ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • नेपाली
  • Türkçe
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • नेपाली
  • Türkçe
  • ਹੋਰ
ਟਾਈਟਲ
ਉਤਾਰਾ

ਸਾਡਾ ਮਨੋਰਥ ਧਰਤੀ ਗ੍ਰਹਿ ਉਤੇ

“ਸਾਡੇ ਵਿਚੋਂ ਹਰ ਇਕ ਨੂੰ ਮਨੁਖੀ ਜੀਵਨ ਦਿਤਾ ਗਿਆ ਹੈ ਕੇਵਲ ਪ੍ਰਭੂ ਨੂੰ ਪਛਾਨਣ ਦੇ ਮਨੋਰਥ ਲਈ। ਜੇਕਰ ਅਸੀਂ ਇਹ ਜੁੰਮੇਵਾਰੀ ਨੂੰ ਤਿਆਗਦੇ ਹਾਂ, ਅਸੀਂ ਕਦੇ ਵੀ ਨਹੀਂ ਇਸ ਜਨਮ ਵਿਚ ਜਾਂ ਕਿਸੇ ਹੋਰ ਜਨਮ ਵਿਚ ਖੁਸ਼ੀ ਪਾ ਸਕਦੇ। ਤੁਹਾਨੂੰ ਸਚ ਦਸਾਂ, ਮਨੁਖੀ ਦੁਖ-ਪੀੜਾ ਦਾ ਕੇਵਲ ਇਹੀ ਕਾਰਨ ਹੈ, ਅਤੇ ਹੋਰ ਕੁਝ ਨਹੀਂ। ਜੇਕਰ ਅਸੀਂ ਅਨੁਭਵ ਕਰ ਲਈਏ ਕਿਵੇਂ ਅਸੀਂ ਆਪਣੀ ਮਾਂ ਦੇ ਗਰਭ ਵਿਚ ਸੰਘਰਸ਼ ਕੀਤਾ ਹੈ, ਕਿਵੇਂ ਅਸੀਂ ਆਪਣੀਆਂ ਅਤੀਤ ਦੀਆਂ ਜਿੰਦਗੀਆਂ ਦੀਆਂ ਗਲਤੀਆਂ ਦਾ ਪਸ਼ਚਾਤਾਪ ਕੀਤਾ ਹੈ, ਅਤੇ ਕਿਵੇਂ ਅਸੀਂ ਵਾਅਦਾ ਕੀਤਾ ਪ੍ਰਭੂ ਨਾਲ ਇਸ ਵਰਤਮਾਨ ਜੀਵਨ ਦਾ ਇਸਤੇਮਾਲ ਕਰਨ ਲਈ ਇਕ ਬਹੁਤ ਹੀ ਅਰਥਪੂਰਨ ਢੰਗ ਨਾਲ ਉਨਾਂ ਦੀ ਸੇਵਾ ਕਰਨ ਲਈ, ਆਪਣੇ ਜਨਮ ਲੈਣ ਤੋਂ ਪਹਿਲਾਂ, ਫਿਰ ਅਸੀਂ ਕਦੇ ਇਕ ਸਕਿੰਟ ਵੀ ਨਹੀਂ ਗੁਆਵਾਂਗੇ ਸੋਚਦੇ ਹੋਏ ਕਿਸੇ ਹੋਰ ਚੀਜ਼ ਬਾਰੇ ਆਪਣੀ ਪੂਰੀ ਕੋਸ਼ਿਸ਼ ਕਰਨ ਤੋਂ ਇਲਾਵਾ, ਆਪਣੇ ਵਿਹਲੇ ਸਮੇਂ ਵਿਚ ਪ੍ਰਭੂ ਦਾ ਅਨੁਭਵ ਕਰਨ ਲਈ!

 

ਪਰ ਜਿਉਂ ਹੀ ਅਸੀਂ ਜਨਮ ਲੈਂਦੇ ਹਾਂ ਇਸ ਸੰਸਾਰ ਵਿਚ, ਅਸੀਂ ਭੁਲ ਜਾਂਦੇ ਹਾਂ ਸਭ ਚੀਜ਼। ਕਿਉਂਕਿ ਇਹ ਦੁਨਿਆਵੀ ਸੰਸਾਰ ਦਾ ਕਾਨੂੰਨ ਹੈ ਲੋਕਾਂ ਨੂੰ ਭੁਲਾ ਦੇਣਾ। ਇਸੇ ਕਰਕੇ, ਇਹ ਜ਼ਰੂਰੀ ਹੈ ਕਿ ਇਕ ਸਤਿਗੁਰੂ ਆਉਣ ਅਤੇ ਸਾਨੂੰ ਯਾਦ ਦਿਲਾਉਣ ਬਾਰ ਬਾਰ ਅਤੇ ਬਾਰ ਬਾਰ, ਜਦੋਂ ਤਕ ਸਾਨੂੰ ਯਾਦ ਨਹੀਂ ਆਉਂਦਾ ਵਾਅਦਾ ਜੋ ਅਸੀਂ ਪ੍ਰਭੂ ਨਾਲ ਕੀਤਾ ਸੀ, ਆਪਣੀ ਮਾਂ ਦੇ ਗਰਭ ਵਿਚ। ਅਸੀਂ ਸ਼ਾਇਦ ਆਪਣੇ ਸਰੀਰਕ ਦਿਮਾਗਾਂ ਨਾਲ ਨਾ ਯਾਦ ਕਰ ਸਕੀਏ, ਪਰ ਸਾਡੀਆਂ ਆਤਮਾਵਾਂ, ਸਾਡੇ ਗਿਆਨ ਦੀ ਯੋਗਤਾ ਯਾਦ ਕਰੇਗੀ।

