ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤਿੰਨ ਕਿਸਮ ਦੇ ਗੁਰੂ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਸੀਂ ਬਹੁਤ ਸਾਰੇ ਦਰਖਤ ਕਟਦੇ ਹਾਂ ਕਿ ਉਸ ਤੋਂ ਬਾਅਦ ਬਹੁਤ ਚੀਜ਼ਾਂ ਉਗ ਨਹੀਂ ਸਕਦੀਆਂ। ਅਤੇ ਜੜੀਬੂਟੀ ਦਵਾਈਆਂ ਜਾਂ ਕੀਟਨਾਸ਼ਕਾਂ ਵਰਤੋਂ ਕਰਦੇ, ਅਤੇ ਬਸ ਫਲੀਆਂ ਜਾਂ ਮਕੀ ਜਾਂ ਜੋ ਵੀ ਉਗਾਉਂਦੇ, ਮਨੁਖਾਂ ਦੀ ਬਜਾਏ ਵਧੇਰੇ ਜਾਨਵਰ-ਲੋਕਾਂ ਨੂੰ ਖੁਆਉਣ ਲਈ । ਮਨੁਖ ਭੁਖੇ ਹਨ - ਮਿਲੀਅਨਾਂ ਦੀ ਗਿਣਤੀ ਵਿਚ ਭੁਖ ਹਨ - ਪਰ ਅਸੀਂ ਉਹ ਭੋਜ਼ਨ ਅਤੇ ਅਨਾਜ ਜਾਨਵਰ-ਲੋਕਾਂ ਨੂੰ ਦੇਣ ਲਈ ਵਰਤ ਰਹੇ ਹਾਂ। ਬਸ ਇਕ ਕਿਲੋਗਰਾਮ ਜਾਨਵਰ-ਲੋਕਾਂ ਦੇ ਮਾਸ ਦੀ ਕੀਮਤ ਬਹੁਤ, ਬਹੁਤ ਹੀ ਪਾਣੀ ਲੈਂਦੀ ਹੈ, ਬਹੁਤ, ਬਹੁਤ ਜ਼ਮੀਨ, ਬਹੁਤ, ਬਹੁਤ ਕੰਮ ਲੈਂਦੀ ਹੈ, ਬਹੁਤ ਸਾਰੀ ਆਵਾਜਾਈ, ਬਹੁਤ ਸਾਰਾ ਪ੍ਰਦੂਸ਼ਣ ਹਵਾ ਵਿਚ ਪੈਦਾ ਕਰਦੀ, ਬਾਲਣ ਦੀ ਬਹੁਤ ਸਾਰੀ ਘਾਟ, ਦਵਾਈਆਂ ਦੀ ਘਾਟ - ਸਾਡੇ ਸੰਸਾਰ ਵਿਚ, ਸਾਡੇ ਜੀਵਨ, ਸਾਡੀ ਸਿਹਤ, ਸਾਡੇ ਵਿਤ ਅਤੇ ਸਾਡੇ ਰੂਹਾਨੀ ਵਿਕਾਸ ਨੂੰ ਸਭ ਕਿਸਮ ਦੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ। […]

ਭਾਵੇਂ ਜੇਕਰ ਅਸੀਂ ਇਸ ਗ੍ਰਹਿ ਨੂੰ ਗੁਆ ਦਿੰਦੇ ਹਾਂ, ਸਭ ਚੀਜ਼ ਜੋ ਸਾਡੇ ਪਾਸ ਹੈ ਗੁਆ ਦਿੰਦੇ ਹਾਂ, ਅਸੀਂ ਸਿਰਫ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾ ਸਕਦੇ ਹਾਂ। ਮੈਂ ਆਸ ਕਰਦੀ ਹਾਂ ਸਾਨੂੰ ਇਸ ਭਿਆਨਕ ਤ੍ਰਾਸਦੀ ਦਾ ਸਾਹਮੁਣਾ ਨਾ ਕਰਨਾ ਪਵੇ, ਪਰ ਕੌਣ ਜਾਣਦਾ ਹੈ, ਕੌਣ ਜਾਣਦਾ ਹੈ?

ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਅਜ਼ੇ ਵੀ ਕਾਫੀ ਨਹੀਂ ਹੈ। ਮੈਂ ਬਸ ਆਸਵੰਦ ਹਾਂ ਅਤੇ ਪ੍ਰਾਰਥਨਾਤਮਕ ਹਾਂ ਅਤੇ ਪ੍ਰਮਾਤਮਾ ਵਿਚ, ਅਤੇ ਬ੍ਰਹਿਮੰਡ ਵਿਚ ਸਾਰੇ ਗੁਰੂਆਂ ਅਤੇ ਸਾਰੇ ਨੇਕ ਅਤੇ ਉਚੇ ਜੀਵਾਂ ਵਿਚ ਸਾਡੀ ਮਦਦ ਕਰਨ ਲਈ ਭਰੋਸਾ ਰਖਦੀ ਹਾਂ। ਪਰ ਜੇਕਰ ਸਾਡੇ ਕਰਮ ਬਹੁਤੇ ਭਾਰੇ ਹਨ, ਅਸੀਂ ਬਹੁਤਾ ਨਹੀਂ ਕਰ ਸਕਦੇ; ਉਹ ਬਹੁਤ ਨਹੀਂ ਕਰ ਸਕਦੇ। ਇਥੋਂ ਤਕ ਸਭ ਤੋਂ ਮਹਾਨ ਸਤਿਗੁਰੂ, ਇਥੋਂ ਤਕ ਪ੍ਰਮਾਤਮਾ ਵੀ ਬਹੁਤਾ ਨਹੀਂ ਕਰ ਸਕਦੇ। ਚੀਜ਼ਾਂ ਨੂੰ ਆਪਣਾ ਕੋਰਸ ਉਵੇਂ ਲੈਂਣਾ ਪੈਂਦਾ ਉਨਾਂ ਦੀ ਉਸਾਰੀ, ਬਣਤਰ, ਉਨਾਂ ਦੀ ਵਿਧੀ ਦੇ ਮੁਤਾਬਕ। ਇਹ ਹੈ ਬਸ ਜਿਵੇਂ ਜੇਕਰ ਤੁਹਾਡੀ ਗਡੀ ਬਹੁਤ ਪੁਰਾਣੀ ਹੋਵੇ, ਅਤੇ ਤੁਸੀਂ ਇਹਦੀ ਚੰਗੀ ਤਰਾਂ ਸੰਭਾਲ ਨਹੀਂ ਕਰਦੇ, ਜ਼ਲਦੀ ਜਾਂ ਬਾਅਦ ਵਿਚ ਤੁਹਾਡੇ ਕੋਲ ਇਕ ਹਾਦਸਾ ਹੋਵੇਗਾ, ਜਾਂ ਇਹ ਬਸ ਕੰਮ ਕਰਨ ਤੋਂ ਪੂਰੀ ਤਰਾਂ ਹਟ, ਰੁਕ ਜਾਵੇਗੀ। ਸੋ ਜੇਕਰ ਤੁਸੀਂ ਚਾਹੁੰਦੇ ਹੋ ਉਹ ਗਡੀ ਦੁਬਾਰਾ ਚਲੇ. ਫਿਰ ਤੁਸੀਂ ਇਸ ਦੀ ਮੁਰੰਮਤ ਕਰ ਸਕਦੇ ਹੋ। ਤੁਸੀਂ ਮਕੈਨਿਕ ਕੋਲ ਜਾ ਸਕਦੇ ਹੋ, ਫਿਰ ਤੁਸੀਂ ਧਿਆਨ ਨਾਲ ਗਡੀ ਚਲਾ ਸਕਦੇ ਹੋ, ਅਤੇ ਬੈਟਰੀ ਨੂੰ ਬਦਲੋ, ਇੰਜਣ ਨੂੰ ਬਦਲੋ ਤਕਰੀਬਨ ਪੂਰੀ ਤਰਾਂ, ਫਿਰ ਤੁਹਾਡੀ ਗਡੀ ਚਲ ਸਕਦੀ ਹੈ।

ਇਕ ਲੰਮਾਂ ਸਮਾਂ ਪਹਿਲਾਂ ਤਾਏਵਾਨ (ਫਾਰਮੋਸਾ), ਸ਼ੀਹੂ ਵਿਚ; ਮੇਰੇ ਕੋਲ ਇਕ ਗੋਲਫ ਕਾਰਟ ਹੁੰਦੀ ਸੀ, ਉਹ ਗੋਲਫ ਕਾਰਟ ਪੁਰਾਣੀ ਸੀ। ਅਤੇ ਕੋਰੀਅਨ ਪੈਰੋਕਾਰਾਂ ਵਿਚੋਂ ਇਕ ਉਹ ਇਕ ਕਾਰ ਮਕੈਨਿਕ ਸੀ ਜਾਂ ਗਡੀਆਂ ਬਾਰੇ ਜਾਣਕਾਰੀ ਸੀ, ਸੋ, ਉਸ ਨੇ ਮੈਨੂੰ ਇਕ ਹੋਰ ਇੰਜਣ ਦਿਤਾ। ਓਹ, ਇਹ ਜਿਵੇਂ ਇਕ ਬਹੁਤ ਮਜ਼ਬੂਤ ਕਾਰ ਵਾਂਗ ਦੌਂੜਦੀ ਸੀ! ਇਹ ਗੋਲਫ ਕਾਰਟ ਇੰਜਣ ਨਾਲੋਂ ਵਖਰਾ ਹੈ, ਇਥੋਂ ਤਕ। ਮਜ਼ਬੂਤ, ਸ਼ਕਤੀਸ਼ਾਲੀ, ਅਤੇ ਬਹੁਤ ਤੇਜ਼ ਭਜ਼ ਸਕਦੀ ਸੀ। ਮੈਨੂੰ ਨਹੀਂ ਚਾਹੀਦਾ ਸੀ, ਪਰ ਮੈਂ ਕਰ ਸਕਦੀ ਸੀ। ਉਸ ਸਮੇਂ, ਮੈਂ ਅਜ਼ੇ ਜਵਾਨ ਸੀ। ਬਿਨਾਂਸ਼ਕ, ਮੈਂ ਇਸ ਨੂੰ ਤੇਜ਼ ਭਜਾਉਣਾ ਪਸੰਦ ਕਰਦੀ ਸੀ। ਮੈਂ ਇਸ ਨੂੰ ਪਹਾੜ‌ੀ ਦੇ ਉਪਰ ਅਤੇ ਥਲੇ ਚਲਾਉਂਦੀ ਸੀ, ਸਾਡੇ ਵਿਹੜੇ ਦੇ ਵਖ ਵਖ ਹਿਸਿਆਂ ਨੂੰ ਦੇਖਣ ਲਈ ਜਾਂਦੀ ਸੀ, ਅਤੇ ਉਪਰ ਥਲੇ ਆਪਣੇ ਅਖੌਤੀ ਪੈਰੋਕਾਰਾਂ ਨੂੰ ਦੇਖਣ ਲਈ। ਅਤੇ ਮੈਂ ਬਹੁਤ ਖੁਸ਼ ਸੀ, ਮੈਂ ਇਹਦੇ ਵਿਚ ਸੰਗੀਤ ਵੀ ਲਾਇਆ ਸੀ।

ਇਹੀ ਚੀਜ਼ ਹੈ ਜੋ ਅਸੀਂ ਸਾਡੇ ਸੰਸਾਰ ਨਾਲ ਕਰ ਸਕਦੇ ਹਾਂ, ਭਾਵੇਂ ਅਸੀਂ ਪਹਿਲੇ ਹੀ ਇਕ ਔਖੀ ਸਥਿਤੀ ਵਿਚ ਹਾਂ। ਪਰ ਅਸੀਂ ਪ੍ਰਮਾਤਮਾ ਉਤੇ ਨਿਰਭਰ ਕਰ ਸਕਦੇ ਹਾਂ, ਬ੍ਰਹਿਮੰਡਾਂ ਵਿਚ ਸਤਿਗੁਰੂਆਂ ਦੀ ਸ਼ਕਤੀ, ਸਾਰੇ ਸੰਤਾਂ ਅਤੇ ਰਿਸ਼ੀ ਮੁਨੀਆਂ, ਸਾਰੇ ਪ੍ਰਭੂਆਂ ਉਤੇ, ਉਨਾਂ ਦੀ ਸ਼ਕਤੀ ਇਕਠੀ ਰਖਣ ਲਈ ਸਾਡੀ ਮਦਦ ਕਰਨ ਲਈ, ਜੇਕਰ ਅਸੀਂ ਆਪਣੇ ਆਪ ਦੀ ਮਦਦ ਕਰਨ ਦਿੰਦੇ ਹਾਂ। ਤੁਹਾਡੇ ਕਾਰ ਨੂੰ ਪਹਿਲੇ ਹੀ ਠੀਕ ਕਰਨ ਤੋਂ ਬਾਅਦ, ਤੁਹਾਨੂੰ ਅਜ਼ੇ ਵੀ ਇਸ ਦੀ ਸੰਭਾਲ ਕਰਨੀ ਜ਼ਰੂਰੀ ਹੈ: ਇਹਦਾ ਚੰਗਾ ਖਿਆਲ ਰਖਣਾ, ਇਹਨੂੰ ਚੰਗਾ ਤੇਲ ਦੇਣਾ, ਚੰਗਾ ਪਟਰੋਲ ਜਾਂ ਚੰਗੀ ਬਿਜ਼ਲੀ, ਅਤੇ ਹੋਰ ਚੀਜ਼ਾਂ। ਕਾਰ ਨੂੰ ਸਾਫ ਕਰੋ, ਅਤੇ ਚਿਕੜ ਵਿਚ ਨਾ ਜਾਓ - ਗੋਲਫ ਕਾਰਟ ਬਾਹਰ ਨਹੀਂ ਨਿਕਲ ਸਕਦੀ। ਜਾਂ ਖਾਈ ਵਿਚ, ਧਰਤੀ ਵਿਚ ਖੁਲੇ ਟੋਏ ਵਿਚ ਨਾ ਜਾਓ, ਮੌਕੇ ਜਾਂ ਲਾਪਰਵਾਹੀ ਜਾਂ ਦੁਰਘਟਨਾ ਦੁਆਰਾ। ਤੁਹਾਨੂੰ ਸਾਵਧਾਨ ਹੋਣਾ ਵੀ ਜ਼ਰੂਰੀ ਹੈ, ਇਹਦਾ ਖਿਆਲ ਰਖਣਾ।

ਸੋ, ਇਸ ਬ੍ਰਹਿਮੰਡ ਵਿਚ ਉਥੇ ਚੀਜ਼ਾਂ ਦੇ ਚੰਗੀ ਤਰਾਂ ਕੰਮ ਕਰਨ ਲਈ ਸ਼ਰਤਾਂ ਵੀ ਹਨ। ਤੁਸੀਂ ਉਹ ਜਾਣਦੇ ਹੋ। ਤੁਹਾਨੂੰ ਆਪਣੇ ਘਰ ਦੀ ਵੀ ਚੰਗੀ ਦੇਖ ਭਾਲ ਕਰਨੀ ਜ਼ਰੂਰੀ ਹੈ। ਭਾਵੇਂ ਜੇਕਰ ਘਰ ਅੰਦਰ ਕੰਧਾਂ, ਖਿੜਕੀਆਂ, ਅਤੇ ਦਰਵਾਜ਼‌ਿਆਂ ਰਾਹੀਂ ਪਹਿਲੇ ਹੀ ਸੁਰਖਿਅਤ, ਤੁਹਾਡੇ ਕੋਲ ਅਜ਼ੇ ਵੀ ਕੁਝ ਚੀਜ਼ ਹੋਣੀ ਜ਼ਰੂਰੀ ਹੈ ਇਸ ਨੂੰ ਠੰਡ, ਮੀਂਹ ਤੋਂ ਬਚਾ ਕੇ ਰਖਣ ਲਈ, ਮੀਂਹ ਜੋ ਅਜ਼ੇ ਵੀ ਖਿੜਕੀਆਂ, ਦਰਵਾਜ਼ਿਆਂ, ਜਾਂ ਝੀਥਾਂ ਵਿਚ ਦੀ ਅੰਦਰ ਆ ਸਕਦਾ, ਘਰ ਨੂੰ ਉਲੀ ਲਗ ਜਾਣ ਤੋਂ ਰੋਕਣ ਲਈ। ਕਿਉਂਕਿ ਉਲੀ ਘਰ ਨੂੰ ਬਹੁਤ ਘਦਾ ਬਦਸੂਰਤ ਬਣਾ ਸਕਦੀ ਹੈ, ਕਾਲਾ ਸਭ ਜਗਾ, ਅਤੇ ਨਾਲੇ ਤੁਹਾਨੂੰ ਭਿਆਨਕ ਬਿਮਾਰੀ ਦੇ ਸਕਦੀ ਹੈ। ਇਹ ਇਥੋਂ ਤਕ ਘਾਤਕ ਵੀ ਹੋ ਸਕਦਾ ਜੇਕਰ ਤੁਹਾਨੂੰ ਇਹਦੇ ਤੋਂ ਬਹੁਤੀ ਜਿਆਦਾ ਬਿਮਾਰੀ ਲਗ ਜਾਵੇ। ਸੋ, ਇਸ ਭੌਤਿਕ ਸੰਸਾਰ ਵਿਚ ਸਭ ਚੀਜ਼ ਲਈ ਭੌਤਿਕ ਨਿਯਮ ਹਨ, ਇਸ ਦੀ ਮੁਰੰਮਤ ਕਰਨ ਲਈ ਭੌਤਿਕ ਯੰਤਰ ਹਨ।

