ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਫਲੋ ਦੇ ਮਹਾਰਾਜਾ ਰਾਜਾ ਕਲੇ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਅਸੀਂ ਸੱਚਮੁੱਚ ਇਸ ਸੰਸਾਰ ਦੇ ਜੀਵਾਂ ਦੀ ਮਦਦ ਕਰਨ ਲਈ ਤੁਹਾਡੇ ਨਾਲ ਕੁਝ ਬੋਝ ਸਾਂਝਾ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਡੇ ਲੋਕਾਂ ਲਈ ਆਪਣਾ ਆਸ਼ੀਰਵਾਦ ਲਿਆਏ ਹਾਂ, ਅਤੇ ਅਸੀਂ ਉਨ੍ਹਾਂ ਲਈ ਇੱਕ ਤੋਹਫ਼ਾ ਲਿਆਏ ਹਾਂ।" ਓਹ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ ਸ਼੍ਰੀਮਾਨ ਜੀ। ਤੁਸੀਂ ਬਹੁਤ ਦਿਆਲੂ ਹੋ, ਬਹੁਤ ਦਿਆਲੂ ਹੋ, ਬਹੁਤ ਉਦਾਰ ਹੋ। ਕਿਰਪਾ ਕਰਕੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿਹੜਾ ਤੋਹਫ਼ਾ ਲਿਆਏ ਹੋ। "ਓਹ, ਹਾਂਜੀ, ਇਹ ਆਜ਼ਾਦੀ ਦਾ ਤੋਹਫ਼ਾ ਹੈ। ਜੇਕਰ ਇਸ ਗ੍ਰਹਿ 'ਤੇ ਕੋਈ ਵੀ ਜੀਵ ਜਿਸਨੂੰ ਇਕ ਸੱਚਾ ਗੁਰੂ ਨਹੀਂ ਮਿਲਿਆ ਹੈ, ਪਰ ਉਹ ਪਹਿਲਾਂ ਹੀ ਆਜ਼ਾਦ ਹੋਣ ਦੀ ਇੱਛਾ ਰੱਖਦਾ ਹੈ, ਅਤੇ ਪਹਿਲਾਂ ਹੀ ਦਇਆਵਾਨ ਖੁਰਾਕ ਸ਼ੁਰੂ ਕਰ ਰਿਹਾ ਹੈ, ਜਾਂ ਦਇਆਵਾਨ ਖੁਰਾਕ, ਵੀਗਨ ਜੀਵਨ ਸ਼ੈਲੀ ਦਾ ਪਾਲਣ ਕਰ ਰਿਹਾ ਹੈ, ਅਤੇ ਮੇਰਾ ਨਾਮ, ਜਾਂ ਮੇਰੇ ਗ੍ਰਹਿ ਦਾ ਨਾਮ ਲੈਂਦਾ ਹੈ, ਆਜ਼ਾਦ ਹੋਣ ਦੀ ਉਮੀਦ ਕਰਦਾ ਹੈ, ਜਾਂ ਸਾਡੇ ਅਧਿਆਤਮਿਕ ਹੋਂਦ ਦੇ ਪੱਧਰ ਵਿੱਚ ਜਨਮ ਲੈਣ ਦੀ ਉਮੀਦ ਕਰਦਾ ਹੈ, ਤਾਂ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ। ਅਸੀਂ ਉਨ੍ਹਾਂ ਨੂੰ ਉੱਚਾ ਚੁੱਕਾਂਗੇ। ਅਸੀਂ ਉਨ੍ਹਾਂ ਦੇ ਹੱਥ ਫੜਾਂਗੇ ਅਤੇ ਉਨ੍ਹਾਂ ਨੂੰ ਆਜ਼ਾਦ ਕਰਾਵਾਂਗੇ। ਤਾਂ ਇਹ ਸਾਡਾ ਤੋਹਫ਼ਾ ਹੈ ਜੋ ਅਸੀਂ ਇਸ ਗ੍ਰਹਿ ਦੇ ਸਾਰੇ ਜੀਵਾਂ ਲਈ ਲਿਆਏ ਹਾਂ। ਇੱਥੋਂ ਤੱਕ ਕਿ ਜਾਨਵਰ-ਲੋਕ ਵੀ ਇਸ ਤੋਂ ਲਾਭ ਉਠਾ ਸਕਦੇ ਹਨ। ਪਾਪੀ ਵੀ ਆਜ਼ਾਦ ਹੋ ਸਕਦੇ ਹਨ, ਸਾਡੇ ਅਭਿਆਸ ਦੇ ਇਸ ਪ੍ਰਣ ਦੁਆਰਾ ਧੰਨ ਹੋ ਸਕਦੇ ਹਨ।"

ਓਹ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਜ਼ਰੂਰ, ਜ਼ਰੂਰ ਜਿਨ੍ਹਾਂ ਨੇ ਵੀ ਅੱਜ ਤੁਹਾਨੂੰ ਸਾਡੇ ਅਧਿਆਤਮਿਕ ਟੈਲੀਵਿਜ਼ਨ ਪ੍ਰਸਾਰਣ ਰਾਹੀਂ ਸੁਣਿਆ ਹੈ, ਉਹ ਜ਼ਰੂਰ ਇਹ ਅਜ਼ਮਾ ਕੇ ਦੇਖਣਗੇ। ਕਿਉਂਕਿ ਉਨ੍ਹਾਂ ਵਿੱਚੋਂ ਹਰ ਕੋਈ ਮੇਰੇ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ, ਜਾਂ ਮੇਰੇ 'ਤੇ ਭਰੋਸਾ ਨਹੀਂ ਕਰਨਾ ਚਾਹੁੰਦਾ, ਜਾਂ ਮੇਰਾ ਪਾਲਣ ਨਹੀਂ ਕਰਨਾ ਚਾਹੁੰਦਾ। ਇਸ ਲਈ ਜੇਕਰ ਉਹਨਾਂ ਨੂੰ ਤੁਹਾਡੀ ਇਸ ਤਰ੍ਹਾਂ ਮਦਦ ਮਿਲ ਸਕੇ, ਤਾਂ ਮੈਂ ਹਮੇਸ਼ਾ ਲਈ ਧੰਨਵਾਦੀ ਹਾਂ, ਸ਼੍ਰੀਮਾਨ ਜੀ। ਪ੍ਰਮਾਤਮਾ ਦੇ ਨਾਮ ਤੇ, ਅਸੀਂ ਇਸ ਦੁਨੀਆਂ ਦੇ ਲੋਕਾਂ ਲਈ ਤੁਹਾਡੇ ਇਸ ਤੋਹਫ਼ੇ ਬਾਰੇ ਸੁਣ ਕੇ ਬਹੁਤ ਖੁਸ਼ ਹਾਂ। ਪ੍ਰਮਾਤਮਾ ਹਮੇਸ਼ਾ ਲਈ ਖੁਸ਼ੀ ਦੇਵੇ, ਜੋ ਵੀ ਤੁਸੀਂ ਚਾਹੁੰਦੇ ਹੋ, ਭਾਵੇਂ ਤੁਸੀਂ ਕੁਝ ਵੀ ਨਾ ਵੀ ਚਾਹੁੰਦੇ ਹੋਵੋ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਹਮੇਸ਼ਾ ਲਈ ਅਸੀਸ ਦੇਵੇ, ਸ਼੍ਰੀਮਾਨ ਜੀ। ਅਸੀਂ ਤੁਹਾਡੀ ਅਗਵਾਈ ਅਤੇ ਕਿਰਪਾ ਹੇਠ ਤੁਹਾਡੇ ਲੋਕਾਂ ਦੀ ਸ਼ੁੱਭਕਾਮਨਾ ਕਰਦੇ ਹਾਂ। ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਮੌਜੂਦ ਹੋ। ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਲੋਕਾਂ ਲਈ ਜਿਨ੍ਹਾਂ ਕੋਲ ਅਜਿਹੀ ਕਿਸਮਤ ਹੈ, ਅਤੇ ਹਰ ਉਹ ਵਿਅਕਤੀ ਜੋ ਤੁਹਾਡਾ ਪਾਲਣ ਕਰਨ ਲਈ ਕਾਫ਼ੀ ਖੁਸ਼ਕਿਸਮਤ ਹੈ, ਜਾਂ ਤਾਂ ਇੱਥੇ ਨਕਾਰਾਤਮਕ ਪਕੜ ਤੋਂ ਮੁਕਤ ਹੋਣ ਲਈ, ਜਾਂ ਤੁਹਾਡੀ ਧਰਤੀ 'ਤੇ ਅਜਿਹੀ ਸ਼ਾਨਦਾਰ ਆਜ਼ਾਦੀ ਨਾਲ ਪੁਨਰ ਜਨਮ ਲੈਣ ਲਈ ਜਿਸਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਸਾਡੇ ਪ੍ਰਭੂ ਪ੍ਰਮਾਤਮਾ, ਤੁਹਾਡਾ ਧੰਨਵਾਦ, ਤੁਸੀਂ ਦਇਆਵਾਨ ਹੋ, ਤੁਹਾਨੂੰ ਇੱਥੇ ਸਾਨੂੰ ਅਸੀਸ ਦੇਣ ਅਤੇ ਇੰਨੀ ਸ਼ਾਨਦਾਰ ਵਿਧੀ ਦੇਣ ਲਈ ਲਿਆਉਣ ਲਈ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ।

