ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਵਿਤਰ ਮਹਿਲਾਂ ਦਾ ਸਥਾਨ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਬਸ ਤੁਹਾਨੂੰ ਦੁਬਾਰਾ ਯਾਦ ਦਿਲਾਉਣਾ ਵੀ ਚਾਹੁੰਦੀ ਹਾਂ ਕਿ ਰਾਤ ਦੇ ਸਮੇਂ, ਜੇਕਰ ਬਿਲਕੁਲ ਜ਼ਰੂਰੀ ਨਾ ਹੋਵੇ, ਬਾਹਰ ਨਾ ਜਾਣਾ, ਖਾਸ ਕਰਕੇ ਇਕਲੇ ਹਨੇਰੇ ਵਿਚ। ਕਿਉਂਕਿ ਰਾਤ ਦਾ ਸਮਾਂ ਨਾਕਾਰਾਤਮਿਕ ਜੀਵਾਂ ਦਾ ਇਕ ਸਮਾਂ ਹੈ, ਜਿਵੇਂ ਕਿ ਜੋਸ਼ੀਲੇ ਦਾਨਵਾਂ, ਜੋਸ਼ੀਲੇ ਭੂਤ, ਅਤੇ ਉਹ ਇਥੋਂ ਤਕ ਤੁਹਾਡੀਆਂ ਖੁਲੀਆਂ ਖਿੜਕੀਆਂ ਅਤੇ ਖੁਲੇ ਦਰਵਾਜ਼ਿਆਂ ਵਿਚਦੀ ਲੰਘ ਸਕਦੇ ਹਨ। ਫਿਰ, ਅੰਦਰ ਲਾਇਟ ਜਗਦੀ ਰਖੋ ਜੇਕਰ ਤੁਹਾਨੂੰ ਲੋੜ ਹੋਵੇ, ਨਹੀਂ ਤਾਂ, ਦਿਸਹਦਾ ਉਤੇ ਸੂਰਜ ਦੇ ਅਲੋਪ ਹੋ ਜਾਣ ਤੋਂ ਪਹਿਲਾਂ ਆਪਣਾ ਦਰਵਾਜ਼ਾ ਬੰਦ ਕਰੋ । ਇਸ ਨੂੰ ਸਵੇਰੇ ਖੋਲੋ, ਦਿਨ ਦੀ ਰੋਸ਼ਨੀ ਵਿਚ, ਜਦੋਂ ਇਹ ਤੁਹਾਡੇ ਸਭ ਚੀਜ਼ ਸਪਸ਼ਟ ਤੌਰ ਤੇ ਦੇਖਣ ਲਈ ਪਹਿਲੇ ਹੀ ਕਾਫੀ ਚਮਕਦਾਰ ਹੋਵੇ । ਉਹ ਇਕ ਬਹੁਤ ਹੀ ਛੋਟੀ ਜਿਹੀ ਝੀਤ ਵਿਚ ਦੀ ਵੀ ਇਥੋਂ ਤਕ ਅੰਦਰ ਜਾ ਸਕਦੇ ਹਨ, ਇਕ ਵਡੀ ਖੁਲੀ ਖਿੜਕੀ ਅਤੇ ਦਰਵਾਜ਼ੇ ਦੀ ਗਲ ਕਰਨੀ ਤਾਂ ਪਾਸੇ ਰਹੀ। […]

ਹਾਏ, ਖੂਬਸੂਰਤ ਆਤਮਾਵਾਂ, ਪ੍ਰਮਾਤਮਾ ਦੇ ਪਿਆਰਿਓ। ਹਾਂਜੀ, ਮੈਂ ਜਾਣਦੀ ਹਾਂ, ਤੁਸੀਂ ਮੇਰੇ ਬਾਰੇ ਸੋਚਦੇ ਹੋ ਅਤੇ ਮੈਨੂੰ ਮਿਸ ਕਰਦੇ ਹੋ। ਉਹ ਸਭ ਲਈ ਤੁਹਾਡਾ ਧੰਨਵਾਦ। ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਅਜ਼ੇ ਇਸ ਖੂਬਸੂਰਤ ਸੰਸਾਰ ਵਿਚ ਹਾਂ, ਭਾਵੇਂ ਜਲਵਾਯੂ ਤਬਦੀਲੀ, ਮਹਾਂਮਾਰੀ, ਆਫਤਾਂ ਕਾਰਨ, ਜੋ ਵੀ ਹੋਵੇ , ਬਹੁਤ ਕੁਝ ਚਲਾ ਗਿਆ ਹੈ। ਸਾਡੀ ਬ੍ਰਹਿਮੰਡ ਦੇ ਕਾਨੂੰਨ ਦੀ ਅਗਿਆਨਤਾ ਕਾਰਨ ਇਹ ਕਰਨਾ ਪਿਆ। ਕਿਵੇਂ ਵੀ, ਜਿੰਨਾਂ ਚਿਰ ਅਸੀਂ ਜਿਉਂਦੇ ਹਾਂ, ਅਸੀਂ ਕੋਸ਼ਿਸ਼ ਕਰੀਏ। ਕ੍ਰਿਪਾ ਕਰਕੇ ਸਭ ਤੋਂ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰੋ, ਜਿਸ ਦੀ ਤੁਸੀਂ ਕਦੇ ਕਲਪਨਾ ਕਰ ਸਕਦੇ ਹੋ। ਕਿਉਂਕਿ ਜੇਕਰ ਤੁਸੀਂ ਸਭ ਤੋਂ ਵਧੀਆ ਇਨਸਾਨ ਹੋ, ਫਿਰ ਤੁਸੀਂ ਸੰਤ ਆਸਾਨੀ ਨਾਲ ਬਣ ਜਾਵੋਂਗੇ। ਹਾਂਜੀ, ਤੁਸੀਂ ਪਹਿਲੇ ਹੀ ਜਾਣਦੇ ਹੋ। ਘਟੋ ਘਟ ਉਹ ਜਿਨਾਂ ਨੂੰ ਕੁਆਨ ਯਿੰਨ ਵਿਧੀ ਵਿਚ ਦੀਖਿਆ ਮਿਲੀ ਹੈ, ਕੁਆਨ ਯਿੰਨ ਜੀਵਨ ਦੇ ਢੰਗ ਵਿਚ ਹਨ, ਅਤੇ ਵੀਗਨ ਹੋਣ ਦੇ ਨਾਤੇ, ਤੁਸੀਂ ਉਹ ਜਾਣਦੇ ਹੋ।

ਮੈਂ ਬਸ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨਾਂ ਨੇ ਬਾਹਰ ਜਾ ਕੇ ਦੂਜਿਆਂ ਨੂੰ ਨੈਤਿਕ ਮਿਆਰਾਂ, ਸਵਰਗਾਂ ਦੇ ਕਾਨੂੰਨ ਅਤੇ ਪ੍ਰਮਾਤਮਾ ਦੇ ਹੁਕਮਾਂ ਅਨਸਾਰ ਰਹਿਣ ਲਈ ਯਕੀਨ ਦਿਵਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਨਹੀਂ ਕਿ ਪ੍ਰਮਾਤਮਾ ਸਾਡੇ ਤੋਂ ਕੋਈ ਚੀਜ਼ ਚਾਹੁੰਦੇ ਹਨ। ਇਹੀ ਹੈ ਬਸ ਕਿ ਸਾਡੀ ਜਿੰਦਗੀ ਜੀਣ ਦੇ ਉਥੇ ਢੰਗ ਹਨ ਜੋ ਸਾਨੂੰ ਸਵਰਗ ਅਤੇ ਧਰਤੀ ਦਾ ਸਭ ਤੋਂ ਵਧੀਆ ਉਦਾਹਰਣ ਬਣਾਉਂਦੇ ਹਨ, ਅਤੇ ਨਾਲੇ ਇਹ, ਬੇਸ਼ਕ, ਨਤੀਜੇ ਵਜੋਂ ਤੁਹਾਡੀ ਜਿੰਦਗੀ ਨੂੰ ਸਭ ਤੋਂ ਵਧੀਆ ਸੰਭਵ ਬਨਾਉਂਦੀ ਹੈ, ਜਿਸ ਤਰਾਂ ਤੁਸੀਂ ਇਹ ਚਾਹੁੰਦੇ ਹੋ। ਮੈਂ ਬਸ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਤੁਹਾਡਾ ਸਾਰਿਆਂ ਦਾ ਜੋ ਦੂਜਿਆਂ ਦੇ ਰੂਹਾਨੀ ਮਿਆਰ ਨੂੰ ਉਚਾ ਚੁਕਣ ਵਿਚ, ਨਾਲੇ ਦੁਖੀ ਮਨੁਖਾਂ, ਜਾਨਵਰ-ਲੋਕਾਂ, ਅਤੇ ਧਰਤੀ ਉਤੇ ਹੋਰਨਾਂ ਜੀਵਾਂ ਦੇ ਵਧੇਰੇ ਉਚੇ ਚੁਕੇ ਜਾਣ, ਵਧੇਰੇ ਖੁਸ਼, ਵਧੇਰੇ ਨੇਕ ਅਤੇ ਰਹਿਮਦਿਲ ਬਣਨ ਵਿਚ, ਅਤੇ ਇਸ ਗ੍ਰਹਿ ਉਤੇ ਅਸਲੀ ਸਚੇ ਜੀਵਨ ਦੇ ਭਾਵ ਨੂੰ ਜਾਣਨ ਵਿਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ

ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਮੈਂ ਜਾਣਦੀ ਹਾਂ ਤੁਸੀਂ ਬਹੁਤ ਸਖਤ ਕੋਸ਼ਿਸ਼ ਕਰਦੇ ਹੋ ਆਪਣੇ ਪਹਿਲੇ ਹੀ ਸਖਤ ਕੰਮ ਦੇ ਬਾਵਜੂਦ, ਇਕ ਵਿਆਸਤ ਸਕੈਡਿਉਲ ਦੇ ਬਾਵਜੂਦ, ਅਨੇਕ ਹੀ ਹੋਰ ਕੰਮਾਂ ਦੇ ਬਾਵਜੂਦ ਜੋ ਤੁਹਾਨੂੰ ਕਰਨੇ ਪੈਂਦੇ ਹਨ, ਅਤੇ, ਬਿਨਾਂਸ਼ਕ, ਅੰਦਰਲਾ ਕੰਮ ਜੋ ਤੁਸੀਂ ਹਰ ਰੋਜ਼ ਆਪਣੇ ਮੈਡੀਟੇਸ਼ਨ ਦੌਰਾਨ ਕਰਦੇ ਹੋ। ਜਿਉਂ ਜਿਉਂ ਦਿਨ ਬੀਤਦੇ ਜਾਂਦੇ ਹਨ ਘਟੋ ਘਟ ਤੁਸੀਂ ਪ੍ਰਮਾਤਮਾ ਨੂੰ ਜਾਨਣ ਦੀ ਕੋਸ਼ਿਸ਼ ਕਰਦੇ ਹੋ - ਘਟੋ-ਘਟ ਇਹ। ਕਿਉਂਕਿ ਇਹ ਇਕੋ ਚੀਜ਼ ਹੈ ਜੋ ਸਾਡੇ ਲਈ ਹੁਣ ਅਤੇ ਬਾਅਦ ਵਿਚ ਮਹਤਵਪੂਰਨ ਹੈ। ਤੁਹਾਡੇ ਸਾਰ‌ਿਆਂ ਲਈ ਜਿਹੜੇ ਅੰਦਰੂਨੀ ਸਵਰਗੀ ਧੁਨਾਂ, ਵਾਏਬਰੇਸ਼ਨ, ਅਤੇ ਨਾਲੇ ਅੰਦਰੂਨੀ ਸਵਰਗੀ ਰੋਸ਼ਨੀ ਦੁਆਰਾ ਪ੍ਰਮਾਤਮਾ ਨਾਲ ਸਿਧਾ ਜੁੜਨ ਲਈ ਅਭਿਆਸ ਕਰਦੇ ਹਨ, ਤੁਹਾਡਾ ਧੰਨਵਾਦ। ਪ੍ਰਮਾਤਮਾ ਤੁਹਾਡਾ ਭਲਾ ਕਰੇ ਤੁਹਾਡੀ ਤਰਕੀ ਨੂੰ ਅਗੇ ਵਧਾਉਣ ਲਈ ਅਤੇ ਤੁਹਾਡੀ ਆਤਮਾ, ਤੁਹਾਡੀ ਰੂਹ, ਤੁਹਾਡੀ ਜਿੰਦਗੀ ਦੇ ਵਾਧੇ ਵਿਚ ।

ਮੈਂ ਬਸ ਤੁਹਾਨੂੰ ਦੁਬਾਰਾ ਯਾਦ ਦਿਲਾਉਂਦੀ ਹਾਂ ਕਿ ਸੂਰਜ ਦੇ ਛੁਪਣ ਤੋਂ ਬਾਅਦ, ਇਹ ਬਿਹਤਰ ਹੈ ਦੁਬਾਰਾ ਨਾ ਖਾਣਾ, ਜਾਂ ਘਟੋ ਘਟ ਬਹੁਤ ਘਟ - ਬਸ ਕਾਫੀ ਹੀ। ਜੇ ਕਦੇ ਤੁਸੀਂ ਬਹੁਤ ਭੁਖੇ ਹੋਵੋਂ, ਫਿਰ ਦੁਪਹਿਰ ਦੇ ਖਾਣੇ ਨਾਲੋਂ ਘਟ ਖਾਉ। ਦਿਹਾੜੀ ਵਿਚ ਦੋ ਵਾਰ ਸਚਮੁਚ ਪਹਿਲੇ ਹੀ ਕਾਫੀ ਚੰਗਾ ਹੈ - ਨਾਸ਼ਤਾ ਅਤੇ ਰਾਤ ਦਾ ਭੋਜ਼ਨ - ਸੂਰਜ਼ ਦੇ ਛੁਪਣ ਤੋਂ ਪਹਿਲਾਂ, ਜੇਕਰ ਤੁਹਾਡੇ ਕੰਮ ਦਾ ਸਕੈਡ‌ਿਉਲ ਇਜ਼ਾਜਤ ਦਿੰਦਾ ਹੈ। ਅਤੇ ਫਿਰ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ ਜਿਤਨਾ ਤੁਸੀਂ ਕਰ ਸਕਦੇ ਹੋ। ਉਸ ਸਮੇਂ ਤੋਂ ਅਗਲੇ ਸਵੇਰ ਤਕ। ਚੀਜ਼ਾਂ ਜ਼ਲਦੀ ਅਤੇ ਕੁਸ਼ਲਤਾ ਨਾਲ ਕਰਨ ਦੀ ਕੋਸ਼ਿਸ਼ ਕਰੋ, ਤਾਂਕਿ ਤੁਹਾਡੇ ਕੋਲ ਵਧੇਰੇ ਸਮਾਂ ਹੋਵੇ, ਮੈਡੀਟੇਸ਼ਨ ਕਰਨ ਲਈ, ਜਾਂ ਕੁਝ ਹੋਰ ਚੰਗਾ ਕੰਮ ਦੂਜਿਆਂ ਦੀ ਮਦਦ ਕਰਨ ਲਈ ਜਿਹੜੇ ਰੂਹਾਨੀ ਤੌਰ ਤੇ ਨਾਲੇ ਭੌਤਿਕ ਤੌਰ ਤੇ ਲੋੜਵੰਦ ਹਨ। ਉਹ ਜਿਹੜੇ ਰੂਹਾਨੀ ਤੌਰ ਤੇ ਲੋੜਵੰਦ ਹਨ ਉਹ ਸਭ ਤੋਂ ਵਧ ਨਿਰਾਸ਼, ਮਾਯੂਸ, ਸਭ ਤੋਂ ਵਧ ਤਰਸਯੋਗ, ਸਭ ਤੋਂ ਵਧ ਮਦਦ ਦੀ ਲੋੜ ਵਿਚ ਹਨ। ਸੋ ਕਰੋ ਜੋ ਤੁਸੀਂ ਕਰ ਸਕਦੇ ਹੋ। ਤੁਹਾਡਾ ਬਹੁਤ ਹੀ ਧੰਨਵਾਦ।

ਮੈਂ ਬਸ ਤੁਹਾਨੂੰ ਦੁਬਾਰਾ ਯਾਦ ਦਿਲਾਉਣਾ ਵੀ ਚਾਹੁੰਦੀ ਹਾਂ ਕਿ ਰਾਤ ਦੇ ਸਮੇਂ, ਜੇਕਰ ਬਿਲਕੁਲ ਜ਼ਰੂਰੀ ਨਾ ਹੋਵੇ, ਬਾਹਰ ਨਾ ਜਾਣਾ, ਖਾਸ ਕਰਕੇ ਇਕਲੇ ਹਨੇਰੇ ਵਿਚ। ਕਿਉਂਕਿ ਰਾਤ ਦਾ ਸਮਾਂ ਨਾਕਾਰਾਤਮਿਕ ਜੀਵਾਂ ਦਾ ਇਕ ਸਮਾਂ ਹੈ, ਜਿਵੇਂ ਕਿ ਜੋਸ਼ੀਲੇ ਦਾਨਵਾਂ, ਜੋਸ਼ੀਲੇ ਭੂਤ, ਅਤੇ ਉਹ ਇਥੋਂ ਤਕ ਤੁਹਾਡੀਆਂ ਖੁਲੀਆਂ ਖਿੜਕੀਆਂ ਅਤੇ ਖੁਲੇ ਦਰਵਾਜ਼ਿਆਂ ਵਿਚਦੀ ਲੰਘ ਸਕਦੇ ਹਨ। ਫਿਰ, ਅੰਦਰ ਲਾਇਟ ਜਗਦੀ ਰਖੋ ਜੇਕਰ ਤੁਹਾਨੂੰ ਲੋੜ ਹੋਵੇ, ਨਹੀਂ ਤਾਂ, ਦਿਸਹਦਾ ਉਤੇ ਸੂਰਜ ਦੇ ਅਲੋਪ ਹੋ ਜਾਣ ਤੋਂ ਪਹਿਲਾਂ ਆਪਣਾ ਦਰਵਾਜ਼ਾ ਬੰਦ ਕਰੋ । ਇਸ ਨੂੰ ਸਵੇਰੇ ਖੋਲੋ, ਦਿਨ ਦੀ ਰੋਸ਼ਨੀ ਵਿਚ, ਜਦੋਂ ਇਹ ਤੁਹਾਡੇ ਸਭ ਚੀਜ਼ ਸਪਸ਼ਟ ਤੌਰ ਤੇ ਦੇਖਣ ਲਈ ਪਹਿਲੇ ਹੀ ਕਾਫੀ ਚਮਕਦਾਰ ਹੋਵੇ । ਉਹ ਇਕ ਬਹੁਤ ਹੀ ਛੋਟੀ ਜਿਹੀ ਝੀਤ ਵਿਚ ਦੀ ਵੀ ਇਥੋਂ ਤਕ ਅੰਦਰ ਜਾ ਸਕਦੇ ਹਨ, ਇਕ ਵਡੀ ਖੁਲੀ ਖਿੜਕੀ ਅਤੇ ਦਰਵਾਜ਼ੇ ਦੀ ਗਲ ਕਰਨੀ ਤਾਂ ਪਾਸੇ ਰਹੀ।

ਪਰ ਮੈਨੂੰ ਭਰੋਸਾ ਹੈ ਕਿ ਉਹ ਜਿਹੜੇ ਕੁਆਨ ਯਿੰਨ ਵਿਧੀ ਦਾ ਸਚੇ ਦਿਲ ਨਾ ਅਭਿਆਸ ਕਰਦੇ ਹਨ, ਤੁਹਾਡੀ ਅੰਦਰੂਨੀ ਅਤੇ ਬਾਹਰੀ ਸੁਰਖਿਆ ਅਤੇ ਵਾਏਬਰੇਸ਼ਨ ਬਹੁਤ ਉਚੇ ਹਨ। ਸੋ, ਭੂਤ ਤੁਹਾਡੇ ਨੇੜੇ ਆਉਣ ਦੇ ਯੋਗ ਨਹੀਂ ਹੋਣਗੇ, ਤੁਹਾਡੇ ਘਰ ਅੰਦਰ ਜਾਣ ਲਈ ਜਾਂ ਤੁਹਾਡੇ ਵਾਤਾਵਰਣ ਦੇ ਨੇੜੇ, ਕਿਉਂਕਿ ਉਥੇ ਤੁਹਾਡੇ ਘਰ ਦੇ ਚਾਰ ਚੁਫੇਰੇ ਸੁਰਖਿਆ ਦਾ ਇਕ ਚਕਰ (ਰਾਮ ਕਾਰ) ਹੋਵੇਗਾ। ਜਿਤਨਾ ਚੌੜਾ ਅਤੇ ਮਜ਼ਬੂਤ (ਸੁਰਖਿਆ ਦਾ ਇਕ ਚਕਰ): ਤੁਹਾਡੇ ਰੂਹਾਨੀ ਅਭਿਆਸ ਦੀ ਕੀਮਤ ਉਤੇ ਨਿਰਭਰ ਕਰਦਾ ਹੈ। ਪਰ ਤੁਹਾਡੇ ਕੋਲ ਆਪਣੀ ਤੰਦਰੁਸਤੀ ਵਿਚ, ਤੁਹਾਡੀ ਹੋਂਦ ਵਿਚ, ਤੁਹਾਡੇ ਅਧਿਆਤਮਿਕ ਮੁਲ ਅਤੇ ਸ਼ਕਤੀ ਵਿਚ ਵਧੇਰੇ ਸ਼ਕਤੀਸ਼ਾਲੀ ਬਣਨ ਦਾ ਇਕ ਮੌਕਾ ਹੈ। ਸੋ ਕ੍ਰਿਪਾ ਕਰਕੇ, ਜਿਤਨਾ ਜਿਆਦਾ ਤੁਸੀਂ ਮੈਡੀਟੇਸ਼ਨ ਅਤੇ ਰੁਹਾਨੀ ਅਭਿਆਸ ਕਰਦੇ ਹੋ, ਉਤਨੇ ਮਜ਼ਬੂਤ ਤੁਸੀਂ ਬਣੋਂਗੇ, ਅਤੇ ਕੁਝ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਤੁਸੀਂ ਉਹ ਸਭ ਪਹਿਲੇ ਹੀ ਅਨੇਕ ਹੀ ਉਦਾਹਰਣਾਂ ਦੁਆਰਾ, ਅਨੇਕ ਹੀ ਤਜ਼ਰਬਿਆਂ ਦੁਆਰਾ ਜਾਣਦੇ ਹੋ - ਦੋਵੇਂ ਬਾਹਰਲੇ ਅਤੇ ਅੰਦਰਲੇ ਜੋ ਤੁਸੀਂ ਦ੍ਰਿਸ਼ਟੀ ਰਾਹੀਂ ਜਾਣਦੇ ਹੋ, ਜਿਵੇਂ ਤੁਸੀਂ ਆਪਣੇ ਦ੍ਰਿਸ਼ ਵਿਚ ਦੇਖ ਸਕਦੇ ਹੋ, ਜਾਂ ਤੁਸੀਂ ਅਨੁਭਵੀ ਤੌਰ ਤੇ ਜਾਣਦੇ ਹੋ, ਜਾਂ ਤੁਸੀਂ ਇਸ ਨੂੰ ਆਪਣੇ ਆਪ ਸਚੇਤ ਤੌਰ ਤੇ ਅਨੁਭਵ ਕੀਤਾ ਹੈ।

ਹਾਲ ਹੀ ਵਿਚ, ਮਹਾਰਾਜ ਜੋਸ਼ੀਲੇ ਭੂਤਾਂ ਦੇ ਰਾਜੇ ਨੇ, ਪਹਿਲੇ ਹੀ ਨਿਵਾਸ ਲੈ ਲਿਆ ਹੈ ਜਿਥੇ ਮੈਂ ਸਮਾਨ ਕਿਸਮਾਂ ਦੇ ਜੀਵਾਂ ਲਈ ਜਿਵੇਂ ਜੋਸ਼ੀਲੇ ਦਾਨਵਾਂ ਲਈ ਜਾਂ ਜੋਸ਼ੀਲੇ ਭੂਤਾਂ ਲਈ ਇਕ ਸੰਸਾਰ ਬਣਾਇਆ ਹੈ। ਪਰ ਜੋਸ਼ੀਲੇ ਦਾਨਵਾਂ ਦੇ ਰਾਜੇ ਨੇ ਅਜ਼ੇ ਇਸ ਗ੍ਰਹਿ ਤੇ ਰਹਿਣ ਦੀ ਚੋਣ ਕੀਤੀ ਹੈ। ਜੋਸ਼ੀਲੇ ਭੂਤਾਂ ਦੇ ਰਾਜੇ ਨੇ ਫੈਂਸਲਾ ਲਿਆ ਆਪਣੇ ਸਾਰੇ ਸੇਵਾਦਾਰਾਂ, ਆਪਣੇ ਨਾਗਰਿਕਾਂ ਨੂੰ, ਸਾਰੇ ਰਾਹ ਸੰਸਾਰ ਨੂੰ ਲਿਜਾਣ ਲਈ ਜੋ ਮੈਂ ਆਈਫਿਊਜ਼ ਦੇ ਨਾਮ ਨਾਲ ਸਿਰਜ਼‌ਿਆ ਹੈ। ਆਈ-ਫਿ-ਊ-ਜ਼। ਹੁਣ, ਉਹ ਬਹੁਤ ਖੁਸ਼ ਹਨ, ਖੁਸ਼ ਅਤੇ ਉਸ ਜਗਾ ਲਈ ਪ੍ਰਮਾਤਮਾ ਦੇ ਬਹੁਤ ਧੰਨਵਾਦੀ ਹਨ, ਜੋ ਤੀਸਰੇ ਪਧਰ ਤੋਂ ਉਪਰ ਹੈ, ਤੀਸਰੇ ਅਤੇ ਚੌਥੇ ਰੂਹਾਨੀ ਪਧਰ ਦੇ ਵਿਚਕਾਰ। ਤੁਸੀਂ ਉਨਾਂ ਖੇਤਰਾਂ ਨੂੰ ਜਾਣਦੇ ਹੋ। ਜਿਨਾਂ ਨੂੰ ਮੇਰੇ ਵਲੋਂ ਦੀਖਿਆ ਮਿਲੀ ਹੈ ਉਹ ਉਨਾਂ ਖੇਤਰਾਂ ਨੂੰ ਜਾਣਦੇ ਹਨ। ਹੁਣ ਉਹ ਬਹੁਤ ਖੁਸ਼ ਹਨ। ਸੋ ਉਦੋਂ ਤੋਂ - ਇਹ ਬਸ ਸ਼ਾਇਦ ਇਕ ਹਫਤੇ ਤੋਂ ਘਟ ਜਾਪਦਾ ਹੈ , ਇਥੋਂ ਤਕ, ਜਿਵੇਂ ਕਿ ਉਹ ਕਲਪਨਾ ਨਹੀਂ ਕਰ ਸਕਦੇ ਉਨਾਂ ਦਾ ਨਵਾਂ-ਪ੍ਰਦਾਨ ਕੀਤਾ ਗਿਆ ਨਿਵਾਸ ਕਿਤਨਾ ਖੂਬਸੂਰਤ ਅਤੇ ਅਨੰਦਮਈ ਹੈ, ਕਹਿੰਦੇ ਹੋਏ, "ਸਾਨੂੰ ਇਹ ਪਹਿਲਾਂ ਜਾਨਣਾ ਚਾਹੀਦਾ ਸੀ; ਅਸੀਂ ਪਹਿਲਾਂ ਇਹ ਕਿਉਂ ਨਹੀਂ ਜਾਣਦੇ ਸੀ..." - ਸੋ, ਉਹ ਬਹੁਤ ਖੁਸ਼ ਅਤੇ ਬਹੁਤ ਆਭਾਰੀ ਹਨ।

ਅਤੇ ਉਹ ਬਹੁਤ ਸਾਰਾ ਪਿਆਰ ਭੇਜਦੇ ਹਨ ਜੋ ਮੈਂ ਹਰ ਰੋਜ਼ ਮਹਿਸੂਸ ਕਰਦੀ ਹਾਂ। ਮੈਂ ਵੀ ਹੈਰਾਨ ਹਾਂ ਅਜਿਹੇ ਇਕ ਅਚਾਨਕ ਪਿਆਰ ਦੇ ਸੰਚਾਰਨ ਨਾਲ, ਆਮ ਪਿਆਰ ਦੀ ਧਾਰਾ ਵਾਂਗ ਨਹੀਂ ਹੈ ਜੋ ਮੈਂ ਇਸ ਗ੍ਰਹਿ ਤੇ ਤੁਹਾਡੇ ਤੋਂ ਅਤੇ ਹੋਰ ਕੁਲੀਨ, ਨੇਕ ਅਤੇ ਚੰਗੇ ਜੀਵਾਂ ਤੋਂ ਪ੍ਰਾਪਤ ਕਰਦੀ ਹਾਂ। ਇਹ ਅਜ਼ੇ ਪ੍ਰਮਾਤਮਾ ਵਲੋਂ ਪਿਆਰ ਨਹੀਂ ਸ਼ਾਮਲ ਕਰਦਾ, ਅੰਤਮ ਸਤਿਗੁਰੂ ਤੋਂ ਪਿਆਰ, ਪ੍ਰਮਾਤਮਾ ਦੇ ਇਕਲੌਤੇ ਪੁਤਰ ਤੋਂ, ਅਤੇ ਸਾਰ‌ੀਆਂ ਦਿਸ਼ਾਵਾਂ ਅਤੇ ਸਾਰੇ ਸਮ‌ਿਆਂ ਦੇ ਸੰਤਾਂ ਅਤੇ ਰਿਸ਼ੀ-ਮੁਨੀਆਂ ਅਤੇ ਗੁਰੂਆਂ ਦਾ ਪਿਆਰ। ਮੈਂ ਇਹਦੇ ਬਾਰੇ ਬਹੁਤ ਖੁਸ਼ ਹਾਂ। ਸੋ, ਉਸ ਦਾ ਭਾਵ ਹੈ ਕਿ ਸਾਡੇ ਅਭਿਆਸ ਵਿਚ ਅਤੇ ਇਥੇ ਧਰਤੀ ਉਤੇ ਸਾਡੇ ਦੂਜਿਆਂ ਦੀ ਮਦਦ ਕਰਨ ਦੇ ਯਤਨ ਵਿਚ ਘਟ ਗੜਬੜ ਹੋਵੇਗੀ ਤਾਂਕਿ ਉਹ ਵਧੇਰੇ ਉਚਾ ਚੁਕੇ ਜਾਣ, ਉਨਾਂ ਦੀ ਜਿੰਦਗੀ ਵਧੇਰੇ ਆਰਾਮਦਾਇਕ ਅਤੇ ਸੌਖੀ ਹੋਵੇ।

