ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ, ਮੈਨੂੰ ਲੱਗਦਾ ਹੈ ਇਹ 10 ਜਾਂ ਕੀ ਇਹ 11 ਅਗਸਤ 2026 ਹੈ? ਮੈਂ ਅਜੇ ਵੀ ਆਪਣੇ ਮੈਡੀਟੇਸ਼ਨ ਤੰਬੂ ਵਿੱਚ ਹਾਂ, ਪਰ ਅੱਜ ਮੈਂ ਭੌਤਿਕ ਸੰਸਾਰ ਵਿੱਚ ਜ਼ਿਆਦਾ ਹਾਂ। ਇਸ ਲਈ ਸ਼ਾਇਦ ਮੇਰੀ ਆਵਾਜ਼ ਤੁਹਾਡੇ ਲਈ ਵਧੇਰੇ ਸਪੱਸ਼ਟ ਹੈ, ਤੁਸੀਂ ਸਾਰੇ ਜੋ ਅਧਿਆਤਮਿਕ ਮਾਮਲਿਆਂ ਵਿੱਚ ਦਿਲਚਸਪੀ ਰੱਖਦੇ ਹਨ। ਅਸਲ ਵਿੱਚ, ਮੇਰੇ ਲਈ ਦੁਨੀਆਂ ਵਿੱਚ ਰਹਿਣਾ ਬਹੁਤ ਔਖਾ ਹੈ। ਇਸ ਤਰ੍ਹਾਂ, ਮੈਨੂੰ ਰਾਜਾ, ਮਹਾਰਾਜਾ ਕਲੇ ਨੂੰ ਪਹਿਲਾਂ ਮਿਲਣਾ ਚਾਹੀਦਾ ਸੀ, ਪਰ ਮੈਂ ਅਜਿਹਾ ਨਹੀਂ ਕਰ ਸਕੀ। ਮੈਂ ਅੱਜ ਇਸ ਸੰਸਾਰ ਤੋਂ ਵੱਧ, ਅਧਿਆਤਮਿਕ ਸੰਸਾਰ ਵਿੱਚ ਨਹੀਂ ਰਹਿ ਸਕੀ। ਇਸ ਲਈ ਇਹ ਕਈ ਘੰਟਿਆਂ ਲਈ ਦੇਰੀ ਨਾਲ ਹੋਇਆ ਹੈ, ਕਿਉਂਕਿ ਮੇਰਾ ਮਨ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਭਰਿਆ ਹੋਇਆ ਸੀ, ਅਤੇ ਇਹ, ਬੇਸ਼ੱਕ, ਮੇਰੀ ਆਤਮਾ ਦੇ ਕੰਮ ਨੂੰ ਹੌਲੀ ਕਰ ਰਿਹਾ ਸੀ। ਮੈਂ ਰਾਜਾ ਕਲੇ ਨੂੰ ਆਪਣੇ ਪੂਰੇ ਪਿਆਰ ਅਤੇ ਸਤਿਕਾਰ ਨਾਲ ਨਮਸਕਾਰ ਕਰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਮਿਲੇ। ਤੁਸੀਂ ਅਤੇ ਇੱਥੇ ਤੁਹਾਡੀ ਸੰਗਤ ਸਾਡੇ ਸਰਬਸ਼ਕਤੀਮਾਨ, ਸਰਬਉੱਚ, ਅਤਿਅੰਤ ਸ਼ਕਤੀਸ਼ਾਲੀ MAPA ਅਤੇ ਤ੍ਰਿਏਕ ਦੀ ਕਿਰਪਾ ਨਾਲ ਭਰਪੂਰ ਹੋਵੇ, ਤੁਹਾਨੂੰ ਪਿਆਰ ਕੀਤਾ ਜਾਵੇ, ਬਖਸ਼ਿਆ ਜਾਵੇ। ਤੁਹਾਨੂੰ ਨਮਸਕਾਰ, ਮਹਾਰਾਜ ਰਾਜਾ ਕਲੇ। ਮੈਨੂੰ ਤੁਹਾਨੂੰ ਮਿਲ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਗ੍ਰਹਿ ਨੂੰ ਆਪਣੀ ਫੇਰੀ ਲਈ ਵੀ ਯੋਗ ਸਮਝਦੇ ਹੋ। ਤੁਹਾਡਾ ਧੰਨਵਾਦ। ਤਾਂ, ਰਾਜਾ ਕਲੇ ਨੇ ਵੀ ਸਤਿਕਾਰ ਦਿੱਤਾ, ਕਿਹਾ, "ਨਹੀਂ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜੇ, ਤੁਹਾਨੂੰ ਦੇਖਣਾ ਸਾਡੇ ਲਈ ਸਨਮਾਨ ਦੀ ਗੱਲ ਹੈ।" ਅਸੀਂ ਅਤੇ ਸਾਡੇ ਜੀਵ, ਸਾਡੇ ਅਧਿਆਤਮਿਕ ਪੱਧਰ ਦੇ ਸਾਰੇ ਜੀਵ, ਤੁਹਾਨੂੰ ਨਮਸਕਾਰ ਕਰਦੇ ਹਾਂ ਅਤੇ ਸਾਰੇ ਪਹਿਲੂਆਂ ਵਿੱਚ ਤੁਹਾਡੀ ਭਲਾਈ ਦੀ ਕਾਮਨਾ ਕਰਦੇ ਹਾਂ।" ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ, ਤੁਹਾਡਾ ਧੰਨਵਾਦ। ਮੈਨੂੰ ਬਹੁਤ ਅਫ਼ਸੋਸ ਹੈ, ਅਫ਼ਸੋਸ ਹੈ ਕਿ ਮੈਂ ਅੱਜ ਤੁਹਾਨੂੰ ਜਲਦੀ ਨਹੀਂ ਮਿਲ ਸਕੀ। ਬਹੁਤ ਸਾਰੀਆਂ ਚੀਜ਼ਾਂ ਨੇ ਮੈਨੂੰ ਲਗਭਗ ਉਲਝਾਇਆ ਹੋਇਆ ਰੱਖਿਆ ਹੈ। ਸੰਸਾਰ ਦਾ ਕਰਮ ਅਤੇ ਵਿਸ਼ਵ ਸ਼ਾਂਤੀ ਦਾ ਕਰਮ। ਭਾਵੇਂ ਮੈਂ ਨਿੱਜੀ ਤੌਰ 'ਤੇ, ਪ੍ਰਮਾਤਮਾ ਦੀ ਕਿਰਪਾ ਨਾਲ, ਕਰਮ-ਮੁਕਤ ਹਾਂ, ਜਦੋਂ ਤੁਸੀਂ ਚਿੱਕੜ ਵਿੱਚੋਂ ਲੰਘਦੇ ਹੋ, ਭਾਵੇਂ ਤੁਹਾਡੇ ਕੋਲ ਲੰਬੇ, ਉੱਚੇ ਬੂਟ ਹੋਣ, ਫਿਰ ਵੀ ਤੁਹਾਡੇ 'ਤੇ ਕਿਸੇ ਤਰ੍ਹਾਂ ਦੇਰੀ ਹੋ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਚਿੱਕੜ ਦੇ ਪਦਾਰਥ ਦਾ ਛਿੜਕਾਅ ਹੋ ਜਾਂਦਾ ਹੈ। ਮੈਂ ਤੁਹਾਨੂੰ ਸਮਝਣ ਅਤੇ ਮਾਫ਼ ਕਰਨ ਲਈ ਬੇਨਤੀ ਕਰਦੀ ਹਾਂ। ਰਾਜਾ ਕਲੇ ਨੇ ਕਿਹਾ, "ਓਹ ਨਹੀਂ, ਨਹੀਂ, ਨਹੀਂ, ਨਹੀਂ, ਨਹੀਂ। ਕਿਰਪਾ ਕਰਕੇ, ਬਹੁਤੇ ਜ਼ਿਆਦਾ ਮਜਬੂਰ ਨਾ ਮਹਿਸੂਸ ਕਰੋ। ਜੇ ਅਸੀਂ ਤੁਹਾਨੂੰ ਦੇਖ ਸਕੀਏ ਤਾਂ ਅਸੀਂ ਹਮੇਸ਼ਾ ਲਈ ਇੰਤਜ਼ਾਰ ਕਰ ਸਕਦੇ ਹਾਂ।" ਵਾਹ, ਮੇਰੇ ਰੱਬਾ! ਇਹ ਮੇਰੇ ਲਈ ਬਹੁਤ, ਬਹੁਤ ਧਰਵਾਸ ਦੇਣ ਵਾਲਾ ਹੈ, ਸ਼੍ਰੀਮਾਨ ਜੀ। ਇੱਕ ਹੋਰ ਗੱਲ ਇਹ ਹੈ ਕਿ, ਮਹਾਰਾਜ ਰਾਜਾ ਕਲੇ, ਮੈਂ ਬਹੁਤ ਨਿਮਰ ਮਹਿਸੂਸ ਕਰਦੀ ਹਾਂ ਕਿ ਤੁਸੀਂ ਦੂਰੋਂ ਸਾਨੂੰ ਮਿਲਣ ਆਏ ਹੋ, ਇਸ ਅਜ਼ੇ ਪੂਰੀ ਤਰ੍ਹਾਂ ਵਿਕਸਤ ਨਾ ਹੋਈ ਦੁਨੀਆਂ ਨੂੰ ਅਸੀਸ ਦੇਣ ਲਈ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਕਿਸ ਖੇਤਰ ਤੋਂ ਆਏ ਹੋ ਅਤੇ ਇਸ ਧਰਤੀ ਗ੍ਰਹਿ 'ਤੇ ਇਹ ਸਾਡੇ ਤੋਂ ਕਿੰਨੀ ਦੂਰ ਹੈ। "ਅਸੀਂ ਆਪਣੇ ਅਧਿਆਤਮਿਕ ਖੇਤਰ ਤੋਂ ਆਏ ਹਾਂ, ਇੱਕ ਬੁੱਧ ਧਰਤੀ ਜਿਸਨੂੰ ਫਲੋ, F-L-O ਕਿਹਾ ਜਾਂਦਾ ਹੈ। ਅਤੇ ਇਹ ਤੁਹਾਡੇ ਗ੍ਰਹਿ ਤੋਂ 4 ਜ਼ਿਲੀਅਨ ਪ੍ਰਕਾਸ਼-ਸਾਲ ਤੋਂ ਵੱਧ ਦੂਰ ਹੈ।" ਓਹ, ਵਾਹ! ਓਹ, ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪੂਰੇ ਗ੍ਰਹਿ ਧਰਤੀ ਦੇ ਲੋਕ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਹ ਕਿੰਨੀ ਦੂਰ ਹੋ ਸਕਦਾ ਹੈ। ਤਾਂ ਇਹ ਤੁਹਾਡੇ ਲਈ ਜ਼ਰੂਰ ਹੀ ਇਕ ਬਹੁਤ ਲੰਮਾ ਅਤੇ ਔਖਾ ਸਫ਼ਰ ਹੋਵੇਗਾ, ਮਹਾਰਾਜ? "ਓਹ ਨਹੀਂ, ਇਸ ਬਾਰੇ ਚਿੰਤਾ ਨਾ ਕਰੋ। ਅਸੀਂ ਯਾਤਰਾ ਕਰਦੇ ਹਾਂ, ਪਰ ਇਹ ਹੈ ਜਿਵੇਂ ਅਸੀਂ ਯਾਤਰਾ ਨਹੀਂ ਕਰਦੇ। ਭਾਵਨਾ ਇਹ ਹੈ ਕਿ ਅਸੀਂ ਹਰ ਸਮੇਂ ਇੱਕੋ ਥਾਂ 'ਤੇ ਹੁੰਦੇ ਹਾਂ। ਅਤੇ ਜਦੋਂ ਤੱਕ ਅਸੀਂ ਇੱਥੇ ਨਹੀਂ ਪਹੁੰਚੇ, ਸਾਨੂੰ ਅਜੇ ਵੀ ਅਜਿਹਾ ਲੱਗਦਾ ਹੈ ਜਿਵੇਂ ਅਸੀਂ ਉਸੇ ਥਾਂ 'ਤੇ ਹਾਂ। ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਆਪਣੀ ਦੁਨੀਆਂ ਛੱਡ ਕੇ ਚਲੇ ਗਏ ਹਾਂ, ਅਤੇ ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਪੁਲਾੜ ਵਿੱਚ ਕਿਸੇ ਹੋਰ ਥਾਂ 'ਤੇ ਪਹੁੰਚ ਗਏ ਹਾਂ। ਇਸ ਲਈ ਕਿਰਪਾ ਕਰਕੇ ਸਾਡੀ ਤੰਦਰੁਸਤੀ ਬਾਰੇ ਬਹੁਤ ਜ਼ਿਆਦਾ ਪ੍ਰਵਾਹ ਨਾ ਕਰੋ। ਸਾਡੇ ਕੋਲ ਇੱਕ ਅਸਾਧਾਰਨ ਕਿਸਮ ਦਾ ਯਾਤਰਾ ਸਾਜ਼ ਹੈ ਜਿਸ ਨਾਲ ਤੁਹਾਨੂੰ ਥਕਾਵਟ ਜਾਂ ਦੂਰੀ ਦਾ ਕੋਈ ਅਹਿਸਾਸ ਨਹੀਂ ਹੁੰਦਾ।" ਓਹ, ਕਾਸ਼ ਇੱਕ ਦਿਨ ਸਾਡੇ ਧਰਤੀ 'ਤੇ ਲੋਕ ਤੁਹਾਡੇ ਵਰਗੇ ਯੰਤਰ ਨੂੰ ਵਿਕਸਤ ਕਰ ਸਕਣ। "ਹਾਂਜੀ, ਮਹਾਰਾਜ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਸ਼ਹਿਨਸ਼ਾਹ। ਜੇਕਰ ਇਹ ਗ੍ਰਹਿ ਸੱਚਮੁੱਚ ਤੁਹਾਡੀਆਂ ਸਿੱਖਿਆਵਾਂ ਅਤੇ ਤੁਹਾਡੀ ਸਲਾਹ ਨੂੰ ਸੁਣਦਾ ਹੈ ਅਤੇ ਪ੍ਰਮਾਤਮਾ ਲਈ ਤਰਸਦੇ ਹੋਏ, ਅਧਿਆਤਮਿਕ ਤੌਰ 'ਤੇ ਚੰਗੀ ਤਰ੍ਹਾਂ ਅਭਿਆਸ ਕਰਦਾ ਹੈ, ਤਾਂ ਬਹੁਤ ਸਮਾਂ ਨਹੀਂ ਲੱਗੇਗਾ ਜਦੋਂ ਤੁਹਾਡਾ ਸੰਸਾਰ ਇਕ ਅਜਿਹੀ ਵਿਕਸਤ ਅਧਿਆਤਮਿਕ ਅਵਸਥਾ ਵਿੱਚ ਉੱਚਾ ਹੋ ਜਾਵੇਗਾ, ਤਾਂ ਜੋ ਨਾ ਸਿਰਫ਼ ਇਹ ਯੰਤਰ, ਸਗੋਂ ਤੁਹਾਡੀ ਦੁਨੀਆਂ ਵਿੱਚ ਹੋਰ ਬਹੁਤ ਸਾਰੇ ਅਸਾਧਾਰਨ, ਸ਼ਾਨਦਾਰ ਯੰਤਰਾਂ ਦੀ ਕਾਢ ਕੱਢੀ ਜਾ ਸਕੇ।" ਵਾਹ। ਵਾਹ! ਓਹ ਵਾਹ! ਆਓ ਪ੍ਰਾਰਥਨਾ ਕਰੀਏ ਕਿ ਇਹ ਵਾਪਰੇ, ਸ਼੍ਰੀਮਾਨ ਜੀ। ਕਿਉਂਕਿ ਸਾਨੂੰ ਬਹੁਤ ਸਾਰੇ, ਬਹੁਤ ਸਾਰੇ ਵੱਖ-ਵੱਖ ਕਿਸਮਾਂ ਦੇ ਯਾਤਰਾ ਉਪਕਰਣਾਂ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਅਜਿਹਾ ਕੋਈ ਤਰੀਕਾ ਨਹੀਂ ਹੈ, ਕੋਈ ਤਰੀਕਾ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੇ ਉਪਕਰਣਾਂ ਦਾ ਸੁਪਨਾ ਵੀ ਦੇਖ ਸਕੀਏ ਜੋ ਤੁਹਾਡੇ ਕੋਲ ਇਸ ਸਮੇਂ ਹਨ। ਪ੍ਰਮਾਤਮਾ ਦੀ ਕਿਰਪਾ ਨਾਲ, ਇਸ ਧਰਤੀ ਦੇ ਸਾਰੇ ਲੋਕ ਜਾਗ ਪੈਣ ਅਤੇ ਹੋਰ ਬਹੁਤ, ਬਹੁਤ ਸਾਰੇ ਗ੍ਰਹਿਆਂ ਵਾਂਗ, ਜੋ ਰੋਜ਼ਾਨਾ ਜੀਵਨ ਵਿੱਚ ਅਤੇ ਯਾਤਰਾ ਦੌਰਾਨ ਬਹੁਤ ਆਜ਼ਾਦੀ, ਆਰਾਮ ਦਾ ਆਨੰਦ ਮਾਣਦੇ ਹਨ, ਹੋਰ ਵੀ ਮਹਾਨ, ਹੋਰ ਉੱਚੇ, ਹੋਰ ਸਿਆਣੇ, ਹੋਰ ਬੁੱਧੀਮਾਨ, ਹੋਰ ਸਮਰੱਥ ਬਣਨ ਦਾ ਆਪਣਾ ਜਨਮ ਸਿੱਧ ਅਧਿਕਾਰ ਪ੍ਰਾਪਤ ਕਰਨ। "ਓਹ, ਇਹ ਤਾਂ ਹੋਵੇਗਾ ਹੀ। ਇਹ ਇੰਝ ਹੀ ਹੋਵੇਗਾ। ਅਸੀਂ ਤੁਹਾਡੇ ਲੋਕਾਂ ਅਤੇ ਤੁਹਾਡੇ ਗ੍ਰਹਿ ਲਈ ਵੀ ਪ੍ਰਾਰਥਨਾ ਕਰਦੇ ਹਾਂ।" ਤੁਹਾਡਾ ਧੰਨਵਾਦ, ਸ਼ਾਹ ਜੀ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਪ੍ਰਮਾਤਮਾ ਦੀ ਕਿਰਪਾ ਨਾਲ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਖੇਤਰ ਦੀ ਸਮਰੱਥਾ ਦੇ ਅੱਧੇ ਹਿੱਸੇ ਤੱਕ ਵੀ ਪਹੁੰਚ ਸਕੀਏ, ਇੱਕ ਵਧੇਰੇ ਆਰਾਮਦਾਇਕ ਜੀਵਨ ਜਿਉਣ ਲਈ, ਵਧੇਰੇ ਈਡਨ ਵਰਗਾ, ਅਤੇ ਕਦੇ ਵੀ ਕੋਈ ਚਿੰਤਾ ਜਾਂ ਕੋਈ ਡਰ ਨਾ ਹੋਵੇ। ਅਤੇ ਵੈਸੇ, ਤੁਸੀਂ ਅਤੇ ਤੁਹਾਡੇ ਲੋਕ ਅਧਿਆਤਮਿਕ ਦਰਜੇ ਦੇ ਕਿਸ ਪੱਧਰ 'ਤੇ ਪਹੁੰਚੇ ਹੋ, ਜਾਂ ਤੁਹਾਡੇ ਸ਼ਾਨਦਾਰ ਪੱਧਰ ਵਿੱਚ ਵੀ ਵੱਖ-ਵੱਖ ਪੱਧਰ ਹਨ? "ਓਹ, ਸਾਡੇ ਕੋਲ ਕੁਝ ਘੱਟ ਉੱਚੇ ਨਾਗਰਿਕ ਹਨ, ਪਰ ਉਹ ਉਥੇ ਅਪੜ ਰਹੇ ਹਨ। ਦੇਰ-ਸਵੇਰ, ਅਸੀਂ ਸਾਰੇ ਬਰਾਬਰ ਹੋਵਾਂਗੇ, ਪਰ ਅਸੀਂ ਹਮੇਸ਼ਾ ਘੱਟ ਉੱਨਤ ਅਧਿਆਤਮਿਕ ਜੀਵਾਂ ਦਾ ਆਪਣੇ ਪੱਧਰ 'ਤੇ ਸਵਾਗਤ ਕਰਾਂਗੇ। ਜੇਕਰ ਉਹ ਸਾਨੂੰ ਪੁਕਾਰਦੇ ਹਨ, ਮੇਰਾ ਨਾਮ ਲੈਂਦੇ ਹਨ, ਜਾਂ ਸਾਡੇ ਗ੍ਰਹਿ ਦੀ ਪੂਰੀ ਆਬਾਦੀ ਨੂੰ ਪੁਕਾਰ ਰਹੇ ਹਨ, ਤਾਂ ਸਿਰਫ਼ ਸਾਡੇ ਗ੍ਰਹਿ ਦਾ ਨਾਮ ਵੀ ਪੁਕਾਰੋ, ਪੂਰੀ ਇਮਾਨਦਾਰੀ ਨਾਲ, ਦਇਆ ਦੇ ਪਵਿੱਤਰ ਜੀਵਨ ਨਾਲ, ਜਿਵੇਂ ਕਿ ਉਨ੍ਹਾਂ ਨੂੰ ਵੀਗਨ ਹੋਣਾ ਚਾਹੀਦਾ ਹੈ। ਇਹ ਅਧਿਆਤਮਿਕ ਤਰੱਕੀ ਲਈ ਬਹੁਤ ਹੀ ਮਹੱਤਵਪੂਰਨ ਕਾਰਕ ਹੈ। ਜੇਕਰ ਅਸੀਂ ਉਨ੍ਹਾਂ ਦੀ ਪੁਕਾਰ, ਉਨ੍ਹਾਂ ਦਾ ਪਾਠ, ਅਤੇ ਇਸ ਦੁਨੀਆਂ ਦੇ ਸਾਰੇ ਬੋਝ ਅਤੇ ਦੁੱਖਾਂ ਤੋਂ ਮੁਕਤ ਹੋਣ ਦੀ ਉਨ੍ਹਾਂ ਦੀ ਦਿਲੀ ਇੱਛਾ ਸੁਣਦੇ ਹਾਂ, ਤਾਂ ਅਸੀਂ ਆਪਣੀ ਸ਼ਕਤੀ ਨਾਲ ਉਨ੍ਹਾਂ ਦੀ ਮਦਦ ਕਰਾਂਗੇ, ਅਤੇ ਅਸੀਂ ਉਨ੍ਹਾਂ ਨੂੰ ਉੱਚਾ ਚੁੱਕਾਂਗੇ ਜਦੋਂ ਤੱਕ ਉਨ੍ਹਾਂ ਦੀ ਆਤਮਾ ਸਾਡੇ ਤੱਕ ਨਹੀਂ ਪਹੁੰਚ ਜਾਂਦੀ।" ਖੈਰ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਇਹ ਤੁਹਾਡੇ ਅਤੇ ਤੁਹਾਡੇ ਲੋਕਾਂ ਦਾ ਬਹੁਤ ਹੀ ਉਦਾਰ ਹੈ, ਬਹੁਤ ਹੀ ਮਿਹਰਬਾਨੀ। ਸ਼੍ਰੀਮਾਨ ਜੀ, ਇਸ ਧਰਤੀ 'ਤੇ ਮੇਰੇ ਲੋਕ, ਬੇਸ਼ੱਕ, ਇਹ ਜਾਣਨਾ ਚਾਹੁਣਗੇ ਕਿ ਤੁਹਾਡੇ ਨਾਮ ਦਾ ਕੀ ਅਰਥ ਹੈ ਅਤੇ ਤੁਹਾਡੇ ਸੁੰਦਰ ਗ੍ਰਹਿ ਦੇ ਨਾਮ ਦਾ ਕੀ ਅਰਥ ਹੈ। ਕੀ ਤੁਸੀਂ ਕਿਰਪਾ ਕਰਕੇ ਸਾਨੂੰ ਸਮਝਾ ਸਕਦੇ ਹੋ? ਅਤੇ ਕੀ ਤੁਸੀਂ ਕਿਰਪਾ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਅਧਿਆਤਮਿਕ ਪ੍ਰਾਪਤੀ ਦੀ ਇਕ ਅਜਿਹੀ ਬਖਸ਼ਿਸ਼ ਵਾਲੀ ਸਥਿਤੀ ਤੱਕ ਪਹੁੰਚਣ ਲਈ ਕਿਸ ਤਰ੍ਹਾਂ ਦੇ ਅਧਿਆਤਮਿਕ ਅਭਿਆਸ ਦੀ ਵਰਤੋਂ ਕੀਤੀ ਜਾਂ ਕਰ ਰਹੇ ਹੋ? "ਓਹ, ਹਾਂਜੀ, ਹਾਂਜੀ। ਅਸੀਂ ਕਰਾਂਗੇ, ਅਸੀਂ ਕਰਾਂਗੇ, ਮਹਾਰਾਜ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਸ਼ਹਿਨਸ਼ਾਹ। ਅਸੀਂ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ, ਮੇਰੇ ਨਾਮ (ਕਲੇ) ਦਾ ਅਰਥ ਹੈ 'ਦੈਵੀ,' ਅਤੇ ਸਾਡੇ ਗ੍ਰਹਿ ਦਾ ਨਾਮ, ਸਾਡੇ ਅਧਿਆਤਮਿਕ ਪੱਧਰ ਦਾ ਨਾਮ (ਫਲੋ) ਦਾ ਅਰਥ ਹੈ 'ਆਜ਼ਾਦੀ।'” ਵਾਹ, ਕਿੰਨਾ ਢੁਕਵਾਂ, ਕਿੰਨਾ ਢੁਕਵਾਂ। ਇਸ ਧਰਤੀ ਦੇ ਲੋਕ, ਉਹ - ਬ੍ਰਹਮ ਆਜ਼ਾਦੀ - ਪ੍ਰਾਪਤ ਕਰਨਾ ਬਹੁਤ ਪਸੰਦ ਕਰਨਗੇ। ਉਮੀਦ ਹੈ ਕਿ ਇੱਕ ਦਿਨ ਉਹ ਅਧਿਆਤਮਿਕ ਸ਼ਾਨ ਦੇ ਉਸ ਦਰਜੇ 'ਤੇ ਪਹੁੰਚ ਜਾਣਗੇ। "ਓਹ ਹਾਂਜੀ, ਉਹ ਕਰਨਗੇ, ਉਹ ਕਰਨਗੇ, ਸ਼੍ਰੀਮਾਨ ਜੀ। ਇਸ ਵਿੱਚ ਇਕ ਬਹੁਤ ਸਮਾਂ ਲੱਗੇਗਾ; ਇਕ ਬਹੁਤ, ਬਹੁਤ ਲੰਮਾ ਸਮਾਂ, ਜੇ ਉਹ ਉਸੇ ਤਰ੍ਹਾਂ ਜਿਉਂਦੇ ਰਹਿਣਗੇ ਜਿਵੇਂ ਉਹ ਹੁਣ ਰਹਿ ਰਹੇ ਹਨ, ਕਿਉਂਕਿ ਇਹ ਬ੍ਰਹਮ ਆਜ਼ਾਦੀ ਦੇ ਉਲਟ ਦਿਸ਼ਾ ਵਿੱਚ ਹੈ।" ਤੁਸੀਂ ਸਹੀ ਕਹਿ ਰਹੇ ਹੋ, ਮਹਾਰਾਜ। "ਇਹੀ ਕਾਰਨ ਹੈ ਕਿ ਤੁਸੀਂ ਅਨਾਦਿ ਸਮੇਂ ਤੋਂ ਹੀ ਧਰਤੀ ਦੇ ਲੋਕਾਂ ਦੀ ਨਸਲ ਦੀ ਭਾਵਨਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨ ਲਈ ਇੰਨੀ ਮਿਹਨਤ ਕਰ ਰਹੇ ਹੋ। ਅਤੇ ਅਸੀਂ ਇਸ ਸਮੇਂ ਤੁਹਾਡੇ ਮਿਸ਼ਨ ਵਿੱਚ, ਤੁਹਾਡੇ ਨੇਕ ਯਤਨਾਂ ਨਾਲ ਮਦਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।" ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਧੰਨਵਾਦ, ਮਹਾਰਾਜ ਰਾਜਾ ਕਲੇ। ਹਾਂਜੀ, ਮੈਂ ਸਾਰੇ ਬੁੱਧ ਰਾਜਿਆਂ ਦਾ ਉਨ੍ਹਾਂ ਦੇ ਆਸ਼ੀਰਵਾਦ, ਸਮਰਥਨ ਅਤੇ ਉੱਨਤੀ ਲਈ ਬਹੁਤ ਧੰਨਵਾਦੀ ਹਾਂ। ਪ੍ਰਮਾਤਮਾ ਤੁਹਾਨੂੰ, ਸਾਰੇ ਬੁੱਧ ਰਾਜਿਆਂ ਨੂੰ, ਅਤੇ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਿੱਖਿਆ ਅਧੀਨ ਸਾਰੇ ਲੋਕਾਂ ਨੂੰ ਹਮੇਸ਼ਾ ਲਈ ਬੇਅੰਤ ਅਸੀਸ ਅਤੇ ਕਿਰਪਾ ਬਖਸ਼ੇ। ਆਮੇਨ। ਰਾਜੇ ਨੇ ਵੀ ਕਿਹਾ, "ਆਮੇਨ।" PUN BMD 3261 KingClayo Flo p1o3 Photo Caption: "ਮੇਰੇ ਘਰ ਆਰਾਮ ਕਰਨ ਲਈ ਆਓ"











