ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਜੀ ਯੁੱਧ ਦੇ ਰਾਜੇ ਨੂੰ ਮਿਲਣ ਦਾ ਇਕ ਮੌਕਾ ਦਿੰਦੇ ਹਨ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਸ਼ਾਂਤੀ ਹੈ, ਇਸ ਲਈ ਮੈਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਪਰ ਸਾਡੀ ਦੁਨੀਆਂ ਨੂੰ ਅਜੇ ਵੀ ਕਿਸੇ ਵੀ ਸਮੇਂ ਖ਼ਤਰਾ ਹੈ, ਜਿਵੇਂ ਕਿ ਇਹ ਨੇੜੇ ਆ ਰਿਹਾ ਹੈ, ਜਿਵੇਂ ਕਿ ਨੇੜੇ ਆ ਰਹੀ ਜੰਗ ਇੱਥੇ ਹੈ, ਯੁੱਧ ਦੇ ਰਾਜੇ ਦੇ ਕਾਰਨ। ਕੁਝ ਲੋਕ ਇਸਨੂੰ ਯੁੱਧ ਦਾ ਰਬ ਕਹਿੰਦੇ ਹਨ। ਪਰ ਇਹ ਕਿਹੋ ਜਿਹਾ ਰੱਬ ਹੈ? ਕਿਸੇ ਵੀ ਮਾਸੂਮ ਜੀਵ ਨੂੰ ਜਿੰਨਾ ਹੋ ਸਕੇ ਨੁਕਸਾਨ ਪਹੁੰਚਾਉਣ ਲਈ ਖੂਨ ਅਤੇ ਹੰਝੂਆਂ ਦੇ ਰਾਹ 'ਤੇ ਅੱਗੇ ਵਧਣਾ। ਬੇਸਹਾਰੇ, ਜਿਨ੍ਹਾਂ ਕੋਲ ਆਪਣੇ ਪਰਿਵਾਰ, ਆਪਣੇ ਬੱਚਿਆਂ ਅਤੇ ਆਪਣੇ ਬਜ਼ੁਰਗਾਂ ਦੀ ਰੱਖਿਆ ਲਈ ਨਾ ਤਾਂ ਬੰਦੂਕ ਹੈ, ਨਾ ਹੀ ਹੱਥਾਂ ਵਿੱਚ ਚਾਕੂ। ਇਹ ਕਿਹੋ ਜਿਹਾ ਰੱਬ ਹੈ? ਇਥੋਂ ਤਕ ਇੱਕ ਛੋਟਾ ਜਿਹਾ ਰਬ ਵੀ, ਉਹ ਇੱਕ ਰਬ ਕਹਾਉਣ ਦੇ ਯੋਗ ਨਹੀਂ ਹਨ, ਇੱਕ ਰਾਜਾ ਕਹਾਉਣ ਦੇ ਵੀ ਯੋਗ ਨਹੀਂ ਹਨ। ਇਸ ਲਈ ਮੈਂ ਉਸਨੂੰ ਯੁੱਧ ਦਾ ਨੇਤਾ ਕਹਿੰਦੀ ਹਾਂ।

ਮੈਂ ਖੁਦ ਜੰਗ ਦੇਖੀ ਹੈ। ਮੈਂ ਆਪਣੇ ਘਰ ਦੇ ਨੇੜੇ ਤੋਪ ਨੂੰ ਸੁਰਾ ਦਿੱਤਾ ਜਿਸ ਨਾਲ ਮੇਰੇ ਕੰਨ ਤਕਰੀਬਨ ਫਟਣ ਲੱਗ ਪਏ ਅਤੇ ਮੇਰਾ ਦਿਲ ਰੁਕ ਗਿਆ। ਮੈਂ ਬਹੁਤ ਸਾਰੇ ਲੋਕਾਂ ਨੂੰ ਸੜਕ 'ਤੇ ਮਰਦੇ ਦੇਖਿਆ ਹੈ, ਕਈ ਦਿਨਾਂ ਤੱਕ ਦਫ਼ਨਾਇਆ ਨਹੀਂ ਗਿਆ। ਮੇਰਾ ਪ੍ਰੀ-ਪ੍ਰਾਇਮਰੀ ਸਕੂਲ ਅਧਿਆਪਕ ਵੀ ਜੰਗ ਵਿੱਚ ਮਰ ਗਿਆ ਸੀ ਅਤੇ ਉਸਨੇ ਕੁਝ ਨਹੀਂ ਕੀਤਾ ਸੀ। ਉਹ ਤਾਂ ਸਿਪਾਹੀ ਵੀ ਨਹੀਂ ਸੀ। ਮੇਰੀ ਮਾਸੀ ਵੀ ਮਰ ਗਈ। ਸੜਕ 'ਤੇ ਇੱਕ ਬੰਬ ਨਾਲ ਉਸਦੇ ਟੁਕੜੇ-ਟੁਕੜੇ ਹੋਣ ਤੋਂ ਬਾਅਦ ਤੁਸੀਂ ਉਸਨੂੰ ਪਛਾਣ ਵੀ ਨਹੀਂ ਸਕਦੇ ਸੀ। ਉਹ ਬਹੁਤ ਕੋਮਲ, ਬਹੁਤ ਪਿਆਰੀ ਸੀ। ਉਹ ਸਿਰਫ਼ ਆਪਣੇ ਪਰਿਵਾਰ ਦੀ ਦੇਖਭਾਲ ਕਰਦੀ ਸੀ। ਉਹ ਚੌਲ ਵੇਚ ਰਹੀ ਸੀ ਅਤੇ ਉਹ ਇਥੋਂ ਤਕ ਪੈਦਰ ਜਾ ਕੇ ਚੌਲ ਖਰੀਦਦੀ ਸੀ। ਉਹ ਆਪਣੇ ਖੇਤੀ ਉਤਪਾਦ, ਖੇਤੀ ਉਪਜ ਵੇਚ ਰਹੀ ਸੀ, ਅਤੇ ਘਰ ਲਿਜਾਣ ਲਈ ਚੌਲ ਖਰੀਦ ਰਹੀ ਸੀ ਜੋ ਕਿ ਕਈ ਕਿਲੋਮੀਟਰ ਦੂਰ ਸੀ, ਦਸ ਕਿਲੋਮੀਟਰ, ਅਤੇ ਉਸਨੇ ਆਪਣੇ ਪਰਿਵਾਰ ਲਈ ਘਰ ਲਿਆਉਣ ਲਈ ਚੌਲਾਂ ਦੀਆਂ ਦੋ ਭਾਰੀਆਂ ਟੋਕਰੀਆਂ ਆਪਣੇ ਮੋਢਿਆਂ 'ਤੇ ਚੁੱਕੀਆਂ ਹੋਈਆਂ ਸਨ। ਅਤੇ ਉਹ ਇਸੇ ਤਰ੍ਹਾਂ ਮਰ ਗਈ। ਮੇਰਾ ਚਚੇਰਾ ਭਰਾ ਵੀ ਮਰ ਗਿਆ। ਮੇਰੇ ਕੁਝ ਦੋਸਤ ਮਰ ਗਏ। ਇਹ ਬਹੁਤ ਭਿਆਨਕ ਹੈ। ਅਤੇ ਬੰਬਾਰੀ ਕਾਰਨ ਇਥੋਂ ਤਕ ਮੈਂ ਸ਼ਾਂਤੀ ਨਾਲ ਹਾਈ ਸਕੂਲ ਵੀ ਨਹੀਂ ਜਾ ਸਕੀ। ਅਤੇ ਫਿਰ ਮੇਰੇ ਮਾਪਿਆਂ ਨੂੰ ਮੇਰੀ ਪੜ੍ਹਾਈ ਜਾਰੀ ਰੱਖਣ ਲਈ ਉਸ ਸਮੇਂ ਰਾਜਧਾਨੀ ਸਾਈ ਗੋਨ ਭੇਜਣਾ ਪਿਆ।

ਇਸੇ ਲਈ ਮੈਂ ਜੰਗ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਦੁੱਖ ਨੂੰ ਖੁਦ ਦੇਖਿਆ ਹੈ। ਮੈਂ ਲੋਕਾਂ ਨੂੰ ਇਕ ਛੋਟੀ ਉਮਰ, ਕਿਸ਼ੋਰ ਜਾਂ ਵੱਡੀ ਉਮਰ ਵਿੱਚ ਮਰਦੇ ਦੇਖਿਆ ਹੈ। ਜੰਗ ਵਿੱਚ ਕੁਝ ਵੀ ਚੰਗਾ ਨਹੀਂ ਹੁੰਦਾ। ਇਸ ਲਈ ਜਦੋਂ ਮੈਂ ਇਸ ਯੁੱਧ ਦੇ ਨੇਤਾ ਨੂੰ, ਅਖੌਤੀ ਯੁੱਧ ਦੇ ਰਾਜੇ ਨੂੰ ਰੰਗੇ ਹਥੀਂ ਫੜ ਸਕਦੀ ਸੀ, ਤਾਂ ਮੈਂ ਝਿਜਕਦੀ ਨਹੀਂ ਸੀ। ਮੈਂ ਉਸਨੂੰ ਸਿੱਧਾ ਜੇਲ੍ਹ, ਨਰਕ ਭੇਜਣ ਤੋਂ ਝਿਜਕਦੀ ਨਹੀਂ ਸੀ। ਇਸ ਵਾਰ ਮੇਰੇ ਕੋਲ ਚੰਗੇ ਬਹਾਨੇ ਹਨ। ਤੁਹਾਡੇ ਕੋਲ ਹਮੇਸ਼ਾ ਬਹਾਨੇ ਜਾਂ ਸਬੂਤ ਨਹੀਂ ਹੁੰਦੇ, ਇੱਥੋਂ ਤੱਕ ਕਿ ਕਿਸੇ ਨੂੰ ਨਰਕ ਵਿੱਚ ਭੇਜਣ ਲਈ ਅਦਿੱਖ ਸਬੂਤ ਵੀ ਨਹੀਂ ਹੁੰਦੇ। ਪਰ ਇਹਨਾਂ ਵਿੱਚੋਂ ਬਹੁਤ ਸਾਰੇ ਇਨਕਲਾਬੀ ਜੋਸ਼ੀਲੇ ਭੂਤਾਂ ਨੂੰ ਕਈ ਸਮੂਹਾਂ ਵਿੱਚ ਨਰਕ ਵਿੱਚ ਭੇਜਿਆ ਗਿਆ ਹੈ ਕਿਉਂਕਿ ਉਹਨਾਂ ਨੇ ਮੇਰੇ ਨਾਲ, ਨਿੱਜੀ ਤੌਰ 'ਤੇ ਖਿਲਵਾੜ ਕੀਤਾ, ਅਤੇ ਮੇਰੇ ਕੁੱਤੇ-, ਮੇਰੇ ਪੰਛੀ-, ਜਾਂ ਮੇਰੇ ਜੰਗਲੀ ਜੀਵ-ਲੋਕਾਂ ਨਾਲ ਖਿਲਵਾੜ ਕੀਤਾ। ਜਿਵੇਂ ਹੰਸ-ਲੋਕ ਅਤੇ ਹੰਸ ਬੱਚੇ ਅਤੇ ਇਹ ਸਭ। ਉਹ ਮੇਰੇ ਲੋਕਾਂ, ਮੇਰੇ ਨਿੱਜੀ ਪਾਲਤੂ ਜਾਨਵਰ-ਲੋਕਾਂ, ਮੇਰੇ ਨਿੱਜੀ ਲੋਕਾਂ ਨੂੰ ਇਹ ਸਭ ਨੁਕਸਾਨ ਪਹੁੰਚਾ ਕੇ ਮੈਨੂੰ ਦੁਖੀ ਕਰਨਾ ਚਾਹੁੰਦੇ ਹਨ, ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਹਨ। ਪਰ ਮੈਂ ਉਨ੍ਹਾਂ (ਜੋਸ਼ੀਲੇ ਭੂਤਾਂ) ਨੂੰ ਜਾਣ ਨਹੀਂ ਦੇਵਾਂਗੀ। ਤਾਂ ਇਹ ਹੈ ਜਿਵੇਂ ਚੀਜ਼ਾਂ ਵਾਪਰੀਆਂ ਸੀ।

ਵੈਸੇ, ਕਿਉਂਕਿ ਯੁੱਧ ਦਾ ਰਾਜਾ ਮੈਨੂੰ ਮਿਲਣਾ ਚਾਹੁੰਦਾ ਸੀ, ਇਸ ਲਈ ਮੈਂ ਤੁਹਾਨੂੰ ਇਹ ਸਭ ਦੱਸ ਸਕਦੀ ਹਾਂ। ਇਹ ਮੇਰੇ ਦਿਲ ਵਿੱਚੋਂ ਲਗਾਤਾਰ ਨਿਕਲਦਾ ਰਹਿੰਦਾ ਹੈ। ਮੈਂ ਬੋਲਣ ਜਾਂ ਰੁਕਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਇਹ ਬਸ ਬਾਹਰ ਆਉਂਦਾ ਹੈ। ਇਸ ਲਈ ਤੁਸੀਂ ਇਸਨੂੰ ਉਸੇ ਤਰ੍ਹਾਂ ਪ੍ਰਾਪਤ ਕਰੋਗੇ, ਜਿਵੇਂ ਕਿ ਹੋਰ ਬਹੁਤ ਸਾਰੇ, ਤੁਸੀਂ ਉਹਨਾਂ ਨੂੰ ਬੈੱਡਰੂਮ ਕਾਨਫਰੰਸਾਂ ਕਹਿ ਸਕਦੇ ਹੋ ਕਿਉਂਕਿ ਮੈਨੂੰ ਆਪਣੇ ਤੰਬੂ ਵਿੱਚ ਬੋਲਣਾ ਪੈਂਦਾ ਹੈ। ਸਿਰਫ਼ ਇੱਕ ਵਾਰ, ਇਹ ਬਹੁਤ ਗਰਮੀ ਸੀ, ਮੈਨੂੰ ਕਾਨਫਰੰਸ ਨੂੰ ਇੱਕ ਪਲ ਲਈ ਰੋਕਣ ਲਈ ਕਹਿਣਾ ਪਿਆ ਤਾਂ ਜੋ ਮੈਂ ਬਾਹਰ ਜਾ ਕੇ ਕੋਈ ਠੰਢੀ ਜਗ੍ਹਾ ਲੱਭ ਸਕਾਂ। ਉਸ ਦਿਨ ਮੇਰੇ ਤੰਬੂ ਵਿੱਚ ਤਾਪਮਾਨ 38.7 (ਡਿਗਰੀ ਸੈਲਸੀਅਸ) ਸੀ। ਅਤੇ ਬਾਅਦ ਵਿੱਚ, ਇਹ ਹੋਰ ਵੀ ਗਰਮ ਹੋ ਗਿਆ, ਇਸ ਲਈ ਮੈਨੂੰ ਛਾਂ ਹੇਠ ਜਾਣਾ ਪਿਆ। ਬਾਹਰ ਕਦੇ-ਕਦੇ ਥੋੜ੍ਹੀ ਜਿਹੀ ਹਵਾ ਆਉਂਦੀ ਹੈ, ਜਾਂ ਮੈਂ ਠੰਡਾ ਰਹਿਣ ਲਈ ਆਪਣੇ ਚਿਹਰੇ ਅਤੇ ਸਰੀਰ 'ਤੇ ਕਦੇ-ਕਦੇ ਪਾਣੀ ਦੇ ਛਿੱਟੇ ਮਾਰਦੀ ਹਾਂ।

ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੇ ਵਾਲ ਧੋਣ ਲਈ ਇਸ ਤਰ੍ਹਾਂ ਦਾ ਕੁਝ ਸਮਾਂ ਮਿਲਿਆ। ਮੈਂ ਇਸਨੂੰ ਹਰ ਹਫ਼ਤੇ ਜਾਂ ਇਥੋਂ ਤਕ ਹਰ ਮਹੀਨੇ ਵੀ ਨਹੀਂ ਧੋ ਸਕਦੀ। ਕਈ ਵਾਰ ਕਈ ਮਹੀਨੇ ਬਹੁਤ ਠੰਢ ਹੋਣ ਕਰਕੇ ਧੋ ਨਹੀਂ ਸਕਦੀ। ਅਤੇ ਮੈਂ ਨਹਾਉਣ ਜਾਂ ਵਾਲ ਧੋਣ ਲਈ ਠੰਡੇ ਪਾਣੀ ਨੂੰ ਉਬਾਲਣ ਅਤੇ ਉਸ ਵਿੱਚ ਮਿਲਾਉਣ ਲਈ ਬਹੁਤ ਜ਼ਿਆਦਾ ਪਾਣੀ ਨਹੀਂ ਵਰਤ ਸਕਦੀ। ਇਸ ਲਈ ਕੁਝ ਗਰਮ ਦਿਨਾਂ ਵਿਚ ਮੇਰੇ ਵਾਲਾਂ ਅਤੇ ਪੂਰੇ ਸਰੀਰ ਨੂੰ ਧੋਣ ਦਾ ਵੀ ਇੱਕ ਵਧੀਆ ਮੌਕਾ ਹੁੰਦੇ ਹਨ, ਬੇਸ਼ੱਕ। ਫਰਵਰੀ ਵਿੱਚ ਮੈਂ ਸਿਰਫ਼ ਇੱਕ ਵਾਰ ਆਪਣੇ ਵਾਲ ਧੋਤੇ ਸਨ, ਪਰ ਮੈਂ ਆਪਣੇ ਆਪ ਨੂੰ ਅੰਦਰੋਂ ਢੱਕਿਆ ਹੋਇਆ ਸੀ। ਮੈਂ ਅੰਦਰ ਧੋਤੇ, ਢੱਕਿਆ ਹੋਇਆ, ਬਾਹਰ ਜੰਗਲ ਵਿੱਚ ਨਹੀਂ, ਰੁੱਖਾਂ ਜਾਂ ਝਾੜੀਆਂ ਹੇਠ - ਅੰਦਰ। ਜਿਵੇਂ, ਤੁਸੀਂ ਅੱਜਕੱਲ੍ਹ ਇੱਕ ਸ਼ਾਵਰ ਟੈਂਟ ਲੈ ਸਕਦੇ ਹੋ। ਇਹ ਸੁਵਿਧਾਜਨਕ ਹੈ। ਇਸਦੀ ਕੀਮਤ ਬਹੁਤ ਜ਼ਿਆਦਾ ਨਹੀਂ ਹੈ। ਪਰ ਉਸ ਤੋਂ ਬਾਅਦ, ਜਦੋਂ ਵੀ ਮੈਂ ਦੁਬਾਰਾ ਨਹਾਉਣਾ ਚਾਹੁੰਦੀ ਸੀ ਜਾਂ ਆਪਣੇ ਵਾਲਾਂ ਨੂੰ ਪੂਰੀ ਤਰ੍ਹਾਂ ਧੋਣਾ ਚਾਹੁੰਦੀ ਸੀ, ਪ੍ਰਮਾਤਮਾ ਨੇ ਮੈਨੂੰ ਕਿਹਾ: "ਨਹੀਂ, ਨਹੀਂ, ਇਹ ਬਹੁਤ ਠੰਡ ਹੈ। ਤੁਸੀਂ ਬਿਮਾਰ ਹੋ ਜਾਓਗੇ। ਉਡੀਕ ਕਰੋ।" ਤਾਂ ਇਹ ਹੈ ਜਿਸ ਤਰਾਂ ਮੈਂ ਜੀਉਂਦੀ ਹਾਂ; ਜਦੋਂ ਵੀ ਗਰਮੀ ਹੁੰਦੀ ਹੈ, ਮੈਂ ਆਪਣੇ ਆਪ ਨਹਾ ਸਕਦੀ ਹਾਂ ਅਤੇ ਆਪਣੇ ਵਾਲ ਧੋ ਸਕਦੀ ਹਾਂ, ਅਤੇ ਤੁਸੀਂ ਬਾਅਦ ਵਿੱਚ ਇੱਕ ਅਸਲੀ ਇਨਸਾਨ ਵਾਂਗ ਮਹਿਸੂਸ ਕਰਦੇ ਹੋ।

ਇਸ ਲਈ ਆਪਣੇ ਆਰਾਮ ਦੀ ਕਦਰ ਕਰੋ। ਜਦੋਂ ਤੁਹਾਡੇ ਕੋਲ ਗਰਮ ਵਗਦਾ ਪਾਣੀ ਅਤੇ ਇੱਕ ਚੰਗਾ ਸ਼ਾਵਰ ਰੂਮ ਜਾਂ ਬਾਥਟਬ ਹੋਵੇ, ਤਾਂ ਤੁਸੀਂ ਪਹਿਲਾਂ ਹੀ ਬਹੁਤ ਖੁਸ਼ਕਿਸਮਤ ਹੋ। ਜ਼ਿੰਦਗੀ ਵਿੱਚ ਬਹੁਤਾ ਕੁਝ ਨਾ ਚਾਹੋ। ਬਸ ਇੰਨਾ ਹੀ ਕਾਫ਼ੀ ਹੈ ਕਿ ਤੁਸੀਂ ਆਰਾਮ ਨਾਲ ਜੀਓ, ਅਤੇ ਆਪਣੇ ਸਰੀਰ ਨੂੰ ਤੱਤਾਂ ਜਾਂ ਬਿਮਾਰੀ ਤੋਂ ਬਚਾਓ। ਬੇਸ਼ੱਕ, ਤੁਹਾਨੂੰ ਸਰੀਰਕ, ਮਾਨਸਿਕ, ਭਾਵਨਾਤਮਕ, ਅਧਿਆਤਮਿਕ ਤੌਰ 'ਤੇ ਮਿਲਣ ਵਾਲੇ ਹਰ ਸੁੱਖ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ। ਨਾ ਭੁੱਲਣਾ; ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਨਾ ਭੁੱਲੋ, ਨਿਮਰਤਾ ਨਾਲ ਪ੍ਰਮਾਤਮਾ ਦਾ ਧੰਨਵਾਦ ਕਰੋ। ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਪਿਆਰ ਕਰਦੀ ਹਾਂ।

ਦਰਅਸਲ, ਜੰਗਲ ਵਿੱਚ ਰਹਿਣਾ ਬਹੁਤ ਬੁਰਾ ਨਹੀਂ ਹੈ। ਆਪਣੇ ਲਈ ਖਾਣਾ ਬਣਾਉਣਾ, ਕਈ ਵਾਰ, ਮੈਨੂੰ ਲੱਗਦਾ ਹੈ ਕਿ ਇਹ ਕੰਮ ਤੋਂ ਇਕ ਬ੍ਰੇਕ ਹੈ, ਪਰ ਮੈਂ ਇਸਨੂੰ ਸੌਖਾ, ਸਾਦਾ ਬਣਾਉਂਦੀ ਹਾਂ। ਅਤੇ ਆਪਣੇ ਹੱਥਾਂ ਨਾਲ ਕੱਪੜੇ ਧੋ ਰਹੀ ਹਾਂ; ਮੈਨੂੰ ਇਹ ਕਰ ਕੇ ਬਹੁਤ ਖੁਸ਼ੀ ਹੋਈ, ਕਿਉਂਕਿ ਮੈਂ ਆਲੇ-ਦੁਆਲੇ ਵੇਖਦੀ ਹਾਂ ਕਿ ਸਾਰੇ ਰੁੱਖ ਅਤੇ ਸੁੰਦਰ ਨਜ਼ਾਰੇ ਹਨ। ਅਤੇ ਮੈਂ ਮੀਂਹ ਦੇ ਪਾਣੀ ਨੂੰ ਮਹਿਸੂਸ ਕਰਦੀ ਹਾਂ, ਜੋ ਕਿ ਮੇਰੇ ਲਈ ਮੁਫ਼ਤ ਹੈ, ਮੈਨੂੰ ਲੱਗਦਾ ਹੈ ਕਿ ਇਹ ਇੱਕ ਵਰਦਾਨ ਹੈ। ਅਤੇ ਪਾਣੀ ਬਹੁਤ ਪਿਆਰਾ, ਇੰਨਾ ਠੰਡਾ, ਅਤੇ ਮੇਰੇ ਨਾਲ ਇੰਨਾ ਜੁੜਿਆ ਹੋਇਆ ਮਹਿਸੂਸ ਹੁੰਦਾ ਹੈ। ਅਤੇ ਮੈਂ ਸਾਫ਼, ਸਾਫ਼ ਪਾਣੀ-ਵਿਚ-ਦੀ-ਕਢ‌ਿਆ ਹੋਇਆ ਪਾਣੀ ਆਪਣੇ ਆਲੇ ਦੁਆਲੇ ਦੇ ਰੁੱਖਾਂ ਨੂੰ ਦੇਣ ਲਈ ਵਰਤਦੀ ਹਾਂ। ਅਤੇ ਉਹ ਮੇਰਾ ਧੰਨਵਾਦ ਕਰ ਰਹੇ ਹਨ, ਅਤੇ ਮੈਂ ਬਹੁਤ ਖੁਸ਼ ਮਹਿਸੂਸ ਕਰ ਰਹੀ ਹਾਂ। ਇਹ ਸਿਰਫ਼ ਇਹੀ ਹੈ ਕਿ ਆਪਣੇ ਲਈ ਖਾਣਾ ਪਕਾਉਣ ਜਾਂ ਆਪਣੇ ਕੱਪੜੇ ਖੁਦ ਧੋਣ ਵਿੱਚ, ਮਸ਼ੀਨ ਦੀ ਵਰਤੋਂ ਕਰਨ ਨਾਲੋਂ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ। ਅਤੇ ਮੇਰੀ ਜ਼ਿੰਦਗੀ ਦੇ ਇਸ ਸਮੇਂ ਵਿੱਚ ਜ਼ਿਆਦਾਤਰ ਸਮਾਂ ਮੇਰੇ ਲਈ ਸਭ ਤੋਂ ਕੀਮਤੀ ਹੈ। ਨਹੀਂ ਤਾਂ, ਸਭ ਕੁਝ ਸੰਪੂਰਨ ਹੈ। ਤੁਸੀਂ ਕੁਦਰਤ ਦੇ ਨੇੜੇ ਰਹਿੰਦੇ ਹੋ। ਤੁਸੀਂ ਹਰ ਉਸ ਚੀਜ਼ ਦੇ ਨੇੜੇ ਰਹਿੰਦੇ ਹੋ ਜੋ ਤੁਹਾਡੇ ਲਈ ਚੰਗੀ ਹੈ। ਰੁੱਖ ਤੁਹਾਨੂੰ ਆਕਸੀਜਨ ਦਿੰਦੇ ਹਨ। ਝਾੜੀਆਂ ਤੁਹਾਨੂੰ ਫੁੱਲ ਦਿੰਦੀਆਂ ਹਨ। ਅਤੇ ਬਹੁਤ ਸਾਰੇ ਰੁੱਖ ਤੁਹਾਨੂੰ ਫਲ ਦਿੰਦੇ ਹਨ। ਅਤੇ ਮੀਂਹ ਤੁਹਾਨੂੰ ਪਾਣੀ ਦਿੰਦਾ ਹੈ। ਅਤੇ ਝਰਨਾ ਸਾਰਾ ਪਾਣੀ ਇਕੱਠਾ ਕਰ ਲੈਂਦਾ ਹੈ। ਅਤੇ ਕਈ ਵਾਰ, ਇਹ ਸੰਗੀਤ ਅਤੇ ਖੁਸ਼ੀ ਨਾਲ ਭਰਿਆ ਹੁੰਦਾ ਹੈ। ਕੁਦਰਤ ਨਾਲ ਇਕੱਲੇ ਰਹਿਣਾ ਸੱਚਮੁੱਚ ਇੱਕ ਆਨੰਦ ਹੈ। ਮੈਨੂੰ ਇਨਸਾਨਾਂ ਦੀ ਬਹੁਤੀ ਯਾਦ ਨਹੀਂ ਆਉਂਦੀ। ਮੈਨੂੰ ਓਨਾ ਇਕੱਲਾ ਮਹਿਸੂਸ ਨਹੀਂ ਹੁੰਦਾ ਜਿੰਨਾ ਉਦੋਂ ਹੁੰਦਾ ਸੀ ਜਦੋਂ ਮੈਂ ਇਨਸਾਨਾਂ ਨਾਲ ਘਿਰੀ ਹੁੰਦੀ ਸੀ, ਜਿੱਥੇ ਗਲਤਫਹਿਮੀ, ਸ਼ਿਕਾਇਤ ਅਤੇ ਕਈ ਵਾਰ ਹੁਕਮ ਹੁੰਦਾ ਸੀ।

ਪਰ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਜੰਗਲ ਵਿੱਚ ਇਕੱਲੇ ਨਾ ਰਹਿਣ ਦਿਓ। ਖਾਸ ਕਰਕੇ ਬੱਚੇ, ਉਹ ਅਜੇ ਵੀ ਇਸ ਬਾਰੇ ਬਹੁਤਾ ਨਹੀਂ ਜਾਣਦੇ ਕਿ ਆਪਣਾ ਪਾਲਣ-ਪੋਸ਼ਣ ਕਿਵੇਂ ਕਰਨਾ ਹੈ। ਜਦੋਂ ਤੁਸੀਂ ਜੰਗਲ ਵਿੱਚ ਇਕੱਲੇ ਇਕ ਤੰਬੂ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਤੁਹਾਨੂੰ ਬਹੁਤ ਕੁਝ ਪਤਾ ਹੋਣਾ ਚਾਹੀਦਾ ਹੈ। ਪਰ ਫਿਰ ਵੀ, ਇਹ ਸਿਰਫ਼ ਤੁਹਾਡੀ ਮਨ ਦੀ ਸ਼ਾਂਤੀ ਲਈ ਹੈ। ਨਹੀਂ ਤਾਂ, ਜੇ ਅਸੀਂ ਮਰਦੇ ਹਾਂ, ਅਸੀਂ ਜੀਉਂਦੇ ਹਾਂ, ਇਹ ਸਾਡੀ ਕਿਸਮਤ, ਸਾਡੀ ਪ੍ਰਾਲਬਧ, ਸਾਡੀ ਯੋਗਤਾ ਦੇ ਅਨੁਸਾਰ ਹੁੰਦਾ ਹੈ। ਇਸ ਲਈ ਭਾਵੇਂ ਤੁਹਾਡਾ ਬੱਚਾ ਜੰਗਲ ਵਿੱਚ ਰਹਿਣਾ ਚਾਹੁੰਦਾ ਹੈ, ਜਾਂ ਤੁਹਾਡੇ ਨੇੜੇ ਪਰ ਜੰਗਲ ਵਿੱਚ, ਤੁਸੀਂ ਉਸਨੂੰ ਉਹ ਸਭ ਕੁਝ ਦਿੰਦੇ ਹੋ ਜੋ ਉਸਨੂੰ ਚਾਹੀਦਾ ਹੈ, ਉਸਨੂੰ ਉਹ ਸਿਖਾਉਂਦੇ ਹੋ ਜੋ ਤੁਸੀਂ ਕਰ ਸਕਦੇ ਹੋ, ਅਤੇ ਉਸਨੂੰ ਜੋ ਵੀ ਆਰਾਮਦਾਇਕ ਹੋਵੇ, ਪ੍ਰਦਾਨ ਕਰਦੇ ਹੋ। ਚਿੰਤਾ ਨਾ ਕਰੋ, ਬਸ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ, ਉਸਨੂੰ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨ ਲਈ ਕਹੋ। ਪਰ ਮੈਂ ਤੁਹਾਨੂੰ ਸਲਾਹ ਨਹੀਂ ਦੇਵਾਂਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜੀਣ ਦਿਓ, ਭਾਵੇਂ ਉਹ ਪਹਿਲਾਂ ਹੀ ਕਿਸ਼ੋਰ ਅਵਸਥਾ ਤੋਂ ਲੰਘ ਚੁੱਕੇ ਹੋਣ। ਇਹ ਜ਼ਰੂਰੀ ਨਹੀਂ ਹੈ। ਜਦੋਂ ਤੱਕ ਤੁਸੀਂ ਜੰਗਲ ਵਿੱਚ ਇੱਕੋ ਘਰ ਵਿੱਚ ਇਕੱਠੇ ਨਹੀਂ ਰਹਿੰਦੇ ਜੋ ਤੁਹਾਡਾ ਹੈ; ਇਹ ਵਧੇਰੇ ਸੁਰੱਖਿਅਤ ਹੈ।

ਤੁਹਾਨੂੰ ਸਾਰਿਆਂ ਨੂੰ ਪਿਆਰ। ਆਪਣੇ ਪਰਿਵਾਰ ਦਾ ਧਿਆਨ ਰੱਖੋ। ਭਾਵੇਂ ਤੁਸੀਂ ਮੇਰੇ ਅਨੁਯਾਈ ਹੋ ਜਾਂ ਨਹੀਂ, ਆਪਣੇ ਪਰਿਵਾਰਾਂ ਦਾ ਧਿਆਨ ਰੱਖੋ। ਮੇਰੀਆਂ ਕੁਝ ਸਿੱਖਿਆਵਾਂ ਤੁਹਾਡੇ ਰੋਜ਼ਾਨਾ ਜੀਵਨ ਲਈ ਲਾਭਦਾਇਕ ਹੋ ਸਕਦੀਆਂ ਹਨ, ਇਸ ਲਈ ਸੁਪਰੀਮ ਮਾਸਟਰ ਟੈਲੀਵਿਜ਼ਨ ਦੇਖੋ। ਇਸ ਤੋਂ ਬਹੁਤ ਸਾਰੀਆਂ ਬਰਕਤਾਂ ਵੀ ਮਿਲਦੀਆਂ ਹਨ। ਅਤੇ ਸਭ ਤੋਂ ਸ਼ਕਤੀਸ਼ਾਲੀ ਪ੍ਰਾਰਥਨਾ ਦੀ ਵਰਤੋਂ ਜ਼ਰੂਰ ਕਰੋ। ਇਹ ਤੁਹਾਨੂੰ ਬਹੁਤ ਸਾਰੀਆਂ ਦੁਰਘਟਨਾਵਾਂ ਤੋਂ ਬਚਣ ਵਿੱਚ ਮਦਦ ਕਰੇਗਾ। ਅਤੇ ਜੇ ਤੁਸੀਂ ਇਸਨੂੰ ਚੰਗੀ ਤਰ੍ਹਾਂ ਯਾਦ ਰੱਖਦੇ ਹੋ, ਤਾਂ ਇਹ ਤੁਹਾਨੂੰ ਨਰਕ ਤੋਂ ਵੀ ਬਚਾ ਸਕਦਾ ਹੈ। ਰੱਬ ਅਸੀਸ ਦੇਵੇ, ਰੱਬ ਪਿਆਰ ਕਰੇ, ਰੱਬ ਰੱਖਿਆ ਕਰੇ।

Photo Caption: "ਕਿਉਂ ਨਾ ਇਕੱਠੇ ਵਧੋ-ਫੁਲੋਂ, ਵਧੀਆ!"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-06
4427 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-07
4037 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-08
3907 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-09
3834 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-10
3791 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-11
3817 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-02
2376 ਦੇਖੇ ਗਏ
31:54
ਧਿਆਨਯੋਗ ਖਬਰਾਂ
2026-11-02
1350 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-11-02
1451 ਦੇਖੇ ਗਏ
ਭਲੇ ਲੋਕ, ਭਲੇ ਕੰਮ
2026-11-02
1370 ਦੇਖੇ ਗਏ
ਧਿਆਨਯੋਗ ਖਬਰਾਂ
2026-11-01
2246 ਦੇਖੇ ਗਏ
ਧਿਆਨਯੋਗ ਖਬਰਾਂ
2026-11-01
9123 ਦੇਖੇ ਗਏ
ਧਿਆਨਯੋਗ ਖਬਰਾਂ
2026-11-01
1956 ਦੇਖੇ ਗਏ
34:38
ਧਿਆਨਯੋਗ ਖਬਰਾਂ
2026-11-01
1699 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-01
2747 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