ਪਰ ਉਥੇ ਧਰਤੀ ਉਥੇ ਮਨੁਖੀ ਰੂਪ ਵਿਚ ਅਜ਼ੇ ਵੀ ਕੁਝ ਦਾਨਵ ਅਤੇ ਭੂਤ ਮੌਜ਼ੂਦ ਹਨ। ਉਹ ਜਿਹੜੇ ਮਨੁਖੀ ਆਕਾਰ ਵਿਚ ਹਨ ਉਨਾਂ ਨਾਲ ਨਜਿਠਣਾ ਵਧੇਰੇ ਮੁਸ਼ਕਲ ਹੈ ਉਨਾਂ ਨਾਲੋਂ ਜਿਨਾਂ ਕੋਲ ਮਨੁਖੀ ਆਕਾਰ ਨਹੀਂ ਹੈ ਆਪਣੀ ਸ਼ਕਤੀ ਨੂੰ ਸਰਗਰਮ ਕਰਨ ਲਈ, ਜਾਂ ਮਨੁਖਾਂ ਅਤੇ ਦੂਜੇ ਜੀਵਾਂ ਲਈ, ਭਾਵ ਜਾਨਵਰ-ਲੋਕਾਂ ਲਈ, ਦਰਖਤ, ਪੌਂਦੇ, ਇਥੋਂ ਤਕ ਪਥਰਾਂ ਲਈ, ਆਪਣੀ ਸ਼ਰਾਰਤ ਜਾਂ ਗੜਬੜ ਪੈਦਾ ਕਰਨ ਲਈ। ਪਰ ਘਟੋ ਘਟ ਬਹੁਤੇ, ਬਹੁਤੇ ਪਹਿਲੇ ਹੀ ਸਾਡੀ ਗ੍ਰਹਿ ਤੋਂ ਪਰੇ ਆਈਫਿਊਜ਼ ਧਰਤੀ ਵਿਚ ਚਲੇ ਗਏ ਹਨ। ਸੋ, ਅਸੀਂ ਖੁਸ਼ ਰਹਿ ਸਕਦੇ ਹਾਂ ਕਿ ਰੁਕਾਵਟ, ਦੁਰਾਚਾਰੀ ਐਨਰਜ਼ੀ ਨੂੰ ਇਕ ਬਹੁਤ ਵਡੇ ਪਧਰ ਤੇ ਘਟਾਇਆ ਗਿਆ ਹੈ। ਅਤੇ ਹੁਣ, ਬਿਨਾਂਸ਼ਕ, ਜਿਵੇਂ ਹਮੇਸ਼ਾਂ ਵਾਂਗ, ਇਹ ਮਨੁਖਾਂ ਤੇ ਨਿਰਭਰ ਕਰਦਾ ਹੈ ਆਪਣੇ ਵਿਹਾਰ ਨੂੰ ਬਦਲਣਾ ਇਕ ਵਧੇਰੇ ਵਿਨੀਤ, ਨੇਕ, ਨੈਕਿਤ ਜੀਵਨ ਜੀਣ ਲਈ, ਤਾਂਕਿ ਸਚਮੁਚ ਕੁਝ ਵੀ ਉਨਾਂ ਤੇ ਨਾ ਆ ਪਵੇ - ਜਾਂ ਬਹੁਤ ਘਟ, ਘਟ ਤੋਂ ਘਟ ਜਾਂ ਜ਼ੀਰੋ।

ਜੋਸ਼ੀਲੇ ਭੂਤ ਇਸ ਆਈਫਿਉਜ਼ ਧਰਤੀ ਵਿਚ ਬਹੁਤ ਖੁਸ਼ ਹਨ, ਉਹ ਬਹੁਤ ਹੀ ਆਭਾਰੀ ਹਨ ਅਤੇ ਬਹੁਤ, ਬਹੁਤ, ਬਹੁਤ ਪਿਆਰ ਘਲ ਰਹੇ ਹਨ। ਮੈਂ ਨਹੀਂ ਜਾਣਦੀ ਜੇਕਰ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ। ਮੈਂ ਇਸ ਨੂੰ ਖੁਦ ਮਹਿਸੂਸ ਕਰ ਸਕਦੀ ਹਾਂ। ਮੇਰਾ ਅੰਦਾਜ਼ਾ ਹੈ ਉਹ ਸਿਰਫ ਮੇਰੇ ਪ੍ਰਤੀ ਆਭਾਰ ਅਤੇ ਪਿਆਰ, ਮੇਰੇ ਲਈ, ਨਿਜ਼ੀ ਤੌਰ ਤੇ ਭੇਜ ਰਹੇ ਹਨ। ਮੈਂ ਇਹ ਅਜ਼ੇ ਵੀ ਅਜ ਮਹਿਸੂਸ ਕਰ ਰਹੀ ਹਾਂ। ਪਰ ਤੁਸੀਂ ਦੇਖੋ, ਉਥੇ ਕੁਝ ਜੋਸ਼ੀਲ਼ੇ ਦਾਨਵ ਅਤੇ ਭੂਤ ਅਜ਼ੇ ਮਨੁਖੀ ਆਕਾਰ ਵਿਚ ਛੁਪੇ ਹੋਏ ਹਨ, ਅਤੇ ਅਸੀਂ ਇਹਦੇ ਬਾਰੇ ਕੁਝ ਬਹੁਤਾ ਨਹੀਂ ਕਰ ਸਕਦੇ। ਬਸ ਹਰ ਇਕ ਦਾ ਆਪਣੇ ਪਿਆਰ ਅਤੇ ਰਹਿਮਦਿਲੀ ਨਾਲ ਵਿਹਾਰ ਕਰੋ। ਫਿਰ, ਹੌਲੀ ਹੌਲੀ, ਚੀਜ਼ਾਂ ਬਦਲ ਜਾਣਗੀਆਂ - ਉਹ ਆਪਣਾ ਦਿਲ ਬਦਲ ਲੈਣਗੇ, ਆਪਣਾ ਰਵਈਆ ਬਦਲ ਲੈਣਗੇ, ਆਪਣਾ ਮਨ ਬਦਲ ਲੈਣਗੇ।