ਕੀ ਇਸ ਦੁਨੀਆਂ ਦੇ ਲੋਕਾਂ ਨੂੰ ਤੁਸੀਂ ਹੋਰ ਕੁਝ ਸਿਖਾ ਸਕਦੇ ਹੋ, ਸ਼੍ਰੀਮਾਨ ਜੀ? "ਖੈਰ, ਤੁਸੀਂ ਉਨ੍ਹਾਂ ਸਾਰਿਆਂ ਨੂੰ ਪਹਿਲਾਂ ਹੀ ਸਿਖਾ ਦਿੱਤਾ ਹੈ। ਇਹ ਸਿਰਫ਼ ਇੱਕ ਸਵਾਲ ਹੈ ਕਿ ਉਹ ਤੁਹਾਡੇ ਸਿਖਾਏ-ਹੋਏ ਸ਼ਬਦਾਂ 'ਤੇ ਅਮਲ ਕਰਦੇ ਹਨ ਜਾਂ ਨਹੀਂ। ਇਸ ਗ੍ਰਹਿ 'ਤੇ ਖੁਸ਼ ਰਹਿਣ ਲਈ ਵੀ, ਤੁਸੀਂ ਉਨ੍ਹਾਂ ਨੂੰ ਉਹ ਤਰੀਕਾ, ਪੰਜ ਉਪਦੇਸ਼ ਵੀ ਸਿਖਾਉਂਦੇ ਹੋ, ਜੋ ਪ੍ਰਾਚੀਨ ਬੁੱਧਾਂ ਤੋਂ ਪ੍ਰਾਪਤ ਹੋਏ ਹਨ। ਅਤੇ ਤੁਸੀਂ ਉਨ੍ਹਾਂ ਨੂੰ ਕੁਆਨ ਯਿਨ ਮੈਡੀਟੇਸ਼ਨ ਵਿਧੀ ਰਾਹੀਂ ਘਰ ਜਾਣ ਦਾ ਰਸਤਾ ਵੀ ਸਿਖਾਉਂਦੇ ਹੋ, ਜੋ ਕਿ ਸਵਰਗੀ ਆਵਾਜ਼ ਅਤੇ ਅੰਦਰਲੇ ਸਵਰਗੀ ਰੌਸ਼ਨੀ਼ ਦੇ ਅੰਦਰੂਨੀ, ਮੂਲ ਸਰੋਤ ਨਾਲ ਜੁੜਨ ਦਾ ਤਰੀਕਾ ਹੈ। ਇਸ ਲਈ ਅਸੀਂ ਹੁਣੇ ਮਿਲਣ ਆਏ ਹਾਂ, ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਲੋਕ ਤੁਹਾਡੀਆਂ ਸਿੱਖਿਆਵਾਂ ਨੂੰ ਸੁਣਨ ਅਤੇ ਤੁਹਾਡੀ ਅਥਾਹ ਬ੍ਰਹਮ ਸ਼ਕਤੀ ਤੋਂ ਲਾਭ ਉਠਾਉਣ, ਜੋ ਉਨ੍ਹਾਂ ਦੀ ਬੇਅੰਤ ਮਦਦ ਕਰ ਸਕਦੀ ਹੈ। ਇਸ ਲਈ ਅਸੀਂ ਤੁਹਾਡੇ ਮਿਸ਼ਨ ਅਤੇ ਤੁਹਾਡੇ ਯਤਨਾਂ ਵਿੱਚ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਸ ਦੁਨੀਆਂ ਵਿੱਚ ਤੁਹਾਡੇ ਸਾਰੇ ਲੋਕਾਂ ਕੋਲ ਤੁਹਾਡੇ ਪਿੱਛੇ ਚੱਲਣ ਲਈ ਕਾਫ਼ੀ ਕਿਸਮਤ ਅਤੇ ਯੋਗਤਾ ਹੋਵੇ।"

ਓਹ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ, ਮਹਾਰਾਜ, ਰਾਜਾ ਬ੍ਰਹਮ, ਪਿਆਰ, ਦਇਆ ਅਤੇ ਉਦਾਰਤਾ ਦੇ ਬੁੱਧ, ਜੋ ਇਸ ਗ੍ਰਹਿ ਤੋਂ ਤੁਹਾਨੂੰ ਪੁਕਾਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਮੋਢਿਆਂ 'ਤੇ ਚੁੱਕਣ ਵਿੱਚ ਵੀ ਇਤਰਾਜ਼ ਨਹੀਂ ਕਰਦੇ। ਸ਼੍ਰੀਮਾਨ ਜੀ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਉਨ੍ਹਾਂ ਦੀ ਖਾਤਰ, ਬਾਰ ਬਾਰ। ਅਸੀਂ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਵੀ ਸ਼ੁਭਕਾਮਨਾਵਾਂ ਦਿੰਦੇ ਹਾਂ। ਅਸੀਂ ਤੁਹਾਡਾ ਅਤੇ ਤੁਹਾਡੇ ਸਾਥੀਆਂ ਦਾ ਸਾਡੇ ਕੋਲ ਆਉਣ, ਸਾਨੂੰ ਗਿਆਨ ਦੇਣ ਅਤੇ ਆਸ਼ੀਰਵਾਦ ਦੇਣ, ਅਤੇ ਜੇਕਰ ਉਹ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਧੰਨਵਾਦ ਕਰਦੇ ਹਾਂ। ਤੁਹਾਡਾ ਧੰਨਵਾਦ। ਯਹੋਵਾਹ, ਸ਼ਕਤੀਸ਼ਾਲੀ ਪ੍ਰਮਾਤਮਾ, ਅਤਿਅੰਤ ਸ਼ਕਤੀਸ਼ਾਲੀ, ਇਸ ਮੁਲਾਕਾਤ ਨੂੰ ਹੋਣ ਦੇਣ ਲਈ ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਸਭ ਕੁਝ ਤੁਹਾਡੀ ਇੱਛਾ ਅਨੁਸਾਰ ਅਤੇ ਧਰਤੀ ਫਲੋ ਤੋਂ ਮਹਾਰਾਜ, ਰਾਜਾ ਬ੍ਰਹਮ ਦੇ ਆਸ਼ੀਰਵਾਦ ਨਾਲ ਹੋਵੇ। ਆਮੇਨ।

ਫਲੋ ਦਾ ਰਾਜਾ ਸਾਨੂੰ ਅਗਲੀ ਵਾਰ ਤੱਕ ਅਲਵਿਦਾ ਕਹਿੰਦਾ ਹੈ, ਜੇ ਕੋਈ ਅਗਲੀ ਵਾਰ ਹੋਵੇ। ਅਤੇ ਉਨ੍ਹਾਂ ਨੇ ਕੁਝ ਹੋਰ ਦਿਨ, ਨੌਂ ਦਿਨ ਹੋਰ ਰਹਿਣ ਦੀ ਤਿਆਰੀ ਕੀਤੀ ਹੈ, ਜਿਵੇਂ ਕਿ ਦੁਨੀਆ ਭਰ ਵਿੱਚ ਵਖ-ਵੱਖ ਥਾਵਾਂ 'ਤੇ ਉੱਡਣਾ ਕੁਝ ਹੋਰ ਅਸ਼ੀਰਵਾਦ ਦੇਣ ਲਈ। ਅਤੇ ਫਿਰ ਉਹ ਆਪਣੀ ਸ਼ਾਨਦਾਰ ਬੁੱਧ ਧਰਤੀ ਫਲੋ ਨੂੰ ਵਾਪਸ ਚਲੇ ਜਾਣਗੇ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ।

ਕਿਰਪਾ ਕਰਕੇ, ਬਾਹਰਲੇ ਲੋਕੋ, ਕਿਰਪਾ ਕਰਕੇ ਗੁਰੂ ਨੂੰ ਲੱਭੋ, ਅਸਲੀ ਗੁਰੂ ਨੂੰ, ਨਾ ਕਿ ਤ੍ਰਾਨ ਤਾਮ ਵਰਗੇ ਦੰਭੀ ਨੂੰ, ਜੋ ਸਿਰਫ ਮੇਰੇ ਬਾਹਰੀ ਕੰਮਾਂ ਦੀ ਨਕਲ ਕਰਦਾ ਹੈ, ਉਹਨਾਂ ਵਿੱਚੋਂ ਕੁਝ, ਅਤੇ ਉਸ ਕੋਲ ਕੋਈ ਸ਼ਕਤੀ ਨਹੀਂ ਹੈ। ਪਰ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਸਨੂੰ ਸ਼ੈਤਾਨ ਦੀ ਸ਼ਕਤੀ ਵਿਰਾਸਤ ਵਿੱਚ ਮਿਲੀ। ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਹ ਜੋ ਵੀ ਸਿਖਾਉਂਦਾ ਅਤੇ ਵਰਤਦਾ ਹੈ, ਉਸ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ, ਅਤੇ ਉਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਕਿਉਂਕਿ ਉਹ ਸਾਹ ਬਾਹਰ ਕੱਢਦਾ ਹੈ, ਉਹ ਆਪਣੇ ਅੰਦਰ ਸਮਾਈ ਹੋਈ ਸ਼ੈਤਾਨੀ ਸ਼ਕਤੀ ਨਾਲ ਬੋਲਦਾ ਹੈ। ਇਸ ਲਈ ਕਿਰਪਾ ਕਰਕੇ ਉਸ ਤੋਂ ਬਚੋ। ਕਿਰਪਾ ਕਰਕੇ ਤ੍ਰਾਨ ਤਾਮ ਤੋਂ ਬਚੋ। ਅਤੇ ਉਸਦੇ ਕਈ ਨਾਮ ਹਨ ਜਿਵੇਂ ਕਿ "ਰੂਮਾਜੀ" ਜਾਂ ਕੁਝ ਹੋਰ। ਅਸੀਂ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਪਰ ਆਪਣੀ ਖ਼ਾਤਰ, ਕਿਰਪਾ ਕਰਕੇ ਉਸ ਤੋਂ ਬਚੋ। ਤੁਹਾਨੂੰ ਮੇਰਾ ਪਿੱਛਾ ਕਰਨ ਦੀ ਲੋੜ ਨਹੀਂ ਹੈ, ਪਰ ਤ੍ਰਾਨ ਤਾਮ ਦਾ ਪਿੱਛਾ ਨਾ ਕਰੋ। ਉਹ ਮੇਰੇ ਚੰਗੇ ਨਾਮ ਦੀ ਨਕਲ ਕਰ ਰਿਹਾ ਹੈ। ਉਸਨੇ ਮੇਰੇ ਤੋਂ ਬਹੁਤ ਸਾਰੀਆਂ ਚੀਜ਼ਾਂ ਚੋਰੀ ਕੀਤੀਆਂ, ਮੇਰੇ ਗਹਿਣਿਆਂ ਦਾ ਡਿਜ਼ਾਈਨ ਅਤੇ ਹਰ ਸੰਭਵ ਚੀਜ਼, ਲੋਕਾਂ ਨੂੰ ਧੋਖਾ ਦੇਣ ਲਈ, ਛੇੜਛਾੜ ਕਰਨ ਲਈ, ਲੋਕਾਂ ਨਾਲ ਅਤੇ ਬੱਚਿਆਂ ਨਾਲ ਵੀ ਦੁਰਵਿਵਹਾਰ ਕਰਨ ਲਈ, ਅਤੇ ਹਰ ਤਰ੍ਹਾਂ ਦੇ ਘਿਣਾਉਣੇ ਕੰਮ ਕਰਨ ਲਈ ਜਿਨ੍ਹਾਂ ਦਾ ਜ਼ਿਕਰ ਕਰਨਾ ਵੀ ਬਹੁਤ ਗੰਦਾ ਹੋਵੇਗਾ!!! ਲੋਕਾਂ ਨੂੰ ਭਰਮਾਉਣ ਲਈ ਅਤੇ ਉਨ੍ਹਾਂ ਨੂੰ ਨਰਕ ਵਿੱਚ, ਸ਼ੈਤਾਨ ਦੇ ਰਾਜੇ ਕੋਲ ਲਿਆਉਣ ਲਈ, ਕਿਉਂਕਿ ਸ਼ੈਤਾਨ ਦਾ ਰਾਜਾ ਉਸਨੂੰ ਬਾਹਰ ਜਾ ਕੇ ਅਤੇ ਲੋਕਾਂ ਨੂੰ ਭਰਮਾਉਣ ਲਈ ਇਹ ਸ਼ਕਤੀ ਦਿੰਦਾ ਹੈ।