ਸੋ ਜਿਸ ਤਰੀਕੇ ਨਾਲ ਅਸੀਂ ਸਾਡੇ ਸੰਸਾਰ ਦੀ ਮੁਰੰਮਤ ਕਰ ਸਕਦੇ ਹਾਂ ਉਹ ਦ‌ਿਆਲੂ ਹੋਣ ਨਾਲ ਹੈ: ਕਿਉਂਕਿ ਸਾਨੂੰ ਦਿਆਲੂ ਐਨਰਜ਼ੀ ਦੀ ਲੋੜ ਹੈ ਤਾਂਕਿ ਸਾਡਾ ਜੀਵਨ ਚੰਗਾ ਅਤੇ ਸੰਸਾਰ ਸੰਤੁਲਨ ਵਿਚ ਬਣ‌ਿਆ ਰਹੇ। ਦਿਆਲੂ ਹੋਣਾ ਹੋਰਨਾਂ ਨਾਲ ਪਿਆਰ ਕਰਨਾ ਹੈ ਬਸ ਉਵੇਂ ਜਿਵੇਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ, ਮਾਫ ਕਰਨਾ, ਮਦਦ ਕਰਨੀ। ਅਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਕਿਸੇ ਨੂੰ ਮਾਰਨਾ ਨਹੀਂ, ਭਾਵੇਂ ਜੇਕਰ ਉਹ ਬਸ ਛੋਟੇ ਜਿਹੇ ਕੀੜੇ ਹਨ, ਇਹਦ‌ੀ ਗਲ ਕਰਨੀ ਤਾਂ ਪਾਸੇ ਰਹੀ ਜਿਵੇਂ ਵਡੇ, ਸ਼ਾਨਦਾਰ ਜੀਵਾਂ ਬਾਰੇ ਜਿਵੇਂ ਹਾਥੀ- ਜ਼ੀਰਾਫ-, ਵੇਅਲ-, ਬਲਦ-, ਗਊ-, ਬੈਲ-ਵਿਆਕਤੀ, ਆਦਿ। ਉਹਨਾਂ ਸਾਰ‌ਿਆਂ ਵਿਚ ਆਤਮਾਵਾਂ ਹਨ। ਅਤੇ ਵਡੇ ਦਰਖਤਾਂ ਕੋਲ ਵੀ ਉਨਾਂ ਵਿਚ ਆਤਮਾਵਾਂ ਹਨ। ਛੋਟੇ ਪੌਂਦੇ ਉਨਾਂ ਕੋਲ ਵੀ ਆਤਮਾਵਾਂ ਹਨ। ਉਨਾਂ ਨੂੰ ਕਿਸੇ ਵੀ ਤਰਾਂ ਸੰਭਵ ਹੋਵੇ ਨੁਕਸਾਨ ਕਰਨ ਦੀ ਕੋਸ਼ਿਸ਼ ਨਾ ਕਰੋ।

ਹੁਣ, ਆਪਣੇ ਨਾਲ ਬਹਿਸ ਕਰਨ ਦੀ ਕੋਸ਼ਿਸ਼ ਨਾਂ ਕਰੋ, ਕਹਿੰਦੇ ਹੋਏ, "ਓਹ, ਪੁਰਾਣੇ ਸਮ‌ਿਆਂ ਵਿਚ ਦੂਜੇ ਸਤਿਗੁਰੂਆਂ ਨੇ, ਜਿਵੇਂ ਈਸਾ ਨੇ, ਦੁਧ ਪੀਤਾ ਸੀ।" ਮੈਂਨੂੰ ਪਕਾ ਪਤਾ ਨਹੀਂ ਜੇਕਰ ਈਸਾ ਨੇ ਦੁਧ ਪੀਤਾ ਸੀ ਜਾਂ ਨਹੀਂ। ਉਹਨਾਂ ਨੇ ਬਸ ਨਹੀਂ ਕਿਹਾ ਕਿ ਉਹ ਵੀਗਨ ਸਨ। ਪਰ ਅਸੀਂ ਜਾਣਦੇ ਹਾਂ ਐਸੇਨ ਰਵਾਇਤ ਦੇ ਸਾਰੇ ਸ਼ਾਕਾਹਾਰੀ ਸਨ। ਸੋ ਘਟੋ ਘਟ ਅਸੀਂ ਉਹ ਜਾਣਦੇ ਹਾਂ। ਸ਼ਾਇਦ ਸ਼ਾਕਾਹਾਰੀ ਦਾ ਭਾਵ ਉਹ ਦੁਧ ਲੈਂਦੇ ਕਦੇ ਕਦਾਂਈ ਚੀਸ ਬਣਾਉਂਦੇ ਜਾਂ ਬਚ‌ਿਆਂ ਲਈ ਜਦੋਂ ਇਕ ਮਾਂ ਕੋਲ ਦੁਧ ਨਾ ਹੋਵੇ।

ਪਰ ਯਾਦ ਰਖਣਾ ਕਿ ਉਨਾਂ ਦਿਨਾਂ ਵਿਚ ਦੁਧ ਅਤੇ ਇਹਨਾਂ ਦਿਨਾਂ ਵਿਚ ਦੁਧ ਵਖਰਾ ਹੈ। ਉਨਾਂ ਦਿਨਾਂ ਵਿਚ ਦੁਧ ਸਿਹਤਮੰਦ, ਦਿਆਲੂ ਸੀ ਅਤੇ ਲੋਕ ਬਹੁਤ ਥੋੜਾ ਲੈਂਦੇ ਸੀ। ਅਜ਼ਕਲ ਵਾਂਗ ਨਹੀਂ - ਅਸੀਂ ਬਸ ਖਾਂਦੇ ਹਾਂ, ਅਸੀਂ ਆਪਣੀਆਂ ਆਦਤਾਂ ਨੂੰ ਸੰਤੁਸ਼ਟ ਕਰਨ ਲਈ ਸਭ ਕਿਸਮ ਦੀਆਂ ਚੀਜ਼ਾਂ ਕਰਦੇ ਹਾਂ। ਪਰ ਇਹ ਸਾਡੇ ਲਈ ਚੰਗਾ ਨਹੀਂ ਹੈ। ਅਸੀਂ ਵਧੇਰੇ ਲਾਲਚੀ ਹਾਂ, ਬਹੁਤ ਜਿਆਦਾ ਲਾਲਚੀ। ਅਸੀਂ ਬਹੁਤ ਸਾਰੀ ਚੀਸ ਖਾਂਦੇ ਅਤੇ ਬਹੁਤ ਸਾਰੇ ਗਊ-ਲੋਕਾਂ ਨੂੰ ਦੁਖੀ ਕਰਦੇ, ਕਿਉਂਕਿ ਉਨਾਂ ਤੋਂ ਦੁਧ ਲਿਆ ਜਾਂਦਾ ਜਦੋਂ ਤਕ ਉਹ ਡਿਗ ਨਹੀਂ ਜਾਂਦੀਆਂ, ਜਦੋਂ ਤਕ ਉਨਾਂ ਦੀਆਂ ਆਂਦਰਾਂ ਜਾਂ ਪੇਟ ਇਥੋਂ ਤਕ ਫਟ ਨਹੀਂ ਜਾਂਦਾ ਅਤੇ ਉਹ ਹੋਰ ਤੁਰ ਨਹੀਂ ਸਕਦੀਆਂ; ਜਦੋਂ ਤਕ ਉਹ ਥਕ ਜਾਂਦੀਆਂ, ਅਤੇ ਫਿਰ ਉਨਾਂ ਨੂੰ ਕਤਲ ਕੀਤਾ ਜਾਂਦਾ। ਅਤੇ ਤੁਸੀਂ ਇਸ ਕਿਸਮ ਦੇ ਕਮਜ਼ੋਰ, ਸਖਣੇ ਜੀਵ ਨੂੰ ਖਾਂਦੇ ਹੋ - ਇਹ ਤੁਹਾਡੇ ਲਈ ਚੰਗਾ ਨਹੀਂ ਹੋ ਸਕਦਾ। ਉਨਾਂ ਬਿਮਾਰੀਆਂ ਦੀ ਗਲ ਤਾਂ ਪਾਸੇ ਰਹੀ ਜਿਹੜੀਆਂ ਤੁਹਾਨੂੰ ਲਗ ਸਕਦੀਆਂ।