ਮੈਂ ਤੁਹਾਨੂੰ ਇਕ ਲੰਮਾਂ ਸਮਾਂ ਪਹਿਲਾਂ ਦਸਿਆ ਸੀ ਕਿ ਮਹਾਰਾਜ ਜੋਸ਼ੀਲੇ ਦਾਨਵਾਂ ਦਾ ਰਾਜਾ, ਜੋ ਮੈਂ ਕਰ ਰਹੀ ਹਾਂ ਉਸ ਬਾਰੇ ਆਪਣੇ ਨਾਗਰਿਕਾਂ ਤੋਂ ਸਾਰੀਆਂ ਰਿਪੋਰਟਾਂ ਦੁਆਰਾ ਪ੍ਰਭਾਵਿਤ ਕੀਤਾ ਗਿਆ ਸੀ। ਅਤੇ ਨਾਲੇ, ਉਹ ਸੁਪਰੀਮ ਮਾਸਟਰ ਟੈਲੀਵੀਜ਼ਨ ਦੇਖਦੇ ਹਨ, ਜਿਥੇ ਤੁਸੀਂ ਰਿਪੋਰਟ ਕਰਦੇ ਹੋ ਉਸ ਬਾਰੇ ਜੋ ਮੈਂ ਕਰਦੀ ਹਾਂ, ਜਾਂ ਉਹ ਮੇਰੇ ਭਾਸ਼ਣ ਦੇਖਦੇ ਹਨ, ਅਤੇ ਉਨਾਂ ਨੇ ਆਪਣਾ ਮਨ ਬਦਲ ਲਿਆ ਹੈ। ਸੋ ਉਨਾਂ ਨੇ ਮਨੁਖਾਂ ਨੂੰ ਪ੍ਰਸ਼ਾਨ ਕਰਨਾ ਬੰਦ ਕਰਨਾ ਅਤੇ ਮਾੜੇ ਕੰਮ ਕਰਨੇ ਬੰਦ ਕਰਨ ਦਾ ਫੈਂਸਲਾ ਕੀਤਾ ਹੈ, ਭਾਵੇਂ ਮਨੁਖਾਂ ਦੇ ਕਰਮ ਅਤੇ ਮਨੁਖਾਂ ਦੀ ਮਾੜੀ ਐਨਰਜ਼ੀ ਉਨਾਂ ਨੂੰ ਇਹ ਕਰਨ ਦੀ ਇਜ਼ਾਜ਼ਤ ਦੇ ਸਕਦੀ ਹੈ। ਮੈਂ ਜੋਸ਼ੀਲੇ ਦਾਨਵਾਂ ਦੇ ਰਾਜੇ ਅਤੇ ਜੋਸ਼ੀਲੇ ਭੂਤਾਂ ਦੇ ਰਾਜੇ ਦੇ ਅਜਿਹੇ ਇਕ ਯਤਨ ਦੀ, ਅਜਿਹੇ ਇਕ ਗੁਣ ਲਈ ਸਚਮੁਚ ਬਹੁਤ, ਬਹੁਤ ਪ੍ਰਸ਼ੰਸਾ ਕਰਦੀ ਹਾਂ, ਕਿ ਉਹ ਇਥੋਂ ਤਕ ਇਤਨੇ ਦਲੇਰ, ਇਤਨੇ ਬਹਾਦਰ, ਕਿਤਨੇ ਨਿਰਣਾਇਕ ਹੋ ਸਕਦੇ ਅਣਉਚਿਤ ਬੁਰੇ ਮਾਰਗ ਨੂੰ ਛਡਣ ਲਈ, ਆਪਣੀ ਹੋਸ਼ ਵਿਚ ਆਉਣ ਲਈ, ਇਕ ਬਿਹਤਰ ਜਿਉਣ ਦੇ ਤਰੀਕੇ ਵਿਚ ਬਦਲਣ ਲਈ; ਮੈਂ ਇਸ ਬਾਰੇ ਵੀ ਬਹੁਤ ਖੁਸ਼ ਹਾਂ। ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ। ਮੇਰੇ ਆਪਣੇ ਲਈ, ਵੀ, ਮੈਂ ਵਧੇਰੇ ਬਿਹਤਰ ਮਹਿਸੂਸ ਕਰਦੀ ਹਾਂ।

Photo Caption: ਜਿੰਦਾ ਰਹਿਣ ਦੀ ਕੋਸ਼ਿਸ਼ ਕਰ ਰਹੇ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-14
181 ਦੇਖੇ ਗਏ
32:03
2025-01-13
118 ਦੇਖੇ ਗਏ
2025-01-13
100 ਦੇਖੇ ਗਏ
2025-01-12
14547 ਦੇਖੇ ਗਏ
35:41
2025-01-12
183 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