ਨਮੋ ਪਰਮ ਸਤਿਗੁਰੂ ਚਿੰਗ ਹਾਈ ਜੀ ਪਸ਼ਚਾਤਾਪ ਪਤਰ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਮੇਰਾ ਨਾਂ: (*****) ਅਜ, ਮੈਂ ਤੁਹਾਡੇ ਤੋਂ ਦਿਲੋਂ ਤੋਬਾ ਕਰਦੀ ਹਾਂ, ਸਤਿਗੁਰੂ ਜੀ। ਮੈਂ ਹੇਠ ਲਿਖੇ ਅਨੁਸਾਰ ਸਾਰੀ ਸਥਿਤੀ ਪੇਸ਼ ਕਰਨਾ ਚਾਹੁੰਦੀ ਹਾਂ। ਮੈਂ ਇਹ ਵਾਅਦਾ ਕਰਦੀ ਹਾਂ ਕਿ ਜੋ ਮੈਂ ਲਿਖਿਆ ਉਹ ਸਭ ਸਚ ਹੈ। ਕ੍ਰਿਪਾ ਕਰਕੇ, ਸਤਿਗੁਰੂ ਜੀ, ਮੈਨੂੰ ਬਚਾਓ। ਜੂਨ 2022 ਦੇ ਆਸਪਾਸ, ਮੁੰਨੇ ਹੋਏ ਸਿਰਾਂ ਵਾਲੇ ਸਲੇਟੀ ਰੰਗ ਦੇ ਬਸਤਰ ਵਿਚ ਛੇ ਲੋਕਾਂ ਦਾ ਸਮੂਹ - ਉਨਾਂ ਵਿਚੋਂ ਪੰਜਾਂ ਨੇ ਇਕ ਵਿਆਕਤੀ ਨੂੰ ਸਨਮਾਨ ਦਿਖਾਇਆ ਜਿਸ ਨੂੰ ਉਨਾਂ ਨੇ ਹੰਸ ਟ੍ਰਾਨ ਸੰਤ ਵਜੋਂ ਸੰਬੋਧਿਤ ਕੀਤਾ ਸੀ - ਆਪਣੇ ਆਪ ਨੂੰ ਸਾਥੀ ਦੀਖਿਅਕਾਂ ਵਜੋਂ ਜਾਣ ਪਛਾਣ ਕਰਵਾਈ ਅਤੇ ਉਦੋਂ ਤੋਂ ਮੇਰੇ ਨਾਲ ਜਾਣੂ ਹੋਏ। (ਇਹ ਸੰਭਵ ਸੀ ਕਿ ਉਹ ਇਕ ਕਾਫੀ ਲੰਮੇਂ ਸਮੇਂ ਤੋਂ ਫੇਸਬੁਕ ਉਤੇ ਮੇਰਾ ਪਿਛਾ ਕਰ ਰਹੇ ਸਨ, ਜਿਵੇਂ ਕਿ ਮੈਂ ਅਕਸਰ ਕਾਫੀ ਯਾਤਰਾ ਕਰਦੀ ਸੀ ਅਤੇ ਬਹੁਤ ਸਾਰੇ ਦੀਖਿਅਕਾਂ ਨਾਲ ਕੁਨੈਕਸ਼ਨ ਸੀ।)

ਪਹਿਲੀ ਮੁਲਾਕਾਤ ਤੋਂ ਇਕ ਜਾਂ ਦੋ ਮਹੀਨਿਆਂ ਤੋਂ ਬਾਅਦ, ਉਨਾਂ ਨੇ ਮੈਨੂੰ ਇਕ (ਜਾਅਲੀ) ਫੈਕਟਰੀ ਦੀਆਂ ਫੋਟੋਆਂ ਭੇਜੀਆਂ ਜੋ (ਜਾਅਲੀ) ਸਵਰਗੀ ਗਹਿਣੇ ਪੈਦਾ ਕਰਦੀ ਹੇ। ਉਸ ਸਮੂਹ ਵਿਚ ਉਥੇ ਇਕ ਮੁੰਨੇ ਹੋਏ ਸਿਰ ਵਾਲੀ ਔਰਤ ਸੀ (ਜਿਸਦਾ ਚਿਹਰਾ ਮੈਨੂੰ ਬਹੁਤ ਸਪਸ਼ਟ ਤੌਰ ਤੇ ਯਾਦ ਹੈ)। ਉਸ ਸਮੂਹ ਨੇ ਮੈਨੂੰ ਇਹ ਖੁਲਾਸਾ ਕੀਤਾ ਕਿ ਉਨਾਂ ਦੀ ਫੈਕਟਰੀ ਮੁਖ ਹੈ ਜੋ ਕਾਓਸ਼ਿਉਂਗ ਅਤੇ ਤਾਏਪੇ ਵਿਚ ਦੋ ਚਾਲੂ ਗਰੁਪਾਂ ਨੂੰ ਸਪਲਾਏ ਕਰ ਰਹੀ ਹੈ। ਉਨਾਂ ਨੇ ਮੇਰੇ ਨਾਲ ਪਿਛਲੇ ਦੋ ਸਾਲਾਂ ਦੌਰਾਨ ਲਾਈਨ ਅਤੇ ਵਾਪਸਐਪ ਰਾਹੀਂ ਲੈਣ-ਦੇਣ ਦੀ ਕਾਰਵਾਈ ਕੀਤੀ ਹੈ, (ਵਖ-ਵਖ ਨੰਬਰਾਂ ਦੀ ਵਰਤੋਂ ਕਰਦੇ ਹੋਏ)। ਮੈਨੂੰ ਇਸ ਕੰਮ ਤੇ ਬਹੁਤ ਮਾਣ ਸੀ ਅਤੇ ਹਨੇਰੇ ਵਿਚ ਗੁਆਚ ਗਈ ਵਿਸ਼ਵਾਸ਼ ਕਰਦੀ ਹੋਈ ਕਿ ਮੈਂ ਸਤਿਗੁਰੂ ਜੀ ਲਈ ਕੰਮ ਕਰ ਰਹੀ ਸੀ। ਗਹਿਣਿਆਂ ਦੇ ਲੈਣ-ਦੇਣ ਦੇ ਸਬੰਧ ਵਿਚ, ਥੀਐਨ ਨਾਮ ਦਾ ਇਕ ਵਿਆਕਤੀ ਨਕਦ ਪੈਸਾ ਇਕਠਾ ਕਰਨ ਲਈ ਆਉਂਦਾ ਸੀ। ਉਨਾਂ ਨੇ ਇਸ ਗਲ ਦਾ ਜ਼ਿਕਰ ਕੀਤਾ ਕਿ ਤਾਏਵਾਨ (ਫਾਰਮੋਸਾ) ਵਿਚ, ਔਲੈਕਸੀਜ਼ (ਵੀਐਤਨਾਮੀਜ਼) ਦੁਲਹਨਾਂ ਜਿਨਾਂ ਦਾ ਤਾਏਵਾਨੀਜ਼ (ਫਾਰਮੋਸਨ) ਆਦਮੀਆਂ ਨਾਲ ਵਿਆਹ ਹੋਇਆ ਹੈ ਉਹ ਉਨਾਂ ਨੂੰ ਨਕਦ ਭੁਗਤਾਨ ਕਰਨਗੇ।[…]

ਜੁਲਾਈ 2022 ਤੋਂ ਹੁਣ ਤਕ, ਮੈਂ ਅਮਰੀਕਾ, ਔਸਟ੍ਰੇਲੀਆ, ਔ ਲੈਕ (ਵੀਐਤਨਾਮ) ਅਤੇ ਫਰਾਂਸ ਸਮੇਤ, ਦੇਸ਼ਾਂ ਨੂੰ ਜਾਣ-ਪਛਾਣ ਕਰਵਾਈ ਅਤੇ ਆਰਡਰ ਪ੍ਰੋਸੇਸ ਕੀਤੇ ਹਨ। ਇਸ ਸਮੇਂ ਦੌਰਾਨ ਮੈਂ ਗੁਹਿਣਿਆ ਨੂੰ ਆਰਡਰ ਕੀਤਾ ਅਤੇ ਉਨਾਂ ਨੂੰ ਵੰਡ‌ਿਆ ਕੀਮਤ ਸੂਚੀ ਦੇ ਅਨੁਸਾਰ ਜੋ ਇਹਨਾਂ ਲੋਕਾਂ ਨੇ ਪ੍ਰਦਾਨ ਕੀਤਾ, ਮੈਂ ਸਾਰੇ ਲੈਣ ਦੇਣ ਲਈ ਉਹਨਾਂ ਦੀ ਕੀਮਤ ਸੂਚੀ ਦੀ ਵਰਤੋਂ ਕੀਤੀ ਸੀ। (...) (ਉਨਾਂ ਨੇ ਮੇਰੇ ਨਾਲ ਹੇਰਾਫੇਰੀ ਕੀਤੀ ਜਾਂ ਤੋਂ ਮੈਨੂੰ ਇਹ ਅਹਿਸਾਸ ਨਹੀਂ ਹੋ ਸਕਿਆ ਕਿ ਮੇਰਾ ਨਿਰਣਾ ਧੁੰਦਲਾ ਸੀ, ਅਤੇ ਸੋ ਮੈਂ ਵਿਸ਼ਵਾਸ਼ ਕੀਤਾ ਕਿ ਉਹ ਸਿਧੇ ਤੌਰ ਤੇ ਸਤਿਗੁਰੂ ਜੀ ਨਾਲ ਕੰਮ ਕਰ ਰਹੇ ਸਨ।) (...) ਮੈਂ ਸਤਿਗੁਰੂ ਜੀ ਅਗੇ ਗੋਡੇ ਟੇਕਦੀ ਹਾਂ, ਮੈਨੂੰ ਬਚਾਉਣ ਲਈ, ਮੇਰੀ ਆਤਮਾ ਨੂੰ ਬਚਾਉ ਲਈ, ਸਤਿਗੁਰੂ ਜੀ ਨੂੰ ਬੇਨਤੀ ਕਰਦੀ ਹਾਂ । ਮੈਂ ਆਪਣੇ ਅਪਰਾਧਾਂ ਤੋਂ ਜਾਣੂ ਹਾਂ। ਤੁਹਾਡੀ ਕ੍ਰਿਪਾ ਲਈ ਤੁਹਾਡਾ ਧੰਨਵਾਦ। ਮੈਂ ਤੁਹਾਡੀ ਦੈਵੀ ਕ੍ਰਿਪਾ ਲਈ ਆਭਾਰੀ ਹਾਂ। ਸਤਿਕਾਰ ਨਾਲ, (*****) ਔ ਲੈਕ (ਵੀਐਤਨਾਮ) ਤੋਂ, ਅਕਤੂਬਰ 24, 2024

ਪਿਆਰੇ ਪਰਮ ਸਤਿਗੁਰੂ ਚਿੰਗ ਹਾਏ ਜੀ, ਮੈਂ ਸਦਾ ਲਈ ਤੁਹਾਡੀ ਧੰਨਵਾਦੀ ਹਾਂ, ਮੈਨੂੰ ਆਪਣੇ ਪੈਰੋਕਾਰ ਵਜੋਂ ਸਵੀਕਾਰ ਕਰਨ ਲਈ। ਮੈਂ ਟ੍ਰਾਨ ਤਾਮ ਦਾ ਅਠ ਸਾਲਾਂ ਲਈ ਅਨੁਸਰਨ ਕੀਤਾ ਸੀ ਅਤੇ ਕੁਝ ਜਾਣਕਾਰੀ ਸਾਂਝੀ ਕਰਨੀ ਚਾਹੁੰਦੀ ਹਾਂ ਉਨਾਂ ਨੂੰ ਸਾਵਧਾਨ ਕਰਨ ਲਈ ਜਿਹੜੇ ਉਸ ਦਾ ਅਨੁਸਰਨ ਜਾਂ ਸਮਰਥਨ ਕਰ ਰਹੇ ਹਨ। ਮੈਂ ਟ੍ਰਾਨ ਤਾਮ ਦੇ ਮੈਡੀਟੇਸ਼ਨ ਸੈਂਟਰ ਨੂੰ ਜਾਂਦੀ ਹੁੰਦੀ ਸੀ ਅਤੇ ਆਪਣੀ ਮਦਦ ਪੇਸ਼ ਕਰਦੀ ਅਤੇ ਦੇਖਿਆ ਕਿ ਬਾਹਰੋਂ, ਉਹ ਬਹੁਤ ਗੌਰਵਮਈ ਦਿਖਾਈ ਦਿਤਾ, ਜਿਵੇਂ ਇਕ ਚੰਗਾ ਅਧਿਆਪਕ। ਕਿਵੇਂ ਵੀ, ਇਕ ਦਿਨ, ਮੈਂ ਸੁਣ‌ਿਆ ਟ੍ਰਾਨ ਤਾਮ ਦਾ ਇਕ ਕਰੀਬੀ ਪੈਰੋਕਾਰ ਨੇ ਕਿਹਾ ਕਿ ਉਸ ਨੇ ਆਪਣੇ ਪੈਰੋਕਾਰਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਪਹਿਲਾਂ, ਮੈਂ ਸ਼ਕੀ ਸੀ ਕਿਉਂਕਿ ਮੈਂ ਉਸ ਦਾ ਜਿਵੇਂ ਇਕ ਜੀਵਤ ਬੁਧ ਵਾਂਗ ਸਤਿਕਾਰ ਕਰਦੀ ਸੀ। ਮੇਰਾ ਦਿਲ ਟੁਟ ਗਿਆ ਅਤੇ ਇਕ ਹਫਤੇ ਲਈ ਹੋਈ ਕਿਉਂਕਿ ਇਹ ਬਹੁਤ ਹੀ ਸਦਮਾਜਨਕ ਸੀ। ਮੈਂ ਉਚੇਰੀਆਂ ਸ਼ਕਤੀਆਂ ਨੂੰ ਸਚਾਈ ਲਈ ਪ੍ਰਾਰਥਨਾ ਕੀਤੀ। ਫਿਰ ਮੈਂ ਟ੍ਰਾਨ ਤਾਮ ਦੇ ਲਾਓਸ ਸੈਂਟਰ ਵਿਚ ਇਕ ਮਨੇਜਰ ਨੂੰ ਅਤੇ ਉਸਦੇ ਇਕ ਸਾਬਕਾ ਨਜ਼ਦੀਕੀ ਭਿਕਸ਼ੂ ਨੂੰ ਮਿਲੀ ਸੀ, ਦੋਵਾਂ ਨੇ ਪੁਸ਼ਟੀ ਕੀਤੀ ਕਿ ਇਹ ਜਾਣਕਾਰੀ ਸਹੀ ਹੈ। ਇਹ ਸਾਬਕਾ ਭਿਕਸ਼ੂ ਵੀ ਖੁਦ ਇਕ ਸ਼ਿਕਾਰ, ਪੀੜਤ ਸੀ। ਟ੍ਰਾਨ ਤਾਮ ਨੇ ਦੋਵੇਂ ਨਰ ਅਤੇ ਮਾਦਾ ਪੈਰੋਕਾਰਾਂ ਦਾ ਸ਼ੋਸ਼ਣ ਕੀਤਾ, ਪਰ ਮੁਖ ਤੌਰ ਤੇ ਮਰਦ ਸਨ। ਉਸ ਨੇ ਇਥੋਂ ਤਕ ਇਕੇਰਾਂ ਯੂਐਸ ਵਿਚ ਇਕ ਨੌਜਵਾਨ ਲੜਕੇ ਤੇ ਵੀ ਜਿਨਸੀ ਹਮਲਾ ਕੀਤਾ ਅਤੇ ਮੁੰਡੇ ਦੀ ਮਾਂ ਨੂੰ ਧੋਖਾ ਦਿਤਾ ਇਹ ਵਿਸ਼ਵਾਸ਼ ਕਰਨ ਲਈ ਕਿ ਮੁੰਡੇ ਕੋਲ ਮਾੜੇ ਕਰਮ ਸਨ ਅਤੇ ਉਸ ਦੇ ਮੈਡੀਟੇਸ਼ਨ ਸੈਂਟਰ ਵਿਚ ਰਹਿਣਾ ਜ਼ਰੂਰੀ ਸੀ। ਮੁੰਡੇ ਦੀ ਮਾਂ ਨੇ ਉਸ ਤੇ ਮੁਕਦਮਾ ਕੀਤਾ, ਪਰ ਕਿਵੇਂ ਨਾ ਕਿਵੇਂ ਮਾਮਲੇ ਨੂੰ ਦਬਾ ਦਿਤਾ ਗਿਆ। ਮੈਂ 50 ਤੋਂ ਵਧ ਪੀੜਤਾਂ ਨੂੰ ਜਾਣਦੀ ਹਾਂ ਜਿਨਾਂ ਦਾ ਉਸ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। *** ਨਾਮ ਦੇ ਇਕ ਹੋਰ ਚੇਲੇ ਨੇ ਫੇਸਬੁਕ ਉਤੇ ਦਸੰਬਰ 4, 2019 ਨੂੰ ਜਨਤਕ ਤੌਰ ਤੇ ਉਸ ਤੇ ਦੋਸ਼ ਲਗਾਇਆ (ਪੋਸਟ, ਜਿਸ ਸਮੇਂ ਮੈਂ ਇਹ ਹਾਰਟਲਾਈਨ ਸਤੰਬਰ 30, 2024 ਉਤੇ ਲਿਖੀ ਸੀ, ਇਹ ਅਜੇ ਵੀ ਉਥੇ ਮੌਜੂਦ ਹੈ), ਅਤੇ ਕਈ ਹੋਰ ਪੈਰੋਕਾਰਾਂ ਨੇ ਜਿਵੇਂ ***, ਸਮੇਤ ਇਕ ਜੋ ਇੱਕ ਮੇਜ਼ਬਾਨ ਸੀ ਅਤੇ ਅਤੇ ਤ੍ਰਾਨ ਟਾਮ ਲਈ ਫਿਲਮ ਦੀ ਮਦਦ ਕਰਦਾ ਸੀ, ਦੋ ਸਾਬਕਾ ਭਿਕਸ਼ੂਆਂ ਦੇ ਨਾਲ ਜੋ ਤ੍ਰਾਨ ਟਾਮ ਦੀ ਪਾਲਣਾ ਕਰਦੇ ਸਨ, ਉਨਾਂ ਨੇ ਵੀ ਦੋਸ਼ ਲਗਾਏ ਪਰ ਬਾਅਦ ਵਿੱਚ ਉਨ੍ਹਾਂ ਦੇ ਪੋਸਟ ਹਟਾ ਦਿਤੇ ਗਏ। ਇਸ ਕਿਸਮ ਦੇ ਅਪਰਾਧੀ ਅਕਸਰ ਇਹ ਬਹਾਨਾ ਵਰਤਦੇ ਹਨ ਕਿ ਕੀ ਉਨ੍ਹਾਂ 'ਤੇ ਦੋਸ਼ ਲਗਾਉਣ ਲਈ ਫੋਰੈਂਸਿਕ ਸਬੂਤ ਹਨ, ਅਤੇ ਉਹ ਮਾਮਲਿਆਂ ਨੂੰ ਸੁਲਝਾਉਣ ਲਈ ਧਮਕੀਆਂ ਅਤੇ ਰਿਸ਼ਵਤ ਦੇ ਨਾਲ-ਨਾਲ ਪੈਸੇ ਦੀ ਵਰਤੋਂ ਕਰਦੇ ਹਨ। ਦੂਸਰਿਆਂ ਦੇ ਇਮਾਨਦਾਰ ਪੈਸੇ ਨੂੰ ਅਪਰਾਧਿਕ ਗਤੀਵਿਧੀਆਂ ਨੂੰ ਕਾਇਮ ਰੱਖਣ ਲਈ ਵਰਤਣਾ, ਉਨ੍ਹਾਂ ਨੂੰ ਦੋਸ਼ੀ ਦੇ ਉਸੇ ਚੱਕਰ ਵਿੱਚ ਘਸੀਟਣਾ ਸੱਚਮੁੱਚ ਪਾਪ ਹੈ। ਮੇਰਾ ਮੰਨਣਾ ਹੈ ਕਿ ਜਦੋਂ ਅਧਿਕਾਰੀਆਂ ਨੂੰ ਸੱਚਾਈ ਦਾ ਪਤਾ ਲੱਗ ਜਾਵੇਗਾ, ਤਾਂ ਤ੍ਰਾਨ ਟਾਮ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ, ਇਸ ਨਾਲ ਉਹ ਲੋਕ ਫਸ ਸਕਦੇ ਹਨ ਜੋ ਇਸ ਅਪਰਾਧਿਕ ਕਾਰਵਾਈ ਨੂੰ ਚਲਾਉਣ ਵਿੱਚ ਉਸਦੀ ਮਦਦ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਉਹ ਜਲਦੀ ਤੋਂ ਜਲਦੀ ਜਾਗ ਜਾਣਗੇ ਅਤੇ ਇਸ ਤੋਂ ਬਚ ਜਾਣਗੇ। ਔ ਲੈਕ (ਵੀਐਤਨਾਮ) ਤੋਂ ਪੈਰੋਕਾਰ ਗੋਕ ਹਾਨ