ਅਤੇ ਅਜ਼ਕਲ, ਬਰਡ ਫਲੂ ਪਹਿਲੇ ਹੀ ਗਊ-ਲੋਕਾਂ ਦੇ ਪਾਲਣ ਉਭਾਰਨ ਵਾਲੇ ਸਿਸਟਮ ਵਿਚ ਘੁਸਪੈਠ ਕਰ ਚੁਕਾ ਹੈ। ਇਥੋਂ ਤਕ ਕੁਝ ਬਿਲੀ-ਲੋਕ, ਕੁਝ ਪਾਲਤੂ ਜਾਨਵਰ-ਲੋਕ, ਜੰਗਲੀ ਜਾਨਵਰ-ਲੋਕ, ਆਦਿ... ਉਹ ਵੀ ਪਹਿਲੇ ਹੀ ਬਰਡ ਫਲੂ ਨਾਲ ਸੰਕਰਮਿਤ ਕੀਤੇ ਗਏ। ਜਿਥੋਂ ਤਕ ਅਸੀਂ ਜਾਣਦੇ ਹੁਣ ਤਕ, ਸਤ ਬਿਲੀ-ਲੋਕ ਘਟੋ ਘਟ, ਕਿਸੇ ਜਗਾ। ਪਰ ਹਰ ਇਕ ਬਿਲੀ-ਵਿਆਕਤੀ ਨੂੰ ਨਹੀਂ ਜਾਣਿਆ ਜਾਵੇਗਾ ਜੇਕਰ ਉਸ ਨੂੰ ਬਰਡ ਫਲੂ ਹੈ। ਉਹ ਬਾਹਰ ਵੀ ਹੋ ਸਕਦੇ ਹਨ - ਜੰਗਲੀ ਬਿਲੀ- ਜੰਗਲੀ ਬਿਲੀ-ਲੋਕ, ਜਾਂ ਪਾਲਤੂ ਬਿਲੀ-ਲੋਕ ਵੀ ਹੋ ਸਕਦੇ। ਪਰ ਜਿਆਦਾਤਰ ਬਿਲੀ-ਲੋਕ ਆਉਂਦੇ ਅਤੇ ਜਾਂਦੇ, ਉਹ ਨਹੀਂ ਘਰ ਦੇ ਅੰਦਰ ਰਹਿੰਦੇ। ਅਨੇਕ ਦੇਸ਼ਾਂ ਵਿਚ, ਉਹ ਅਜ਼ੇ ਵੀ ਇਸ ਤਰਾਂ ਆਜ਼ਾਦ ਹਨ। ਸੋ, ਉਨਾਂ ਨੂੰ ਬਰਡ ਫਲੂ ਹੋ ਸਕਦਾ ਹੈ, ਪਰ ਕੋਈ ਨਹੀਂ ਧਿਆਨ ਦੇਵੇਗਾ - ਜਾਂ ਬਾਹਰ ਮਰ ਜਾਣ, ਅਤੇ ਮਾਲਕ (ਰਖਵਾਲੇ) ਨੂੰ ਪਤਾ ਵੀ ਨਹੀਂ ਹੋਵੇਗਾ। ਅਜ਼ਕਲ, ਤੁਸੀਂ ਆਪਣੇ ਬਿਲੀ-ਵਿਆਕਤੀ ਨੂੰ ਆਪਣੇ ਕੌਂਡੋਮੀਨਿਅਮ ਵਿਚ, ਆਪਣੇ ਘਰ ਅੰਦਰ ਰਖਦੇ ਹੋ। ਸੋ ਸ਼ਾਇਦ ਇਹ ਠੀਕ ਹੈ। ਪਰ ਇਹ ਬਿਲੀ-ਵਿਆਕਤੀ ਲਈ ਕਿਵੇਂ ਵੀ ਖੁਸ਼ ਰਹਿਣ ਦਾ ਕੁਦਰਤੀ ਤਰੀਕਾ ਨਹੀਂ ਹੈ। ਬਿਲੀ- ਅਤੇ ਕੁਤੇ-ਲੋਕਾਂ ਨੂੰ ਕੁਝ ਬਾਹਰੀ ਗਤੀਵਿਧੀਆ ਜ਼ਰੂਰੀ ਹਨ। ਅਤੇ ਜਦੋਂ ਉਹ ਕਦੇ ਕਦੇ ਬਾਹਰ ਜਾਂਦੇ ਹਨ, ਉਹਨਾਂ ਨੂੰ ਸ਼ਾਇਦ ਇਹ ਬਰਡ ਫਲੂ ਲਗ ਸਕਦਾ, ਅਤੇ ਬਸ ਇਹੀ- ਫਿਰ ਸ਼ਾਇਦ ਤੁਸੀਂ ਵੀ ਸੰਕਰਮਿਤ ਹੋ ਸਕਦੇ ਹੋ।

Media report from PBS NewsHour – April 4, 2024, Geoff Bennet: ਅਮਰੀਕਾ ਵਿਚ ਅਜ਼ ਰਾਤ ਫੈਲਦੇ ਜਾ ਰਹੇ ਬਹੁਤ ਜਿਆਦਾ ਛੂਤਕਾਰੀ ਬਰਡ ਫਲੂ ਦੀ ਚਿੰਤਾ ਵਧਦੀ ਜਾ ਰਹੀ ਹੈ। ਵਾਇਰਸ ਹੁਣ ਡੇਅਰੀ ਪਸ਼ੂਆਂ ਤਕ ਫੈਲ਼ ਗਿਆ ਅਤੇ ਇਕ ਵਿਆਕਤੀ ਬਿਮਾਰ ਹੋ ਗ‌ਿਆ। ਵੀਲਿਅਮ?

William Brangham: ਉਹ ਸਹੀ ਹੈ, ਜ਼ੈਫ। ਬਰਡ ਫਲੂ ਦੇ ਇਸ ਸਟ੍ਰੇਂਨ ਨੂੰ H5N1 ਕਿਹਾ ਜਾਂਦਾ ਹੈਜੋ ਸਾਰੇ ਅਮਰੀਕਾ ਭਰ ਵਿਚ ਹੁਣ ਕੁਝ ਸਾਲਾਂ ਲਈ ਪੰਛੀਆਂ ਦੇ ਝੁੰਡਾਂ ਨੂੰ ਬਿਮਾਰ ਕਰ ਰਿਹਾ ਹੈ। ਹੋਰ ਫੈਲ਼ਾਉ ਨੂੰ ਰੋਕਣ ਲਈ ਮਿਲੀਅਨਾਂ ਦੀ ਗਿਣਤੀ ਮਾਰੇ ਗਏ ਹਨ। ਕਲ, ਦੇਸ਼ ਦੇ ਸਭ ਤੋਂ ਵਡੇ ਅੰਡੇ ਉਤਪਾਦਕ ਨੇ ਉਤਪਾਦਨ ਨੂੰ ਰੋਕ ਦਿਤਾ ਜਦੋਂ ਇਸ ਦੀਆਂ ਫੈਕਟਰੀਆਂ ਵਿਚੋਂ ਇਕ ਵਿਚ ਮੁਰਗੇ ਬਿਮਾਰ ਹੋ ਗਏ ਸਨ। ਪਰ ਇਹ ਵਾਏਰਿਸ ਥਣਧਾਰੀ ਜੀਵਾਂ ਨੂੰ ਵੀ ਸੰਕਰਮਿਤ ਕਰ ਰਿਹਾ ਹੈ। ਹਾਲ ਹੀ ਵਿਚ, ਪੰਜ ਵਖਰੇ ਪ੍ਰਦੇਸ਼ਾਂ ਵਿਚ, ਡੇਅਰੀ ਗਾਵਾਂ। ਇਸ ਹਫਤੇ, ਟੈਕਸੇਸ ਵਿਚ ਇਕ ਵਿਆਕਤੀ ਪਸ਼ੂਆਂ ਨਾਲ ਕੰਮ ਕਰਨ ਤੋਂ ਬਾਅਦ ਸਾਕਾਰਾਤਮਿਕ ਟੈਸਟ ਕੀਤਾ ਗਿਆ।

Media report from WKYC Channel 3 – April 22, 2024, Matt Rascon: ਬਹੁਤ ਸਾਰੇ ਚਿੰਤਤ ਹਨ ਕਿ ਵਾਏਰਿਸ ਉਨਾਂ ਦੇ ਪਾਲਤੂ ਕੁਤ‌ਿਆਂ, ਬਿਲੀਆਂ ਨੂੰ ਸੰਕਰਮਿਤ ਕਰ ਸਕਦਾ ਹੈ, ਕਿਉਂਕਿ ਇਹ ਇਕ ਬਕਰੀ ਵਿਚ ਪਾਇਆ ਗਿਆ ਹੈ, ਅਤੇ ਅਮਰੀਕਾ ਵਿਚ ਪਹਿਲੇ ਹੀ ਦੋ ਵਿਆਕਤੀਆਂ ਤਕ ਫੈਲ ਗਿਆ ਹੈ। ਸੀਨੀਅਰ ਹੈਲਥ ਪਤਰਕਾਰ ਮੋਕੀਨਾ ਰੌਬੀਨਸ ਦਸਦੀ ਹੈ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ।

Monica Robbins: ਅਸੀਂ ਜਾਣਦੇ ਹਾਂ ਕਿ ਏਵੀਅਨ ਫਲੂ ਮੁਰਗ‌ਿਆਂ, ਜੰਗਲੀ ਪੰਛੀਆਂ ਅਤੇ ਡੇਅਰੀ ਗਾਵਾਂ ਲਈ ਇਕ ਖਤਰਾ ਹੈ। ਪਰ ਉਨਾਂ ਪਾਲਤੂ ਜਾਨਵਰਾਂ ਬਾਰੇ ਕੀ ਜਿਨਾਂ ਨਾਲ ਤੁਸੀਂ ਇਕ ਘਰ ਸਾਂਝਾ ਕਰਦੇ ਹੋ?

