ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਘਟ ਦਰਦ ਅਤੇ ਕਰਮ ਦਾ ਕਾਰਨ ਬਣਦੇ: ਖਾਣ ਲਈ ਪੌਂਦੇ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜਿਆਦਾਤਰ ਪੌਂਦੇ ਅਤੇ ਰਖ, ਉਹ ਪੀੜਾ ਮਹਿਸੂਸ ਕਰਦੇ ਹਨ ਜਦੋਂ ਅਸੀਂ ਉਨਾਂ ਨੂੰ ਬਿਨਾਂ ਕਿਸੇ ਕਾਰਨ ਕਟਦੇ ਹਾਂ, ਜਿਵੇਂ ਖਾਣ ਲਈ। ਮੈਂ ਸਿਰਫ ਤੁਹਾਡੇ ਲਈ ਇਥੇ ਸੂਚੀਬਧ ਕਰਦੀ ਹਾਂ ਉਹ ਪੌਂਦ‌ੇ, ਉਹ ਸਬਜ਼ੀਆਂ, ਇਥੋਂ ਤਕ ਉਹ ਜੜੀ ਬੂਟੀਆਂ, ਜਿਹੜੇ ਅਜਿਹੀ ਪੀੜਾ, ਦਰਦ ਨਹੀਂ ਮਹਿਸੂਸ ਕਰਦੇ। […] ਇਹ ਇਕ ਪੂਰੀ ਸੂਚੀ ਨਹੀਂ ਹੈ। ਇਕ ਮੋਟਾ ਨਿਯਮ ਹੈ: ਜੇਕਰ ਭੋਜ਼ਨ ਵਜੋਂ ਜੋ ਵੀ ਸਬਜ਼ੀ ਜਾਂ ਪੌਦਾ ਤੁਸੀਂ ਲੈਂਦੇ ਹੋ ਜਿਆਦਾਤਰ ਪਾਣੀ ਸ਼ਾਮਿਲ ਹੈ, ਜਾਂ ਉਨਾਂ ਦਾ ਸਰੀਰ ਬਸ ਫਾਈਬਰ ਦਾ ਬਣ‌ਿਆ ਹੈ, ਜਿਵੇਂ ਕੇਲੇ ਦੇ ਪੌਂਦੇ, ਫਿਰ ਇਹ ਸਭ ਤੋਂ ਵਧ ਸੰਭਾਵਨਾ ਹੈ ਕਿ ਉਹ ਦਰਦ-ਰਹਿਤ ਹਨ, ਭਾਵੇਂ ਉਥੇ, ਬਿਨਾਂਸ਼ਕ, ਕੁਝ ਛੋਟਾਂ ਹਨ। […]

ਪ੍ਰਮਾਤਮਾ ਦੀਆਂ ਮੁਬਾਰਕਾਂ ਨਾਲ ਸਵਾਗਤ, ਖੂਰਬਸੂਰਤ ਰੂਹਾਂ, ਸ਼ਾਨਦਾਰ ਲੋਕੋ, ਪ੍ਰਮੇਸ਼ਵਰ ਦੇ ਪਿਆਰਿਓ। ਤੁਸੀਂ ਸਾਰੇ ਖੁਸ਼ ਰਹੋਂ, ਜੋਸ਼ ਨਾਲ ਭਰਪੂਰ, ਤੁਹਾਡੇ ਜੀਵਨ ਵਿਚ ਭਰਪੂਰ ਸ਼ਾਨਦਾਰ ਘਟਨਾਵਾਂ ਨਾਲ। ਪਿਛਲੀ ਵਾਰ, ਅਸੀਂ ਕਰਮਾਂ ਬਾਰੇ ਗਲ ਕਰ ਰਹੇ ਸੀ। ਹੁਣ ਤਾਂਹੀ, ਅਸੀਂ ਸਿਰਫ ਮਨੁਖਾਂ ਅਤੇ ਹੋਰਨਾ ਜੀਵਾਂ ਤੋਂ ਜਿਵੇਂ ਕਿ ਜਾਨਵਰ ਲੋਕਾਂ ਤੋਂ, ਕਰਮਾਂ ਬਾਰੇ ਗਲ ਕੀਤੀ ਸੀ। ਪਰ ਅਸੀਂ ਗਹਿਰਾਈ ਵਿਚ ਵਿਸ਼ੇਸ਼ ਜੀਵਾਂ ਦੇ, ਜਿਵੇਂ ਕਿ ਪੌਂਦੇ ਅਤੇ ਦਰਖਤਾਂ ਦੇ ਕਰਮਾਂ ਵਿਚ ਨਹੀਂ ਗਏ। ਦਰਖਤ, ਅਸੀਂ ਕਦੇ ਕਦੇ ਪਹਿਲਾਂ ਦਰਖਤਾਂ ਬਾਰੇ ਜ਼ਿਕਰ ਕੀਤਾ ਹੈ, ਪਰ ਪੌਂਦਿਆਂ ਬਾਰੇ, ਮੇਰੇ ਖਿਆਲ ਵਿਚ ਬਹੁਤ ਘਟ। ਸੋ ਅਜ਼, ਮੈਂ ਇਹਦੇ ਬਾਰੇ ਗਲ ਕਰਨੀ ਚਾਹੁੰਦੀ ਹਾਂ। ਕਿਉਂਕਿ ਮੈਂ ਕੁਝ ਪਹਿਲੀਆਂ ਜਨਤਕ ਕਾਂਨਫਰੰਸਾਂ ਵਿਚੋਂ ਕਈਆਂ ਦਾ ਸੰਪਾਦਨ ਕਰ ਰਹੀ ਸੀ, ਅਤੇ ਦਰਸ਼ਕਾਂ ਤੋਂ ਸਵਾਲਾਂ ਵਿਚੋਂ ਇਕ ਸੀ: "ਕੀ ਲੋਕਾਂ ਨੂੰ ਇਸ ਹਦ ਤਕ ਜਾਣਾ ਚਾਹੀਦਾ ਹੈ ਕਿ ਕੋਈ ਕਰਮਾਂ ਦੇ ਨਤੀਜ਼ੇ ਨਾ ਸਿਰਜ਼ੇ ਜਾਣ, ਜਿਵੇਂ ਪੌਣਹਾਰੀ ਬਣਨ ਨਾਲ, ਮਿਸਾਲ ਵਜੋਂ?" ਅਤੇ ਮੇਰੇ ਖਿਆਲ ਵਿਚ ਇਸ ਗ੍ਰਹਿ ਉਤੇ ਜਿਆਦਾਤਰ ਮਨੁਖ ਇਸ ਲਈ ਤਿਆਰ ਨਹੀਂ ਹਨ। ਸੋ, ਅਸੀਂ ਬਸ ਵਧੇਰੇ ਵੀਗਨ ਆਹਾਰ ਉਤੇ ਧਿਆਨ ਕੇਂਦ੍ਰਿਤ ਕਰਦੇ ਹਾਂ।

