ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਉਦਾਹਰਣ ਵਜੋਂ, ਜੇਕਰ ਕੋਈ ਮਨੁੱਖ ਜਨਮ ਲੈਂਦਾ ਹੈ ਅਤੇ ਫਿਰ ਇੱਕ ਆਮ ਸਥਿਤੀ ਵਿੱਚ ਮਰ ਜਾਂਦਾ ਹੈ, ਤਾਂ ਉਹ ਉੱਥੇ ਹੀ ਜਾਣਗੇ ਜਿੱਥੇ ਉਨਾਂ ਦੇ ਕਰਮ ਉਨਾਂ ਨੂੰ ਲੈ ਜਾਂਦੇ ਹਨ, ਜਾਂ ਤਾਂ ਨਰਕ ਵਿੱਚ, ਹੇਠਲੇ ਸਵਰਗਾਂ ਵਿੱਚ, ਉੱਚ ਸਵਰਗਾਂ ਵਿੱਚ, ਜਾਂ ਪੂਰੀ ਤਰ੍ਹਾਂ ਸਵਰਗ ਅਤੇ ਨਰਕ ਪ੍ਰਣਾਲੀ ਤੋਂ ਬਾਹਰ, ਭਾਵ ਉੱਚੇ ਆਯਾਮ ਵਿੱਚ, ਭਾਵ ਜਿੱਥੇ ਤੁਹਾਨੂੰ ਚੰਗੇ ਅਤੇ ਮਾੜੇ ਵਿੱਚਕਾਰ ਅੰਤਰ ਨਹੀਂ ਪਤਾ ਹੁੰਦਾ। ਸਿਰਫ਼ ਸਭ ਚੰਗਾ ਹੈ, ਸਿਰਫ਼ ਸਭ ਸਰਲ, ਆਸਾਨ, ਅਨੰਦਮਈ ਖੁਸ਼ੀ, ਗਿਆਨ, ਅਤੇ ਜਿਵੇਂ ਪ੍ਰਮਾਤਮਾ ਦੇ ਬੱਚਿਆਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਹੋਣਾ ਚਾਹੀਦਾ ਹੈ। ਪਰ ਕੁਝ ਰੂਹਾਂ ਇਕ ਹੇਠਲੇ ਆਯਾਮ ਵਿੱਚ ਹੁੰਦੀਆਂ ਹਨ। ਉਦਾਹਰਣ ਵਜੋਂ, ਜਿਵੇਂ ਕਿ ਭੌਤਿਕ [ਆਯਾਮ] ਵਿੱਚ, ਅਤੇ ਕੁਝ ਨਰਕ ਵਿੱਚ - ਅਸੀਂ ਇਸ ਬਾਰੇ ਹੋਰ ਗੱਲ ਨਹੀਂ ਕਰਨਾ ਚਾਹੁੰਦੇ। ਮੈਂ ਇਸ ਬਾਰੇ ਗੱਲ ਕੀਤੀ ਹੈ, ਭਾਵੇਂ ਛੋਟੀ ਹੈ, ਪਰ ਇਹ ਪਹਿਲੇ ਹੀ ਕਾਫ਼ੀ ਹੈ। […]ਅਤੇ ਬੁੱਧ ਧਰਮ ਵਿੱਚ, ਬੁੱਧ ਨੇ ਇੱਥੇ ਅਤੇ ਉੱਥੇ ਨਰਕਾਂ ਬਾਰੇ, ਸਵਰਗ ਬਾਰੇ ਦੱਸਿਆ ਹੈ। ਅਤੇ ਇੱਥੇ ਇੱਕ ਸੂਤਰ ਹੈ, ਇੱਕ ਬੋਧੀ ਸੂਤਰ ਜਿਸਦਾ ਨਾਮ ਕਸੀਟੀਗਰਭਾ ਸੂਤਰ ਹੈ, ਜਿਸ ਵਿੱਚ ਬਹੁਤ ਸਾਰੇ ਨਰਕਾਂ ਦਾ ਵੇਰਵਾ ਦਿੱਤਾ ਗਿਆ ਹੈ, ਅਤੇ ਇਸ ਵਿੱਚ ਵੱਖ-ਵੱਖ ਨਰਕਾਂ ਦੀਆਂ ਸਪਸ਼ਟ ਵਿਆਖਿਆਵਾਂ ਜਾਂ ਵਰਣਨ ਹਨ। ਸੋ, ਉਥੇ ਇੱਕ ਭਿਕਸ਼ੂ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਉਸਦਾ ਨਾਮ ਥਿਚ ਨਹਟ ਟੁ ਹੈ। ਉਹ ਕਹਿੰਦਾ ਹੈ ਕਿ ਇੱਥੇ ਕੋਈ ਨਰਕ ਨਹੀਂ ਹੈ। ਇਸਦਾ ਮਤਲਬ ਹੈ ਕਿ ਉਹ ਕਸੀਟੀਗਰਭਾ ਸੂਤਰ ਨਾਮਕ ਪੂਰੇ ਬੋਧੀ ਸੂਤਰ ਨੂੰ ਨਕਾਰਦਾ ਹੈ। ਅਤੇ ਉਹ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਕਸੀਟੀਗਰਭਾ ਬੋਧੀਸਤਵ ਮੌਜੂਦ ਵੀ ਹੈ, ਕਿਉਂਕਿ ਉਹ ਉਹ ਹੈ ਜੋ ਨਰਕ ਵਿੱਚ ਡਿੱਗੀਆਂ ਰੂਹਾਂ ਦੀ ਦੇਖਭਾਲ ਕਰਦਾ ਹੈ। ਉਹ ਦੇਖਭਾਲ ਕਰਦਾ ਹੈ, ਉਹ ਉਹਨਾਂ ਦੀ ਮਦਦ ਕਰਦਾ ਹੈ, ਉਹ ਉਹਨਾਂ ਨੂੰ ਕੁਝ ਹੱਦ ਤੱਕ ਗਿਆਨ ਦਿੰਦਾ ਹੈ, ਤਾਂ ਜੋ ਉਹ ਨਰਕ ਤੋਂ ਮੁਕਤ ਹੋ ਸਕਣ। ਬਸ ਕੁਝ ਹਲਕੀ-ਸਜਾ ਵਾਲੇ ਨਰਕ ਲੋਕ, ਸਾਰੇ ਨਹੀਂ, ਕਿਉਂਕਿ ਕੁਝ ਨਰਕ ਵਿੱਚ ਜਾਂਦੇ ਹਨ ਅਤੇ ਦੁਬਾਰਾ ਕਦੇ ਬਾਹਰ ਨਹੀਂ ਆਉਂਦੇ, ਕਿਉਂਕਿ ਉਹਨਾਂ ਦਾ ਕਰਮ ਬਹੁਤ ਵੱਡਾ, ਬਹੁਤਾ ਵੱਡਾ ਹੈ, ਕਿ ਕੋਈ ਬੁੱਧ ਵੀ ਉਹਨਾਂ ਦੀ ਮਦਦ ਨਹੀਂ ਕਰ ਸਕਦਾ।ਅਤੇ ਉਹੀ ਭਿਕਸ਼ੂ, ਥਿਚ ਨਹਟ ਟੁ, ਉਹ ਇਸ ਗੱਲ ਤੋਂ ਵੀ ਇਨਕਾਰ ਕਰਦਾ ਹੈ ਕਿ ਅਮੀਤਬਾ ਬੁੱਧ ਦੀ ਧਰਤੀ ਮੌਜੂਦ ਹੈ। ਇਸਦਾ ਮਤਲਬ ਹੈ ਕਿ ਉਹ ਸ਼ਕਿਆਮੁਨੀ ਬੁੱਧ ਨੂੰ ਵੀ ਨਕਾਰਦਾ ਹੈ, ਕਿਉਂਕਿ ਇਹ ਸ਼ਕਿਆਮੁਨੀ ਬੁੱਧ ਸੀ, ਸਾਡੇ ਸਮੇਂ ਦੇ ਸਮੇਂ ਵਿੱਚ ਬੁੱਧ ਧਰਮ ਦਾ ਮੂਲ, ਮੁੱਖ ਬੁੱਧ, ਜਿਸਨੇ ਅਮੀਤਬਾ ਬੁੱਧ ਦੀ ਧਰਤੀ ਬਾਰੇ ਵਿਆਖਿਆ ਕੀਤੀ ਸੀ।ਸੋ ਮੈਂ ਸਾਰੇ ਭਿਕਸ਼ੂਆਂ ਨੂੰ ਸਲਾਹ ਦਿੰਦੀ ਹਾਂ, ਜੇ ਤੁਸੀਂ ਨਹੀਂ ਜਾਣਦੇ ਹੋ, ਤਾਂ ਕਿਰਪਾ ਕਰਕੇ ਚੁੱਪ ਰਹੋ, ਹੋਰ ਅਧਿਐਨ ਕਰੋ, ਅਤੇ ਚੁਣੋ ਕਿ ਤੁਹਾਨੂੰ ਬੁੱਧ ਦੇ ਕਿਹੜੇ ਨਾਮ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਗਿਆਨ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਜੇ ਤੁਸੀਂ ਕਰ ਸਕਦੇ ਹੋ। ਨਹੀਂ ਤਾਂ, ਕੇਵਲ ਕੁਆਨ ਯਿਨ ਵਿਧੀ ਤੁਹਾਨੂੰ ਤੁਰੰਤ ਗਿਆਨ ਪ੍ਰਦਾਨ ਕਰਦੀ ਹੈ ਅਤੇ ਉਦੋਂ ਤੱਕ ਸਥਾਈ ਹੁੰਦੀ ਹੈ ਜਦੋਂ ਤੱਕ ਤੁਸੀਂ ਬੁੱਧ ਦੀ ਧਰਤੀ ਜਾਂ ਸਵਰਗ, ਉੱਚੇ ਸਵਰਗਾਂ ਵਿੱਚ ਨਹੀਂ ਚਲੇ ਜਾਂਦੇ। ਜਾਂ ਅਸੀਂ ਇਸਨੂੰ ਘਰ, ਅਸਲੀ ਘਰ, ਜਾਂ ਪ੍ਰਮਾਤਮਾ ਨੂੰ ਅਨੁਭਵ ਕਰ ਲੈਣਾ ਕਹਿੰਦੇ ਹਾਂ।ਬਹੁਤ ਸਾਰੇ ਹੋਰ ਤਰੀਕੇ ਸਿਰਫ਼ "ਜੁਰਾਬ ਦੇ ਬਾਹਰ ਖੁਰਕਦੇ" ਹਨ, ਉਹ ਇਸਨੂੰ ਕਹਿੰਦੇ ਹਨ। ਇਹ ਅਸਲੀ ਨਹੀਂ ਹੈ, ਪ੍ਰਭਾਵਸ਼ਾਲੀ ਨਹੀਂ ਹੈ, ਅਤੇ ਇਹ ਬਹੁਤ ਹੀ ਸਮਾਂ ਲੈ ਸਕਦੀ ਹੈ ਭਾਵੇਂ ਜੇਕਰ ਇਹ ਪ੍ਰਭਾਵਸ਼ਾਲੀ ਹੋਵੇ, ਇਹ ਬਹੁਤ ਲੰਮਾਂ, ਬਹੁਤ ਲੰਮਾਂ ਸਮਾਂ ਲਵੇਗਾ; ਬਹੁਤ ਸਾਰੇ, ਕਈ ਜਿੰਦਗੀਆਂ ਜੇ ਤੁਸੀਂ ਅਜੇ ਵੀ ਵਾਪਸ ਅਜਿਹੀ ਸਥਿਤੀ ਵਿੱਚ ਚੜ੍ਹ ਸਕਦੇ ਹੋ ਜਿੱਥੇ ਤੁਸੀਂ ਅਭਿਆਸ ਕਰਨਾ ਜਾਰੀ ਰੱਖ ਸਕਦੇ ਹੋ ਉਥੋਂ ਜਿੱਥੇ ਤੁਸੀਂ ਛੱਡਿਆ ਸੀ।ਕੁਆਨ ਯਿਨ ਵਿਧੀ ਹੀ ਇੱਕੋ ਇੱਕ ਹੈ ਜੋ ਤੁਹਾਨੂੰ ਸਿੱਧਾ ਬੁੱਧ ਦੀ ਧਰਤੀ, ਸਵਰਗ ਦੀ ਧਰਤੀ, ਪ੍ਰਮਾਤਮਾ ਦੇ ਘਰ ਲੈ ਜਾਂਦੀ ਹੈ। ਇੱਕੋ ਇੱਕ ਤਰੀਕਾ ਜੋ ਸਭ ਤੋਂ ਤੇਜ਼ ਹੈ, ਜੋ ਤੁਰੰਤ ਹੈ। ਇਸੇ ਕਰਕੇ ਮੈਂ ਇਸ ਨੂੰ "ਤਤਕਾਲ ਗਿਆਨ" ਕਹਿੰਦੀ ਹਾਂ। ਅਤੇ ਤੁਸੀਂ, ਪੈਰੋਕਾਰ, ਜਾਣਦੇ ਹੋ ਕਿ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ, ਅਤੇ ਤੁਸੀਂ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਅਤੇ ਇਸੇ ਕਰਕੇ ਤੁਸੀਂ ਇਸ ਵਿਧੀ ਦਾ ਅਭਿਆਸ ਕਰਨਾ ਜਾਰੀ ਰੱਖਦੇ ਹੋ ਅਤੇ ਸੋ ਤੁਸੀਂ ਮੇਰੀ ਪ੍ਰਸ਼ੰਸਾ ਕਰਦੇ ਹੋ, ਮੇਰਾ ਬਹੁਤ ਧੰਨਵਾਦ ਕਰਦੇ ਹੋ। ਪਰ ਕਿਰਪਾ ਕਰਕੇ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਨਾ ਯਾਦ ਰੱਖੋ। ਜੇਕਰ ਤੁਸੀਂ ਮੇਰਾ ਧੰਨਵਾਦ ਕਰਨਾ ਚਾਹੁੰਦੇ ਹੋ, ਤਾਂ ਇਹ ਠੀਕ ਹੈ। ਜੋ ਵੀ ਸਾਡੀ ਮਦਦ ਕਰਦਾ ਹੈ, ਸਾਨੂੰ ਉਸ ਦਾ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਬਿਨਾਂਸ਼ਕ। ਪਰ ਸਭ ਤੋਂ ਵੱਧ, ਮੁੱਖ ਹਸਤੀ ਜਿਸਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਉਹ ਪ੍ਰਮਾਤਮਾ ਸਰਬਸ਼ਕਤੀਮਾਨ, ਸਭ ਤੋਂ ਮਹਾਨ ਹੈ।ਪਰ ਕੁਆਨ ਯਿਨ ਵਿਧੀ, ਤੁਹਾਨੂੰ ਇਸ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਇੱਕ ਪੂਰਨ ਗਿਆਨਵਾਨ ਸਤਿਗੁਰੂ ਦੀ ਲੋੜ ਹੈ। ਨਹੀਂ ਤਾਂ, ਤੁਸੀਂ ਵੀ ਕਿਤੇ ਵੀ ਨਹੀਂ ਜਾਂਦੇ। ਇਹ ਤਰੀਕਾ ਨਹੀਂ ਹੈ ਕਿਉਂਕਿ ਇਹ ਆਤਮਾ ਤੋਂ ਆਤਮਾ ਤੱਕ ਸੰਚਾਰਿਤ ਹੁੰਦਾ ਹੈ। ਅਤੇ ਜੇਕਰ ਉਹ ਆਤਮਾ ਕਾਫ਼ੀ ਗਿਆਨਵਾਨ ਨਹੀਂ ਹੈ, ਤਾਂ ਉਹ ਸਿਰਫ ਇੱਕ ਤੋਤੇ ਵਾਂਗ ਪ੍ਰਕਿਰਿਆ ਨੂੰ ਦੁਹਰਾਉਂਦਾ ਹੈ ਅਤੇ ਉਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਕਿਉਂਕਿ ਉਹ ਨਹੀਂ ਜਾਣਦਾ ਕਿ ਤੁਹਾਡੀ ਰੱਖਿਆ ਕਿਵੇਂ ਕਰਨੀ ਹੈ। ਉਹ ਇਸ ਭੌਤਿਕ ਜੀਵਨ ਅਤੇ ਅਗਲੇ ਜੀਵਨ ਵਿੱਚ 24/7 ਤੁਹਾਡੇ ਨਾਲ ਨਹੀਂ ਹੋ ਸਕਦਾ, ਜਦੋਂ ਤੱਕ ਤੁਸੀਂ ਸਾਰੇ ਬੰਧਨਾਂ ਅਤੇ ਨਰਕਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਜਾਂਦੇ ਹੋ - ਅਤੇ ਫਿਰ ਤੁਸੀਂ ਘਰ ਚਲੇ ਜਾਂਦੇ ਹੋ - ਪੂਰੀ ਤਰ੍ਹਾਂ ਆਜ਼ਾਦ, ਪੂਰੀ ਤਰ੍ਹਾਂ ਮੁਕਤ। ਤੁਹਾਨੂੰ ਕਦੇ ਵੀ ਕਿਸੇ ਵੀ ਦੁੱਖੀ ਸੰਸਾਰ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ।ਓਹ, ਗਲ ਵਿਚ ਗਲ ਕਰਦਿਆਂ, ਮੈਂ ਕੁਝ ਹੋਰ ਖੋਜ ਕੀਤੀ ਹੈ ਅਤੇ ਤੁਹਾਡੇ ਲਈ ਕੁਝ ਹੋਰ ਦਰਦ-ਰਹਿਤ ਵਾਲਾ ਭੋਜਨ ਹੈ, ਹਰ ਕਿਸਮ ਦਾ। ਫਲ, ਸਬਜ਼ੀਆਂ, ਗਿਰੀਦਾਰ, ਬੀਜ, ਤੇਲ - ਹਰ ਕਿਸਮ ਦੇ ਦਰਦ-ਰਹਿਤ ਭੋਜਨ ਜੋ ਤੁਸੀਂ ਲੈ ਸਕਦੇ ਹੋ, ਅਤੇ ਉਹ ਪੋਸ਼ਣ, ਵਿਟਾਮਿਨ ਅਤੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ ਜੋ ਆਪਣੇ ਅੰਦਰ ਪਹਿਲਾਂ ਹੀ ਮੌਜੂਦ ਹੁੰਦੇ ਹਨ। ਅਤੇ ਜੇਕਰ ਤੁਸੀਂ ਕੁਆਨ ਯਿਨ ਮੈਡੀਟੇਸ਼ਨ ਵਿਧੀ ਦਾ ਅਭਿਆਸ ਵੀ ਕਰਦੇ ਹੋ, ਤਾਂ ਇਹ ਸਭ ਤੁਹਾਡੇ ਗਿਆਨ ਦੇ ਨਾਲ ਮਿਲ ਕੇ ਤੁਹਾਨੂੰ ਪਹਿਲਾਂ ਤੋਂ ਹੀ ਇੱਕ ਮਹਾਨ ਸਰੀਰਕ ਜੀਵਨ ਅਤੇ ਮਹਾਨ ਅਧਿਆਤਮਿਕ ਪ੍ਰਾਪਤੀ ਦੇਵੇਗਾ। ਅਜਿਹਾ ਕਿਉਂ ਹੈ? ਤੁਸੀਂ ਮੈਨੂੰ ਪੁੱਛਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਕੁਝ ਰੁੱਖਾਂ ਜਾਂ ਕੁਝ ਫਲਾਂ ਅਤੇ ਕੁਝ ਪੌਦਿਆਂ ਨੂੰ ਕੋਈ ਦਰਦ ਨਹੀਂ ਹੁੰਦਾ ਜਦੋਂ ਲੋਕ ਉਹਨਾਂ ਨੂੰ ਲੈਂਦੇ ਹਨ ਅਤੇ ਉਹਨਾਂ ਨੂੰ ਖਪਤ ਕਰਨ ਲਈ ਜਾਂ ਡਾਕਟਰੀ ਉਦੇਸ਼ਾਂ ਲਈ ਜਾਂ ਕਿਸੇ ਹੋਰ ਉਪਯੋਗੀ ਉਦੇਸ਼ਾਂ ਲਈ ਵਰਤਦੇ ਹਨ। ਕਿਉਂ? ਕਈਆਂ ਨੂੰ ਦਰਦ ਕਿਉਂ ਹੁੰਦਾ ਹੈ ਅਤੇ ਕਈਆਂ ਨੂੰ ਨਹੀਂ ਹੁੰਦਾ? ਠੀਕ ਹੈ, ਮੈਂ ਤੁਹਾਨੂੰ ਹੁਣ ਜਵਾਬ ਦੇਵਾਂਗੀ।ਸਬਜ਼ੀਆਂ, ਭੋਜਨ, ਜਾਂ ਤੁਹਾਡੇ ਆਲੇ-ਦੁਆਲੇ ਦੀਆਂ ਕੋਈ ਵੀ ਹੋਰ ਚੀਜ਼ਾਂ ਜੋ ਤੁਸੀਂ ਆਪਣੇ ਲਈ, ਪੋਸ਼ਣ ਲਈ, ਇਲਾਜ ਦੇ ਉਦੇਸ਼ਾਂ ਲਈ ਵਰਤ ਸਕਦੇ ਹੋ, ਜਿਨ੍ਹਾਂ ਨੂੰ ਕੋਈ ਦਰਦ ਨਹੀਂ ਹੁੰਦਾ, ਇਹ ਇਸ ਕਰਕੇ ਹੈ ਕਿਉਂਕਿ ਉਹ ਪ੍ਰਮਾਤਮਾ ਦੁਆਰਾ, ਪ੍ਰਮਾਤਮਾ ਦੀ ਸ਼ਕਤੀ ਦੁਆਰਾ, ਪ੍ਰਮਾਤਮਾ ਦੀ ਕਿਰਪਾ ਦੁਆਰਾ, ਬਣਾਈਆਂ ਗਈਆਂ ਸਨ। ਪ੍ਰਮਾਤਮਾ ਦੇ ਪਿਆਰ, ਪ੍ਰਮਾਤਮਾ ਦੀ ਅਸੀਸ ਦੁਆਰਾ। ਉਹ ਜਿਵੇਂ ਹਨ ਉਸੇ ਤਰ੍ਹਾਂ ਠੀਕ ਹਨ। ਸੋ ਇਹ ਹੈ ਜੋ ਬਾਈਬਲ ਕਹਿੰਦੀ ਹੈ, "ਮੈਂ ਮਨੁੱਖਾਂ ਲਈ ਫਲ ਅਤੇ ਜੜ੍ਹੀਆਂ ਬੂਟੀਆਂ ਬਣਾਈਆਂ, ਅਤੇ ਮੈਂ ਜਾਨਵਰਾਂ-ਲੋਕਾਂ ਲਈ ਚਾਰਾ ਵੀ ਬਣਾਇਆ।" ਜੋ ਪ੍ਰਮਾਤਮਾ ਪੈਦਾ ਕਰਦਾ ਹੈ ਉਹ ਕੋਈ ਦਰਦ, ਕੋਈ ਕਰਮ ਨਹੀਂ ਪੈਦਾ ਕਰੇਗਾ, ਅਤੇ ਮਨੁੱਖਾਂ ਅਤੇ ਹੋਰ ਜੀਵਾਂ ਲਈ ਪੋਸ਼ਣ ਅਤੇ ਲਾਭ ਨਾਲ ਭਰਪੂਰ ਹੋਵੇਗਾ, ਜਿਸ ਨੂੰ ਵੀ ਉਹਨਾਂ ਦੀ ਲੋੜ ਹੋ ਸਕਦੀ ਹੈ, ਉਸ ਅਨੁਸਾਰ। ਪਰ ਜੋ ਵੀ ਜਿਸ ਵਿਚ ਦਰਦ ਹੈ, ਉਸ ਦਾ ਇਹਦੇ ਲਈ ਇਕ ਕਾਰਨ ਹੈ। ਇਹ ਪ੍ਰਮਾਤਮਾ ਤੋਂ ਨਹੀਂ ਹੈ, ਮੂਲ ਰੂਪ ਵਿੱਚ ਪ੍ਰਮਾਤਮਾ ਤੋਂ ਨਹੀਂ ਹੈ।ਅਸੀਂ ਆਤਮਾ ਦੀ ਗੱਲ ਕਰ ਰਹੇ ਸੀ। ਆਤਮਾ ਕੋਲ, ਬੇਸ਼ੱਕ, ਬਹੁਤ ਸ਼ਕਤੀ ਹੈ। ਅਤੇ ਅਸੀਂ, ਆਤਮਾਵਾਂ, ਅਸੀਂ ਮਨ, ਸਰੀਰ, ਵਿਚਾਰ, ਭਾਵਨਾ, ਮਾਨਸਿਕ ਸ਼ਕਤੀ, ਅਤੇ ਸਰੀਰ ਵਿੱਚ ਵਿਰਾਸਤ ਵਿੱਚ ਪ੍ਰਾਪਤ ਬਹੁਤ ਸਾਰੀਆਂ ਕਿਸਮਾਂ ਦੀਆਂ ਸ਼ਕਤੀਆਂ ਸਰੀਰਕ ਖੇਤਰ ਵਿੱਚ ਵਰਤਦੇ ਹਾਂ। ਆਤਮਾ ਸਰੀਰ ਦੇ ਸਾਧਨਾਂ ਦੀ ਵਰਤੋਂ ਕਰੇਗੀ, ਸਰੀਰ ਨੂੰ ਸਹੀ ਦਿਸ਼ਾ ਵਿੱਚ ਨਿਰਦੇਸ਼ਿਤ ਕਰਨ ਲਈ ਤਾਂ ਜੋ ਤੁਹਾਨੂੰ ਇਸ ਸੰਸਾਰ ਵਿੱਚ ਜਿਉਂਦੇ ਰਹਿਣ ਵਿੱਚ ਮਦਦ ਮਿਲ ਸਕੇ ਅਤੇ ਤੁਹਾਡੇ ਆਲੇ ਦੁਆਲੇ ਦੇ ਦੂਜਿਆਂ ਦੀ ਮਦਦ ਕੀਤੀ ਜਾ ਸਕੇ।ਕਿਉਂਕਿ ਇਸ ਸੰਸਾਰ ਵਿੱਚ, ਤੁਹਾਨੂੰ ਭੌਤਿਕ ਸਰੀਰ ਦੀ ਲੋੜ ਹੈ। ਇਸ ਸੰਸਾਰ ਵਿੱਚ ਗਿਆਨਵਾਨ ਹੋਣ ਲਈ, ਤੁਹਾਨੂੰ ਭੌਤਿਕ ਸਰੀਰ ਦੀ ਲੋੜ ਹੈ। ਨਹੀਂ ਤਾਂ, ਜੇ ਭੌਤਿਕ ਸਰੀਰ ਜ਼ਰੂਰੀ ਨਹੀਂ ਹੈ, ਤਾਂ ਪ੍ਰਮਾਤਮਾ ਸਾਨੂੰ ਸਿਖਾਉਣ ਲਈ ਭਗਵਾਨ ਯਿਸੂ ਜਾਂ ਬੁੱਧ, ਜਾਂ ਹੋਰ ਗਿਆਨਵਾਨ ਗੁਰੂਆਂ ਨੂੰ ਸਾਡੇ ਸੰਸਾਰ ਵਿੱਚ ਭੇਜਣ ਦੀ ਖੇਚਲ ਕਿਉਂ ਕਰੇਗਾ? ਕਿਉਂਕਿ ਇਹ ਨੇੜਤਾ ਹੈ। ਜਿਵੇਂ ਕਿ ਬਿਜਲੀ ਨੂੰ ਇੱਕ ਖੰਭੇ ਦੀ ਲੋੜ ਹੈ, ਇੱਕ ਜਨਰੇਟਰ ਦੀ ਲੋੜ ਹੈ, ਜਾਂ ਤੁਹਾਡੇ ਘਰ ਨਾਲ ਜੁੜਨ ਲਈ ਇੱਕ ਕੇਬਲ ਦੀ ਲੋੜ ਹੈ ਤਾਂ ਜੋ ਤੁਸੀਂ ਇਸਨੂੰ ਵਰਤ ਸਕੋ। ਆਤਮਾ ਇੱਕ ਚੀਜ਼ ਹੈ, ਪਰ ਪੂਰੇ ਬ੍ਰਹਿਮੰਡ ਨਾਲ ਜੁੜੇ ਰਹਿਣ ਲਈ, ਗਿਆਨ ਦਾ ਸੰਚਾਰ ਕਰਨ ਲਈ ਤੁਹਾਨੂੰ ਇੱਕ ਭੌਤਿਕ ਸਰੀਰ ਦੀ ਲੋੜ ਹੈ। ਇਸੇ ਲਈ ਗੁਰੂਆਂ ਨੂੰ ਇਸ ਸੰਸਾਰ ਵਿੱਚ ਅਵਤਾਰ ਧਾਰਨ ਕਰਨਾ ਪੈਂਦਾ ਹੈ, ਬਹੁਤ ਦੁੱਖ ਝੱਲਦੇ ਹੋਏ, ਬਹੁਤ ਕੁਰਬਾਨੀ ਦਿੰਦੇ ਹੋਏ, ਹੋਰ ਭੌਤਿਕ ਜੀਵਾਂ ਦੇ ਨੇੜੇ ਹੋਣ ਲਈ, ਉਨ੍ਹਾਂ ਨੂੰ ਉੱਚਾ ਚੁੱਕਣ ਲਈ, ਉਨ੍ਹਾਂ ਨੂੰ ਪ੍ਰਕਾਸ਼ਮਾਨ ਕਰਨ ਲਈ, ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ, ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਘਰ ਪਹੁੰਚਾਉਣ ਦੀ ਅਗਵਾਈ ਕਰਨ ਲਈ।ਹੁਣ, ਅਸੀਂ ਇਸ ਕਿਸਮ ਦੀ ਚੀਜ਼ ਜਿਸ ਬਾਰੇ ਅਸੀਂ ਗਲ ਕਰਦੇ ਹਾਂ, ਆਤਮਾ, ਜੇ ਇਹ ਸਰੀਰ ਨੂੰ ਛੱਡ ਦਿੰਦੀ ਹੈ, ਜਿਵੇਂ ਕਿ ਜਦੋਂ ਅਸੀਂ ਮਰਦੇ ਹਾਂ, ਤਾਂ ਆਤਮਾ ਸਰੀਰ ਨੂੰ ਛੱਡ ਦਿੰਦੀ ਹੈ। ਪਰ ਆਤਮਾ ਅਜੇ ਵੀ ਆਜ਼ਾਦ ਨਹੀਂ ਹੈ। ਜੇ ਅਸੀਂ ਉੱਚੇ ਗਿਆਨਵਾਨ ਜੀਵ ਨਹੀਂ ਹਾਂ, ਤਾਂ ਅਸੀਂ ਆਜ਼ਾਦ ਨਹੀਂ ਹੋ ਸਕਦੇ ਕਿਉਂਕਿ ਮੌਤ ਦੇ ਸਮੇਂ ਆਤਮਾ ਸਰੀਰ ਤੋਂ ਆਜ਼ਾਦ ਹੈ। ਸਾਡੇ ਕੋਲ ਬਹੁਤ ਸਾਰੇ ਸਰੀਰ ਹਨ। ਕਾਰਕ ਸਰੀਰ ਨਰਕ ਵਿੱਚ ਹੋਰ ਵੀ ਨੀਵਾਂ ਹੈ, ਜੇਕਰ ਅਸੀਂ ਉਤਨੇ ਨੀਵੇਂ ਹਾਂ। ਅਤੇ ਭੌਤਿਕ ਸਰੀਰ, ਅਤੇ ਐਸਟਰਲ, ਸੂਖਮ ਸਰੀਰ, ਕਾਰਕ ਸਰੀਰ, ਬ੍ਰਾਹਮਣ ਸਰੀਰ, ਅਧਿਆਤਮਿਕ ਸਰੀਰ, ਉੱਚਾ, ਵਧੇਰੇ ਉੱਚਾ ਸਰੀਰ। ਹਰ ਸਰੀਰ ਇੱਕ ਸਟੇਸ਼ਨ, ਇੱਕ ਰਿਸੀਵਰ ਵਰਗਾ ਹੈ। ਜਿਵੇਂ ਤੁਹਾਡੇ ਕੋਲ ਇਕ ਬਿਜਲੀ ਪੈਦਾ ਕਰਨ ਵਾਲਾ ਪਾਵਰਹਾਊਸ ਹੈ। ਪਰ ਫਿਰ ਤੁਹਾਨੂੰ ਉਸ ਸ਼ਕਤੀ ਨੂੰ ਵੱਖ-ਵੱਖ ਯੰਤਰਾਂ ਅਤੇ ਵੱਖ-ਵੱਖ ਪ੍ਰਣਾਲੀਆਂ, ਵੱਖ-ਵੱਖ ਵਰਤੋਂ ਲਈ ਵੱਖ-ਵੱਖ ਘਰਾਂ ਨਾਲ ਜੋੜਨ ਲਈ ਕਿਸੇ ਹੋਰ ਸਾਧਨ ਦੀ ਲੋੜ ਹੈ।ਇਸੇ ਤਰ੍ਹਾਂ, ਆਤਮਾ ਨੇ ਕਈ ਸਰੀਰਾਂ ਨੂੰ ਢੱਕਿਆ ਹੋਇਆ ਹੈ। ਇਹ ਸੁਰੱਖਿਆ ਲਈ ਵੀ ਹੈ, ਜਦੋਂ ਕਿ ਆਤਮਾ ਉੱਚ ਸੰਸਾਰ ਨਾਲ ਜੁੜੀ ਹੋਈ ਹੈ। ਤੁਹਾਡੇ ਕੋਲ ਕੇਵਲ ਇੱਕ ਸਰੀਰ ਨਹੀਂ ਹੈ ਕਿਉਂਕਿ ਹਰ ਇਕ ਸੰਸਾਰ ਨੂੰ ਇੱਕ ਵੱਖਰੇ ਸਰੀਰ ਦੀ ਲੋੜ ਹੈ। ਸਾਰੇ ਰਾਹ ਨਰਕ, ਐਸਟਰਲ, ਸੂਖਮ ਸੰਸਾਰ ਤੋਂ ਭੌਤਿਕ ਸੰਸਾਰ ਤੱਕ, ਉੱਚੇ ਅਤੇ ਹੋਰ ਉੱਚੇ ਆਯਾਮ ਤੱਕ। ਹਰ ਇੱਕ ਨੂੰ ਇੱਕ ਵਿਸ਼ੇਸ਼ ਸਰੀਰ ਦੀ ਲੋੜ ਹੁੰਦੀ ਹੈ। ਕੁਝ ਸਰੀਰ ਜੋ ਤੁਸੀਂ ਦੇਖ ਸਕਦੇ ਹੋ, ਜਿਵੇਂ ਇੱਥੇ ਭੌਤਿਕ ਖੇਤਰ ਵਿੱਚ, ਅਸੀਂ ਸਰੀਰ ਦੀ ਹੋਂਦ ਦੁਆਰਾ ਇੱਕ ਦੂਜੇ ਨੂੰ ਦੇਖ ਸਕਦੇ ਹਾਂ। ਅਤੇ ਐਸਟਰਲ, ਸੂਖਮ ਸੰਸਾਰ ਵਿੱਚ, ਅਸੀਂ ਆਪਣੇ ਆਪ ਨੂੰ ਵੀ ਦੇਖ ਸਕਦੇ ਹਾਂ, ਪਰ ਐਸਟਰਲ, ਸੂਖਮ ਸਰੀਰ ਇਸ ਭੌਤਿਕ ਸਰੀਰ ਨਾਲੋਂ ਘੱਟ ਖਰਵਾ ਹੈ। ਅਤੇ ਐਸਟਰਲ, ਸੂਖਮ ਨਾਲੋਂ ਉੱਚਾ ਅਤੇ ਹੋਰ ਉੱਚਾ, ਤਾਂ ਸਰੀਰ ਬਾਰੀਕ ਅਤੇ ਬਾਰੀਕ ਹੈ। ਜਦੋਂ ਤੱਕ ਉੱਚੇ ਅਤੇ ਉੱਚੇ ਸੰਸਾਰ ਵਿੱਚ, ਤੁਸੀਂ ਸਾਰਾ ਪ੍ਰਕਾਸ਼ ਵੇਖੋਂਗੇ ਅਤੇ ਤੁਸੀਂ ਇਸ ਨੂੰ ਢੱਕਣ ਵਾਲਾ ਕੋਈ ਸਰੀਰ ਨਹੀਂ ਦੇਖ ਸਕੋਗੇ। ਅਤੇ ਉੱਥੇ ਆਤਮਾ ਸਭ ਤੋਂ ਉੱਚੇ ਆਯਾਮ ਵਿੱਚ ਪੂਰੀ ਤਰ੍ਹਾਂ ਆਜ਼ਾਦ ਹੈ।Photo Caption: ਆਖਰੀ ਸਾਹ ਤਕ ਤੁਹਾਡੀ ਰਖਿਆ!