ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਕ ਬੁਧ ਜਾਂ ਪੂਰੀ ਤਰਾਂ ਗਿਆਨਵਾਨ ਸਤਿਗੁਰੂ ਦੀਆਂ ਤਿੰਨ ਲੋੜੀਂਦੀਆਂ ਸ਼ਕਤੀਆਂ, ਅਠ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਨਕਲੀ ਗੁਰੂ, ਨਕਲੀ ਪੋਪ, ਭਿਕਸ਼ੂ ਅਤੇ ਨਨ ਅਤੇ ਪਾਦਰੀ ਅਤੇ ਹੋਰ ਜੋ ਵੀ ਤੁਸੀਂ ਇਹਨਾਂ ਨੂੰ ਉਹਨਾਂ ਦੇ ਧਾਰਮਿਕ ਪਹਿਰਾਵੇ ਅਤੇ ਸਥਿਤੀ ਵਿੱਚ ਕਹਿੰਦੇ ਹੋ, ਉਹ ਲੋਕਾਂ ਦੇ ਪਸੀਨੇ ਅਤੇ ਹੰਝੂਆਂ, ਖੂਨ ਅਤੇ ਹੰਝੂਆਂ ਉਤੇ ਜਿਉਂਦੇ ਹਨ। ਤੁਸੀਂ ਉਹਨਾਂ ਲੋਕਾਂ ਤੇ ਜਿਉਂਦੇ ਹੋ ਜੋ ਸਿਰਫ ਇਸ ਲਈ ਦੁੱਖ ਭੋਗਦੇ ਹਨ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਝ ਯੋਗਤਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ, ਜਾਂ ਸਿਰਫ ਇਸ ਲਈ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਇਹ ਨਕਲੀ ਲੋਕ ਬੁੱਧ ਦੇ, ਪ੍ਰਮਾਤਮਾ ਦੇ, ਭਗਵਾਨ ਈਸਾ ਦੇ ਪ੍ਰਤੀਨਿਧ ਹਨ। ਇਸ ਲਈ ਉਹ ਉਨ੍ਹਾਂ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਜੋ ਵੀ ਕਰ ਸਕਦੇ ਹਨ ਦਾਨ ਦਿੰਦੇ ਹਨ। ਅਤੇ ਜੇਕਰ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਜਾਣਾ ਹੈ। ਜ਼ਿਆਦਾਤਰ, ਉਹ ਕਿੱਥੇ ਜਾਂਦੇ ਹਨ, ਉਨ੍ਹਾਂ ਨੂੰ ਵੀ ਪਰਵਾਹ ਨਹੀਂ ਹੁੰਦੀ। ਉਹ ਉਨ੍ਹਾਂ ਨੂੰ ਨਿਆਂ ਅਤੇ ਮਦਦ ਤੋਂ ਇਨਕਾਰ ਕਰਦੇ ਹਨ। ਬਹੁਤ ਘੱਟ ਹੀ, ਕੁਝ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਅਸਲ ਜਾਇਜ਼ ਸਜ਼ਾ ਜੇਲ੍ਹ ਵਿਚ ਜਾਂ ਕੁਝ ਵੀ ਉਨਾਂ ਨਾਲ ਕੀਤਾ ਜਾਂਦਾ ਹੈ।

"ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉਭਰਣਗੇ ਅਤੇ ਮਹਾਨ ਚਿੰਨ੍ਹ ਅਤੇ ਅਚੰਭੇ ਕਰਨਗੇ, ਤਾਂ ਜੋ ਜੇ ਸੰਭਵ ਹੋਵੇ, ਤਾਂ ਚੁਣੇ ਹੋਏ ਲੋਕਾਂ ਨੂੰ ਵੀ ਕੁਰਾਹੇ ਪਾਉਣ ਲਈ।" ~ ਮੈਥਿਊ 24:24, ਪਵਿੱਤਰ ਬਾਈਬਲ

"ਪਰ ਲੋਕਾਂ ਵਿੱਚ ਝੂਠੇ ਨਬੀ ਵੀ ਉਭਰੇ ਹਨ, ਜਿਵੇਂ ਤੁਹਾਡੇ ਵਿੱਚ ਝੂਠੇ ਉਪਦੇਸ਼ਕ ਹੋਣਗੇ, ਜੋ ਗੁਪਤ ਰੂਪ ਵਿੱਚ ਵਿਨਾਸ਼ਕਾਰੀ ਧਰਮਾਂ ਨੂੰ ਲਿਆਉਣਗੇ।" ~ ਪੀਟਰ 2:1, ਪਵਿੱਤਰ ਬਾਈਬਲ