ਤੁਸੀਂ ਦੇਖੋ, ਵੀਗਨ ਆਹਾਰ ਨਾਲ, ਅਸੀਂ ਵੀ ਅਨੇਕ ਹੀ ਕਿਸਮ ਦੇ ਸਬਜ਼ੀਆਂ ਅਤੇ ਫਲਾਂ ਦੀਆਂ ਸਲਤਨਤਾਂ ਵਿਚ ਜੀਵਾਂ ਨਾਲ ਸਬੰਧਿਤ ਹਾਂ, ਜਿਵੇਂ ਕਿ ਸੇਬ, ਸੰਤਰੇ, ਆਮ ਫਲ ਜੋ ਲੋਕ ਹਰ ਰੋਜ਼ ਖਾਂਦੇ ਹਨ। ਸੋ, ਮੈਂ ਬਸ ਤੁਹਾਨੂੰ ਦਸਣਾ ਚਾਹੁੰਦੀ ਹਾਂ ਕਿ ਅਸੀਂ ਪੌਂਦੇ ਜੀਵਾਂ ਪ੍ਰਤੀ ਬਹੁਤ ਘਟ ਕਰਮਾਂ ਅਤੇ ਬਹੁਤ ਥੋੜੇ ਨੁਕਸਾਨ ਨਾਲ ਵੀਗਨ ਹੋ ਸਕਦੇ ਹਾਂ। ਇਹ ਜਾਣ ਕੇ ਹੈਰਾਨੀ ਹੈ ਕਿ ਕੁਝ ਪੌਂਦੇ, ਕੁਝ ਸਬਜ਼ੀਆਂ ਜੋ ਅਸੀਂ ਖਾਂਦੇ ਹਾਂ, ਪੀੜਾ ਮਹਿਸੂਸ ਨਹੀਂ ਕਰਦੇ, ਜਾਂ ਹੋਰਨਾਂ ਪੌਂਦਿਆਂ ਨਾਲੋਂ ਬਹੁਤ ਘਟ ਪੀੜਾ ਮਹਿਸੂਸ ਕਰਦੇ ਹਨ।

ਜੇਕਰ ਤੁਸੀਂ ਸਚਮੁਚ ਘਟ ਕਰਮ ਅਤੇ ਘਟ ਦੁਖ,ਘਟ ਘਟ ਦਰਦ ਅਤੇ ਘਟ ਨਿਰਾਸ਼ਾ ਦਾ ਕਾਰਨ ਬਣਨਾ ਚਾਹੁੰਦੇ ਹੋ, ਤੁਸੀਂ ਚੋਣ ਕਰ ਸਕਦੇ ਹੋ। ਤੁਸੀਂ ਖਾਣ ਲਈ ਕੁਝ ਖਾਸ ਪੌਂਦਿਆਂ ਦੀ ਜਾਂ ਖਾਸ ਫਲਾਂ ਦੀ ਚੋਣ ਕਰ ਸਕਦੇ ਹੋ। ਮੈਂ ਸਬਜ਼ੀਆਂ ਅਤੇ ਫਲਾਂ ਦੀਆਂ ਕਿਸਮਾਂ ਵਿਚ ਥੋੜੀ ਜਿਹੀ ਖੋਜ਼ ਕੀਤੀ ਹੈ ਜਿਨਾਂ ਕੋਲ ਬਿਲਕੁਲ ਪੀੜਾ ਨਹੀਂ ਹੈ ਜਾਂ ਬਹੁਤ ਘਟ ਪੀੜਾ ਹੈ।

ਉਹ ਜਿਨਾਂ ਬਾਰੇ ਮੈਂ ਇਥੇ ਪੜਾਂਗੀ ਉਨਾਂ ਕੋਲ ਬਹੁਤ ਹੀ ਥੋੜਾ ਦਰਦ ਅਤੇ ਦੁਖ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਜਿਵੇਂ ਉਨਾਂ ਨੂੰ ਖਾਣ ਲਈ ਕਟਦੇ ਜਾਂ ਉਨਾਂ ਨੂੰ ਤੋੜਦੇ ਹੋ। ਇਥੋਂ ਤਕ ਫਲ, ਜਦੋਂ ਤੁਸੀਂ ਉਨਾਂ ਨੂੰ ਦਰਖਤਾਂ ਤੋਂ ਤੋੜਦੇ ਹੋ, ਜਿਵੇਂ ਕਿ ਸੰਤਰੇ, ਸੇਬ, ਅੰਬ, ਜਾਂ ਖਰਬੂਜ਼ੇ, ਪੌਂਦੇ ਜਾਂ ਦਰਖਤ ਜਿਹੜੇ ਇਹ ਫਲ ਪੈਦਾ ਕਰਦੇ ਹਨ ਦਰਦ ਮਹਿਸੂਸ ਕਰਦੇ ਹਨ। ਮੇਰਾ ਭਾਵ ਹੈ ਭੌਤਿਕ ਦਰਦ, ਭਾਵੇਂ ਉਹ ਉਚੀ ਉਚੀ ਤੁਹਾਨੂੰ ਚੀਕ ਨਹੀਂ ਸਕਦੇ। ਇਹ ਹੈ ਜਿਵੇਂ ਚੁਭਵਾਂ, ਜਿਵੇਂ ਕੋਈ ਤੁਹਾਡੀ ਚਮੜੀ ਨੂੰ ਸਖਤ ਚੋਭ ਰਿਹਾ ਹੋਵੇ, ਉਸ ਕਿਸਮ ਦੀ ਪੀੜਾ। ਅਤੇ ਨਾਲੇ, ਉਹ ਘਬਰਾਹਟ ਅਤੇ ਡਰ ਮਹਿਸੂਸ ਕਰਦੇ ਹਨ। ਅਤੇ, ਜਿਵੇਂ ਤੁਸੀਂ ਦੇਖਦੇ ਹੋ, ਕਦੇ ਕਦਾਂਈ ਤੁਸੀਂ ਪੌਂਦੇ ਨੂੰ ਕਟਦੇ ਹੋ ਅਤੇ ਕੁਝ ਤਰਲ ਬਾਹਰ ਆਉਂਦਾ ਹੈ, ਪੌਂਦੇ ਵਿਚੋਂ ਤਰਲ ਨਿਕਲਦਾ ਹੈ - ਉਹ ਉਨਾਂ ਦਾ ਅਖੌਤੀ ਖੂਨ ਹੈ; ਬਸ ਜਿਵੇਂ ਅਸੀਂ ਖੂਨ ਵਹਾਉਂਦੇ ਹਾਂ ਜਦੋਂ ਅਸੀਂ ਜਖਮੀਂ ਜਾਂ ਕਟੇ ਜਾਂਦੇ ਹਾਂ।

ਜਿਆਦਾਤਰ ਪੌਂਦੇ ਅਤੇ ਰਖ, ਉਹ ਪੀੜਾ ਮਹਿਸੂਸ ਕਰਦੇ ਹਨ ਜਦੋਂ ਅਸੀਂ ਉਨਾਂ ਨੂੰ ਬਿਨਾਂ ਕਿਸੇ ਕਾਰਨ ਕਟਦੇ ਹਾਂ, ਜਿਵੇਂ ਖਾਣ ਲਈ। ਮੈਂ ਸਿਰਫ ਤੁਹਾਡੇ ਲਈ ਇਥੇ ਸੂਚੀਬਧ ਕਰਦੀ ਹਾਂ ਉਹ ਪੌਂਦ‌ੇ, ਉਹ ਸਬਜ਼ੀਆਂ, ਇਥੋਂ ਤਕ ਉਹ ਜੜੀ ਬੂਟੀਆਂ, ਜਿਹੜੇ ਅਜਿਹੀ ਪੀੜਾ, ਦਰਦ ਨਹੀਂ ਮਹਿਸੂਸ ਕਰਦੇ। ਹੁਣ, ਮੈਂ ਉਨਾਂ ਵਿਚੋਂ ਕੁਝ ਪੜਦੀ ਹਾਂ, ਬਹੁਤਾ ਵਿਵਸਥਿਤ ਨਹੀਂ ਕਿਉਂਕਿ ਮੈਂ ਬਸ ਲਿਖਿਆ ਅਤੇ ਤੇਜ਼ੀ ਨਾਲ ਜੋ ਮੈਂ ਜਾਣਦੀ ਸੀ । ਇਹ ਇਕ ਪੂਰੀ ਸੂਚੀ ਨਹੀਂ ਹੈ। ਇਕ ਮੋਟਾ ਨਿਯਮ ਹੈ: ਜੇਕਰ ਭੋਜ਼ਨ ਵਜੋਂ ਜੋ ਵੀ ਸਬਜ਼ੀ ਜਾਂ ਪੌਦਾ ਤੁਸੀਂ ਲੈਂਦੇ ਹੋ ਜਿਆਦਾਤਰ ਪਾਣੀ ਸ਼ਾਮਿਲ ਹੈ, ਜਾਂ ਉਨਾਂ ਦਾ ਸਰੀਰ ਬਸ ਫਾਈਬਰ ਦਾ ਬਣ‌ਿਆ ਹੈ, ਜਿਵੇਂ ਕੇਲੇ ਦੇ ਪੌਂਦੇ, ਫਿਰ ਇਹ ਸਭ ਤੋਂ ਵਧ ਸੰਭਾਵਨਾ ਹੈ ਕਿ ਉਹ ਦਰਦ-ਰਹਿਤ ਹਨ, ਭਾਵੇਂ ਉਥੇ, ਬਿਨਾਂਸ਼ਕ, ਕੁਝ ਛੋਟਾਂ ਹਨ। ਮੈਂ ਉਨਾਂ ਨੂੰ ਵਰਣਮਾਲਾ ਦੇ ਕ੍ਰਮ ਵਿਚ ਸ਼੍ਰੇਣੀਬਧ ਨਹੀਂ ਕੀਤਾ ਸੋ, ਮੈਂ ਪੜਦੀ ਹਾਂ ਜੋ ਮੈਂ ਤੁਹਾਡੇ ਲਈ ਲਿਖਿਆ ਸੀ, ਜੇ ਕਦੇ ਤੁਸੀਂ ਪੌਂਦ‌ਿਆਂ ਜਾਂ ਰੁਖਾਂ ਲਈ ਘਟ ਦਰਦ ਅਤੇ ਘਟ ਦੁਖ ਦੀ ਚੋਣ ਕਰਨੀ ਚਾਹੁੰਦੇ ਹੋ। ਸਾਰੇ ਰੁਖ ਦਰਦ ਮਹਿਸੂਸ ਕਰਦੇ ਹਨ ਜਦੋਂ ਤੁਸੀਂ ਉਨਾਂ ਨੂੰ ਬਿਨਾਂ ਕਿਸੇ ਕਾਰਨ ਕਟਦੇ ਹੋ। ਅਤੇ ਜਿਆਦਾਤਰ ਸਬਜ਼ੀ ਪੌਂਦੇ ਦਰਦ ਮਹਿਸੂਸ ਕਰਦੇ ਹਨ, ਸੋ ਇਹ ਹਨ ਜਿਨਾਂ ਕੋਲ ਬਹੁਤ, ਬਹੁਤ ਘਟ ਜਾਂ ਬਿਲਕੁਲ ਵੀ ਦਰਦ ਨਹੀਂ ਹੈ।