ਸਾਧਨਾ ਅਭਿਆਸ: ਕਿਵੇਂ ਯਾਦ ਕਰਨਾ ਹੈ ਆਪਣੇ ਅਸਲੀ ਸੁਭਾਅ ਨੂੰ

“ਹਰ ਵਾਰੀਂ ਤੁਸੀਂ ਪੂਰਾ ਧਿਆਨ ਇਕਾਗਰ ਕਰਦੇ ਹੋ, ਇਕ ਜੁਟ ਹੋ ਕੇ ਅਤੇ ਪੂਰੇ ਦਿਲ ਨਾਲ, ਇਕੋ ਚੀਜ਼ ਉਤੇ, ਉਹ ਅਭਿਆਸ ਹੈ । ਹੁਣ, ਮੈਂ ਕੇਵਲ ਧਿਆਨ ਦਿੰਦੀ ਹਾਂ ਅੰਦਰੂਨੀ ਸ਼ਕਤੀ ਵਲ, ਦਿਆਲਤਾ ਵਲ, ਪਿਆਰ ਵਲ, ਪ੍ਰਭੂ ਦੇ ਦਿਆਲੂ ਗੁਣ ਵਲ, ਅਤੇ ਉਹ ਹੈ ਸਾਧਨਾ ਅਭਿਆਸ। ਇਹ ਰਸਮੀ ਤੌਰ ਤੇ ਕਰਨ ਲਈ, ਸਾਨੂੰ ਚਾਹੀਦਾ ਹੈ ਬਸ ਆਪਣੇ ਇਕ ਚੁਪ ਕੋਨੇ ਵਿਚ ਬੈਠਣਾ ਅਤੇ ਆਪਣੇ ਆਪ ਵਿਚ ਮਸਤ ਰਹਿਣਾ, ਉਹ ਹੈ ਸਾਧਨਾ ਅਭਿਆਸ ਦੀ ਪਰਕ੍ਰਿਆ। ਪ੍ਰੰਤੂ ਇਹ ਨਹੀਂ ਹੈ ਜਿਵੇਂ ਬਸ ਚੁਪ ਚਾਪ ਬੈਠਣਾ ਇਕ ਕੋਨੇ ਵਿਚ ਕਿਸੇ ਵਿਆਕਤੀ ਦਾ ਕੁਝ ਚੀਜ਼ ਪ੍ਰਾਪਤ ਕਰਨ ਲਈ। ਤੁਹਾਨੂੰ ਪਹਿਲੇ ਅੰਦਰੂਨੀ ਸ਼ਕਤੀ ਨਾਲ ਸੰਪਰਕ ਕਰਨਾ ਜ਼ਰੂਰੀ ਹੈ ਅਤੇ ਉਸ ਅੰਦਰੂਨੀ ਸ਼ਕਤੀ ਦੀ ਵਰਤੋਂ ਕਰਨੀ ਅਭਿਆਸ ਕਰਨ ਲਈ। ਉਹ ਹੈ ਜਿਸ ਨੂੰ ਆਖਿਆ ਜਾਂਦਾ ਹੈ ਆਪਣੇ ਆਪ ਨੂੰ ਜਾਗ੍ਰਤਿ ਕਰਨਾ। ਸਾਨੂੰ ਜ਼ਰੂਰੀ ਹੈ ਜਗਾਉਣਾ ਆਪਣੇ ਅਸਲੀ ਆਪੇ ਨੂੰ ਅੰਦਰ ਅਤੇ ਉਹਨੂੰ ਅਭਿਆਸ ਕਰਨ ਦੇਣਾ, ਨਾਂ ਕਿ ਸਾਡੇ ਮਨੁਖੀ ਦਿਮਾਗ ਅਤੇ ਸਾਡੀ ਨਾਸ਼ਵਾਨ ਸਮਝ ਨੂੰ। ਨਹੀਂ ਤਾਂ, ਤੁਸੀਂ ਬੈਠੋਂਗੇ ਅਤੇ ਸੋਚਦੇ ਰਹੋਂਗੇ ਇਕ ਹਜ਼ਾਰ ਚੀਜ਼ਾਂ ਬਾਰੇ ਅਤੇ ਨਹੀਂ ਯੋਗ ਹੋਵੋਂਗੇ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਨ ਦੇ। ਪਰ ਜਦੋਂ ਤੁਸੀਂ ਜਾਗ੍ਰਿਤ ਹੋਵੋਂ, ਅਸਲੀ ਅੰਦਰੂਨੀ ਆਪਾ, ਪ੍ਰਭੂ ਸ਼ਕਤੀ ਜੋ ਤੁਹਾਡੇ ਅੰਦਰ ਹੈ, ਸਭ ਚੀਜ਼ ਨੂੰ ਕਾਬੂ ਕਰੇਗੀ। ਤੁਸੀਂ ਅਸਲੀ ਅਭਿਆਸ ਨੂੰ ਕੇਵਲ ਉਦੋਂ ਹੀ ਜਾਣ ਸਕਦੇ ਹੋ ਜਦੋਂ ਤੁਹਾਨੂੰ ਇਕ ਅਸਲੀ ਸਤਿਗੁਰੂ ਦੇ ਸੰਪਰਕ ਰਾਹੀਂ ਜਾਗਰੂਕ ਕੀਤਾ ਜਾਵੇ। ਨਹੀਂ ਤਾਂ, ਇਹ ਕੇਵਲ ਇਕ ਵਿਆਰਥ ਸਮਾਂ ਗੁਆਉਣਾ ਹੈ ਘੋਲ ਕਰਨਾ ਆਪਣੇ ਸਰੀਰ ਅਤੇ ਮਨ ਨਾਲ। ”

ਸਤਿਗੁਰੂ ਕੌਣ ਹੈ ਅਤੇ ਸਾਨੂੰ ਉਹਨਾਂ ਦੀ ਕਿਉਂ ਲੋੜ ਹੈ?

“ਇਕ ਸਤਿਗੁਰੂ ਉਹ ਹਨ ਜਿਨਾਂ ਦੇ ਕੋਲ ਚਾਬੀ ਹੈ ਤੁਹਾਡੇ ਲਈ ਇਕ ਸਤਿਗੁਰੂ ਬਣਨ ਲਈ... ਤੁਹਾਡੀ ਮਦਦ ਕਰਨੀ ਤਾਂਕਿ ਤੁਸੀਂ ਅਨੁਭਵ ਕਰ ਸਕੋਂ ਕਿ ਤੁਸੀਂ ਵੀ ਇਕ ਗੁਰੂ ਹੋ ਅਤੇ ਕਿ ਤੁਸੀਂ ਅਤੇ ਪ੍ਰਭੂ ਵੀ ਇਕ ਹੋ। ਬਸ ਉਹੀ ਹੈ... ਕੇਵਲ ਉਹੀ ਜੁੰਮੇਵਾਰੀ ਹੈ ਸਤਿਗੁਰੂ ਦੀ। ”

 

“ਸਤਿਗੁਰੂ ਉਹ ਹਨ ਜਿਨਾਂ ਨੂੰ ਆਪਣਾ ਮੂਲ ਯਾਦ ਹੈ ਅਤੇ, ਪਿਆਰ ਕਰਕੇ, ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹਨ ਜਿਹੜਾ ਵੀ ਇਹਦੀ ਭਾਲ ਕਰਦਾ ਹੋਵੇ, ਅਤੇ ਕੋਈ ਪੈਸਾ ਨਹੀਂ ਲੈਂਦੇ ਆਪਣੇ ਕੰਮ ਲਈ। ਉਹ ਅਰਪਣ ਕਰਦੇ ਹਨ ਆਪਣਾ ਸਾਰਾ ਸਮਾਂ, ਧੰਨ ਅਤੇ ਐਨਰਜ਼ੀ ਸੰਸਾਰ ਨੂੰ। ਜਦੋਂ ਅਸੀਂ ਅਪੜ ਜਾਂਦੇ ਹਾਂ ਇਸ ਗੁਰੂਵਾਦ ਦੇ ਪਧਰ ਤਕ, ਕੇਵਲ ਅਸੀਂ ਆਪਣੇ ਮੂਲ ਨੂੰ ਹੀ ਨਹੀਂ ਜਾਣ ਲੈਂਦੇ, ਪਰ ਅਸੀਂ ਹੋਰਨਾਂ ਦੀ ਵੀ ਮਦਦ ਕਰ ਸਕਦੇ ਹਾਂ ਉਨਾਂ ਦੇ ਜਾਨਣ ਲਈ ਆਪਣੀ ਅਸਲੀ ਕੀਮਤ ਬਾਰੇ। ਉਹ ਜਿਹੜੇ ਅਨੁਸਰਨ ਕਰਦੇ ਹਨ ਇਕ ਸਤਿਗੁਰੂ ਦੇ ਨਿਰਦੇਸ਼ਨ ਦਾ, ਜ਼ਲਦੀ ਹੀ ਆਪਣੇ ਆਪ ਨੂੰ ਇਕ ਨਵੇਂ ਸੰਸਾਰ ਵਿਚ ਦੇਖਦੇ ਹਨ, ਜੋ ਭਰਪੂਰ ਹੈ ਅਸਲੀ ਸੂਝ, ਅਸਲੀ ਸੁੰਦਰਤਾ ਅਤੇ ਅਸਲੀ ਨੇਕੀਆਂ ਨਾਲ। ”

ਦੀਖਿਆ (ਨਾਮ ਦਾਨ)

“ਦੀਖਿਆ ਦਾ ਭਾਵ ਹੈ ਇਕ ਨਵੇਂ ਜੀਵਨ ਦੀ ਸ਼ੁਰੂਆਤ ਇਕ ਨਵੇਂ ਵਰਗ ਵਿਚ। ਇਹਦਾ ਭਾਵ ਹੈ ਕਿ ਸਤਿਗੁਰੂ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈ ਬਣਨ ਲਈ ਸੰਤਾਂ ਦੇ ਦਾਇਰੇ ਵਿਚ ਜੀਵਾਂ ਵਿਚੋਂ ਇਕ ਵਜੋਂ। ਫਿਰ, ਤੁਸੀਂ ਇਕ ਆਮ ਸਧਾਰਨ ਜੀਵ ਨਹੀਂ ਰਹਿੰਦੇ, ਤੁਸੀਂ ਉਚੇ ਚੁਕੇ ਜਾਂਦੇ ਹੋ, ਬਸ ਉਵੇਂ ਜਿਵੇਂ ਤੁਸੀਂ ਯੂਨੀਵਰਸਿਟੀ ਵਿਚ ਦਾਖਲਾ ਲੈਂਦੇ ਹੋ, ਤੁਸੀਂ ਇਕ ਹਾਈ ਸਕੂਲ ਦੇ ਵਿਦਿਆਰਥੀ ਨਹੀਂ ਰਹਿੰਦੇ। ਪੁਰਾਣੇ ਸਮ‌ਿਆਂ ਵਿਚ, ਉਹ ਇਹਨੂੰ ਬੈਪਟਿਜ਼ਮ ਆਖਦੇ ਸਨ ਜਾਂ ਪਨਾਹ ਲੈਣੀ ਸਤਿਗੁਰੂ ਵਿਚ।

 

ਦੀਖਿਆ ਦਰਅਸਲ ਵਿਚ ਬਸ ਇਕ ਸ਼ਬਦ ਹੈ ਰੂਹ ਨੂੰ ਖੋਲਣ ਲਈ । ਤੁਸੀਂ ਦੇਖੋ, ਅਸੀਂ ਸੰਘਣੇ ਹੋ ਜਾਂਦੇ ਹਾਂ ਅਨੇਕ ਹੀ ਕਿਸਮਾਂ ਦੀਆਂ ਰੁਕਾਵਟਾਂ ਨਾਲ, ਅਪ੍ਰਤਖ ਅਤੇ ਪ੍ਰਤਖ, ਸੋ ਤਥਾ-ਕਥਿਤ ਦੀਖਿਆ ਇਕ ਪ੍ਰਕ‌ਿਰਿਆ ਹੈ ਗਿਆਨ ਦੇ ਦਰਵਾਜ਼ੇ ਨੂੰ ਖੋਲਣ ਦੀ ਅਤੇ ਇਹਨੂੰ ਵਹਿਣ ਦੇਣ ਲਈ ਇਸ ਸੰਸਾਰ ਵਿਚ ਦੀ, ਸੰਸਾਰ ਨੂੰ ਆਸ਼ੀਰਵਾਦ ਦੇਣ ਲਈ, ਨਾਲੇ ਤਥਾ-ਕਥਿਤ ਆਪੇ ਨੂੰ। ਪਰ ਅਸਲੀ ਆਪਾ ਹਮੇਸ਼ਾਂ ਹੀ ਪ੍ਰਕਾਸ਼ ਅਤੇ ਗਿਆਨ ਵਿਚ ਹੁੰਦਾ ਹੈ, ਸੋ ਉਹਦੇ ਲਈ ਉਥੇ ਕੋਈ ਲੋੜ ਨਹੀਂ ਹੈ ਆਸ਼ੀਰਵਾਦ ਦੀ।

ਕੁਆਨ ਯਿੰਨ ਵਿਧੀ - ਅਭਿਆਸ ਅੰਦਰੂਨੀ ਰੋਸ਼ਨੀ ਅਤੇ ਅੰਦਰੂਨੀ ਆਵਾਜ਼ ਧੁੰਨ ਉਤੇ

ਅੰਦਰੂਨੀ ਰੋਸ਼ਨੀ, ਪ੍ਰਭੂ ਦੀ ਰੋਸ਼ਨੀ, ਸਮਾਨ ਰੋਸ਼ਨੀ ਹੈ ਜਿਸ ਦਾ ਸੰਕੇਤ ਕੀਤਾ ਜਾਂਦਾ ਹੈ "ਗਿਆਨ ਪ੍ਰਾਪਤੀ" ਸ਼ਬਦ ਵਿਚ। ਅੰਦਰੂਨੀ ਆਵਾਜ਼ ਧੁੰਨ, ਸ਼ਬਦ ਹੈ ਜਿਸ ਦਾ ਸੰਕੇਤ ਬਾਈਬਲ ਵਿਚ ਹੈ: "ਮੂਲ ਵਿਚ ਉਥੇ ਸ਼ਬਦ ਸੀ, ਅਤੇ ਸ਼ਬਦ ਪ੍ਰਭੂ ਸੀ।" ਇਹ ਅੰਦਰੂਨੀ ਰੋਸ਼ਨੀ ਅਤੇ ਆਵਾਜ਼ ਧੁੰਨ ਰਾਹੀਂ ਹੈ ਕਿ ਅਸੀਂ ਪ੍ਰਭੂ ਨੂੰ ਜਾਨਣ ਦੇ ਕਾਬਲ ਹੁੰਦੇ ਹਾਂ।

 

“ਸੋ ਹੁਣ, ਜੇਕਰ ਅਸੀਂ ਕਿਵੇਂ ਨਾ ਕਿਵੇਂ ਇਸ ਸ਼ਬਦ ਜਾਂ ਆਵਾਜ਼ ਧੁੰਨ ਦੇ ਨਾਲ ਸੰਪਰਕ ਕਰ ਲਈਏ, ਫਿਰ ਅਸੀਂ ਜਾਣ ਸਕਦੇ ਹਾਂ ਪ੍ਰਭੂ ਕਿਥੇ ਹਨ, ਜਾਂ ਅਸੀਂ ਪ੍ਰਭੂ ਨਾਲ ਸੰਪਰਕ ਕਰ ਸਕਦੇ ਹਾਂ। ਪਰ ਸਬੂਤ ਕੀ ਹੈ ਕਿ ਅਸੀਂ ਇਸ ਸ਼ਬਦ ਨਾਲ ਸੰਪਰਕ ਕਰ ਰਹੇ ਹਾਂ? ਸਾਡੇ ਇਸ ਅੰਦਰੂਨੀ ਧੁੰਨ ਨਾਲ ਸੰਪਰਕ ਕਰਨ ਤੋਂ ਬਾਦ, ਸਾਡੀ ਜਿੰਦਗੀ ਬਿਹਤਰ ਹੋ ਜਾਂਦੀ ਹੈ। ਅਸੀਂ ਅਨੇਕ ਹੀ ਚੀਜ਼ਾਂ ਨੂੰ ਜਾਣ ਲੈਂਦੇ ਹਾਂ ਜਿਨਾਂ ਬਾਰੇ ਅਸੀਂ ਪਹਿਲਾਂ ਕਦੇ ਨਹੀਂ ਜਾਣ‌ਿਆ ਸੀ। ਅਸੀਂ ਸਮਝ ਲੈਂਦੇ ਹਾਂ ਅਨੇਕ ਹੀ ਚੀਜ਼ਾਂ ਨੂੰ ਜਿਨਾਂ ਬਾਰੇ ਅਸੀਂ ਪਹਿਲੇ ਕਦੇ ਨਹੀਂ ਸੋਚਿਆ ਸੀ। ਅਸੀਂ ਕਰ ਸਕਦੇ ਹਾਂ, ਨੇਪਰੇ ਚਾੜ ਸਕਦੇ ਹਾਂ ਅਨੇਕ ਹੀ ਚੀਜ਼ਾਂ ਜਿਨਾਂ ਬਾਰੇ ਅਸੀਂ ਕਦੇ ਸੁਪਨਾ ਵੀ ਨਹੀਂ ਲ਼ਿਆ ਸੀ। ਅਸੀਂ ਵਧੇਰੇ ਸ਼ਕਤੀਸ਼ਾਲੀ, ਅਤੇ ਹੋਰ ਵਧੇਰੇ ਸ਼ਕਤੀਸ਼ਾਲੀ ਬਣਦੇ ਹਾਂ, ਜਦੋਂ ਤਕ ਅਸੀਂ ਬਣ ਨਹੀਂ ਜਾਂਦੇ ਸਰਬ ਸ਼ਕਤੀਮਾਨ। ਸਾਡੀ ਹੋਂਦ ਵਧੇਰੇ ਯੋਗ ਅਤੇ ਵਧੇਰੇ ਵਡੀ ਬਣ ਜਾਂਦੀ ਹੈ ਜਦੋਂ ਤਕ ਅਸੀਂ ਸਭ ਜਗਾ ਵਿਆਪਕ ਨਹੀਂ ਹੋ ਜਾਂਦੇ, ਜਦੋਂ ਤਕ ਅਸੀਂ ਸਰਬ-ਵਿਆਪੀ ਨਹੀਂ ਬਣ ਜਾਂਦੇ, ਅਤੇ ਫਿਰ ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਪ੍ਰਭੂ ਨਾਲ ਇਕ ਹੋ ਗਏ ਹਾਂ। ”