“ਕਿਉਂਕਿ ਅਜਿਹੇ ਲੋਕ ਝੂਠੇ ਰਸੂਲ, ਧੋਖੇਬਾਜ਼ ਕੰਮ ਕਰਨ ਵਾਲੇ, ਮਸੀਹ ਦੇ ਰਸੂਲਾਂ ਦਾ ਭੇਸ ਧਾਰਣ ਵਾਲੇ ਹਨ। ਅਤੇ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਸ਼ੈਤਾਨ ਵੀ ਆਪਣੇ ਆਪ ਨੂੰ ਇਕ ਰੋਸ਼ਨੀ ਦੇ ਦੂਤ ਵਜੋਂ ਭੇਸ ਲੈਂਦਾ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਦੇ ਸੇਵਕ ਵੀ, ਆਪਣੇ ਆਪ ਨੂੰ ਧਾਰਮਿਕਤਾ ਦੇ ਸੇਵਕਾਂ ਵਜੋਂ ਭੇਸ ਵਿਚ ਰੱਖਦੇ ਹਨ। ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਹੋਵੇਗਾ।" ~ ਕੁਰਿੰਥੀਅਨਸ1 1:13-15, ਪਵਿੱਤਰ ਬਾਈਬਲ

"ਕੋਈ ਵੀ ਵਿਅਕਤੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨੂੰ ਨਫ਼ਰਤ ਕਰੇਗਾ ਅਤੇ ਦੂਜੇ ਨੂੰ ਪਿਆਰ ਕਰੇਗਾ, ਜਾਂ ਉਹ ਇੱਕ ਨੂੰ ਸਮਰਪਿਤ ਹੋਵੇਗਾ ਅਤੇ ਦੂਜੇ ਨੂੰ ਨਫ਼ਰਤ ਕਰੇਗਾ। ਤੁਸੀਂ ਪ੍ਰਮਾਤਮਾ ਅਤੇ ਧਨ ਦੀ ਸੇਵਾ ਨਹੀਂ ਕਰ ਸਕਦੇ।" ~ ਮੈਥਿਊ 6:24, ਪਵਿੱਤਰ ਬਾਈਬਲ

ਇਸ ਲਈ ਮੈਨੂੰ ਇਨ੍ਹਾਂ ਕਮਜ਼ੋਰ ਲੋਕਾਂ ਲਈ ਤਰਸ ਆਉਂਦਾ ਹੈ। ਮੈਨੂੰ ਇਹਨਾਂ ਨਕਲੀ ਲੋਕਾਂ ਲਈ ਤਰਸ ਕਰਨ ਲਈ ਨਾ ਕਹੋ ਕਿਉਂਕਿ ਇਹ ਲੋਕਾਂ ਦੇ ਦੁੱਖ, ਖੂਨ ਅਤੇ ਹੰਝੂਆਂ 'ਤੇ ਜਿਉਂਦੇ ਹਨ। ਜੋ ਕੁਝ ਵੀ ਉਹ ਲੈ ਸਕਦੇ ਹਨ, ਉਹ ਲੈਂਦੇ ਹਨ। ਉਨ੍ਹਾਂ ਕੋਲ ਦੇਣ ਲਈ ਕੁਝ ਨਹੀਂ ਹੈ। ਉਹ ਉਹਨਾਂ ਤੋਂ ਅਧਿਆਤਮਿਕ ਯਤਨਾਂ, ਵਿਸ਼ਵਾਸ, ਵਿੱਤੀ, ਅਤੇ ਇੱਥੋਂ ਤੱਕ ਕਿ ਸਰੀਰਕ ਮਾਣ-ਸਨਮਾਨ ਵੀ ਖੋਹ ਲੈਂਦੇ ਹਨ - ਜੋ ਵੀ ਉਹ ਕਰ ਸਕਦੇ ਹਨ। ਉਹ ਸ਼ੈਤਾਨਾਂ ਨਾਲੋਂ ਵੀ ਭੈੜੇ ਹਨ, ਕਿਉਂਕਿ ਉਹ ਸ਼ੈਤਾਨ ਨਾਲੋਂ ਭੈੜੇ ਕੰਮ ਕਰਦੇ ਹਨ।

ਸੋ ਇਸ ਨਵੇਂ ਸਾਲ ਵਿੱਚ, ਆਉਣ ਵਾਲੇ ਨਵੇਂ ਸਾਲ ਵਿੱਚ, ਮੇਰੀ ਕਾਮਨਾ ਹੈ ਕਿ ਵੱਧ ਤੋਂ ਵੱਧ ਲੋਕ, ਇਹਨਾਂ ਨਕਲੀ ਗੁਰੂਆਂ, ਅਧਿਆਪਕਾਂ, ਪਾਦਰੀਆਂ, ਭਿਕਸ਼ੂਆਂ, ਨਨਾਂ ਤੋਂ ਦੂਰ ਰਹਿਣ। ਤੁਹਾਨੂੰ ਆਪਣੀ ਸੂਝ ਨਾਲ, ਅੰਤਰ ਪ੍ਰੇਰਨਾ ਨਾਲ, ਅਰਦਾਸਾਂ ਨਾਲ ਵੇਖਣਾ ਪਵੇਗਾ। ਤੁਹਾਨੂੰ ਸਹੀ ਦਿਸ਼ਾ ਵਿੱਚ ਅਗਵਾਈ ਕਰਨ ਲਈ ਪ੍ਰਮਾਤਮਾ ਦਾ ਧੰਨਵਾਦ ਕਰਨਾ ਹੋਵੇਗਾ। ਇਸ ਸੰਸਾਰ ਦੇ ਤੀਹ ਪ੍ਰਤੀਸ਼ਤ ਲੋਕ ਬਹੁਤ ਜ਼ਿਆਦਾ ਲੱਗਦੇ ਹਨ, ਅਰਬਾਂ ਹੀ ਲੋਕ, ਪਰ ਇਹ ਮੇਰੇ ਦਿਲ ਦੀ ਸੰਤੁਸਟੀ ਲਈ ਕਾਫ਼ੀ ਨਹੀਂ ਹੈ। ਮੈਂ ਹੋਰ ਰੂਹਾਂ ਨੂੰ ਬਚਾਉਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਨੂੰ ਨਰਕ ਵਿੱਚ ਡਿੱਗਣ ਤੋਂ ਰੋਕਣਾ ਚਾਹੁੰਦੀ ਹਾਂ।

ਪਰ ਸਭ ਤੋਂ ਪਹਿਲਾਂ, ਉਨ੍ਹਾਂ ਨੂੰ ਆਪਣੇ ਆਪ ਨੂੰ ਉਨ੍ਹਾਂ ਨਕਲੀ ਪੋਪਾਂ, ਨਕਲੀ ਨਨਾਂ, ਭਿਕਸ਼ੂਆਂ, ਅਤੇ ਪੁਜਾਰੀਆਂ, ਪਾਦਰੀਆਂ, ਮਾਸਟਰਾਂ, ਗੁਰੂਆਂ, ਸਤਿਗੁਰਾਂ, ਜੋ ਵੀ ਹੋਵੇ, ਉਨਾਂ ਦੇ ਹੱਥਾਂ ਵਿੱਚ ਪੈਣ ਤੋਂ ਬਚਣਾ ਪਵੇਗਾ। ਉਹ ਪਹਿਲਾਂ ਹੀ ਆਪਣੇ ਆਪ ਦਾ ਐਲਾਨ ਕਰਦੇ ਹਨ। ਪ੍ਰਮਾਤਮਾ ਉਨ੍ਹਾਂ ਨੂੰ ਇਹ ਖ਼ਿਤਾਬ ਨਹੀਂ ਦਿੰਦਾ ਹੈ। ਇਹੀ ਸਮਸ‌ਿਆ ਹੈ। ਸੱਚਮੁੱਚ, ਜੇਕਰ ਪ੍ਰਮਾਤਮਾ ਉਨ੍ਹਾਂ ਨੂੰ ਇਹ ਖਿਤਾਬ ਦੇਵੇ, ਤਾਂ ਉਹ ਵੱਖਰੇ ਤਰੀਕੇ ਨਾਲ ਕੰਮ ਕਰਨਗੇ। ਉਹ ਪ੍ਰਮਾਤਮਾ ਦੀ ਬੇਅੰਤ ਪੂਜਾ ਕਰਨਗੇ। ਉਹ ਪ੍ਰਮਾਤਮਾ ਦਾ ਸਦਾ ਧੰਨਵਾਦ ਕਰਨਗੇ। ਉਹ ਹਰ ਸਾਹ ਨਾਲ ਪ੍ਰਮਾਤਮਾ ਦੀ ਉਸਤਤ ਕਰਨਗੇ। ਉਹ ਨਰਕ ਤੋਂ ਡਰਨਗੇ। ਉਹ ਲੋਕਾਂ ਦੀ ਓਨੀ ਹੀ ਮਦਦ ਕਰਨਗੇ ਜਿੰਨਾ ਉਨ੍ਹਾਂ ਦਾ ਅਧਿਆਤਮਿਕ ਗਿਆਨ ਕਰ ਸਕਦਾ ਹੈ, ਪੇਸ਼ ਕਰ ਸਕਦਾ ਹੈ। ਪਰ ਨਹੀਂ, ਉਹ ਸੰਤਾਂ ਦੇ ਉਲਟ ਦਿਸ਼ਾ ਵਿੱਚ ਜਾ ਰਹੇ ਹਨ।

ਇਸ ਲਈ, ਮੈਂ ਉਮੀਦ ਕਰਦੀ ਹਾਂ, ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ, ਕਿਰਪਾ ਕਰਕੇ ਇਹਨਾਂ ਸਾਰੇ ਬੁਰੇ ਲੋਕਾਂ ਨੂੰ ਖਤਮ ਕਰੋ ਅਤੇ ਲੋਕਾਂ ਨੂੰ ਵਧੇਰੇ ਸੁਤੰਤਰ ਇੱਛਾ ਦੇਵੋ, ਵਧੇਰੇ ਜਗਾ, ਵਧੇਰੇ ਸਮਾਂ ਦੇਵੋ ਚੰਗੇ ਅਧਿਆਪਕਾਂ, ਪ੍ਰਮਾਤਮਾ ਦੇ ਚੰਗੇ ਨੁਮਾਇੰਦੇ ਚੁਣਨ ਲਈ, ਤਾਂ ਜੋ ਉਹ ਪ੍ਰਮਾਤਮਾ ਦੀ ਕਿਰਪਾ, ਦਇਆ ਅਤੇ ਅਨੰਦ ਵਿੱਚ ਸਦਾ ਲਈ ਵਾਪਸ ਜਾ ਸਕਣ। ਆਮੇਨ। ਪ੍ਰਮਾਤਮਾ ਇਸ ਧਰਤੀ ਅਤੇ ਹੋਰ ਗ੍ਰਹਿਆਂ 'ਤੇ ਮਨੁੱਖਾਂ ਅਤੇ ਹੋਰ ਜੀਵਾਂ 'ਤੇ ਮਿਹਰ ਕਰੇ, ਅਤੇ ਉਨ੍ਹਾਂ ਨੂੰ ਮਾਇਆ ਦੇ ਜਾਲ ਤੋਂ ਬਚਾਵੇ ਤਾਂ ਜੋ ਉਨ੍ਹਾਂ ਨੂੰ ਨਰਕ ਵਿੱਚ ਨਾ ਜਾਣਾ ਪਵੇ ਅਤੇ ਨਰਕ ਵਿੱਚ ਭਿਆਨਕ, ਨਾਮੰਨਣਯੋਗ ਬੇਹਦ ਪੀੜ ਅਤੇ ਤਸ਼ਦਦ ਨਾ ਝੱਲਣੀ ਪਵੇ। ਸਾਰੇ ਕਮਜ਼ੋਰ, ਘਾਇਲ ਲੋਕ ਜਾਗ੍ਰਿਤ ਹੋਣ ਅਤੇ ਪ੍ਰਮਾਤਮਾ ਵਲ ਵਾਪਸ ਆਉਣ ਲਈ ਪ੍ਰਮਾਤਮਾ ਦੇ ਨਿਰਦੇਸ਼ਨ, ਪ੍ਰਮਾਤਮਾ ਦੇ ਮਾਰਗ ਦਰਸ਼ਨ, ਪ੍ਰਮਾਤਮਾ ਦੇ ਪਿਆਰ ਦਾ ਅਨੁਸਰਨ ਕਰਨ। ਪ੍ਰਮਾਤਮਾ ਦੇ ਨਾਮ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਆਮੇਨ। ਤੁਹਾਨੂੰ ਹਮੇਸ਼ਾ ਲਈ ਪਿਆਰ। ਤੁਹਾਨੂੰ ਹਰ ਸਮੇਂ ਪ੍ਰਮਾਤਮਾ ਨੂੰ ਯਾਦ ਰਖੋ ਅਤੇ ਪਿਆਰ ਕਰੋਂ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ, ਤੁਹਾਨੂੰ ਪਿਆਰ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
118 ਦੇਖੇ ਗਏ
22:47
2025-01-25
637 ਦੇਖੇ ਗਏ
2025-01-24
868 ਦੇਖੇ ਗਏ
2025-01-24
495 ਦੇਖੇ ਗਏ
33:40
2025-01-24
228 ਦੇਖੇ ਗਏ
2025-01-24
219 ਦੇਖੇ ਗਏ
2025-01-24
225 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