ਮੈਂ ਉਨਾਂ ਨੂੰ ਪੜ ਰਹੀ ਹਾਂ ਜਿਨਾਂ ਕੋਲ ਬਿਲਕੁਲ ਦਰਦ ਨਹੀਂ ਹੈ। ਵਾਟਰਕ੍ਰੇਸ, ਗੋਭੀ, ਪਾਣੀ ਪਾਲਕ, ਫੁਲ ਗੋਭੀ, ਧੰਨੀਆ, ਜਦੋਂ ਉਹ ਅਜ਼ੇ ਛੋਟਾ ਹੁੰਦਾ ਅਤੇ ਬਹੁਤ ਜ਼ਲਦੀ ਉਗਿਆ, ਉਵੇਂ ਜੇਕਰ ਉਹ ਅਜ਼ੇ ਇਕ ਪੁੰਗਰ ਹੋਵੇ। ਉਦੋਂ ਨਹੀਂ ਜਦੋਂ ਉਹ ਪਹਿਲੇ ਹੀ ਪੌਂਦ‌ਿਆਂ ਵਿਚ ਵਡੇ ਹੋ ਗਏ ਹੋ ਅਤੇ ਤਕਰੀਬਨ ਇਕ ਸਖਤ ਸਰੀਰ ਹੋਵੇ। ਜਦੋਂ ਉਨਾਂ ਕੋਲ ਅਜ਼ੇ ਇਕ ਸਖਤ ਸਰੀਰ ਨਹੀਂ ਹੈ, ਬਸ ਜਿਵੇਂ ਛੋਟੇ ਪੁੰਗਰ, ਸਪਰਾਓਟ ਹਨ, ਫਿਰ ਇਹ ਠੀਕ ਹੈ, ਫਿਰ ਉਹ ਅਜ਼ੇ ਦਰਦ ਨਹੀਂ ਮਹਿਸੂਸ ਕਰਦੇ। ਸੋਏ ਸਪਰਾਓਟ, ਕਦੂ ਸਪਰਾਉਟ, ਠੀਕ । ਚਾਵ, ਕਣਕ, ਮਕੀ, ਗੰਨੇ ਤੋਂ ਚੀਨੀ । ਰੋਟੀ, ਕਣਕ ਤੋਂ, ਹਾਂਜੀ, ਤੁਸੀਂ ਖਾ ਸਕਦੇ ਹੋ। ਤੁਹਾਡੇ ਕੋਲ ਬਹੁਤ ਚੋਣਾਂ ਹਨ, ਜਿਵੇਂ ਇਥੋਂ ਤਕ ਵੀਗਨ ਪੀਜ਼ਾ। ਵੀਗਨ ਬਟਰ - ਜੇ ਇਸ ਵਿਚ ਜੈਤੂਨ ਦਾ ਤੇਲ ਨਹੀਂ ਹੈ। ਐਸਪੈਰਾਗਸ, ਰੌਕਟ (ਅਰਗੂਲਾ), ਅਤੇ ਟੋਫੂ, ਤੁਸੀਂ ਖਾ ਸਕਦੇ ਹੋ। ਤੇਮਪੇਹ, ਸੀਅਵੀਡ। ਬਿਨਾਂਸ਼ਕ, ਤੁਸੀਂ ਵੀਗਨ ਭੂਰੀ ਚੀਨੀ ਜਾਂ ਰੌ ਕੈਸਟਰ ਚੀਨੀ ਖਾ ਸਕਦੇ ਹੋ, ਅਤੇ ਬਿਲਕੁਲ ਕੋਈ ਵੀ ਚੀਨੀ ਨਹੀਂ ਜਿਹੜੀ ਪ੍ਰੋਸੈਸ ਕੀਤੀ ਗਈ। ਪਰ, ਬਿਨਾਂਸ਼ਕ, ਤੁਹਾਨੂੰ ਘਟ ਚੀਨੀ ਖਾਣੀ ਚਾਹੀਦੀ ਹੈ। ਚੀਨੀ ਤੁਹਾਡੇ ਲਈ ਬਹੁਤੀ ਚੰਗੀ ਨਹੀਂ ਹੈ। ਜਿਤਨੀ ਘਟ, ਉਤਨਾ ਬਿਹਤਰ ਹੈ। ਬਰੋਕੋਲੀ, ਪਿਆਜ਼, ਲਸਣ। ਸਭ ਕਿਸਮ ਦੇ ਮਤੀਰੇ, ਹਦਵਾਣੇ, ਤੁਸੀਂ ਖਾ ਸਕਦੇ ਹੋ। ਖੀਰਾ, ਤੁਸੀਂ ਖਾ ਸਕਦੇ ਹੋ।