Dr. Alice Jeromin, DVM: ਉਥੇ ਇਹਦੇ ਬਾਰੇ ਚਾਰ ਦੇਸ਼ਾਂ ਵਿਚ ਬਿਲੀਆਂ ਵਿਚ ਰਿਪੋਰਟਾਂ ਆਈਆਂ ਹਨ - ਅਸੀਂ ਉਨਾਂ ਵਿਚੋਂ ਇਕ ਹਾਂ - ਫਰਾਂਸ, ਪੋਲੈਂਡ, ਅਮਰੀਕਾ, ਅਤੇ ਦਖਣੀ ਕੋਰੀਆ।

Monica Robbins: ਇਹ ਕਿਵੇਂ ਪ੍ਰਸਾਰਿਤ ਹੁੰਦਾ ਹੈ? ਜਦੋਂ ਬਿਲੀਆਂ ਕਰਦੀਆਂ ਹਨ ਜੋ ਬਿਲੀਆਂ ਕਰਦੀਆਂ ਹਨ।

Dr. Alice Jeromin, DVM: ਜੇਕਰ ਜੰਗਲੀ ਜਾਂ ਆਵਾਰਾ ਬਿਲੀ ਜੋ ਤੁਹਾਡੇ ਘਰ ਦੇ ਜਾਂ ਕੋਠੇ ਦੇ ਆਲੇ ਦੁਆਲੇ ਲਟਕ ਰਹੀ ਹੋਵੇ ਇਕ ਮਰ‌ਿਆ ਪੰਛੀ ਜਾਂ ਇਕ ਜੀਵਤ ਪੰਛੀ ਖਾ ਰਹੀ , ਉਹ ਹੈ ਜਦੋਂ ਚਿੰਤਾ ਜ਼ਾਹਰ ਹੋਣੀ ਚਾਹੀਦੀ ਹੈ।

Monica Robbins: ਪਰ ਤੁਹਾਡੇ ਕੁਤੇ ਨੂੰ ਵੀ ਖਤਰਾ ਹੋ ਸਕਦਾ ਹੈ।

Dr. Alice Jeromin, DVM: ਇਕ ਜਗਾ ਜਿਥੋਂ ਅਸੀਂ ਮਹਿਸੂਸ ਕਰਦੇ ਕਿ ਸਾਡੇ ਪਾਲਤੂ ਜਾਨਵਰ ਇਹ ਪ੍ਰਾਪਤ ਕਰ ਰਹੇ ਹਨ ਉਹ ਜੰਗਲੀ ਪੰਛੀਆਂ ਦੀ ਟਟੀ ਤੋਂ ਹੈ।

Monica Robbins: ਪਾਲਤੂ ਜਾਨਵਰਾਂ ਵਿਚ, ਉਥੇ ਕੋਈ ਖਾਸ ਐਂਟੀ-ਵਾਏਰਿਸ ਇਲਾਜ਼ ਉਪਲਬਧ ਨਹੀਂ ਹਨ, ਸਿਰਫ ਸਹਾਇਕ ਦੇਖਭਾਲ।

Dr. Alice Jeromin, DVM: ਇਹ ਘਾਤਕ ਹੋ ਸਕਦੀ ਹੈ, ਪਰ ਅਕਸਰ ਨਹੀਂ , ਉਹ ਡਿਪਰੈਸ਼ਨ ਦੇ ਲਛਣ ਦਿਖਾਉਣਗੇ। ਉਹ ਖਾਣਾ ਨਹੀਂ ਚਾਹੁਣਗੇ। ਉਹ ਉਦਾਸੀਨ, ਬੁਖਾਰ ਵਾਲੇ ਹਨ। ਉਨਾਂ ਕੋਲ ਨਿਊਰੋਲੋਜਿਕ ਲਛਣ ਹੋ ਸਕਦੇ ਹਨ ਜਿਥੇ ਉਹ ਤੁਰਦੇ ਹਨ ਜਿਵੇਂ ਉਹ ਸ਼ਰਾਬੀ ਹਨ ਜਾਂ ਇਕ ਸਿਰ ਝੁਕਾਉਂਦੇ ਹੋਏ ਨਾਲ, ਅਤੇ ਉਹ ਕੇਸਾਂ ਹਨ ਜਦੋਂ ਉਹ ਘਾਤਕ ਹੋ ਸਕਦੀਆਂ ਹਨ।

Monica Robbins: ਅਤੇ ਹਾਂਜੀ, ਉਥੇ ਇਹਦੇ ਨਾਲ ਕੁਤਿਆਂ ਦੀਆਂ ਵੀ ਰਿਪੋਰਟਾਂ ਹਨ ।

ਸਾਡੇ ਸੰਸਾਰ ਵਿਚ ਮੁਸੀਬਤ ਦਾ ਕੋਈ ਅੰਤ ਨਹੀ ਹੈ। ਉਥੇ ਮੁਸੀਬਤਾਂ ਦੇ ਮੁਕਾਬਲੇ ਬਹੁਤ ਘਟ ਹਲ ਹਨ। ਅਤੇ ਅਜਕਲ, ਸਾਡੇ ਕੋਲ ਹੋਰ ਅਤੇ ਹੋਰ ਵਧ ਮੁਸੀਬਤਾਂ ਹਨ, ਹਲਾਂ ਨਾਲੋਂ ਹੋਰ ਅਤੇ ਹੋਰ ਜਿਆਦਾ ਤਬਾਹੀਆਂ। ਕੁਦਰਤ ਆਪਣਾ ਰਾਹ ਅਪਣਾ ਰਿਹਾ ਹੈ ਬਚੇ ਰਹਿਣ ਲਈ, ਆਪਣੇ ਆਪ ਨੂੰ ਲਾਗ ਤੋਂ ਸਾਫ ਕਰਨ ਲਈ ਜੋ ਮਨੁਖਾਂ ਦੁਆਰਾ, ਮਨੁਖਾਂ ਦੀਆਂ ਗਤੀਵਿਧੀਆਂ ਦੁਆਰਾ ਇਸ ਉਪਰ ਢੇਰੀ ਕੀਤੀ ਗਈ ਹੈ, ਮਨੁਖਾਂ ਦੀ ਨੁਕਸਾਨਦੇਹ ਜਿਉਣ ਦੇ ਤਰੀਕੇ ਦੁਆਰਾ, ਜਿਵੇਂ ਜਾਨਵਰ-ਲੋਕਾਂ ਦਾ ਮਾਸ ਖਾਣਾ, ਜਾਨਵਰ-ਲੋਕਾਂ ਨੂੰ ਮਾਰਨਾ, ਦਰਖਤਾਂ ਨੂੰ ਕਟਣਾ, ਜੰਗਲ ਦੇ ਹੈਕਟੈਅਰ ਬਾਅਦ ਹੈਕਟੈਅਰ, ਸਾਡੇ ਸੰਸਾਰ ਦੇ ਫੇਫੜਿਆਂ ਨੂੰ ਮਾਰਨਾ, ਜਾਨਵਰ-ਲੋਕਾਂ ਦੇ ਨਿਵਾਸ ਸਥਾਨਾਂ ਨੂੰ ਮਾਰਨਾ, ਤਾਂਕਿ ਉਹ ਹੋਰ ਅਤੇ ਹੋਰ ਸਾਡੇ ਨੇੜੇ ਆ ਰਹੇ ਹਨ, ਅਤੇ ਉਨਾਂ ਦੀ ਲਾਗ ਵੀ ਸਾਡੇ ਬਹੁਤ ਨੇੜੇ ਹੈ, ਸਾਡੇ ਲਾਗੇ, ਅਤੇ ਸਾਡੇ ਲਈ ਬਹੁਤ ਸਾਰੀਆਂ ਸਿਹਤ ਸਮਸਿਆਵਾਂ ਦਾ ਕਾਰਨ, ਵਿਤੀ ਸਮਸ‌ਿਆਵਾਂ, ਵਾਤਾਵਰਨ ਸਮਸ‌ਿਆਵਾਂ, ਆਰਥਿਕ ਸਮਸ‌ਿਆਵਾਂ ਦਾ ਕਾਰਨ । ਬਸ ਉਵੇਂ ਜਿਵੇਂ ਮਹਾਂਮਾਰੀ ਵਾਂਗ ਜਿਸ ਨੇ ਤਕਰੀਬਨ ਸਾਡੇ ਆਰਥਿਕ ਸਿਸਟਮ ਨੂੰ ਜ਼ਮੀਨ ਤੇ ਗੋਡ‌ਿਆਂ ਭਾਰ ਲਿਆਇਆ ਗਿਆ। ਬਹੁਤੇ ਦੇਸ਼ ਅਜ਼ੇ ਵੀ ਠੀਕ ਨਹੀਂ ਹੋਏ ।

ਅਤੇ ਫਿਰ ਦਰਖਤਾਂ ਨੂੰ ਕਟਣਾ ਵੀ ਜ਼ਲਵਾਯੂ ਸਮਸ‌ਿਆਵਾਂ ਦਾ ਕਾਰਨ ਬਣਦਾ ਹੈ ਕਿਉਂਕਿ ਉਥੇ ਮੀਂਹ ਲਿਆਉਣ ਲਈ ਕਾਫੀ ਦਰਖਤ ਨਹੀਂ ਹਨ, ਅਤੇ ਫਿਰ ਹੜ ਬਣਾਉਣ ਤੋਂ ਮੀਂਹ ਨੂੰ ਰੋਕਣ ਲਈ ਕਾਫੀ ਦਰਖਤ ਨਹੀਂ ਹਨ। ਬਰਸਾਤ ਕੋਲ ਖੁਆਉਣ ਲਈ ਕੋਈ ਦਰਖਤ ਨਹੀਂ ਹਨ, ਅਤੇ ਇਹਦੇ ਚਲਣ ਨੂੰ ਰੋਕਣ ਲਈ ਕੋਈ ਦਰਖਤ ਨਹੀਂ । ਦਰਖਤ ਮੀਂਹ ਦੇ ਵਹਾਅ ਨੂੰ ਨਿਯੰਤ੍ਰਿਤ ਕਰ ਸਕਦੇ ਹਨ, ਇਸ ਨੂੰ ਸੋਖਦੇ ਜ਼ਜ਼ਬ ਕਰਦੇ, ਤਾਂਕਿ ਮੀਂਹ ਦਰ‌ਿਆਵਾਂ, ਝੀਲਾਂ ਅਤੇ ਨਦੀਆਂ ਵਿਚ ਹੌਲੀ ਹੌਲੀ ਥਲੇ ਆਵੇਗਾ, ਅਤੇ ਪਾਣੀ ਨੂੰ ਸਾਰੀ ਜਗਾ ਗ੍ਰਹਿ ਉਤੇ ਬਰਾਬਰ ਵੰਡੇਗਾ, ਸਾਡੇ ਲਈ, ਜਾਨਵਰ-ਲੋਕਾਂ ਲਈ। ਪਰ ਜੇਕਰ ਉਥੇ ਦਰਖਤ ਨਹੀਂ ਹਨ, ਫਿਰ ਮੀਂਹ ਬਸ ਕਿਸੇ ਵੀ ਜਗਾ ਵਹਿ ਜਾਵੇਗਾ ਅਤੇ ਹੜ ਬਣਾਏਗਾ ਸਗੋਂ ਦਰਖਤਾਂ ਨੂੰ ਸਿਹਤਮੰਦ ਬਣਾਉਣ ਨਾਲੋਂ। ਇਸ ਲਈ ਹਾਲ ਹੀ ਵਿਚ, ਇਹਨਾਂ ਪਿਛਲੇ ਸਾਲਾਂ ਜਾਂ ਦਹਾਕਿਆਂ ਵਿਚ, ਸਾਡੇ ਕੋਲ ਇਸ ਕਰਕੇ ਵਧੇਰੇ ਹੜ ਹਨ - ਕਿਉਂਕਿ ਅਸੀਂ ਬਹੁਤ ਜਿਆਦਾ ਕੁਦਰਤ ਨੂੰ ਤਬਾਹ ਕਰ ਦਿਤਾ ਹੈ, ਅਸੀਂ ਬਹੁਤੇ ਜਿਆਦਾ ਦਰਖਤਾਂ ਨੂੰ ਕਟਦੇ ਹਾਂ।

ਦਰਖਤ ਆਕਸੀਜਨ ਉਤਪਾਦਕ ਹਨ, ਦਵਾਈ ਦੇਣ ਵਾਲੇ ਹਨ, ਨਾਲੇ ਮੀਂਹ ਨੂੰ ਰੈਗੁਲੇਟਰ ਕਰਨ ਵਾਲੇ ਅਤੇ ਮੀਂਹ ਨੂੰ ਆਕਰਸ਼ਿਤ ਕਰਨ ਵਾਲੇ; ਅਤੇ ਹੋਰ ਬਹੁਤ ਲਾਭ ਜੋ ਦਰਖਤ ਸਾਨੂੰ ਦਿੰਦੇ ਹਨ। ਜਿਤਨੇ ਜਿਆਦਾ ਦਰਖਤ ਤੁਹਾਡੇ ਕੋਲ ਹਨ, ਉਤਨਾ ਜਿਆਦਾ ਮੀਂਹ ਆਕਰਸ਼ਿਕ ਹੋਵੇਗਾ। ਬਦਲ ਦਰਖਤਾਂ ਉਤੇ ਮੀਂਹ ਵਰਸਾਉਣਗੇ ਉਨਾਂ ਖੇਤਰਾਂ ਵਿਚ ਜਿਥੇ ਦਰਖਤ ਹਨ। ਅਤੇ ਦਰਖਤ ਮੀਂਹ ਦੇ ਵਹਾਉ ਨੂੰ ਵੀ ਨਿਯੰਤਰਿਤ ਕਰਦੇ ਹਨ ਤਾਂਕਿ ਇਹ ਹੜ ਨਾ ਬਣ ਜਾਵੇ; ਇਹ ਸਾਰੀਆਂ ਜ਼ਮੀਨਾਂ ਨੂੰ ਡੋਬ ਨਾ ਦੇਵੇ ਜਿਥੇ ਹੜ ਪ੍ਰਵੇਸ਼ ਕਰਨ। ਇਹ ਲੋਕਾਂ ਦੇ ਘਰਾਂ ਅਤੇ ਕਾਰਾਂ ਅਤੇ ਸੜਕਾਂ ਅਤੇ ਫਸਲਾਂ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ, ਅਤੇ ਇਥੋਂ ਤਕ ਮਨੁਖਾਂ/ਜਾਨਵਰ-ਲੋਕਾਂ ਨੂੰ ਮਾਰ ਦੇਵੇ!

ਅਸੀਂ ਬਹੁਤ ਸਾਰੇ ਦਰਖਤ ਕਟਦੇ ਹਾਂ ਕਿ ਉਸ ਤੋਂ ਬਾਅਦ ਬਹੁਤ ਚੀਜ਼ਾਂ ਉਗ ਨਹੀਂ ਸਕਦੀਆਂ। ਅਤੇ ਜੜੀਬੂਟੀ ਦਵਾਈਆਂ ਜਾਂ ਕੀਟਨਾਸ਼ਕਾਂ ਵਰਤੋਂ ਕਰਦੇ, ਅਤੇ ਬਸ ਫਲੀਆਂ ਜਾਂ ਮਕੀ ਜਾਂ ਜੋ ਵੀ ਉਗਾਉਂਦੇ, ਮਨੁਖਾਂ ਦੀ ਬਜਾਏ ਵਧੇਰੇ ਜਾਨਵਰ-ਲੋਕਾਂ ਨੂੰ ਖੁਆਉਣ ਲਈ । ਮਨੁਖ ਭੁਖੇ ਹਨ - ਮਿਲੀਅਨਾਂ ਦੀ ਗਿਣਤੀ ਵਿਚ ਭੁਖ ਹਨ - ਪਰ ਅਸੀਂ ਉਹ ਭੋਜ਼ਨ ਅਤੇ ਅਨਾਜ ਜਾਨਵਰ-ਲੋਕਾਂ ਨੂੰ ਦੇਣ ਲਈ ਵਰਤ ਰਹੇ ਹਾਂ। ਬਸ ਇਕ ਕਿਲੋਗਰਾਮ ਜਾਨਵਰ-ਲੋਕਾਂ ਦੇ ਮਾਸ ਦੀ ਕੀਮਤ ਬਹੁਤ, ਬਹੁਤ ਹੀ ਪਾਣੀ ਲੈਂਦੀ ਹੈ, ਬਹੁਤ, ਬਹੁਤ ਜ਼ਮੀਨ, ਬਹੁਤ, ਬਹੁਤ ਕੰਮ ਲੈਂਦੀ ਹੈ, ਬਹੁਤ ਸਾਰੀ ਆਵਾਜਾਈ, ਬਹੁਤ ਸਾਰਾ ਪ੍ਰਦੂਸ਼ਣ ਹਵਾ ਵਿਚ ਪੈਦਾ ਕਰਦੀ, ਬਾਲਣ ਦੀ ਬਹੁਤ ਸਾਰੀ ਘਾਟ, ਦਵਾਈਆਂ ਦੀ ਘਾਟ - ਸਾਡੇ ਸੰਸਾਰ ਵਿਚ, ਸਾਡੇ ਜੀਵਨ, ਸਾਡੀ ਸਿਹਤ, ਸਾਡੇ ਵਿਤ ਅਤੇ ਸਾਡੇ ਰੂਹਾਨੀ ਵਿਕਾਸ ਨੂੰ ਸਭ ਕਿਸਮ ਦੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ। ਸਿਰਫ ਇਕ ਚੀਜ਼ ਨਹੀਂ। ਇਸ ਲਈ ਜਲਵਾਯੂ ਪਰਿਵਰਤਨ ਵੀ ਸਾਡੇ ਬੇਰਹਿਮ ਜਿੰਦਗੀ ਦੇ ਤਰੀਕੇ ਦਾ ਇਕ ਪੈਦਾ ਹੋਇਆ ਬਚਾ ਹੈ - ਕਤਲ, ਸਭ ਚੀਜ਼ ਨੂੰ ਤਬਾਹ ਕਰ ਰਿਹਾ ਜੋ ਸਾਨੂੰ ਇਕ ਬਰਕਤ ਵਜੋਂ ਦਿਤੀ ਗਈ, ਜੋ ਸਾਡੇ ਲਈ ਚੰਗਾ ਹੈ, ਸਾਡੀ ਅਗਲੀ, ਅਤੇ ਅਗਲੀ ਅਤੇ ਅਗਲੀ ਅਗਲੀ, ਸਦਾ ਹੀ ਭਵਿਖ ਦੀਆਂ ਪੀੜੀਆਂ ਲਈ।