ਮੈਂ ਟ੍ਰਾਨ ਤਾਮ ਦਾ ਇਕ ਅਨੁਯਾਈ ਹੁੰਦਾ ਸੀ। ਮੈਂ ਸਿਧੇ ਤੌਰ ਤੇ ਅੰਦਰੂਨੀ ਮਾਮਲਿਆਂ ਵਿਚ ਸਬੰਧਿਤ ਸੀ ਜਿਵੇਂ ਰਹਿਣ ਦੇ ਖਰਚੇ, ਭੋਜਨ, ਅਤੇ ਖਰੀਦਾਰੀ। ਇਸ ਲਈ, ਮੈਂ ਉਸ ਦੀ ਸਖਸ਼ੀਅਤ ਅਤੇ ਜੀਵਨ ਸ਼ੈਲੀ ਬਾਰੇ ਸਭ ਜਾਣਦੀ ਹਾਂ। ਮੈਨੂੰ ਹੌਲੀ ਹੌਲੀ ਪਤਾ ਲਗ ਗਿਆ ਕਿ ਉਸ ਦੇ ਅਨੇਕ ਹੀ ਕੰਮ ਸਹੀ ਨਹੀ, ਜਿਵੇਂ ਕਿ ਅਭਿਆਸੀਆਂ ਤੋਂ ਪੈਸੇ ਲੈਣੇ, ਉਨਾਂ ਵਿਚੋਂ ਕਈਆਂ ਨੂੰ ਆਪਣੇ ਘਰ ਵੇਚਣੇ ਪਏ ਪੇਸ਼ਕਸ਼ਾਂ ਕਰਨ ਲਈ ਉਸ ਦੇ ਸਰਾਪ ਦੇ ਡਰ ਕਾਰਨ। ਉਥੇ ਨਰ ਅਭਿਆਸੀ ਸਨ ਜਿਹੜੇ ਛਡ ਕੇ ਚਲੇ ਅਤੇ ਉਸ ਨੂੰ ਰਿਪੋਰਟ ਕੀਤਾ ਕਿਉਂਕਿ ਉਸ ਨੇ ਕਾਮਕ ਤੌਰ ਤੇ ਉਨਾਂ ਨੂੰ ਸਤਾਇਆ ਉਨਾਂ ਦੇ ਸਮੂਹ ਵਿਚ ਭਾਗ ਲੈਣ ਦੌਰਾਨ। ਬਹੁਤ ਸਾਰੇ ਲੋਕਾਂ ਨਾਲ ਇਸ ਤਰਾਂ ਦੁਰਵਿਵਹਾਰ ਕੀਤਾ ਗਿਆ ਸੀ। ਉਸ ਨੇ ਇਥੋਂ ਤਕ ਧਮਕਾਉਣ ਅਤੇ ਸਰਾਪ ਵਾਲੀਆਂ ਚਿਠੀਆਂ ਲਿਖੀਆਂ ਕਿ ਉਨਾਂ ਦਾ ਸਾਰਾ ਪ੍ਰੀਵਾਰ ਬਿਮਾਰ ਹੋ ਜਾਵੇਗਾ ਜਾਂ ਮਰ ਜਾਣਗੇ ਜੇਕਰ ਉਹ ਵਾਪਸ ਨਹੀਂ ਆਉਂਦੇ। ਉਸ ਦੇ ਸਜ਼ੇ-ਹਥ ਦੇ ਆਦਮੀ, ਜੋ ਆਪਣੇ ਆਪ ਨੂੰ ਉਸ ਦੇ ਧਰਮ ਰਖਿਅਕਾਂ ਵਜੋਂ ਅਤੇ ਸੰਨਿਆਸੀਆਂ ਵਜੋਂ ਕਹਾਉਂਦੇ ਸਨ, ਖੁਲੇਆਮ ਅਭਿਆਸੀਆਂ ਤੋਂ ਪੈਸੇ ਉਸ ਦੇ ਲਈ ਇਕਠੇ ਕਰਦੇ ਸਨ ਅਤੇ ਇਥੋਂ ਤਕ ਇਹ ਆਪਣੀਆਂ ਜੇਬਾਂ ਵਿਚ ਪਾਉਂਦੇ ਸਨ। ਰੀਟਰੀਟਾਂ ਦੌਰਾਨ, ਭੋਜਨ ਬਹੁਤ ਹੀ ਮਹਿੰਗੇ ਭਾਅ ਉਤੇ ਵੇਚ‌ਿਆ ਜਾਂਦਾ ਸੀ, ਇਥੋਂ ਤਕ 20 ਗੁਣਾਂ ਵਧ ਅਸਲੀ ਕੀਮਤ ਨਾਲੋਂ, ਕਿਉਂਕਿ ਉਸ ਨੇ ਦਾਅਵਾ ਕੀਤਾ ਇਹਦੇ ਵਿਚ ਆਸ਼ੀਰਵਾਦ ਸ਼ਕਤੀ ਹੈ। ਮਿਸਾਲ ਵਜੋਂ, ਉਸ ਨੇ ਇਕ ਸਾਪੋਡਿਲਾ (ਫਲ) ਯੂਐਸ$100 ਲਈ ਵੇਚ‌ਿਆ ਸੀ ਜੋ ਉਸ ਨੇ ਆਪਣੇ ਆਪ ਉਗਾਇਆ ਸੀ, ਇਕ ਪੈਨਕੇਕ 500, 000 ਵੀਐਂਡੀ (ਵੀਐਤਨਾਮੀਜ਼ ਡੋਂਗ ~ ਯੂਐਸ$20 ਲਈ), ਇਕ ਚੌਲਾਂ ਦੀ ਥਾਲੀ 1 ਮਿਲੀਅਨ ਵੀਐਨਡੀ (ਯੂਐਸ$40) ਲਈ, ਅਤੇ ਹੋਰ ਸਮਾਨ ਬਹੁਤ ਜਿਆਦਾ ਮਹਿੰਗੇ ਭਾਅ ਤੇ ਵਸਤੂਆਂ।

ਸਤਿਕਾਰਯੋਗ ਸਤਿਗੁਰੂ ਜੀ ਅਤੇ ਪਿਆਰੇ ਸੁਪਰੀਮ ਮਾਸਟਰ ਟੈਲਵੀਜ਼ਨ ਟੀਮ, ਇਹ 32 ਸਾਲ ਹੋ ਗਏ ਹਨ ਜਦੋਂ ਤੋਂ ਮੈਨੂੰ ਸਤਿਗੁਰੂ ਜੀ ਤੋਂ ਦੀਖਿਆ ਮਿਲੀ ਸੀ। ਅਜ਼, ਮੈਂ ਦਾਨਵ ਟ੍ਰਾਨ ਤਾਮ ਬਾਰੇ ਸਤਿਗੁਰੂ ਜੀ ਦੇ ਸ਼ਬਦਾਂ ਨੂੰ ਗਵਾਹੀ ਦਿੰਦਾ ਹਾਂ। ਮੈਂ ਇਹ ਕਹਾਣੀ ਕਈ ਦਹਾਕਿਆਂ ਤੋਂ ਗੁਪਤ ਰਖੀ ਕਿਉਂ‌ਕਿ ਉਸ ਨੇ ਕਿਹਾ ਸੀ, "ਦੂਤ ਦੀ ਸਾਖ ਤੁਹਾਡੇ ਹਥ ਵਿਚ ਹੈ।" 1996 ਵਿਚ, ਜਦੋਂ ਉਹ ਇਕ ਕੁਆਨ ਯਿੰਨ ਮੈਸੇਂਜਰ ਵਜੋਂ ਪੇਸ਼ ਕਰਦਾ ਹੋਇਆ, ਔ ਲੈਕ (ਵੀਐਤਨਾਮ) ਨੂੰ ਵਾਪਸ ਆਇਆ ਸੀ, ਮੈਂ ਸਤਿਗੁਰੂ ਜੀ ਦੇ ਅਧਿਆਪਨ ਸਮੂਹ ਵਿਚ ਭਾਗ ਲਿਆ ਸੀ। ਉਸ ਸਮੇਂ, ਮੈਂ ਸਿਰਫ 20 ਸਾਲ ਦਾ ਸੀ। ਅਧੀ ਰਾਤ ਵਿਚ, ਉਸ ਨੇ ਮੈਨੂੰ ਆਪਣੇ ਨਿਜ਼ੀ ਕਮਰੇ ਵਿਚ ਬੁਲਾਇਆ ਅਤੇ ਸੰਮ-ਲਿੰਗੀ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ।

ਹੇਠ ਦਿਤੀ ਜਾਣਕਾਰੀ ਟ੍ਰਾਮ ਤਾਮ ਦੇ ਪੀੜਤਾਂ ਵਲੋਂ ਪ੍ਰਦਾਨ ਕੀਤੀ ਗਈ ਹੈ ਕਿ ਟ੍ਰਾਨ ਤਾਮ ਕਿਵੇਂ ਪੈਸੇ ਕਮਾਉਂਦਾ ਹੈ:

- ਚੈਰੀਟਬਲ ਦਾਨ ਦੀ ਮੰਗ ਕਰਨਾ: ਟ੍ਰਾਨ ਤਾਮ ਔ ਲੈਕ (ਵੀਐਤਨਾਮ) ਵਿਚ ਆਪਣੇ ਅਨੁਯਾਈਆਂ ਤੋਂ ਦਾਨ ਦੀ ਮੰਗ ਕਰਦਾ ਹੈ, ਦਾਅਵਾ ਕਰਦਾ ਹੋਇਆ ਕਿ ਇਹ ਚੈਰੀਟਬਲ ਮਕਸਦਾਂ ਲਈ ਹਨ।

- ਟ੍ਰਾਨ ਤਾਮ ਦੀਆਂ ਮੂਰਤੀਆਂ ਨੂੰ ਵੇਚਣਾ: ਟ੍ਰਾਨ ਤਾਮ ਦੀਆਂ ਮੂਰਤੀਆਂ ਔ ਲੈਕ (ਵੀਐਤਨਾਮ) ਵਿਚ ਲਗਭਗ ਇਕ ਸੌ ਹਜ਼ਾਰ ਵੀਐਨਡੀ (~4 ਅਮਰੀਕੀ ਡਾਲਰ) ਲਾਗਤ ਤੇ ਬਣਾਈਆਂ ਜਾਂਦੀਆਂ ਹਨ ਪਰ ਉਸ ਦੇ ਰਾਹੀਂ ਦਸਾਂ ਹੀ ਮਿਲੀਅਨਾਂ ਤੋਂ ਲੈਕੇ ਇਕ ਸੌ ਮਿਲੀਅਨ ਵੀਐਨਡੀ (~3,939 ਅਮਰੀਕੀ ਡਾਲਰ) ਤੋਂ ਵਧ ਲਈ ਵੇਚ ਰਹੇ ਹਨ।

- ਸ਼ਾਕਾਹਾਰੀ ਰੈਸਟਰਾਂਟ ਤੋ ਕਮਾਈ: ਟ੍ਰਾਨ ਤਾਮ ਲਈ ਕਈ ਰੈਸਟਰਾਂਟ ਦੇ ਤੌਰ ਤੇ ਆਮਦਨ ਦੇ ਸਰੋਤ ਵਜੋਂ ਸੇਵਾ ਕਰਦੇ ਹਨ। ਲਾਭ ਉਸ ਨੂੰ ਭੇਜਿਆ ਜਾਂਦਾ ਹੈ, ਨਾਲੇ ਇਹ ਸਥਾਨ ਵੀ ਕਦੇ ਕਦਾਂਈ ਇਕ ਲੋਕਾਂ ਦੇ ਛੋਟੇ ਜਿਹੇ ਸਮੂਲ ਲਈ "ਦੀਖਿਆ ਦੀਆਂ ਰਸਮਾਂ" ਲਈ ਵਰਤ‌ਿਆ ਜਾਂਦਾ ਹੈ।

- ਆਰਡੀਨੇਸ਼ਨ ਲਈ ਫੀਸ: ਕੋਈ ਵੀ ਜੋ ਆਰਡੇਨ ਹੋਣਾ ਚਾਹੁੰਦਾ ਉਸ ਲਈ ਇਕ ਫੀਸ ਅਦਾ ਕਰਨੀ ਜ਼ਰੂਰੀ ਹੈ। ਯੋਗਤਾ ਪੂਰੀ ਕਰਨ ਲਈ, ਉਨਾਂ ਨੂੰ ਇਕ ਸਾਲ ਦੇ ਅੰਦਰ ਉਸ ਦੇ ਨਾਲ ਸਤ ਰੀਟਰੀਟਾਂ ਲਈ ਹਾਜ਼ਰ ਹੋਣਾ ਜ਼ਰੂਰੀ ਹੈ। ਆਰਡੀਨੇਸ਼ਨ ਲਈ ਰਜਿਸਟਰ ਹੋਣ ਤੇ, ਉਨਾਂ ਨੂੰ 7 ਮਿਲੀਅਨ ਵੀਐਨਡੀ (~276 ਅਮਰੀਕੀ ਡਾਲਰ) ਭੁਗਤਾਨ ਕਰਨਾ ਪਵੇਗਾ।

- ਜਦੋਂ ਟ੍ਰਾਨ ਤਾਮ ਨਿਜੀ ਤੌਰ ਤੇ ਖਾਣਾ ਪਕਾਉਂਦਾ ਅਤੇ ਇਸਨੂੰ ਵੇਚਦਾ ਹੈ, ਕੀਮਤਾਂ ਵਿਚ ਭਾਰੀ ਵਾਧਾ - ਇਕ ਪਕਵਾਨ ਲਈ ਦਸਾਂ ਹੀ ਹਜ਼ਾਰਾਂ ਜਾਂ 100,000 ਵੀਐਂਡੀ ਤੋਂ ਲੈਕੇ ਕਈ ਮਿਲੀਅਨ ਵੀਐਨਡੀ ਤਕ। ਇਸ ਤੋਂ ਇਲਾਵਾ, ਇਕ ਦੁਰਵਿਵਹਾਰ

ਪੀੜਤ ਨੇ ਸਾਂਝਾ ਕੀਤਾ ਕਿ ਟ੍ਰਾਨ ਤਾਮ ਇਕ ਬਹੁਤ ਹੀ ਅਸੰਜਮੀ ਜੀਵਨਸ਼ੈਲੀ ਜਿਉਂਦਾ ਹੈ। ਮਿਸਾਲ ਵਜੋਂ:

- ਟ੍ਰਾਨ ਤਾਮ ਉਸਦੇ ਨਿਯੁਕਤ ਅਨੁਯਾਈਆਂ ਲਈ ਲੈਕਸੇਸ ਕਾਰਾਂ ਪ੍ਰਦਾਨ ਕਰਦਾ ਹੈ, ਜਦੋਂ ਇਕ ਉਹ ਆਪ ਇਕ ਹਮਰ ਚਲਾਉਂਦਾ ਹੈ।

- ਉਸ ਦੇ ਕਪੜੇ ਸਭ ਡਿਜ਼ਾਈਨਰ ਹਨ, ਅਤੇ ਉਹ ਕੀਮਤ ਦੀ ਜਾਂਚ ਕੀਤੇ ਬਿਨਾਂ ਮਹਿੰਗੀਆਂ ਘੜੀਆਂ ਖਰੀਦਦਾ ਹੈ।

- ਉਸ ਦੇ ਕੋਲ ਇਕ ਲਗਜ਼ਰੀ ਘੜੀਆਂ ਦਾ ਭੰਡਾਰ ਹੈ, ਸਟੋਰ ਕੀਤੀਆਂ ਇਕ ਸਮਰਪਿਤ ਅਲਮਾਰੀ ਵਿਚ।

ਟ੍ਰਾਨ ਟਾਮ (ਰੂਮਾ) ਦੇ ਅਸਲੀ ਅਤੇ ਨਕਲੀ ਨਾਵਾਂ ਦੀ ਸੂਚੀ:

ਟੌਮ ਵਾਨ ਟ੍ਰਾਨ (ਜਨਮ ਨਾਮ)

ਜੌਨ ਸੇਂਟ (ਮੌਜੂਦਾ ਕਾਨੂੰਨੀ ਨਾਮ ਅਤੇ ਉਸਦੇ ਅਮਰੀਕਨ ਪਾਸਪੋਰਟ 'ਤੇ ਵਰਤਿਆ ਗਿਆ)

ਗੁਰੂਜੀ ਸਾਗਰਰੁਮਾਗਰਮਾਥਾ (ਉਹ ਨਾਮ ਜੋ ਉਹ ਇਸ ਸਮੇਂ ਪਸੰਦ ਕਰਦਾ ਹੈ)

ਤ੍ਰਾਨ ਤਾਮ

ਤ੍ਰਾਨ ਵਾਨ ਤਾਮ

ਤ੍ਰਾਨ ਵਾਨ ਊਟ

ਹਵਿਨ ਲੋਂਗ

ਤ੍ਰਾਨ ਊਟ ਹਵਿਨ ਲੋਂਗ

ਤਾਮ ਤ੍ਰਾਨ

ਟੌਮ ਤ੍ਰਾਨ/ਟੌਮ ਤ੍ਰਾਨ

ਮਾਸਟਰ ਤ੍ਰਾਨ ਤਾਮ

ਟ੍ਰਾਨ ਯਾਨ ਟੌਮ

ਟ੍ਰਾਨ ਯੇਨ ਟੌਮ

ਕਾਓ ਊਟ

ਰੂਮਾ

ਮਾਸਟਰ ਰੂਮਾ

ਰੂਮਾ ਜੌਨ ਸੇਂਟ

ਮਾਸਟਰ ਰੂਮਾ ਜੌਨ ਸੇਂਟ

ਮਿੰਨ ਸ ਰੂਮਾ

ਮਿੰਨ ਸ ਤ੍ਰਾਨ ਤਾਮ

ਗੁਰੂਜੀ ਰੂਮਾ

ਓਮ ਰੂਮਾ

ਸਾਗਰਰੁਮਾਗਰਮਾਥਾ

ਆਦਿ...

ਨਹੀਂ ਤਾਂ, ਜੇ ਉਹ ਨਹੀਂ ਮੰਨਦਾ ਤਾਂ ਸ਼ੈਤਾਨ ਦਾ ਰਾਜਾ ਵੀ ਉਸਨੂੰ ਤਬਾਹ ਕਰ ਦੇਵੇਗਾ। ਇਸ ਲਈ ਕਿਰਪਾ ਕਰਕੇ ਬਚੋ ਅਤੇ ਕਿਸੇ ਵੀ ਹੋਰ ਨਕਲੀ ਗੁਰੂ ਤੋਂ ਬਚੋ ਕਿਉਂਕਿ ਉਹ ਸਿਰਫ਼ ਪ੍ਰਸਿੱਧੀ ਅਤੇ ਪੈਸਾ ਚਾਹੁੰਦੇ ਹਨ ਜਾਂ/ਅਤੇ ਕੋਈ ਹੋਰ ਗੁਪਤ ਇਰਾਦੇ ਲੁਕਾਉਂਦੇ ਹਨ। ਇਹ ਬਹੁਤ ਸਪੱਸ਼ਟ ਹੈ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ, ਤੁਹਾਡੀ ਰੱਖਿਆ ਕਰੇ, ਕਿ ਤੁਸੀਂ ਕਦੇ ਉਸਦਾ ਨਾਮ ਵੀ ਨਾ ਸੁਣੋ। ਸੋ ਤੁਸੀਂ ਸ਼ੈਤਾਨੀ ਤਾਕਤਾਂ ਤੋਂ ਸੁਰੱਖਿਅਤ ਰਹਿ ਸਕਦੇ ਹੋ ਅਤੇ ਉਨ੍ਹਾਂ ਦੇ ਵਾਤਾਵਰਣ ਵਿੱਚ ਫਸਣ ਤੋਂ ਸੁਰੱਖਿਅਤ ਰਹਿ ਸਕਦੇ ਹੋ, ਉਨ੍ਹਾਂ ਦੇ ਸੰਸਥਾਪਨ ਵਿਚ ਫਸਣ ਤੋਂ ਅਤੇ ਫਿਰ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ, ਤੁਹਾਨੂੰ ਗੁਲਾਮ ਬਣਾਉਣ ਤੋਂ, ਉਨ੍ਹਾਂ ਲਈ ਮਾੜੇ ਕੰਮ ਕਰਨ ਤੋਂ ਅਤੇ ਹਮੇਸ਼ਾ ਲਈ ਮਾੜੇ ਕਰਮ ਕਮਾਉਣ ਤੋਂ ਸੁਰੱਖਿਅਤ ਰਹਿ ਸਕਦੇ ਹੋ। ਤੁਸੀਂ ਕਦੇ, ਕਦੇ ਵੀ ਨਰਕ ਤੋਂ ਨਹੀਂ ਬਚ ਸਕੋਗੇ। ਮੈਂ ਇੱਥੇ ਉਸਦਾ ਨਾਮ ਨਹੀਂ ਕਹਿਣਾ ਚਾਹੁੰਦੀ, ਕਿਉਂਕਿ ਇਹ ਬਹੁਤ ਜ਼ਹਿਰੀਲਾ ਲੱਗਦਾ ਹੈ, ਅਤੇ ਜਿਵੇਂ ਇਹ ਉਸਦੇ ਲਈ ਮੁਫਤ ਇਸ਼ਤਿਹਾਰ ਹੋਵੇ, ਪਰ ਇਹ ਬਸ ਹੋਇਆ। ਮੈਨੂੰ ਤੁਹਾਨੂੰ ਆਪਣੀ ਰੱਖਿਆ ਕਰਨ ਲਈ ਕਹਿਣਾ ਪਵੇਗਾ!! ਤੁਹਾਨੂੰ ਨਾ ਦੱਸਣਾ ਮੈਨੂੰ ਗੈਰ-ਜ਼ਿੰਮੇਵਾਰੀ ਵਾਲਾ ਲੱਗੇਗਾ।