ਤਿਲਾਂ ਦੇ ਬੀਜ਼, ਸਾਰੇ ਬੀਜ਼, ਮੂੰਗਫਲੀ। ਤਕਰੀਬਨ ਸਾਰੇ ਗਿਰੀਦਾਰ, ਤੁਸੀਂ ਖਾ ਸਕਦੇ ਹੋ, ਕਿਉਂਕਿ ਜਦੋਂ ਉਹ ਸੁਕੇ ਹਨ, ਉਹ ਜ਼ਮੀਨ ਤੇ ਡਿਗਦੇ ਹਨ ਅਤੇ ਫਿਰ ਤੁਸੀਂ ਉਨਾਂ ਨੂੰ ਚੁਕੋ ਅਤੇ ਉਨਾਂ ਨੂੰ ਖਾਉ। ਸਿਧਾਂਤ ਵਿਚ, ਕੋਈ ਵੀ ਚੀਜ਼ ਪਹਿਲਾਂ ਹੀ ਰੁਖ ਤੋਂ ਡਿਗ ਚੁਕੀ, ਤੁਸੀਂ ਖਾ ਸਕਦੇ ਹੋ। ਜਦੋਂ ਮੈਂ ਜ਼ਰਮਨੀ ਵਿਚ ਸੀ, ਸੜਕਾਂ ਦੇ ਨਾਲ ਨਾਲ, ਉਥੇ ਬਹੁਤ ਸਾਰੇ ਸੇਬ ਦੇ ਦਰਖਤ ਸਨ। ਉਹ ਕਿਸੇ ਨਾਲ ਸਬੰਧਤ ਨਹੀਂ ਹਨ; ਉਹ ਬਸ ਸੜਕ ਦੇ ਕਿਨਾਰੇ ਉਗਦੇ ਹਨ। ਅਤੇ ਮੈਂ ਬਹੁਤ ਸਾਰੇ ਸੇਬ ਜ਼ਮੀਨ ਤੇ ਡਿਗੇ ਹੋਏ ਦੇਖੇ ਸੀ। ਮੈਂ ਕਦੇ ਕਦਾਂਈ ਉਨਾਂ ਨੂੰ ਚੁਕ ਲੈਂਦੀ ਸੀ। ਉਹ ਹਰੇ ਸਨ, ਪੂਰੀ ਤਰਾਂ ਪਕੇ ਨਹੀਂ ਜਾਂ ਕੁਝ ਅਜਿਹਾ, ਅਤੇ ਮੈਂ ਉਨਾਂ ਨੂੰ ਚੁਕਦੀ ਅਤੇ ਘਰੇ ਆ ਕੇ ਅਤੇ ਐਪਲ ਪਾਏ ਬਣਾਉਂਦੀ ਸੀ। ਇਹ ਤੁਸੀਂ ਕਰ ਸਕਦੇ ਹੋ, ਜਿਆਦਾਤਰ ਉਸ ਤਰਾਂ। ਸਾਰੇ ਗਿਰੀਦਾਰ ਤੁਸੀਂ ਖਾ ਸਕਦੇ ਹੋ। ਜਿਆਦਾਤਰ ਗਿਰੀਦਾਰ, ਜੇਕਰ ਉਹ ਸੁਕੇ ਹਨ, ਅਤੇ ਦਰਖਤ ਤੋਂ ਡਿਗੇ ਹਨ, ਤੁਸੀਂ ਖਾ ਸਕਦੇ ਹੋ।

ਸਭ ਕਿਸਮ ਦੀਆਂ ਫਲੀਆਂ, ਤਾਜ਼ੀਆਂ ਜਾਂ ਸੁਕੀਆਂ ਫਲੀਆਂ, ਦਾਲਾਂ। ਮਸ਼ਰੂਮਜ਼ (ਖੁੰਬਾਂ) - ਜ਼ਹਿਰੀਲੀਆਂ ਨਹੀਂ, ਸਭ ਕਿਸਮ ਦੀਆਂ ਖਾਣਯੋਗ, ਖੁੰਬਾਂ, ਤੁਸੀਂ ਖਾ ਸਕਦੇ ਹੋ। ਐਵੋਕਾਡੋ, ਹੈਰਾਨੀ ਦੀ ਗਲ ਹੈ, ਤੁਸੀਂ ਤੋੜ ਕੇ ਅਤੇ ਖਾ ਸਕਦੇ ਹੋ। ਆਈਸਬਾਰਗ ਸਲਾਦ, ਰੋਮੇਨ ਸਲਾਦ, ਸਰੋਂ ਦਾ ਸਾਗ, ਸਰੋਂ ਦੇ ਪਤੇ, ਕੋਹਲਰਾਬੀ, ਚੀਨੀ ਗੋਭੀ, ਬੋਕ ਚੋਏ, ਸੈਲਰੀ। ਸਭ ਕਿਸਮ ਦੇ ਯੈਮ ਤੁਸੀਂ ਖਾ ਸਕਦੇ ਹੋ। ਸਾਰੇ ਆਲੂ - ਜਿਵੇਂ ਸ਼ਕਰਕੰਦੀ ਅਤੇ ਆਮ ਆਲੂ - ਤੁਸੀਂ ਖਾ ਸਕਦੇ ਹੋ, ਬਿਨਾਂਸ਼ਕ। ਠੀਕ ਹੈ। ਬਸ ਇਹੀ ਹੈ। ਸੂਚੀ ਜੋ ਮੈਂ ਬਣਾਈ ਬਹੁਤ ਛੋਟੀ ਹੈ। ਇਹ ਜਿਆਦਾਤਰ ਮੇਰੇ ਆਪਣੇ ਲਈ ਹੈ।

ਇਥੋਂ ਤਕ ਪੇਠੇ ਦਾ ਫੁਲ ਵੀ ਤੁਸੀਂ ਨਹੀਂ ਖਾ ਸਕਦੇ, ਕਿਉਂਕਿ ਜਦੋਂ ਤੁਸੀਂ ਫੁਲ ਨੂੰ ਪੇਠੇ ਦੇ ਪੌਂਦੇ ਸਰੀਰ ਤੋਂ ਤੋੜਦੇ ਹੋ, ਪੌਂਦੇ ਦਾ ਸਰੀਰ ਦਰਦ ਅਤੇ ਨਿਰਾਸ਼ਾ ਵੀ ਮਹਿਸੂਸ ਕਰਦਾ ਹੈ। ਇਥੋਂ ਤਕ ਗਾਜ਼ਰਾਂ, ਜਦੋਂ ਤੁਸੀਂ ਉਨਾਂ ਨੂੰ ਖਾਣ ਲਈ ਤੋੜਦੇ ਹੋ, ਉਹ ਦਰਦ ਮਹਿਸੂਸ ਕਰਦੇ ਹਨ। ਅਤੇ ਉਹ ਜੜਾਂ, ਜਿਵੇਂ ਚਿਟੀ ਮੂਲੀ ਅਤੇ ਹੋਰ ਕਿਸਮ ਦੀਆਂ ਮੂਲੀਆਂ, ਦਰਦ ਮਹਿਸੂਸ ਕਰਦੀਆਂ ਹਨ।

ਪਰ ਉਥੇ ਕੁਝ ਜੜਾਂ ਹਨ, ਜਿਵੇਂ ਯੈਮ, ਤੁਸੀਂ ਖਾ ਸਕਦੇ। ਸ਼ਕਰਕੰਦੀ, ਠੀਕ ਹੈ। ਆਲੂ, ਵੀ ਠੀਕ ਹੈ। ਉਥੇ ਬਸ ਕੁਝ ਪੌਂਦੇ ਹਨ, ਕੁਝ ਛੋਟੀਆਂ ਜੜੀ-ਬੂਟੀਆਂ, ਉਹਨਾਂ ਕੋਲ ਦਰਦ ਕਰਮਾਂ ਨਹੀਂ ਹੈ, ਇਸੇ ਕਾਰਨ। ਕੀ ਇਹ ਅਜ਼ੀਬ ਨਹੀਂ ਹੈ? ਕੁਝ ਪੌਂਦ‌ਿਆਂ ਕੋਲ ਦਰਦ ਹੈ, ਕੁਝ ਪੌਂਦਿਆਂ ਕੋਲ ਨਹੀਂ ਹੈ। ਪਰ ਉਹ ਹੈ ਜਿਵੇਂ ਇਹ ਹੈ।

ਸਿਰਫ ਮਨੁਖ ਹੀ ਨਹੀਂ ਦਰਦ ਮਹਿਸੂਸ ਕਰਦੇ, ਪਰ ਪੌਂਦੇ ਵੀ ਦਰਦ ਮਹਿਸੂਸ ਕਰਦੇ ਹਨ। ਮੈਂ ਨਹੀਂ ਕਹਿ ਰਹੀ ਕਿ ਤੁਹਾਨੂੰ ਸਭ ਖਾਣਾ ਚਾਹੀਦਾ ਜੋ ਮੈਂ ਤੁਹਾਨੂੰ ਦਸ ਰਹੀ ਹਾਂ। ਪਰ ਤੁਸੀਂ ਕਰ ਸਕਦੇ ਹੋ, ਜੇਕਰ ਤੁਸੀਂ ਕਰਮਾਂ ਨੂੰ ਘਟਾਉਣਾ ਚਾਹੁੰਦੇ ਹੋ। ਪਰ ਕਿਵੇਂ ਵੀ, ਯਕੀਨੀ ਬਨਾਉਣਾ ਕਿ ਤੁਹਾਡੇ ਕੋਲ ਵੀਗਨ ਵਿਟਾਮੀਨ ਅਤੇ/ਜਾਂ ਸਪਲੀਮੇਂਟਸ ਲੈਣ ਦੁਆਰਾ ਕਾਫੀ ਵਿਟਾਮੀਨ ਅਤੇ ਪੋਸ਼ਣ ਹੈ।