ਸੋ ਸਾਨੂੰ ਮੁੜ ਸੋਚਣਾ ਚਾਹੀਦਾ, ਖੋਜ਼ ਕਰਨੀ ਚਾਹੀਦੀ ਸਚਮੁਚ ਯਕੀਨੀ ਤੌਰ ਤੇ ਜਾਨਣ ਲਈ ਸਾਡੇ ਲਈ ਕੀ ਚੰਗਾ ਹੈ। ਇਕ ਵੀਗਨ ਆਹਾਰ ਹਰ ਇਕ ਲਈ ਢੁਕਵੀਂ, ਅਨੁਕੂਲ ਹੈ, ਪਰ ਇਕ ਜਾਨਵਰ-ਲੋਕਾਂ ਦੇ ਮਾਸ ਦੀ ਖੁਰਾਕ ਨਹੀਂ ਹੈ। ਬਹੁਤੇ ਲੋਕ ਇਸ ਤੋਂ ਬਿਮਾਰ ਅਤੇ ਐਲਰਜ਼ਿਕ ਹਨ - ਜਾਨਵਰ-ਲੋਕਾਂ ਦੇ ਮਾਸ ਦੇ ਆਹਾਰਾਂ ਕਾਰਨ। ਤੁਸੀਂ ਉਹ ਹੁਣ ਨੂੰ ਜਾਣਦੇ ਹੋ। ਜਾਂ ਜੇਕਰ ਤੁਸੀਂ ਨਹੀਂ ਜਾਣਦੇ, ਕ੍ਰਿਪਾ ਕਰਕੇ ਉਹਦੀ ਖੋਜ਼ ਕਰੋ। ਜਿਵੇਂ, ਮਿਸਾਲ ਵਜੋਂ, ਤੁਸੀਂ ਫੀਜ਼ੀਸ਼ਨਸ ਕੋਮੀਟੀ (ਫਾਰ ਰਸਪੌਂਨਸੀਬਲ ਮੈਡੀਸਨ) ਐਪ ਜਾਂ ਜਾਣਕਾਰੀ ਸਾਇਟ ਵਿਚ ਦੇਖ ਸਕਦੇ ਹੋ, ਜਾਂ ਕੋਈ ਵੀ ਹੋਰ ਵੀਗਨ ਸਾਇਟਾਂ ਵਿਚ। ਜਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਜਾਣਕਾਰੀ ਵੈਬਸਾਇਟ ਉਤੇ ਦੇਖੋ। ਫਿਰ ਤੁਸੀਂ ਹੋਰ ਜਾਣ ਲਵੋਂਗੇ ਉਹਦੇ ਨਾਲੋਂ ਜੋ ਤੁਸੀਂ ਪਹਿਲੇ ਹੀ ਜਾਣਦੇ ਹੋ, ਅਤੇ ਤੁਸੀਂ ਵੀਗਨ ਹੋਣ ਦੇ ਸਾਕਾਰਾਤਮਿਕ ਪ੍ਰਭਾਵਾਂ ਬਾਰੇ ਵਧੇਰੇ ਸਮਝ ਲਵੋਂਗੇ । ਕੁਲ ਮਿਲਾ ਕੇ, ਇਹ ਸਭ ਚੀਜ਼ ਲਈ ਚੰਗਾ ਹੈ - ਸਭ ਚੀਜ਼ ਜਿਸ ਬਾਰੇ ਤੁਸੀਂ ਸੋਚ ਸਕਦੇ ਹੋ, ਸਭ ਚੀਜ਼ ਜਿਸ ਨੂੰ ਤੁਸੀਂ ਨਾਮ ਦੇ ਸਕਦੇ ਹੋ, ਵੀਗਨ ਆਹਾਰ ਇਹਦੇ ਲਈ ਭਲਾ ਕਰਨ ਵਾਲਾ ਹੋਵੇਗਾ।

Excerpts from ‘What Being Vegan Means to Us’ by Physicians Committee for Responsible Medicine – Nov 1, 2017, Dr. Neal Barnard, MD, FACC (vegan): ਤੁਸੀਂ ਜਾਣਦੇ ਹੋ, ਉਥੇ ਵੀਗਨ ਬਣ ਜਾਣ ਦੇ ਹਰ ਇਕ ਕਾਰਨ ਹੈ, ਅਤੇ ਉਥੇ ਨਾ ਬਣਨ ਲਈ ਕੋਈ ਕਾਰਨ ਨਹੀਂ ਹੈ। ਮੇਰੇ ਲਈ, ਨਿਜ਼ੀ ਤੌਰ ਤੇ, ਮੈਨੂੰ ਡਾਕਟਰੀ ਤੌਰ ਤੇ ਕਹਿਣਾ ਪਵੇਗਾ ਇਕ ਵੀਗਨ ਆਹਾਰ ਬਹੁਤ ਵਧੀਆ ਹੈ। ਇਹ ਤੁਹਾਡੀਆਂ ਕੋਰੋਨਰੀ ਧਮਨੀਆਂ ਨੂੰ ਖੁਲੀਆਂ ਰਖਣ ਦਾ ਇਕ ਤਰੀਕਾ ਹੈ। ਇਹ ਉਨਾਂ ਵਾਧੂ ਪੌਂਡ (ਭਾਰ) ਨੂੰ ਦੂਰ ਕਰਨ ਦਾ ਇਕ ਤਰੀਕਾ ਹੈ। ਇਹ ਤੁਹਾਡੇ ਕੈਂਸਰ ਦੇ ਖਤਰੇ ਨੂੰ ਜਿਤਨਾ ਸੰਭਵ ਹੋ ਸਕੇ ਘਟ ਕਰਨ ਦਾ ਅਤੇ ਸਿਹਤਮੰਦ ਅਤੇ ਊਰਜਾਵਾਨ ਬਣੇ ਰਹਿਣ ਦਾ ਇਕ ਤਰੀਕਾ ਹੈ। ਵਾਤਾਵਰਣ ਦੁ ਨਜ਼ਰੀਏ ਤੋਂ, ਮੈਨੂੰ ਤੁਹਾਨੂੰ ਦਸਣਾ ਪਵੇਗਾ, ਹਰ ਵਾਰ ਮੈਂ ਆਪਣੇ ਬਚਪਨ ਵਿਚ ਫਾਰਗੋ, ਉਤਰ ਡਾਕੋਟਾ ਵਿਚ ਘਰ ਨੂੰ ਜਾਂਦਾ ਹਾਂ, ਮੈਂ ਏਕਰ ਤੋਂ ਬਾਅਦ ਏਕਰ ਫੀਡ ਅਨਾਜ਼ ਦੀ ਬਿਜਾਈ ਦੇਖਦਾ ਹਾਂ ਗਊਆਂ ਅਤੇ ਸੂਰਾਂ, ਅਤੇ ਮੁਰਗਿਆਂ ਨੂੰ ਖੁਆਉਣ ਲਈ। ਅਤੇ ਉਹਦਾ ਭਾਵ ਇਹ ਹੈ ਕਿ ਬਹੁਤ ਸਾਰੀ ਸਿੰਚਾਈ, ਕੀਟਨਾਸ਼ਕ, ਬਹੁਤ ਸਾਰੀ ਖਾਦ ਹੈ। ਇਹ ਵਾਤਾਵਰਨ ਲਈ ਬਿਲਕੁਲ ਚੰਗੀ ਨਹੀਂ ਹੈ। ਅਤੇ ਅੰਤ ਵਿਚ, ਹਰ ਚੀਜ਼ ਜੋ ਅਸੀਂ ਕਰਦੇ ਹਾਂ ਉਹਦੇ ਵਿਚ ਨੈਤਿਕਤਾ ਸਚਮੁਚ ਵਿਚ ਸਰਵੋਤਮ ਹੋਣੀ ਚਾਹੀਦੀ ਹੈ। ਅਤੇ ਜੇਕਰ ਤੁਸੀਂ ਸਿਹਤਮੰਦ ਹੋ ਸਕੋਂ ਅਤੇ ਚੰਗਾ ਖਾ ਸਕਦੇ ਹੋ ਅਤੇ ਜਾਨਵਰਾਂ ਨੂੰ ਆਪਣੀਆਂ ਪਲੇਟਾਂ ਤੋਂ ਛਡਦੇ ਹੋ, ਉਹ ਬਹੁਤ ਹੀ ਜਿਆਦਾ ਬਿਹਤਰ ਹੋਵੇਗਾ ਅਤੇ ਤੁਸੀਂ ਵੀ। ਸੋ ਅਗੇ ਜਾਣ ਲਈ ਇਕ ਵੀਗਨ ਆਹਾਰ ਸਭ ਤੋਂ ਵਧੀਆ ਤਰੀਕਾ ਹੈ।