ਪੰਜ ਨਸੀਹਤਾਂ

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਖਿਆ ਲਈ ਸਵੀਕਾਰ ਕਰਦੇ ਹਨ ਸਭ ਪਿਛੋਕੜਾਂ ਅਤੇ ਧਰਮਾਂ ਦੇ ਲੋਕਾਂ ਨੂੰ। ਤੁਹਾਨੂੰ ਨਹੀਂ ਬਦਲਣ ਦੀ ਲੋੜ ਆਪਣੇ ਵਰਤਮਾਨ ਧਰਮ ਜਾਂ ਵਿਸ਼ਵਾਸ਼ ਦੇ ਸਿਸਟਮ ਨੂੰ। ਤੁਹਾਨੂੰ ਨਹੀਂ ਕਿਹਾ ਜਾਵੇਗਾ ਜੁੜਨ ਲਈ ਕਿਸੇ ਵੀ ਸੰਸਥਾ ਨਾਲ, ਜਾਂ ਭਾਗ ਲੈਣ ਲਈ ਕਿਸੇ ਵੀ ਤਰਾਂ ਜੋ ਨਹੀਂ ਮੇਲ ਖਾਂਦਾ ਤੁਹਾਡੇ ਮੌਜ਼ੂਦਾ, ਵਰਤਮਾਨ ਜੀਵਨ ਸ਼ੈਲੀ ਨਾਲ । ਕਿਵੇਂ ਵੀ, ਤੁਹਾਨੂੰ ਕਿਹਾ ਜਾਵੇਗਾ ਵੀਗਨ ਬਣਨ ਲਈ । ਇਕ ਜੀਵਨ ਭਰ ਦਾ ਵਾਅਦਾ ਵੀਗਨ ਆਹਾਰ ਪ੍ਰਤੀ ਇਕ ਜ਼ਰੂਰੀ ਸ਼ਰਤ ਹੈ ਦ‌ੀਖਿਆ ਲੈਣ ਲਈ।

 

ਦੀਖਿਆ ਮੁਫਤ ਦਿਤੀ ਜਾਂਦੀ ਹੈ। ਦੀਖਿਆ ਤੋਂ ਬਾਅਦ ਤੁਹਾਡੇ ਤੋਂ ਮੰਗ ਕੇਵਲ ਕੁਆਨ ਯਿੰਨ ਵਿਧੀ ਦਾ ਰੋਜ਼ਾਨਾ ਅਭਿਆਸ ਕਰਨਾ ਅਤੇ ਪੰਜ ਨਸੀਹਤਾਂ ਦੀ ਪਾਲਣਾ ਕਰਨੀ ਹੈ। ਨਸੀਹਤਾਂ ਸੇਧਾਂ ਹਨ ਜੋ ਤੁਹਾਡੀ ਮਦਦ ਕਰਦ‌ੀਆਂ ਹਨ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਣ ਤੋਂ ਜਾਂ ਕਿਸੇ ਹੋਰ ਜਿੰਦਾ ਜੀਵ ਨੂੰ।

 

  • ਸੰਵੇਦਨਸ਼ੀਲ ਜੀਵਾਂ ਦੀ ਜਿੰਦਗੀ ਲੈਣ ਤੋਂ ਦੂਰ ਰਹਿਣਾ। ਇਹ ਨਸੀਹਤ ਮੰਗ ਕਰਦੀ ਹੈ ਇਕ ਵੀਗਨ ਆਹਾਰ ਦੀ ਸਖਤ ਪਾਲਣਾ ਕਰਨ ਪ੍ਰਤੀ । ਕੋਈ ਮਾਸ, ਡੇਅਰੀ (ਦੁਧ ਤੋਂ ਬਣੀਆਂ ਵਸਤਾਂ), ਮਛੀ, ਮੁਰਗੇ ਜਾਂ ਅੰਡੇ ਨਹੀਂ।
  • ਨਾਂ ਬੋਲਣਾ ਜੋ ਸਹੀ ਨਹੀਂ ਹੈ।
  • ਨਾ ਲੈਣੀ ਚੀਜ਼ ਜੋ ਤੁਹਾਡੀ ਨਹੀਂ ਹੈ।
  • ਕਾਮ ਵਾਸ਼ਨਾ ਤੋਂ ਦੂਰ ਰਹਿਣਾ।
  • ਨਸ਼ੀਲੀਆਂ ਵਸਤਾਂ ਦੀ ਵਰਤੋਂ ਨਹੀਂ ਕਰਨੀ। ਇਹਦੇ ਵਿਚ ਸ਼ਾਮਲ ਹਨ ਸਭ ਜ਼ਹਿਰੀਲੀਆਂ ਵਸਤਾਂ ਕਿਸੇ ਵੀ ਤਰਾਂ ਦੀਆਂ, ਜਿਵੇਂ ਕਿ ਸ਼ਰਾਬ, ਨਸ਼ੇ, ਤਮਾਕੂ, ਜੂਆ, ਅਸ਼ਲੀਲ ਸਾਹਿਤ, ਅਤੇ ਬੇਹਦ ਹਿੰਸਕ ਫਿਲਮਾਂ ਜਾਂ ਸਾਹਿਤ।