ਸਭ ਕਿਸਮ ਦੇ ਸਪਰਾਉਟਸ, ਤੁਸੀਂ ਖਾ ਸਕਦੇ ਹੋ, ਜਿਵੇਂ ਸੋਏ ਸਪਰਾਓਟਸ ਜਾਂ ਸੂਰਜਮੁਖੀ ਬੀਜ਼ ਪੁੰਗਰਏ ਹੋਏ, ਸਪਰਾਉਟਸ। ਅਤੇ, ਕਿਵੇਂ ਵੀ, ਸੂਰਜ਼ਮੁਖੀ ਤੇਲ, ਤੁਸੀਂ ਵਰਤੋਂ ਕਰ ਸਕਦੇ ਹੋ। ਜੇਤੂਨ ਦਾ ਤੇਲ "ਦਰਦ-ਰਹਿਤ" ਸ਼੍ਰੇਣੀ ਨਾਲ ਸਬੰਧਿਤ ਨਹੀਂ ਹੈ। ਜਦੋਂ ਲੋਕ ਸਮੁਚੇ ਜੈਤੂਨ ਦਰਖਤਾਂ ਨੂੰ ਕੁਟਦੇ ਹਨ, ਅਤੇ ਸਾਰੀਆਂ ਉਨਾਂ ਦੀਆਂ ਟਾਹਣੀਆਂ ਨੂੰ ਕੁਟਦੇ ਹਨ, ਉਹ ਦਰਦ ਮਹਿਸੂਸ ਕਰਦੇ ਹਨ। ਪਰ, ਅਜ਼ੀਬ ਹੈ, ਕਾਫੀ, ਜਦੋਂ ਉਹ ਇਕ ਕਾਫੀ ਦਰਖਤ ਤੋਂ ਫਲ ਤੋੜਦੇ ਹਨ, ਦਰਖਤ ਦਰਦ ਨਹੀਂ ਮਹਿਸੂਸ਼ ਕਰਦਾ। ਪਰ ਚਾਹ ਦੇ ਪੌਂਦੇ ਦਰਦ ਮਹਿਸੂਸ ਕਰਦੇ ਹਨ ਜਦੋਂ ਤੁਸੀਂ ਚਾਹ ਦੇ ਪਤੇ ਵਰਤੋਂ ਕਰਨ ਲਈ ਤੋੜਦੇ ਹੋ।

ਅਤੇ ਹੋਰ ਕਿਸਮਾਂ ਦੀ ਜੜੀ ਬੂਟੀ, ਜਿਆਦਾਤਰ ਜੜੀ ਬੂਟੀਆਂ ਦਰਦ ਮਹਿਸੂਸ ਕਰਦੀਆਂ ਹਨ ਜਦੋਂ ਤੁਸੀਂ ਉਨਾਂ ਨੂੰ ਖਾਣ ਲਈ ਤੋੜਦੇ ਹੋ, ਕਿਉਂਕਿ ਉਨਾਂ ਦਾ ਸਰੀਰ ਪਹਿਲੇ ਹੀ ਇਕ ਅਸਲੀ ਪੌਂਦੇ ਵਿਚ ਦੀ ਸਖਤ ਬਣ ਗਿਆ ਹੈ, ਸਿਰਫ ਇਕ ਸਪਰਾਉਟ ਨਹੀਂ ਹੈ। ਕਾਰਨ, ਉਦਾਹਰਣ ਲਈ, ਸ਼ਾਇਦ ਪਾਣੀ ਪਾਲਕ ਦਰਦ ਨਹੀਂ ਮਹਿਸੂਸ ਕਰਦੀ ਜਦੋਂ ਤੁਸੀਂ ਇਹ ਤੋੜਦੇ ਹੋ, ਕਿਉਂਕਿ ਇਹ ਜਿਆਦਾਤਰ ਖਾਲੀ ਹੈ, ਅੰਦਰੋਂ ਖਾਲੀ ਹੈ, ਅਤੇ ਗੰਨਾਂ ਵੀ ਜਿਆਦਾਤਰ ਅੰਦਰੋਂ ਪਾਣੀ ਹੀ ਹੈ। ਅਤੇ ਕੇਲੇ ਦੇ ਫਲ ਤੁਸੀਂ ਖਾ ਸਕਦੇ ਹੋ। ਕੇਲੇ ਦਾ ਰੁਖ ਦਰਦ ਨਹੀਂ ਮਹਿਸੂਸ ਕਰਦਾ ਜਦੋਂ ਤੁਸੀਂ ਕੇਲੇ ਦੇ ਝੁੰਡ ਨੂੰ ਤੁਸੀਂ ਖਾਣ ਲਈ ਤੋੜਦੇ ਹੋ।

ਜਿਆਦਾਤਰ ਫਲ, ਜਦੋਂ ਤੁਸੀਂ ਉਨਾਂ ਨੂੰ ਤੋੜਦੇ ਹੋ ਉਹ ਦਰਦ ਮਹਿਸੂਸ ਕਰਦੇ ਹਨ। ਫਲਾਂ ਦੇ ਦਰਖਤ. ਜਦੋਂ ਤੁਸੀਂ ਉਨਾਂ ਨੂੰ ਖਾਣ ਲਈ ਤੋੜਦੇ ਹੋ, ਉਹ ਦਰਦ ਮਹਿਸੂਸ ਕਰਦੇ ਹਨ। ਸੋ ਜਿਆਦਾਤਰ, ਉਥੇ ਬਹੁਤਾ ਕੁਝ ਨਹੀਂ ਹੈ ਜੋ ਅਸੀਂ ਖਾ ਸਕਦੇ ਹਾਂ। ਰਸਭਰੀਆਂ, ਬੇਰੀਆਂ ਤੁਸੀਂ ਖਾ ਸਕਦੇ ਹੋ। ਬੇਰੀਆਂ ਨੂੰ ਦਰਦ ਨਹੀਂ ਮਹਿਸੂਸ ਹੁੰਦਾ। ਬੇਰੀ ਦਾ ਰੁਖ ਠੀਕ ਹੈ। ਬੇਰੀ ਫਲ, ਠੀਕ ਹਨ। ਪਰ ਬਲੂਬੇਰੀ ਨਹੀਂ ਹੈ। ਕੁਝ ਹੋਰ ਕਿਸਮਦੀਆਂ ਬੇਰੀਆਂ ਜੋ ਜਦੋਂ ਤੁਸੀਂ ਇਹਨੂੰ ਛੂੰਹਦੇ ਹੋ, ਆਸਾਨੀ ਨਾਲ ਦਰਖਤ ਤੋਂ ਡਿਗਦੀਆਂ ਹਨ। ਫਿਰ ਤੁਸੀਂ ਉਨਾਂ ਨੂੰ ਖਾ ਸਕਦੇ ਹੋ। ਬਸ ਹੁਣ ਲਈ ਇਹੀ ਹੈ।