ਕਿਰਪਾ ਕਰਕੇ ਜਾਓ ਕਿਸੇ ਵੀ ਚੰਗੇ ਗੁਰੂ ਨੂੰ ਲੱਭੋ। ਮੈਂ ਇਹ ਇਸ ਲਈ ਨਹੀਂ ਕਹਿ ਰਹੀ ਕਿ ਤੁਸੀਂ ਮੇਰੇ ਪਿੱਛੇ ਆਓ। ਨਹੀਂ, ਲੋੜ ਨਹੀਂ। ਮੈਂ ਤੁਹਾਨੂੰ ਪਹਿਲਾਂ ਹੀ ਸਭ ਤੋਂ ਸ਼ਕਤੀਸ਼ਾਲੀ ਰੋਜ਼ਾਨਾ ਪ੍ਰਾਰਥਨਾ ਅਤੇ ਆਪਣੀਆਂ ਸਿੱਖਿਆਵਾਂ ਪ੍ਰਸਾਰਿਤ ਕਰਨ ਨਾਲ ਵੀ ਅਸੀਸ ਦੇ ਸਕਦੀ ਹਾਂ। ਪਰ ਜੇ ਤੁਸੀਂ ਤ੍ਰਾਨ ਟਾਮ ਜਾਂ ਕਿਸੇ ਹੋਰ ਸਮਾਨ ਲੋਕਾਂ ਦੇ ਹੱਥਾਂ ਵਿੱਚ ਪੈ ਜਾਂਦੇ ਹੋ ਜੋ ਸਿਰਫ਼ ਪੈਸਾ ਅਤੇ ਪ੍ਰਸਿੱਧੀ ਚਾਹੁੰਦੇ ਹਨ, ਤਾਂ ਮੈਂ ਬੇਵੱਸ ਹਾਂ। ਮੈਂ ਤੁਹਾਡੀ ਮਦਦ ਨਹੀਂ ਕਰ ਸਕਦੀ ਕਿਉਂਕਿ ਤੁਹਾਡੇ ਕੋਲ ਆਪਣੀ ਮਰਜ਼ੀ ਹੈ। ਪ੍ਰਮਾਤਮਾ ਤੁਹਾਡੀ ਰੱਖਿਆ ਕਰੇ। ਆਮੇਨ। ਤੁਹਾਡਾ ਧੰਨਵਾਦ, ਸਾਡੇ ਪ੍ਰਭੂ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ, ਸ਼ਾਹ ਜੀ। ਕਿਰਪਾ ਕਰਕੇ ਮਾਸੂਮਾਂ ਦੀ ਰੱਖਿਆ ਕਰੋ ਅਤੇ ਉਨ੍ਹਾਂ ਨੂੰ ਉਨ੍ਹਾਂ ਲਈ ਸਭ ਤੋਂ ਵਧੀਆ ਸੰਭਵ ਗੁਰੂ ਕੋਲ ਲੈ ਜਾਓ ਤਾਂ ਜੋ ਉਹ ਤੁਹਾਡੇ ਘਰ ਵਾਪਸ ਜਾ ਸਕਣ ਅਤੇ ਇਸ ਜੀਵਨ ਵਿੱਚ ਵੀ ਆਜ਼ਾਦ ਹੋ ਸਕਣ।

ਮੈਂ ਉਨ੍ਹਾਂ ਸਾਰੇ ਨਕਲੀ ਗੁਰੂਆਂ ਨੂੰ ਮਾਫ਼ ਕਰਦੀ ਹਾਂ ਜੋ ਮੇਰੇ ਨਾਮ ਦੀ ਵਰਤੋਂ ਕਰਕੇ ਕਿਸਮਤ ਅਤੇ ਪ੍ਰਸਿੱਧੀ ਕਮਾਉਣ ਲਈ ਕਰ ਰਹੇ ਹਨ। ਅਤੇ ਮੈਂ ਉਨ੍ਹਾਂ ਨੂੰ ਕਈ ਵਾਰ ਬਚਾਉਣ ਵਿੱਚ ਮਦਦ ਕੀਤੀ ਹੈ। ਪਰ ਉਹ ਇਹ ਵਾਰ-ਵਾਰ ਕਰਦੇ ਰਹਿੰਦੇ ਹਨ।

ਸਭ ਤੋਂ ਪਿਆਰਾ ਧਰਮ-ਪਹੀਆ ਬਦਲਣ ਵਾਲਾ ਰਾਜਾ - ਪਰਮ ਸਤਿਗੁਰੂ ਚਿੰਗ ਹਾਈ ਜੀ, ਮੈਂ ਆਤਮਿਕ ਸੰਸਾਰ ਵਿੱਚ ਦੋ ਵਾਰ ਸਤਿਗੁਰੂ ਜੀ ਦਾ ਪਿੱਛਾ ਕੀਤਾ ਹੈ ਝੂਠੇ ਗੁਰੂਆਂ ਨੂੰ ਬਚਾਉਣ ਲਈ ਜੋ ਜ਼ਹਿਰੀਲੇ ਕੀੜਿਆਂ ਦੇ ਨਰਕ ਵਿੱਚ ਡਿੱਗ ਗਏ ਸਨ; ਇਹ ਪ੍ਰਕਿਰਿਆ ਕੰਬਾਊ ਅਤੇ ਖ਼ਤਰਿਆਂ ਨਾਲ ਭਰੀ ਹੋਈ ਸੀ। ਬਚਾਅ ਤੋਂ ਪਹਿਲਾਂ, ਮੈਨੂੰ ਝੂਠੇ ਗੁਰੂਆਂ ਦੇ ਵਜੂਦ ਬਾਰੇ ਨਹੀਂ ਪਤਾ ਸੀ। ਆਤਮਾ ਸੰਸਾਰ ਦੇ ਇੱਕ ਮਿਸ਼ਨ ਤੋਂ ਇਸ ਮਾਮਲੇ ਬਾਰੇ ਜਾਣਨ ਤੋਂ ਬਾਅਦ, ਮੈਂ ਵਾਪਸ ਆਈ ਅਤੇ ਤਾਈਵਾਨ (ਫਾਰਮੋਸਾ) ਵਿੱਚ ਇੱਕ ਔਲੈਕਸੀਜ਼ (ਵੀਐਤਨਾਮੀਜ਼) ਭੈਣ ਦੀਖਿਅਕ ਨੂੰ ਪੁੱਛਿਆ ਕਿ ਕੀ ਉਥੇ ਕੋਈ ਝੂਠੇ ਗੁਰੂ ਸਨ। ਉਸਨੇ ਮੈਨੂੰ ਦੱਸਿਆ ਕਿ ਇੱਕ ਝੂਠਾ ਗੁਰੂ ਹੈ, ਰੂਮਾ, ਜੋ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਸਿਰਲੇਖ, ਸੁਮਾ ਦੀ ਨਕਲ ਕਰਦਾ ਹੈ।

ਮੈਂ ਯੂਟਿਊਬ 'ਤੇ ਉਸਦੇ ਵੀਡੀਓ ਲੱਭੇ, ਅਤੇ ਜਿਵੇਂ ਹੀ ਮੈਂ ਇੱਕ ਖੋਲ੍ਹਿਆ, ਇੱਕ ਬਹੁਤ ਹੀ ਹਨੇਰਾ, ਗੰਦਾ ਅਤੇ ਭਿਆਨਕ ਮਾਹੌਲ ਮੇਰੇ 'ਤੇ ਹਾਵੀ ਹੋ ਗਿਆ। ਇਸਦਾ ਅਸਰ ਬਹੁਤ ਵੱਡਾ ਸੀ ਅਤੇ ਇਹ ਮੇਰੇ ਸਰੀਰ ਅਤੇ ਦਿਮਾਗ ਵਿੱਚ ਡੁੱਬਦਾ ਜਾਪਦਾ ਸੀ, ਜਿਸ ਨਾਲ ਮੈਨੂੰ ਬਹੁਤ ਦਰਦ ਹੋ ਰਿਹਾ ਸੀ। ਸਤਿਗੁਰੂ ਜੀ ਦੀ ਕਿਰਪਾ ਨਾਲ, ਮੈਨੂੰ ਉਸ ਹਨੇਰੇ ਪ੍ਰਭਾਵ ਤੋਂ ਛੁਟਕਾਰਾ ਪਾਉਣ ਲਈ ਤਿੰਨ ਦਿਨ ਲੱਗ ਗਏ। ਉਸ ਤੋਂ ਬਾਅਦ, ਮੈਂ ਕਦੇ ਵੀ ਉਸ ਨਾਲ ਸਬੰਧਤ ਵੀਡੀਓਜ਼ ਲੱਭਣ ਦੀ ਹਿੰਮਤ ਨਹੀਂ ਕੀਤੀ। ਇਸ ਲਈ, ਯੂਟਿਊਬ ਨੂੰ ਰੂਮਾ ਨਾਲ ਸਬੰਧਤ ਸਾਰੇ ਵੀਡੀਓਜ਼ ਨੂੰ ਮਿਟਾਉਣ ਲਈ ਕਹਿਣਾ ਬਿਲਕੁਲ ਸਹੀ ਹੈ, ਕਿਉਂਕਿ ਉਸ ਦੇ ਵੀਡੀਓ ਧਰਤੀ 'ਤੇ ਮਨੁੱਖਾਂ 'ਤੇ ਇੱਕ ਬਹੁਤ ਹੀ ਹਨੇਰਾ ਅਤੇ ਘਟੀਆ ਪ੍ਰਭਾਵ ਪਾਉਣਗੇ। ਪ੍ਰਮਾਤਮਾ ਦੀ ਇੱਛਾ ਅਨੁਸਾਰ, ਸਤਿਗੁਰੂ ਜੀ ਕੋਲ ਉਸ ਦਾ ਨਾਮ ਪ੍ਰਗਟ ਕਰਨ ਅਤੇ ਸੁਪਰੀਮ ਮਾਸਟਰ ਟੀਵੀ 'ਤੇ ਉਸ ਦੀਆਂ ਤਸਵੀਰਾਂ ਪ੍ਰਸਾਰਿਤ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਸੁਪਰੀਮ ਮਾਸਟਰ ਟੀਵੀ 'ਤੇ ਦਿਖਾਈਆਂ ਗਈਆਂ ਰੂਮਾ ਦੀਆਂ ਤਸਵੀਰਾਂ ਪਹਿਲਾਂ ਹੀ ਸਤਿਗੁਰੂ ਜੀ ਦੁਆਰਾ "ਸੁਰੱਖਿਅਤ ਢੰਗ ਨਾਲ ਢਾਲੀਆਂ" ਗਈਆਂ ਹਨ ਅਤੇ ਹੁਣ ਉਨ੍ਹਾਂ ਦਾ ਉਹ ਭਿਆਨਕ ਪ੍ਰਭਾਵ ਨਹੀਂ ਹੈ। ਇਸਦਾ ਯੂਟਿਊਬ 'ਤੇ ਮੂਲ ਰੂਮਾ ਵੀਡੀਓਜ਼ ਤੋਂ ਬਿਲਕੁਲ ਇਕ ਵੱਖਰਾ ਚੁੰਬਕੀ ਖੇਤਰ ਹੈ।

