਰੀ ਰਖ ਸਕੋਂ। ਇਹ ਆਪਣੇ ਸਰੀਰ ਲਈ ਇਸ ਤਰਾਂ ਜਿਵੇਂ ਮੁਸ਼ਕਲ ਬਨਾਉਣ ਨਾਲੌਂ ਬਿਹਤਰ ਹੈ।ਦਿਹਾੜੀ ਵਿਚ ਇਕ ਵਾਰ ਖਾਣ ਨਾਲ ਤੁਹਾਨੂੰ ਇਕ ਬੁਧ ਨਹੀਂ ਬਣਾਵੇਗਾ। ਮੈਂ ਤੁਹਾਨੂੰ ਦਸਿਆ ਸੀ। ਨਹੀਂ ਤਾਂ, ਬਹੁਤ ਸਾਰੇ ਭੁਖੇ ਲੋਕ ਜਿਹੜੇ ਭੁਖ ਤੋਂ ਮਰ ਜਾਂਦੇ ਹਨ ਇਕ ਬੁਧ ਬਣ ਜਾਂਦੇ। ਨਹੀਂ। ਜਾਂ ਇਥੋਂ ਤਕ ਭੁਖੇ ਭੂਤਾਂ ਦੀ ਇਕ ਬੁਧ ਵਜੋਂ ਪ੍ਰਸ਼ੰਸਾ ਕੀਤੀ ਜਾ ਸਕਦੀ ਕਿਉਂਕਿ ਉਹ ਇਥੋਂ ਤਕ ਕੁਝ ਵੀ ਨਹੀਂ ਖਾਂਦੇ। ਤੁਸੀਂ ਦਿਹਾੜੀ ਵਿਚ ਦੋ ਵਾਰ ਖਾ ਸਕਦੇ ਹੋ। ਸ਼ਾਇਦ ਤਿੰਨ ਵਾਰ ਬਹੁਤ ਜਿਆਦਾ ਹੈ। ਪਰ ਦਿਹਾੜੀ ਵਿਚ ਦੋ ਵਾਰ ਠੀਕ ਹੈ। ਸਵੇਰੇ ਇਕ ਵਾਰ ਅਤੇ ਸੰਝ ਵਾਲੇ, ਸੂਰਜ ਦੇ ਛੁਪਣ ਤੋਂ ਪਹਿਲਾਂ ਇਕ ਵਾਰ।ਬੁਧ ਦੇ ਸਮੇਂ ਵਿਚ ਇਕ ਜਗਾ ਵਿਚ ਰਹਿਣਾ ਇਹ ਸੁਵਿਧਾਜਨਕ ਨਹੀਂ ਸੀ। ਅਤੇ ਲੋਕਾਂ ਲਈ, ਇਕ ਲੰਮਾ ਰਸਤਾ ਜਾਣ ਲਈ ਵੀ ਸੁਵਿਧਾਜਨਕ ਨਹੀਂ ਸੀ ਤੁਹਾਨੂੰ ਭੇਟਾਵਾਂ ਦੇਣ ਲਈ, ਪਰ ਅਜਕਲ ਇਹ ਆਸਾਨ ਹੈ। ਸੋ, ਕ੍ਰਿਪਾ ਕਰਕੇ ਆਪਣੇ ਬੁਧ ਸਰੀਰ ਦਾ ਧਿਆਨ ਰਖੋ, ਕਿਉਂਕਿ ਬੁਧਹੁਡ ਤਕ ਪਹੁੰਚਣ ਲਈ ਤੁਹਾਨੂੰ ਇਸ ਦੀ ਲੋੜ ਹੈ। ਇਥੋਂ ਤਕ ਸ਼ਾਇਦ ਇਸ ਜੀਵਨਕਾਲ ਵਿਚ ਨਹੀਂ, ਪਰ ਜੇਕਰ ਤੁਸੀਂ ਅਭਿਆਸ ਜਾਰੀ ਰਖਦੇ ਹੋ, ਤੁਸੀਂ ਜੀਵਨਕਾਲ ਵਿਚ ਬਹੁਤ ਸਾਰੇ ਗੁਣ ਕਮਾਵੋਂਗੇ, ਅਤੇ ਅਗਲੇ ਜੀਵਨਕਾਲ ਵਿਚ ਜਾਰੀ ਰਖ ਸਕਦੇ ਹੋ, ਫਿਰ ਕੌਣ ਜਾਣਦਾ ਹੈ ਸ਼ਾਇਦ ਅਗਲੇ ਜੀਵਨਕਾਲ ਵਿਚ ਤੁਸੀਂ ਇਕ ਬੁਧ ਬਣ ਜਾਵੋਂ। ਪਰ ਤੁਹਾਡੇ ਲਈ ਸਰੀਰ ਦਾ ਖਿਆਲ ਰਖਣਾ ਜ਼ਰੂਰੀ ਹੈ। ਅਜਕਲ ਉਥੇ ਸਭ ਜਗਾ ਬਹੁਤ ਸਾਰੀਆਂ ਬਿਮਾਰੀਆਂ ਹਨ, ਅਤੇ ਤੁਸੀਂ ਕਦੇ ਨਹੀਂ ਜਾਣ ਸਕਦੇ ਕਦੋਂ ਤੁਹਾਨੂੰ ਇਸਨੂੰ ਪ੍ਰਾਪਤ ਕਰ ਸਕਦੇ ਹੋ ਜਾਂ ਇਹ ਹੋ ਸਕਦੀ ਹੈ। ਕਿਉਂਕਿ ਬਾਹਰ ਜਾਣਾ, ਆਪਣੇ ਆਪ ਨੂੰ ਸਾਫ ਰਖਣ ਲਈ ਇਹ ਆਸਾਨ ਨਹੀਂ ਹੈ। ਇਹ ਨਹੀਂ ਹੈ ਜਿਵੇਂ ਤੁਸੀਂ ਕਿਸੇ ਵੀ ਜਗਾ, ਕਿਸੇ ਵੀ ਸਮਾਂ, ਸਾਰਾ ਸਮਾਂ ਪਾਣੀ ਦੇਖ ਸਕਦੇ ਹੋ।ਅਤੇ ਕੁਝ ਜਗਾਵਾਂ ਵਿਚ ਨੰਗੇ ਪੈਰੀ ਤੁਰਨਾ ਬਹੁਤ ਵਧੀਆ ਹੈ, ਪਰ ਹੋਰਨਾਂ ਜਗਾਵਾਂ ਵਿਚ ਹੋ ਸਕਦਾ ਨਹੀਂ, ਕਿਉਂਕਿ ਸ਼ਾਇਦ ਉਥੇ ਕੁਝ ਟੁਟਿਆ ਕਚ ਹੋਵੇ ਅਤੇ ਤੁਸੀਂ ਚੰਗੀ ਤਰਾਂ ਨਹੀਂ ਦੇਖਦੇ ਕਿਉਂਕਿ ਤੁਸੀਂ ਕੁਝ ਲੋਕਾਂ ਦੁਆਰਾ ਉਚਾਟ ਹੋਵੋਂ, ਜਿਹੜੇ ਤੁਹਾਨੂੰ ਮਿਲਣ ਲਈ ਆਉਂਦੇ ਹਨ, ਜਾਂ ਤੁਹਾਨੂੰ ਭੇਟਾਵਾਂ ਦਿੰਦੇ ਹਨ; ਜਾਂ ਕੁਝ ਕੀੜੇ ਜਾਂ ਵਾਇਰਸ ਜਾਂ ਜ਼ਮੀਂਨ ਉਤੇ ਕੁਝ ਬੈਕਟੀਰੀਆ, ਖਾਸ ਕਰਕੇ ਜੇਕਰ ਉਹ ਖੇਤਰ ਵਿਚ ਹੁਣੇ ਹੜ ਆਇਆ ਹੋਵੇ। ਅਤੇ ਸਾਰੀਆਂ ਗੰਦੀਆਂ ਚੀਜ਼ਾਂ ਜਾਂ ਟੁਟੇ ਹੋਏ ਗੁਸਲਖਾਨੇ ਜ਼ਮੀਨ ਨੂੰ ਗੰਦਾ ਕਰ ਦੇਣਗੇ ਜਿਥੇ ਤੁਸੀਂ ਤੁਰਦੇ ਹੋ, ਅਤੇ ਤੁਹਾਨੂੰ ਬਿਮਾਰੀ ਹੋਵੇਗੀ। ਸਿਰਫ ਤੁਹਾਡੇ ਸਰੀਰ ਨੂੰ ਹੀ ਨਹੀਂ ਨੁਕਸਾਨ ਪਹੁੰਚਾਉਂਦੀ, ਪਰ ਤੁਹਾਡੇ ਡਾਕਟਰ ਅਤੇ ਨਰਸਾਂ ਨੂੰ ਅਤੇ ਉਸ ਖੇਤਰ ਵਿਚ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਵਿਆਸਤ ਰਖੇਗੀ ਜਦੋਂ ਉਨਾਂ ਨੂੰ ਬਹੁਤ ਸਾਰੀ ਮੁਸੀਬਤ ਨਾਲ ਸਿਝਣਾ ਪਵੇ ਕੁਦਰਤੀ ਜਾਂ ਮਨੁਖ ਦੁਆਰਾ ਬਣਾਈਆਂ ਗਈਆਂ ਆਫਤਾਂ ਜਾੰ ਪਹਿਲੇ ਹੀ ਕਰਮਾਂ ਦੇ ਕਾਰਨ। ਉਥੇ ਬਹੁਤ ਸਾਰੇ ਮਰੀਜ਼ ਹੋਣਗੇ, ਬਹੁਤ ਸਾਰੇ ਭੁਖੇ ਲੋਕ ਪਹਿਲੇ ਹੀ। ਸੋ, ਤੁਸੀਂ ਉਨਾਂ ਲਈ ਇਕ ਵਾਧੂ ਬੋਝ ਨਹੀਂ ਬਨਾਉਣਾ ਚਾਹੁੰਦੇ।ਅਤੇ ਫਿਰ ਜੇਕਰ ਤੁਸੀਂ ਸਿਰਫ ਆਸ ਪਾਸ ਜਾਂਦੇ ਹੋ ਅਤੇ ਦਿਹਾੜੀ ਵਿਚ ਇਕ ਵਾਰ ਖਾਂਦੇ ਹੋ, ਲੋਕ ਸ਼ਾਇਦ ਇਥੋਂ ਤਕ ਸੋਚਣ ਕਿ ਤੁਸੀਂ ਇਕ ਬੁਧ ਹੋ ਜਾਂ ਤੁਹਾਡੀ ਪ੍ਰਸ਼ੰਸਾ ਕਰਨ, ਅਤੇ ਇਹ ਤੁਹਾਡੇ ਗੁਣਾਂ ਨੂੰ ਬਹੁਤ ਘਟਾਉਂਦਾ ਹੈ। ਭਾਵੇਂ ਜੇਕਰ ਤੁਸੀਂ ਨਹੀਂ ਸੋਚਦੇ ਤੁਸੀਂ ਇਕ ਬੁਧ ਹੋ ਅਤੇ ਤੁਸੀਂ ਉਹ ਸਿਰਲੇਖ ਸਵੀਕਾਰ ਨਹੀਂ ਕਰਨਾ ਚਾਹੁੰਦੇ, ਲੋਕ ਮਾਯੂਸ ਹਨ। ਉਹ ਕੁਝ ਚੀਜ਼ ਲਈ ਲਭਦੇ ਹਨ, ਕੋਈ ਵਿਆਕਤੀ ਜੋ ਉਹ ਸੋਚਦੇ ਹਨ ਕਾਫੀ ਪਵਿਤਰ ਹੈ ਸਹਾਰਾ ਲੈਣ ਲਈ, ਪ੍ਰਸ਼ੰਸਾ ਕਰਨ ਲਈ, ਉਨਾਂ ਦੀ ਪਨਾਹ ਲੈਣ ਤੋਂ ਕੁਝ ਗੁਣ ਪ੍ਰਾਪਤ ਕਰਨ ਲਈ । ਪਰ ਉਹ ਆਪ ਸ਼ਾਇਦ ਬਹੁਤਾ ਨਾ ਬਦਲਣ, ਅਤੇ ਉਨਾਂ ਦੇ ਕਰਮ ਤੁਹਾਡੇ ਲਈ ਬਹੁਤੇ ਜਿਆਦਾ ਹਾਵੀ ਹੋਣਗੇ ਜੇਕਰ ਤੁਸੀਂ ਇਕ ਬੁਧ ਨਹੀਂ ਹੋ। ਭਾਵੇਂ ਜੇਕਰ ਤੁਸੀਂ ਇਕ ਬੁਧ ਹੋ, ਇਹ ਤੁਹਾਨੂੰ ਹਾਵੀ ਕਰ ਦੇਵੇਗਾ ਬਹੁਤ ਜਿਆਦਾ ਲੋਕਾਂ ਨਾਲ ਜੋ ਤੁਹਾਨੂੰ ਭੇਟਾਵਾਂ ਦਿੰਦੇ ਹਨ, ਤੁਹਾਡੀ ਪ੍ਰਸ਼ੰਸਾ ਕਰਦੇ ਹਨ, ਅਤੇ ਆਪਣੀ ਜਿੰਦਗੀ ਨੂੰ ਨਹੀਂ ਬਦਲਦੇ। ਇਥੋਂ ਤਕ ਬੁਧ ਕੋਲ ਪੈਰੋਕਾਰਾਂ ਤੋਂ ਕਰਮ ਸਨ। ਇਸੇ ਕਰਕੇ ਇਕ ਵਾਰ ਤਿੰਨ ਮਹੀਨਿਆਂ ਲਈ ਉਨਾਂ ਨੂੰ ਘੋੜਿਆਂ ਦਾ ਚਾਰਾ ਖਾਣਾ ਪਿਆ ਸੀ। ਇਹ ਇਸ ਤਰਾਂ ਬੋਧੀ ਕਹਾਣੀ ਵਿਚ ਕਿਹਾ ਗਿਆ ਹੈ। ਅਤੇ ਇਸੇ ਕਰਕੇ, ਉਨਾਂ ਤੇ ਹਤਿਆ ਦੀਆਂ ਕੋਸ਼ਿਸ਼ਾਂ ਕਾਫੀ ਵਾਰ ਕੀਤੀਆਂ ਗਈਆਂ ਸਨ। ਕਈਆਂ ਬਾਰੇ ਅਧਕਾਰਤ ਤੌਰ ਤੇ ਦਸਿਆ ਗਿਆ, ਕਈਆਂ ਬਾਰੇ ਨਹੀਂ।ਅਤੇ ਇਥੋਂ ਤਕ ਸੰਸਾਰ ਦੇ ਕਰਮਾਂ ਨੇ ਅਨੰਦਾ ਨੂੰ ਵੀ ਪ੍ਰਭਾਵਿਤ ਕੀਤਾ। ਸੋ ਇਸੇ ਕਰਕੇ ਜਦੋਂ ਬੁਧ ਨੇ ਉਸ ਨੂੰ ਪੁਛਿਆ, ਜਾਂ ਉਸ ਨੂੰ ਕਿਹਾ ਕਿ ਬੁਧ ਸਦਾ ਲਈ ਰਹਿ ਸਕਦਾ ਹੈ, ਅਤੇ ਅਨੰਦਾ ਨੇ ਉਸ ਨੂੰ ਨਹੀਂ ਕਿਹਾ, "ਓਹ, ਫਿਰ ਕ੍ਰਿਪਾ ਕਰਕੇ ਰਹੋ।" ਸੰਸਾਰ ਦੇ ਕਰਮਾਂ ਨੇ ਉਸ ਨੂੰ ਚੁਪ ਰਖਿਆ। ਸੋ ਉਹ ਆਪਣਾ ਮੂੰਹ ਨਹੀਂ ਖੋਲ ਸਕਿਆ, ਜਾਂ ਸ਼ਾਇਦ ਉਹ ਕੋਈ ਚੀਜ਼ ਨਹੀਂ ਇਥੋਂ ਤਕ ਸੁਣ ਸਕਿਆ। ਕਿਉਂਕਿ ਸੰਸਾਰ ਦੇ ਕਰਮ ਇਤਨੇ ਭਾਰੀ ਹਨ, ਇਹ ਉਹਦੇ ਉਪਰ ਵੀ ਘਸੜੇ ਗਏ, ਸੋ ਉਹ ਨਹੀਂ ਸੁਣ ਸਕਿਆ ਬੁਧ ਨੇ ਕੀ ਕਿਹਾ ਸੀ। ਉਹ ਨਹੀਂ ਸਮਝ ਸਕਿਆ ਬੁਧ ਦਾ ਕੀ ਭਾਵ ਸੀ, ਜਾਂ ਕੀ ਉਹ ਕਹਿਣਾ ਚਾਹੁੰਦਾ ਸੀ। ਸੋ, ਇਹ ਨਾ ਸੋਚਣਾ ਕਿ ਇਕ ਭਿਕਸ਼ੂ ਹੋਣਾ ਕਾਫੀ ਹੈ ਉਨਾਂ ਲੋਕਾਂ ਦੇ ਇਹ ਸਾਰੇ ਕਰਮਾਂ ਨੂੰ ਚੁਕਣ ਲਈ ਜਿਹੜੇ ਤੁਹਾਨੂੰ ਭੇਟਾਵਾਂ ਦਿੰਦੇ ਹਨ। ਅਤੇ ਜੇਕਰ ਉਹ ਕਹਿੰਦੇ ਹਨ ਤੁਸੀਂ ਇਕ ਬੁਧ ਹੋ, ਅਤੇ ਉਹ ਇਹ ਸਭ ਜਗਾ ਫੈਲਾਉਂਦੇ ਹਨ, ਅਤੇ ਉਹ ਤੁਹਾਨੂੰ ਇਕ ਅਰੁਚੀ ਵਾਲਾ ਬੁਧ ਬਣਾਉਂਦੇ ਹਨ, ਫਿਰ ਲੋਕ ਆ ਕੇ ਅਤੇ ਤੁਹਾਨੂੰ ਮਥਾ ਟੇਕਦੇ ਹਨ, ਅਤੇ ਤੁਹਾਨੂੰ ਭੇਟਾਵਾਂ ਦਿੰਦੇ ਹਨ, ਇਹ ਅਤੇ ਉਹ, ਅਤੇ, ਓਹ ਰਬਾ, ਉਹ ਕਾਫੀ ਨਹੀਂ ਹੋਵੇਗਾ। ਉਹ ਤੁਹਾਡੇ ਲਈ ਬਹੁਤ ਬੁਰਾ ਹੋਵੇਗਾ। ਸ਼ਾਇਦ ਤੁਰਤ ਨਹੀਂ, ਪਰ ਬਾਅਦ ਵਿਚ; ਜਾਂ ਇਥੋਂ ਤਕ ਜੋ ਵੀ ਗੁਣ ਤੁਹਾਡੇ ਕੋਲ ਹਨ, ਤੁਸੀਂ ਗੁਆ ਬੈਠੋਂਗੇ, ਬਹੁਤ ਜਿਆਦਾ। ਜਾਂ ਉਹ ਤੁਹਾਡੇ ਹੰਕਾਰ ਨੂੰ ਅਸਮਾਨ ਤਕ ਵਧਾ ਦੇਣਗੇ, ਅਤੇ ਤੁਸੀਂ ਆਪਣੇ ਸ਼ੁਰੂਆਤ ਵਿਚ ਅਸਲੀ ਇਰਾਦੇ ਨੂੰ ਭੁਲ ਜਾਵੋਂਗੇ।ਨਾਲੇ, ਇਹਦੇ ਨਾਲ ਲੋਕ ਦੂਜੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਲਈ ਘਟ ਸਤਿਕਾਰ ਕਰਨਗੇ ਜਿਹੜੇ ਮੰਦਰਾਂ ਵਿਚ ਸਥਿਰ ਜਗਾ ਤੇ ਰਹਿੰਦੇ ਅਤੇ ਖਾਂਦੇ ਹਨ ਜੋ ਵੀ ਪੈਰੋਕਾਰ ਉਨਾਂ ਨੂੰ ਭੇਟ ਕਰਦੇ ਹਨ। ਇਹ ਭਿਕਸ਼ੂ, ਭਾਵੇਂ ਉਹ ਖਾਂਦੇ ਹਨ... ਮੇਰਾ ਭਾਵ ਸਾਰੇ ਭਿਕਸ਼ੂ ਨਹੀਂ, ਬਿਨਾਂਸ਼ਕ ਉਥੇ ਮਾੜੇ ਭਿਕਸ਼ੂ ਹਨ, ਤੁਸੀਂ ਉਹ ਜਾਣਦੇ ਹੋ। ਕੁਝ ਭਿਕਸ਼ੂ ਬਹੁਤ ਚੰਗੇ ਹਨ, ਪਰ ਉਨਾਂ ਦਾ ਭੌਤਿਕ ਸਰੀਰ ਦਿਹਾੜੀ ਵਿਚ ਇਕ ਵਾਰ ਨਾਲੋਂ ਵਧ ਖਾਣ ਦੀ ਮੰਗ ਕਰਦਾ ਹੈ, ਨਾਲੇ ਖਾਣ ਲਈ ਤਾਂਕਿ ਉਹ ਦਵਾਈ ਲੈ ਸਕਣ ਜਾਂ ਕੁਝ ਚੀਜ਼। ਇਥੋਂ ਤਕ ਇਹ ਭਿਕਸ਼ੂ, ਉਹ ਵੀ ਪੈਰੋਕਾਰਾਂ ਦੇ ਕਰਮਾਂ ਨੂੰ ਚੁਕਦੇ ਹਨ ਕਿਉਂਕਿ ਉਹ ਉਨਾਂ ਤੋਂ ਭੇਟਾਵਾਂ ਲੈਂਦੇ ਹਨ, ਸੋ ਉਨਾਂ ਨੂੰ ਉਨਾਂ ਦੇ ਕਰਮਾਂ ਨੂੰ ਵੀ ਸਾਂਝਾ ਕਰਨਾ ਪਵੇਗਾ। ਇਸੇ ਕਰਕੇ ਲੋਕ ਭਿਕਸ਼ੂਆਂ ਅਤੇ ਪਾਦਰੀਆਂ ਅਤੇ ਭਿਕਸ਼ਣੀਆਂ ਨੂੰ ਦੇਖਣ ਆਉਂਦੇ ਹਨ ਅਤੇ ਭੇਟਾਵਾਂ ਦਿੰਦੇ ਹਨ, ਆਸ ਕਰਦੇ ਹੋਏ ਕਿ ਉਨਾਂ ਨੂੰ ਭਿਕਸ਼ੂਆਂ ਅਤੇ ਭਿਕਸ਼ਣੀਆਂ ਤੋਂ ਗੁਣ ਮਿਲਣਗੇ ਤਾਂਕਿ ਉਨਾਂ ਦੀ ਜਿੰਦਗੀ ਬਿਹਤਰ ਬਣ ਜਾਵੇਗੀ। ਜਿਆਦਾਤਰ ਲੋਕ ਸਿਰਫ ਦੁਨੀਆਵੀ ਚੀਜ਼ਾਂ ਮੰਗਦੇ ਹਨ, ਜਿਵੇਂ ਪ੍ਰੀਵਾਰ ਬਿਹਤਰ ਬਣ ਜਾਵੇ, ਵਧੇਰੇ ਅਮੀਰ, ਉਨਾਂ ਦੀ ਧੀ ਦਾ ਇਕ ਅਮੀਰ ਮੁੰਡੇ ਨਾਲ ਵਿਆਹ ਹੋ ਜਾਵੇ, ਜਾਂ ਮੁੰਡਾ ਇਕ ਚੰਗੀ ਪਤਨੀ ਨੂੰ ਲਭ ਲਵੇ, ਜਾਂ ਹੋਰ ਪੈਸਾ ਕਮਾ ਸਕਣ, ਬਿਹਤਰ ਵਪਾਰ, ਆਦਿ। ਸੋ ਉਹ ਸਭ ਤੁਹਾਨੂੰ ਸਾਂਝਾ ਕਰਨਾ ਪਵੇਗਾ, ਜੋ ਵੀ ਗੁਣ ਤੁਹਾਡੇ ਕੋਲ ਹਨ - ਜੇਕਰ ਤੁਹਾਡੇ ਕੋਲ ਕੋਈ ਹਨ - ਤੁਹਾਨੂੰ ਇਹ ਸਭ ਇਸ ਇਕਤ੍ਰਿਤ ਕਰਮ ਨਾਲ ਸਾਂਝੇ ਕਰਨੇ ਪੈਣਗੇ।