 

* ਇਹਦੇ ਵਿਚ ਅੰਦਰੂਨੀ ਰੋਸ਼ਨੀ ਅਤੇ ਆਵਾਜ਼ ਧੁੰਨ ਉਤੇ ਰੋਜ਼ ਢਾਈ ਘੰਟ‌ਿਆਂ ਲਈ ਅਭਿਆਸ ਕਰਨਾ ਵੀ ਸ਼ਾਮਲ ਹੈ ।

 

ਇਹ ਅਭਿਆਸ ਤੁਹਾਡੇ ਸ਼ੁਰੂ ਵਾਲੇ ਗਿਆਨ ਦੇ ਅਨੁਭਵ ਨੂੰ ਡੂੰਘਾ ਅਤੇ ਮਜ਼ਬੂਤ ਕਰੇਗਾ, ਅਤੇ ਤੁਹਾਨੂੰ ਇਜ਼ਾਜ਼ਤ ਦੇਵੇਗਾ ਅੰਤ ਵਿਚ ਆਪਣੇ ਆਪ ਵਿਚ ਜਾਗਰੂਕਤਾ ਜਾਂ ਬੁਧਵਾਦ ਦਾ ਸਭ ਤੋਂ ਉਚਾ ਪਧਰ ਹਾਸਲ ਕਰਨ ਦੀ। ਬਿਨਾਂ ਰੋਜ਼ਾਨਾ ਅਭਿਆਸ ਦੇ, ਤੁਸੀਂ ਤਕਰੀਬਨ ਭੁਲ ਜਾਵੋਂਗੇ ਆਪਣੇ ਗਿਆਨ ਨੂੰ ਅਤੇ ਮੁੜ ਜਾਵੋਂਗੇ ਚੇਤਨਾ ਦੇ ਵਧੇਰੇ ਨੀਵੇਂ ਪਧਰ ਵਲ।

A Living Master – The Life and Teachings of Supreme Master Ching Hai (vegan)

ਹੋਰ ਵਧੇਰੇ ਜਾਨਣ ਲਈ ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਸਿਖਿਆਵਾਂ ਬਾਰੇ, ਤੁਹਾਨੂੰ ਦਾਅਵਤ ਦਿਤੀ ਜਾਂਦੀ ਹੈ ਮੁਫਤ ਹੀ ਦੇਖਣ ਅਤੇ ਪੜਨ ਲਈ ਸਰੋਤਿਆਂ ਨੂੰ ਇਹਨਾਂ ਵੈਬਸਾਇਟਾਂ ਉਤੇ।

ਕਿਵੇਂ ਸਾਡੇ ਨਾਲ ਸੰਪਰਕ ਕਰਨਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਹੋਰ ਵਧੇਰੇ ਪਤਾ ਕਰਨਾ ਦੀਖਿਆ ਲੈਣ ਬਾਰੇ ਕੁਆਨ ਯਿੰਨ ਵਿਧੀ ਵਿਚ ਪਰਮ ਸਤਿਗੁਰੂ ਚਿੰਗ ਹਾਈ ਜੀ ਤੋਂ, ਕ੍ਰਿਪਾ ਕਰਕੇ ਸੰਪਰਕ ਕਰੋ ਹੇਠ ਦਿਤੀ ਸੂਚੀ ਤੋਂ ਸਾਡੇ ਮੈਡੀਟੇਸ਼ਨ ਸੈਂਟਰਾਂ ਵਿਚੋਂ ਇਕ ਨਾਲ ।
ਅਗੇ ਆ ਰਿਹਾ
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