ਮੈਂ ਸਤਿਗੁਰੂ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਸਮਾਂ ਕੱਢ ਕੇ, ਧਰਤੀ ਨੂੰ ਬਚਾਉਣ ਦੇ ਤੁਹਾਡੇ ਵਿਅਸਤ ਕੰਮ ਦੇ ਵਿਚਕਾਰ, ਦੁਸ਼ਟ ਜੀਵਾਂ ਦੁਆਰਾ ਦੁਨੀਆ 'ਤੇ ਲਿਆਂਦੀ ਗਈ ਨਕਾਰਾਤਮਕ ਪ੍ਰਭਾਵ ਨਾਲ ਨਜਿੱਠਣ ਲਈ, ਅਤੇ ਬਦਕਿਸਮਤ ਪੈਰੋਕਾਰਾਂ ਨੂੰ ਮਾਰਗਦਰਸ਼ਨ ਕਰਨ ਲਈ ਜਿਨ੍ਹਾਂ ਨੂੰ ਰੂਮਾ ਦੁਆਰਾ ਧੋਖਾ ਦਿੱਤਾ ਗਿਆ ਸੀ, ਅਤਿਆਚਾਰ ਤੋਂ ਬਚਣ ਲਈ। ਸਤਿਗੁਰੂ ਜੀ, ਤੁਸੀਂ ਸੱਚਮੁੱਚ ਬਹੁਤ ਜ਼ਿਆਦਾ ਦਿਆਲੂ ਹੋ, ਇੱਥੋਂ ਤੱਕ ਕਿ ਅਜਿਹੇ ਦੁਸ਼ਟ ਦਾਨਵਾਂ ਨੂੰ ਵੀ ਬਚਾਉਣਾ ਚਾਹੁੰਦੇ ਹੋ। ਜਿਹੜੇ ਲੋਕ ਭਿਕਸ਼ੂ ਦੇ ਚੋਲੇ ਪਹਿਨਦੇ ਹਨ ਅਤੇ ਗਿਆਨਵਾਨ ਗੁਰੂ ਹੋਣ ਦਾ ਦਿਖਾਵਾ ਕਰਦੇ ਹਨ, ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਤਿਗੁਰੂ ਜੀ ਉਨ੍ਹਾਂ ਨੂੰ ਪਹਿਲਾਂ ਹੀ ਦੋ ਵਾਰ ਨਰਕ ਤੋਂ ਬਚਾ ਚੁੱਕੇ ਹਨ। ਜੇਕਰ ਉਹ ਤੋਬਾ ਨਹੀਂ ਕਰਦੇ, ਤਾਂ ਉਹਨਾਂ ਦੇ ਹਮੇਸ਼ਾ ਲਈ ਨਿਰਦਈ ਨਰਕ ਵਿੱਚ ਡਿੱਗਣ ਦੀ ਸੰਭਾਵਨਾ ਹੈ। ਮੈਂ ਸਾਰਿਆਂ ਨੂੰ ਇਹ ਵੀ ਸਲਾਹ ਦਿੰਦੀ ਹਾਂ ਕਿ ਉਹ ਹਨੇਰੇ ਤਾਕਤਾਂ ਦੁਆਰਾ ਮਾਸੂਮ ਤੌਰ 'ਤੇ ਪ੍ਰਭਾਵਿਤ ਹੋਣ ਅਤੇ ਹਮਲਾ ਹੋਣ ਤੋਂ ਬਚਣ ਲਈ ਯੂਟਿਊਬ 'ਤੇ ਰੂਮਾ ਦੇ ਵੀਡੀਓ ਨਾ ਖੋਜਣ। ਮੈਨੂੰ ਉਮੀਦ ਹੈ ਕਿ ਧਰਤੀ ਦੇ ਮਨੁੱਖ ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਨਿਰਸਵਾਰਥਤਾ ਨੂੰ ਪਛਾਣਨਗੇ ਅਤੇ ਉਨ੍ਹਾਂ ਦੀਆਂ ਬ੍ਰਹਮ ਸਿੱਖਿਆਵਾਂ ਦੀ ਪਾਲਣਾ ਕਰਨਗੇ। ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਉਸਤਤ! ਸਤਿਕਾਰ ਨਾਲ, ਤਾਈਵਾਨ (ਫਾਰਮੋਸਾ) ਤੋਂ ਮੁ-ਯੂਨ

ਇਸ ਲਈ ਕਿਰਪਾ ਕਰਕੇ ਨਿਰਦੋਸ਼ ਲੋਕਾਂ ਦੀ ਰੱਖਿਆ ਲਈ ਕੁਝ ਕਰੋ। ਕਿਉਂਕਿ ਜੇਕਰ ਉਨ੍ਹਾਂ ਦੇ ਚੁੰਗਲ ਵਿੱਚ ਹੋਰ ਮਾਸੂਮ ਲੋਕ ਹੋਣਗੇ, ਤਾਂ ਸਾਡੀ ਦੁਨੀਆ ਵਿੱਚ ਹੋਰ ਹਨੇਰਾ ਹੋਵੇਗਾ, ਹੋਰ ਯੁੱਧ ਹੋਣਗੇ, ਗੁਆਂਢੀਆਂ ਵਿਚਕਾਰ ਹੋਰ ਟਕਰਾਅ ਹੋਣਗੇ, ਦੋ ਗੁਆਂਢੀ ਦੇਸ਼ਾਂ ਅਤੇ ਕਈ ਹੋਰ ਦੇਸ਼ਾਂ ਨੂੰ ਜੋੜਨ ਵਾਲੇ ਕਿਸੇ ਵੀ ਪੁਲ ਨੂੰ ਹੋਰ ਤਬਾਹ ਜਾਂ ਬਰਬਾਦ ਕਰਨਾ ਹੋਵੇਗਾ। ਜੇਕਰ ਇੱਕ ਪੁਲ ਟੁੱਟ ਜਾਂਦਾ ਹੈ, ਤਾਂ ਬਹੁਤ ਸਾਰੇ ਲੋਕ ਮੁਸੀਬਤ ਵਿੱਚ ਵੀ ਫਸ ਜਾਂਦੇ ਹਨ। ਮੈਂ ਇੱਕ ਤੋਂ ਬਾਅਦ ਇੱਕ ਪੁਲ ਦੀ ਮੁਰੰਮਤ ਜਾਰੀ ਨਹੀਂ ਰੱਖ ਸਕਦੀ ਕਿਉਂਕਿ, ਤੁਸੀਂ ਜਾਣਦੇ ਹੋ, ਮੇਰੇ ਕੋਲ ਕਰਨ ਲਈ ਬਹੁਤ ਸਾਰੇ ਕੰਮ ਹਨ। ਸਕਾਰਾਤਮਕ ਸ਼ਕਤੀ ਵਾਲੇ ਜੀਵ ਜੋ ਤੁਹਾਡੀ ਇੱਛਾ ਪੂਰੀ ਕਰ ਰਹੇ ਹਨ ਅਤੇ ਦੂਜਿਆਂ ਦੀ ਮਦਦ ਕਰ ਰਹੇ ਹਨ, ਉਹ ਵੀ ਅੱਜਕੱਲ੍ਹ ਬਹੁਤ ਰੁੱਝੇ ਹੋਏ ਹਨ ਕਿਉਂਕਿ ਨਕਾਰਾਤਮਕ ਸ਼ਕਤੀ ਇਸ ਗ੍ਰਹਿ 'ਤੇ ਆਤਮਾਵਾਂ 'ਤੇ ਆਪਣਾ ਕੰਟਰੋਲ ਬਣਾਈ ਰੱਖਣ ਲਈ ਬਹੁਤ ਸਖ਼ਤ ਸੰਘਰਸ਼ ਕਰ ਰਹੀ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਸ਼੍ਰੀਮਾਨ ਜੀ, ਪਰ ਕਿਰਪਾ ਕਰਕੇ ਸਾਨੂੰ ਕੁਝ ਹੋਰ ਸ਼ਕਤੀ, ਕੁਝ ਹੋਰ ਕਿਰਪਾ ਦਿਓ ਤਾਂ ਜੋ ਅਸੀਂ ਉਸ ਮਿਸ਼ਨ ਨੂੰ ਪੂਰਾ ਕਰ ਸਕੀਏ ਜੋ ਤੁਸੀਂ ਸਾਨੂੰ ਸੌਂਪਿਆ ਹੈ। ਆਮੇਨ। ਅਤੇ ਤੁਹਾਡਾ ਅਣਮਿੱਥੇ ਸਮੇਂ ਲਈ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਹਮੇਸ਼ਾ ਧੰਨਵਾਦ, ਸ਼੍ਰੀਮਾਨ ਜੀ। ਤੁਸੀਂ ਵੀ ਤੰਦਰੁਸਤ ਰਹੋ, ਸ਼੍ਰੀਮਾਨ ਜੀ, ਅਤੇ ਆਪਣੇ ਬੱਚਿਆਂ ਨੂੰ ਕੁਰਾਹੇ ਪੈਂਦੇ ਅਤੇ ਦਰਦ ਵਿੱਚ ਹੁੰਦੇ ਦੇਖ ਕੇ ਦੁਖੀ ਨਾ ਹੋਵੋ। ਤੁਸੀਂ ਠੀਕ ਰਹੋ, ਸ਼੍ਰੀਮਾਨ ਜੀ, ਵਾਰ-ਵਾਰ, ਵਾਰ-ਵਾਰ। ਅਸੀਂ ਤੁਹਾਡੇ ਲਈ ਵੀ ਪ੍ਰਾਰਥਨਾ ਕਰਦੇ ਹਾਂ। ਸਾਡੇ ਪ੍ਰਭੂ, ਹਰ ਚੀਜ਼ ਲਈ ਤੁਹਾਡਾ ਧੰਨਵਾਦ।

Photo Caption: "ਪ੍ਰਾਚੀਨ ਸਮੇਂ ਦਾ ਸੂਰਜ ਪ੍ਰਕਾਸ਼ ਜਾਂ ਵਰਤਮਾਨ ਸਮੇਂ ਦਾ?"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-07
5774 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-08
5010 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-09
4965 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਗਿਆਨ ਭਰਪੂਰ ਸ਼ਬਦ
2026-11-02
1407 ਦੇਖੇ ਗਏ
ਭਲੇ ਲੋਕ, ਭਲੇ ਕੰਮ
2026-11-02
1326 ਦੇਖੇ ਗਏ
ਧਿਆਨਯੋਗ ਖਬਰਾਂ
2026-11-01
2242 ਦੇਖੇ ਗਏ
ਧਿਆਨਯੋਗ ਖਬਰਾਂ
2026-11-01
9113 ਦੇਖੇ ਗਏ
ਧਿਆਨਯੋਗ ਖਬਰਾਂ
2026-11-01
1951 ਦੇਖੇ ਗਏ
34:38
ਧਿਆਨਯੋਗ ਖਬਰਾਂ
2026-11-01
1688 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-01
2729 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-11-01
1943 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