ਜਿਤਨੇ ਜਿਆਦਾ ਪੈਰੋਕਾਰ, ਜਿਤਨੇ ਜਿਆਦਾ ਅਨੁਯਾਈ ਤੁਹਾਡੇ ਕੋਲ ਹਨ, ਉਤਨੇ ਜਿਆਦਾ ਕਰਮ ਤੁਹਾਨੂੰ ਚੁਕਣੇ ਪੈਣਗੇ। ਜਾਂ ਜੇਕਰ ਤੁਸੀਂ ਮਾਇਆ ਹੋ ਜਾਂ ਮਾਇਆ ਦੇ ਪ੍ਰੀਵਾਰ ਦੇ ਮੈਂਬਰ - ਫਿਰ ਤੁਸੀਂ ਹੋ ਸਕਦਾ ਲਗਦੇ ਹੋ ਜਿਵੇਂ ਤੁਹਾਡੇ ਨਾਲ ਕੁਝਂ ਨਹੀਂ ਵਾਪਰੇਗਾ, ਪਰ ਇਸ ਦਾ ਭਾਵ ਨਹੀਂ ਤੁਸੀਂ ਇਕ ਬੁਧ ਹੋ ਜਾਂ ਤੁਹਾਡੇ ਕੋਲ ਬਹੁਤ ਸਾਰੇ ਗੁਣ ਹਨ। ਨਹੀਂ, ਕੁਝ ਵੀ ਨਹੀਂ। ਕੋਈ ਵੀ ਵਿਆਕਤੀ ਜਿਹੜਾ ਦੂਜਿਆਂ ਨਾਲ ਸੰਪਰਕ ਕਰਦਾ ਹੈ ਭੇਟਾਵਾਂ ਲਈ, ਜਾਂ ਕਿਸੇ ਲਾਭ ਲਈ, ਉਸ ਨੂੰ ਉਸ ਵਿਆਕਤੀ ਦੇ ਕਰਮ ਸਾਂਝੇ ਕਰਨੇ ਪੈਣਗੇ। ਅਤੇ ਤੁਸੀਂ ਕਦੇ ਨਹੀਂ ਜਾਣ ਸਕਦੇ ਅਨੁਯਾਈ ਘਰੇ ਕੀ ਕਰ ਰਹੇ ਹਨ, ਜਾਂ ਆਪਣੇ ਦਿਲ ਵਿਚ ਉਹ ਕੀ ਸੋਚ ਰਹੇ ਹਨ, ਜਾਂ ਇਸ ਜੀਵਨਕਾਲ ਵਿਚ ਉਨਾਂ ਕੋਲ ਕਿਤਨੇ ਕਰਮ ਹਨ ਜਾਂ ਪਿਛਲੇ ਜੀਵਨਕਾਲ ਤੋਂ ਜੋ ਵਹਿਣੇ ਜਾਰੀ ਰਖਦੇ ਹਨ। ਤੁਹਾਨੂੰ ਇਹ ਸਭ ਯਾਦ ਰਖਣਾ ਜ਼ਰੂਰੀ ਹੈ ਅਤੇ ਇਹ ਸਹਿਣ ਕਰਨਾ। ਸੋ, ਜੇਕਰ ਤੁਸੀਂ ਭਿਕਸ਼ੂ ਹੋ, ਭਿਕਸ਼ਣੀਆਂ ਜਾਂ ਪਾਦਰੀ, ਤੁਹਾਡੇ ਲਈ ਸਚਮੁਚ, ਸਚਮੁਚ, ਹਰ ਰੋਜ਼ ਨਿਮਰਤਾ ਨਾਲ ਪ੍ਰਮਾਤਮਾ ਦਾ ਧੰਨਵਾਦ, ਬੁਧਾਂ ਦਾ ਧੰਨਵਾਦ ਕਰਨਾ ਉਨਾਂ ਦੀ ਆਪਣੀ ਸ਼ਕਤੀ ਨਾਲ ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਮਾਫ ਕਰਨ ਲਈ. ਤੁਹਾਡਾ ਸਮਰਥਨ ਕਰਨ ਲਈ ਧੰਨਵਾਦ ਕਰਨਾ ਚਾਹੀਦਾ ਹੈ ।Photo Caption: ਨਾਜ਼ਕ ਜੀਵਾਂ ਨੂੰ ਹੋਰ ਦੇਖਭਾਲ ਅਤੇ ਪਿਆਰ ਦੇਣਾ ਜ਼ਰੂਰੀ ਹੈ।