ਸਭ ਤੋਂ ਵਧੀਆ, ਮੈਂ ਤੁਹਾਨੂੰ ਦਸ‌ਿਆ ਹੈ, ਹਵਾ ਖਾਣੀ ਹੈ। ਪਰ ਅਸੀਂ ਇਹਦੇ ਆਦੀ ਨਹੀਂ ਹਾਂ। ਉਹ ਮੁਸ਼ਕਲ ਹੈ, ਹਵਾ ਖਾਣ ਦੇ ਆਦੀ ਹੋਣਾ ਜਿਵੇਂ ਪੌਣਾਹਾਰੀ ਲੋਕਾਂ ਵਾਂਗ। ਪਰ ਇਹ ਅਸੰਭਵ ਨਹੀਂ ਹੈ। ਬਸ ਇਹਦੀ ਕੋਸ਼ਿਸ਼ ਨਾ ਕਰਨੀ, ਜਦੋਂ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਗੇ। ਤੁਹਾਡਾ ਸਰੀਰ ਸੁਕ ਸਕਦਾ ਅਤੇ ਮਰ ਸਕਦਾ ਹੈ। ਸੋ ਇਸ ਦੌਰਾਨ, ਬਸ ਸਬਜ਼ੀਆਂ ਖਾਉ ਜੋ ਮੈਂ ਤੁਹਾਡੇ ਲਈ ਪੜ‌ਿਆ ਹੈ। ਅਤੇ ਤੁਸੀਂ ਉਨਾਂ ਨੂੰ ਚੌਲਾਂ ਜਾਂ ਰੋਟੀ ਨਾਲ ਖਾ ਸਕਦੇ ਹੋ। ਅਤੇ ਤੁਸੀਂ ਵੀਗਨ ਨੂਡਲਜ਼ ਖਾ ਸਕਦੇ ਹੋ ਜੋ ਕਣਕ ਤੋਂ ਬਣਾਈਆਂ ਜਾਂਦੀਆਂ। ਕੋਈ ਵੀ ਚੀਜ਼ (ਵੀਗਨ) ਕਣਕ ਤੋਂ ਬਣਾਈ ਗਈ ਠੀਕ ਹੈ। ਕੋਈ ਵੀ ਚੀਜ਼ (ਵੀਗਨ) ਚੌਲਾਂ ਤੋਂ ਬਣਾਈ ਗਈ ਠੀਕ ਹੈ, ਮਿਸਾਲ ਵਜੋਂ ਇਸ ਤਰਾਂ।

ਅਤੇ ਬਹੁਤ ਸਾਰੇ ਹੋਰ ਮਸਾਲੇ ਜਿਵੇਂ, ਉਦਾਹਰਣ ਲਈ, ਸਟਾਰ ਐਨੀਸ ਅਤੇ ਲੌਂਗ, ਉਹ ਵੀ ਸੁਕੇ ਹਨ, ਅਤੇ ਜਦੋਂ ਤੁਸੀਂ ਉਨਾਂ ਦੀ ਵਾਢੀ ਕਰਦੇ ਹੋ, ਦਰਖਤ ਬਹੁਤਾ ਦਰਦ ਨਹੀਂ ਮਹਿਸੂਸ ਕਰਦੇ, ਤਕਰੀਬਨ ਕੁਝ ਨਹੀਂ। ਪਰ ਬਹੁਤ ਸਾਰੇ ਮਸਾਲੇ, ਅਸੀਂ ਨਹੀਂ ਲੈ ਸਕਦੇ। ਜਿਵੇਂ ਮਿਰਚਾਂ, ਇਥੋਂ ਤਕ। ਕਾਲੀ ਮਿਰਚ, ਚਿਟੀ ਮਿਰਚ, ਅਤੇ ਮਿਰਚਾਂ, ਅਜਿਹੀਆਂ ਚੀਜ਼ਾਂ। ਜਦੋਂ ਅਸੀਂ ਉਨਾਂ ਨੂੰ ਤੋੜਦੇ ਹਾਂ, ਅਸੀਂ ਪੌਂਦੇ ਲਈ ਦਰਦ ਪੈਦਾ ਕਰਦੇ ਹਾਂ। ਅਤੇ ਬਿਨਾਂਸ਼ਕ, ਇਹਦੇ ਨਾਲ ਥੋੜਾ ਜਿਹਾ ਕਰਮ ਜਾਂਦਾ ਹੈ। ਇਹ ਕਰਮਾਂ ਕਰਕੇ ਨਹੀਂ ਕਿ ਅਸੀਂ ਹੋਰ ਪੌਂਦ‌ਿਆਂ ਨੂੰ ਜਾਂ ਸਬਜ਼ੀਆਂ ਨੂੰ ਨਹੀਂ ਖਾਂਦੇ, ਪਰ ਕਿਉਂਕਿ ਅਸੀਂ ਉਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਬਸ ਇਹੀ।

Photo Caption: ਅਸੀਂ ਇਕਠੇ ਹਾਂ ਪਿਆਰੇ, ਭਾਵੇਂ ਵਖਰੇ ਦਿਖਦੇ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
36:00
2024-11-29
190 ਦੇਖੇ ਗਏ
2024-11-29
281 ਦੇਖੇ ਗਏ
2024-11-29
214 ਦੇਖੇ ਗਏ
35:00
2024-11-28
191 ਦੇਖੇ ਗਏ
18:19

Cold Season Gardening Activities

196 ਦੇਖੇ ਗਏ
2024-11-28
196 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