Dr. Hana Kahleova, MD, PHD (vegan): ਜਦੋਂ ਮੈਂ ਆਪਣੇ ਮਾਪਿਆਂ ਦੀ ਪੀੜੀ ਵਲ ਦੇਖਿਆ, ਮੈਨੂੰ ਅਹਿਸਾਸ ਹੋਇਆ ਕਿ ਉਹ ਹੋਰ ਅਤੇ ਹੋਰ ਬਿਮਾਰ ਹੋ ਰਹੇ ਸਨ। ਉਨਾਂ ਨੂੰ ਦਿਲ ਦੀ ਬਿਮਾਰੀ ਅਤੇ ਸ਼ੂਗਰ ਹੋ ਰਿਹਾ ਸੀ ਅਤੇ ਮੋਟੇ ਹੋ ਰਹੇ ਸਨ। ਅਤੇ ਮੈਂ ਸਿਹਤਮੰਦ ਅਤੇ ਫਿਟ ਰਹਿਣਾ ਚਾਹੁੰਦੀ ਸੀ। ਅਤੇ ਮੈਨੂੰ ਸਮਝ ਆਈ ਕਿ ਜੇਕਰ ਮੈਂ ਸਭ ਤੋਂ ਵਧੀਆ ਸੰਭਾਵਨਾ ਪ੍ਰਾਪਤ ਕਰਨੀ ਚਾਹੁੰਦੀ ਹਾਂ, ਮੈਂ ਕੁਝ ਚੀਜ਼ ਬਦਲਣੀ ਪਵੇਗੀ, ਅਤੇ ਇਸੇ ਕਰਕੇ ਮੈਂ ਵੀਗਨ ਬਣ ਗਈ।

Elizabeth Mader (vegan): ਮੇਰੇ ਇਕ ਸਾਥੀ ਨੂੰ ਕੈਂਸਰ ਹੋ ਗਿਆ, ਅਤੇ ਉਹ ਵੀਗਨ ਬਣ ਗਈ ਆਪਣੇ ਕੈਂਸਰ ਨਾਲ ਇਕ ਸਭ ਤੋਂ ਵਧੀਆ ਤਰੀਕੇ ਵਜੋਂ ਲੜਨ ਦੀ ਕੋਸ਼ਿਸ਼ ਕਰਨ ਲਈ। ਅਤੇ ਮੈਂਨੂੰ ਯਾਦ ਹੈ ਸੋਚ ਰਹੀ ਸੀ, "ਜੇਕਰ ਮੈਨੂੰ ਕੈਂਸਰ ਹੋ ਗਿਆ, ਮੈਂ ਯਕੀਨੀ ਤੌਰ ਤੇ ਵੀਗਨ ਬਣਾਨਗੀ।" ਅਤੇ ਫਿਰ ਮੈਂ ਸੋਚ‌ਿਆ, "ਕਿਉਂ ਉਡੀਕ ਕਰਨੀ ਹੈ? ਰੋਕਥਾਮ ਲਈ ਕਦਮ ਚੁਕੋ। ਇਹ ਬਿਮਾਰ ਹੋ ਜਾਣ ਤੋਂ ਬਾਅਦ ਇਕ ਪ੍ਰਤੀਕਰਮ ਵਜੋਂ ਨਾ ਲਵੋ।"

Shirley Miree (vegan): ਮੈਂਨੂੰ ਪਾਲਿਆ ਗਿਆ ਸੀ ਮਾਸ ਤੋਂ ਇਲਾਵਾ ਹੋਰ ਕੁਝ ਨਹੀਂ। ਮੈਨੂੰ ਦਸੰਬਰ 31, 2007 ਵਿਚ ਦਸਿਆ ਗਿਆ ਕਿ ਮੈਨੂੰ ਟਾਇਪ 2 ਸ਼ੂਗਰ ਹੈ। ਮੇਰਾ A1C ਉਸ ਸਮੇ 7.2 ਸੀ। ਮੇਰਾ ਬਲਡ ਸ਼ੂਗਰ 140 ਸੀ। ਹੁਣ ਮੈਂ ਤਕਰੀਬਨ ਪੰਜ ਸਾਲਾਂ ਤੋਂ ਸ਼ੂਗਰ ਰੋਗ ਤੋਂ ਮੁਕਤ ਹੋ ਗਈ ਹਾਂ, ਮੇਰਾ A1C ਹੁਣ 5.2 ਹੈ। ਮੇਰਾ ਬਲਡ ਪਰੈਸ਼ਰ 116/75 ਹੈ। ਮੈਂ ਮਾਸ ਖਾਣ ਲਈ ਕਦੇ ਵਾਪਸ ਨਹੀਂ ਜਾਵਾਂਗੀ।

ਕ੍ਰਿਪਾ ਕਰਕੇ ਮੇਰੇ ਵਿਚ ਵਿਸ਼ਵਾਸ਼ ਕਰੋ, ਮੈਨੂੰ ਕੋਈ ਬਹੁਤਾ ਲਾਭ ਨਹੀਂ ਹੈ, ਸਿਵਾਇ ਸੰਸਾਰ ਬਿਹਤਰ ਬਣ ਜਾਵੇਗਾ। ਮੇਰੇ ਆਪਣੇ ਲਈ, ਬਿਨਾਂਸ਼ਕ, ਮੈਨੂੰ ਵੀ ਉਸ ਤੋਂ ਲਾਭ ਮਿਲਦਾ ਹੈ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ ਵੀਗਨ ਚੋਣ ਕਰਨ ਲਈ ਆਪਣੇ ਆਪ ਨੂੰ, ਆਪਣੇ ਬਚਿਆਂ, ਅਤੇ ਸਾਡੇ ਸੰਸਾਰ ਨੂੰ, ਸਾਡੇ ਗ੍ਰਹਿ ਨੂੰ ਖੁਆਉਣ ਲਈ। ਕਿਸੇ ਨੂੰ ਹੋਰ ਭੁਖਾ ਨਹੀਂ ਰਹਿਣਾ ਚਾਹੀਦਾ, ਭਾਵੇਂ ਜੇਕਰ ਸਾਡੀ ਆਬਾਦੀ ਵਧਦੀ ਹੈ। ਸਾਡੇ ਕੋਲ ਕਾਫੀ ਭੋਜ਼ਨ ਹੈ ਜੇਕਰ ਅਸੀਂ ਵੀਗਨ ਹਾਂ। ਅਤੇ ਇਥੋਂ ਤਕ ਹੋਰ ਵੀ ਬਿਹਤਰ, ਆਰਗੈਨਿਕ ਵੀਗਨ।

Photo Caption: ਅਸੀਂ ਉਚੀ ਉਚੀ ਚਮਕਦੇ ਹਾਂ, ਬਸ ਯਕੀਨੀ ਬਨਾਉਣ ਲਈ ਕਿ ਸਭ ਜਾਣ ਲੈਣ, ਕਿ ਪ੍ਰਮਾਤਮਾ ਸੰਸਾਰ ਨੂੰ ਦੁਬਾਰਾ ਬਸੰਤ ਦੀ ਦਾਤ ਬਖਸ਼ ਰਿਹਾ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-17
212 ਦੇਖੇ ਗਏ
8:56

Ukraine (Ureign) Relief Update

137 ਦੇਖੇ ਗਏ
2025-01-17
137 ਦੇਖੇ ਗਏ
2025-01-17
441 ਦੇਖੇ ਗਏ
43:45
2025-01-17
1 ਦੇਖੇ ਗਏ
2025-01-17
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